ਅਜਬ ਹਾਕੀ ਦੀ ਗਜ਼ਬ ਕਹਾਣੀ ਕਮਲਜੀਤ ਥਾਬਲਕੇ 97803-76320
ਭਾਰਤ ਦੀ ਰਾਸ਼ਟਰੀ ਖੇਡ ਦੇ ਨਾਮ ਨਾਲ ਜਾਣੀ ਜਾਂਦੀ ਹਾਕੀ ਕਦੇ ਸ਼ਿਖਰਾਂ ’ਤੇ ਹੁੰਦੀ ਸੀ ਪਰ ਅੱਜ ਜਿੰਨੀ ਇਹ ਪਹਿਲਾਂ ਸਿਖ਼ਰਾਂ ’ਤੇ ਹੁੰਦੀ ਸੀ ਹੁਣ ਓਨੀ ਹੀ ਥੱਲ੍ਹੇ ਪਤਾਲ ਜਾ ਚੁੱਕੀ ਹੈ। ਥੜ੍ਹੇ ਹੀ ਦਿਨਾਂ ਬਾਅਦ ਹਾਕੀ ਵਰਲਡ ਕੱਪ ਭਾਰਤ ’ਚ ਹੋ ਰਿਹਾ ਹੈ ਤੇ ਹਾਕੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਦੋਸ਼ਾਂ ’ਚ ਗਿਰੀ ਰਹਿ ਰਹੀ ਹੈ। ਕਦੀ ਖਿਡਾਰੀਆਂ ’ਤੇ ਪੈਸੇ ਲੈਣ ਲਈ ਦੋਸ਼ ਲੱਗ ਰਹੇ ਹਨ ਅਤੇ ਕਦੀ ਮੈਚ ਖੇਡਣ ਲਈ ਭਾਰੀ ਰਾਸ਼ੀ ਮੰਗਣ ਦੇ ਦੋਸ਼। ਪਿਛਲੇ ਦਿਨੀਂ ਚੰਡੀਗੜ੍ਹ ’ਚ ਇੱਕ ਚੈਰਿਟੀ ਸ਼ੋਅ ਮੈਚ ਦੌਰਾਨ ਖਿਡਾਰੀਆਂ ਉੁਪਰ ਕਥਿਤ ਤੌਰ ’ਤੇ ਭਾਰੀ ਰਾਸ਼ੀ ਮੈਚ ਖੇਡਣ ਲਈ ਮੰਗਣ ਦਾ ਹੰਗਮਾ ਖੂਬ ਉਛਲਿਆ ਪਰ ਇਸ ਵਿੱਚ ਸੱਚਾਈ ਹੈ ਜਾਂ ਨਹੀਂ ਇਸ ਬਾਰੇ ਤਾਂ ਮੈਚ ਪ੍ਰਬੰਧਕ ਜਾਂ ਖਿਡਾਰੀ ਹੀ ਜਾਣਦੇ ਹਨ ਖਿਡਾਰੀਆਂ ਦਾ ਕਹਿਣਾ ਸੀ ਕਿ ਅਸੀਂ ਕੋਈ ਪੈਸੇ ਨਹੀਂ ਮੰਗੇ ਪਰ ਮੈਚ ਪ੍ਰਬੰਧਕ ਦਾ ਕਹਿਣਾ ਸੀ ਕਿ ਖਿਡਾਰੀ ਮੈਚ ਖੇਡਣ ਲਈ ਪੈਸੇ ਮੰਗ ਰਹੇ ਹਨ। ਮੈਚ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਤੂੰ-ਤੂੰ, ਮੈਂ-ਮੈਂ ਵਿੱਚ ਮੈਚ ਵੀ ਨਹੀਂ ਹੋ ਸਕਿਆ। ਹਾਕੀ ਵਰਲਡ ਕੱਪ ਦੀਆਂ ਮਸ਼ਹੂਰੀਆਂ ਆਮ ਟੀ. ਵੀ. ’ਤੇ ਆ ਰਹੀਆਂ ਹਨ ਕਿ ਉਸ ਨੂੰ ਦੇਖਣ ਲਈ ਸਟੇਡੀਅਮ ’ਚ ਜਾਓ ਪਰ ਜੋ ਲੋਕ ਸਟੇਡੀਅਮ ’ਚ ਮੈਚ ਦੇਖਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਹਾਕੀ ਵਰਲਡ ਕੱਪ ਦੀਆਂ ਟਿਕਟਾਂ ਤੱਕ ਨਹੀਂ ਮਿਲ ਰਹੀਆਂ। ਉਹ ਮਾਰੇ ਮਾਰੇ ਫਿਰ ਰਹੇ ਹਨ ਕਦੇ ਧਿਆਨ ਚੰਦ ਸਟੇਡੀਅਮ ਦੇ ਕਦੀ ਇੰਟਰਨੈੱਟ ਉੱਤੇ ਆਪਣਾ ਮੱਥਾ ਪੱਚੀ ਰਹੇ ਹਨ, ਪਰ ਉਨ੍ਹਾਂ ਨੂੰ ਟਿਕਟਾਂ ਦਾ ਕੋਈ ਥੋਹ ਪਤਾ ਨਹੀਂ ਚੱਲ ਰਿਹਾ ਕਿ ਕਿੱਥੋਂ ਮਿਲਣਗੀਆਂ। ਉਹ ਦੱਸਦੇ ਹਨ ਕਿ ਜਦ ਅਸੀਂ ਸਟੇਡੀਅਮ ਜਾਂਦੇ ਹਾਂ ਤਾਂ ਉਥੇ ਸਕਿਉਰਟੀ ਗਾਰਡ ਪੂਰੇ ਸਟੇਡੀਅਮ ਦੇ ਚੱਕਰ ਲਗਾ ਦਿੰਦਾ ਹੈ ਕੋਈ ਕਹਿੰਦਾ ਇੱਕ ਨੰਬਰ ਗੇਟ ਅਤੇ ਜਦ ਇੱਕ ਨੰਬਰ ਗੇਟ ’ਤੇ ਜਾਂਦੇ ਹਨ ਤਾਂ ਦੂਸਰਾ ਕਹਿੰਦਾ ਹੈ ਪੰਜ ਨੰਬਰ ਗੇਟ ’ਤੇ ਇਸ ਤਰ੍ਹਾਂ ਟਿਕਟ ਦਾ ਤਾਂ ਕੁਝ ਨਹੀਂ ਪਤਾ ਚੱਲਦਾ ਪਰ ਕਸਰਤ ਜ਼ਰੂਰ ਹੋ ਜਾਂਦੀ ਹੈ ਪੂਰੇ ਸਟੇਡੀਅਮ ਦਾ ਚੱਕਰ ਲੱਗ ਜਾਂਦਾ ਹੈ। ਮੀਡੀਆ ਨੁੂੰ ਵੀ ਧਿਆਨ ਚੰਦ ਸਟੇਡੀਅਮ ਤੋਂ ਦੂਰ ਰੱਖਿਆ ਜਾ ਰਿਹਾ ਹੈ ਜਿਵੇਂ ਮੀਡੀਆ ਨੂੰ
Read More..
ਬਲਜੀਤ ਸਿੰਘ ਬਡਬਰ ਦੀ ਮਾਣਮੱਤੀ ਤੇ ਵਿਲੱਖਣ ਉਪਲੱਬਧੀ ਹੈ-‘ਸਿੱਖੀ ਦਾ ਜਨੂੰਨ’ ਪੰਜਾਬੀ ਸੰਗੀਤ ਜਗਤ ਵਿਚ ਹਰ ਨਵੇਂ ਦਿਨ ਨਵੇਂ ਕਲਾਕਾਰ ਆਪਣੇ ਸੰਗੀਤਕ ਉਪਰਾਲਿਆਂ ਨਾਲ ਪ੍ਰਵੇਸ਼ ਕਰ ਰਹੇ ਹਨ ਪਰ ਉਹ ਚੰਦ ਕੁ ਕਲਾਕਾਰ ਹਨ ਜਿਨ੍ਹਾਂ ਨੂੰ ਪੰਜਾਬੀ ਸੰਗੀਤ ਪ੍ਰੇਮੀ ਆਪਣੇ ਦਿਲਾਂ ਵਿਚ ਥਾਂ ਦਿੰਦੇ ਹਨ। ਬਲਜੀਤ ਬਡਬਰ ਤੋਂ ਬਲਜੀਤ ਸਿੰਘ ਬਡਬਰ ਬਣਿਆ ਅਜਿਹਾ ਕਲਾਕਾਰ ਹੈ ਜਿਸਨੇ ਇੱਕ ਵਾਰ ਲੋਕਾਈ ਨੂੰ ਰੁਮਾਂਟਿਕ ਗੀਤਾਂ ਦੀ ਕੈਸਿਟ ‘ਤੇਰੀਆਂ ਚਿੱਠੀਆਂ’ ਜ਼ਰੀਏ ਆਪਣੀ ਪਹਿਚਾਣ ਦਿੱਤੀ ਸੀ। ਫਿਰ ਅਚਾਨਕ ਆਏ ਬਦਲਾਵ ਕਾਰਨ ਉਸਨੇ ਅਜਿਹਾ ਮੋੜਾ ਕੱਟਿਆ ਕਿ ਆਪਣੇ ਫਰਜ਼ਾਂ ਦੀ ਪਹਿਚਾਣ ਕਰਕੇ ਉਨ੍ਹਾਂ ’ਤੇ ਪਹਿਰਾ ਦੇਣ ਲਈ ਸਾਡੇ ਕੁਰਬਾਨੀਆਂ ਭਰੇ ਮਹਾਨ ਇਤਿਹਾਸਕ ਵਿਰਸੇ ਦੀ ਥਾਹ ਪਾਉਣ ਲਈ ਸਿਦਕ ਤੇ ਸਿਰੜ ਨਾਲ ਮਿਹਨਤ ਵਿੱਚ ਜੁੱਟ ਗਿਆ। ਉਸਦੀ ਮਿਹਨਤ ਰੰਗ ਲਿਆਈ, ਪੰਜਾਬ ਦੀ ਵਰਤਮਾਨ ਸਮੇਂ ਦੀ ਪ੍ਰਸਿੱਧ ਸੰਗੀਤਕ ਕੰਪਨੀ ਐਸ.ਐਮ.ਆਈ. ਨੇ ਉਸਦੀ ਧਾਰਮਿਕ ਕੈਸਿਟ ‘ਸਿੱਖੀ ਦਾ ਜਨੂੰਨ’ ਨੂੰ ਮਾਰਕੀਟ ਵਿਚ ਪੂਰੀ ਸਜ਼ ਧਜ਼ ਨਾਲ ਰਿਲੀਜ਼ ਕਰ ਦਿੱਤਾ। ਬਲਜੀਤ ਸਿੰਘ ਬਡਬਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪ੍ਰਸਿੱਧ ਪਿੰਡ ਬਡਬਰ ਵਿਖੇ ਮਾਤਾ ਬਲਵੀਰ ਕੌਰ ਦੀ ਕੁੱਖੋਂ ਪਿਤਾ ਸ: ਬਲਕਾਰ ਸਿੰਘ ਚੰਬਲ ਦੇ ਗ੍ਰਹਿ ਵਿਖੇ ਹੋਇਆ। ਸਕੂਲ ਦੀ ਪੜ੍ਹਾਈ ਪਿੰਡ ਬਡਬਰ ਤੋਂ ਕਰਨ ਉਪਰੰਤ ਅਕਾਲ ਡਿਗਰੀ ਕਾਲਜ ਮਸਤੂਆਣਾ ਤੋਂ ਉੱਚ ਵਿੱਦਿਆ ਦੀ ਤਾਲੀਮ ਹਾਸਿਲ ਕੀਤੀ। ਇਸੇ ਦੌਰਾਨ ਜ਼ਿਹਨ ਵਿਚ ਪੈਦਾ ਹੋਏ ਗਾਇਕੀ ਦੇ ਬੀਜ਼ ਨੇ ਪੁੰਗਰਨਾ ਸ਼ੁਰੂ ਕੀਤਾ ਤਾਂ ਉਹ ਸੰਗੀਤਕ ਤਾਲੀਮ ਲਈ ਮੈਡਮ ਮਨਪ੍ਰੀਤ ਅਖ਼ਤਰ ਦੀ ਸ਼ਰਨ ’ਚ ਚਲਾ ਗਿਆ। ਥੋੜ੍ਹੇ ਸਮੇਂ ’ਚ ਹੀ ਸੰਗੀਤ ਦੀਆਂ ਬਾਰੀਕੀਆਂ ਦੀ ਥਾਹ ਪਾ ਕੇ ਉਸਨੇ ਪਲੇਠੀ ਕੈਸਿਟ ‘ਤੇਰੀਆਂ ਚਿੱਠੀਆਂ’ ਰਿਕਾਰਡ ਕਰਵਾਈ। ਜਿਸਦੇ ਬੇਹੱਦ ਮਕਬੂਲ ਹੋਏ ਗੀਤ ‘ਜਿਹੜਾ ਉੱਠਦੇ ਝਿੜਕ ਲੈਂਦੇ ਬਾਵਲਾ, ਮੈਂ ਕੁੜੀ ਆਂ ਨਾ ਤਾਂ ਕਰਕੇ ਨੇ ਬਲਜੀਤ ਨੂੰ ਸੰਗੀਤ ਦੀ ਦੁਨੀਆਂ ਵਿਚ ਇੱਕ ਵਿਸ਼ੇਸ਼ ਪਹਿਚਾਣ ਦਿਵਾਈ।
Read More..
ਅਸੀਂ ਕਲਮ ਦੀ ਫੜ੍ਹੀ ਕਲਾਈ ਸੱਜਣਾ ਜੋਗਿੰਦਰ ਸਿੰਘ ਸਿਵੀਆਂ ਐਮ.ਏ., ਐਮ.ਐੱਡ ਦਵਿੰਦਰ ਸਿੰਘ ਧੌਲਮਾਜਰਾ ਜੋਗਿੰਦਰ ਸਿੰਘ ਸਿਵੀਆਂ ਨਾਲ ਮੇਰਾ ਮਿਲਾਪ ਸਿਰਫ਼ ਫੋਨ ’ਤੇ ਹੋਇਆ। ਸਿਵੀਆਂ ਵੱਲੋਂ ਭੇਜੀ ਸਤਿਕਾਰ ਸਹਿਤ ਆਪਣੀ ਹੱਥ ਲਿਖਤ ਕਿਤਾਬ ਅਤੇ ਜਾਣ ਪਹਿਚਾਣ ਆਪਣੀ ਮੈਨੂੰ ਜੋ ਚਿੱਠੀ ਰਾਹੀਂ ਭੇਜੀ ਹੈ ਉਸ ਤੋਂ ਲੱਗਦਾ ਹੈ ਕਿ ਸਿਵੀਆਂ ਬਣਾਓਟੀ ਸੁਹੱਪਣ ਤੋਂ ਕੋਹਾਂ ਦੂਰ, ਪੈਰੀਂ ਖੱਲ੍ਹ ਦੀ ਸਾਦੀ ਜੁੱਤੀ ਬਜ਼ੁਰਗਾਂ ਵਾਂਗ ਉਮਰ ਦੇ ਚੱਲ ਰਹੇ ਪਰਛਾਵੇਂ ਦੀ ਸੂਚਕ ਖੁੱਲ੍ਹੀ ਛੱਡੀ ਦਾਹੜ੍ਹੀ ਕੁਝ ਸਮਾਂ ਤਾਂ ਮੈਂ ਇਸ ਵਿਅਕਤੀ ਬਾਰੇ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਿਆ ਕਿ ਬਾਹਰੀ ਤੌਰ ’ਤੇ ਸਾਦਾ ਜਿਹਾ ਦਿਸਦਾ। ਇਹ ਮਨੁੱਖ ਉਸਾਰੂ ਸਹਿਤ ਅਤੇ ਇਤਿਹਾਸ ਦੀਆਂ ਹੱਥ ਲਿਖਤਾਂ ਪੰਜਾਬ ਦੇ ਰੋਜ਼ਾਨਾ ਅਖ਼ਬਾਰਾਂ ਵਿਚ ਕਿਵੇਂ ਲੋਕਾਂ ਦੀ ਝੋਲੀ ਪਾ ਕੇ ਪ੍ਰਸਿੱਧੀ ਖੱਟ ਰਿਹਾ ਹੈ ਪਰ ਪਰਿਵਾਰਕ ਗੱਲਬਾਤ ਕਰਨ ਵੇਲੇ ਹੀ ਉਸ ਦੇ ਵਿਚਾਰਾਂ ਵਿਚਲਾ ਡੂੰਘਾ ਚਿੰਤਨ, ਸੁਹਜ ਅਤੇ ਸਹਿਜਤਾ ਬੱਦਲਾਂ ਦੀ ਕਾਲੀ ਘਟਾ ਮੂਹਰੇ ਉੱਡਦੀ ਬੰਗਲਿਆਂ ਦੀ ਡਾਰ ਵਾਗ ਉਸ ਵਿਚਲੇ ਗੁਣਾਂ ਬਾਰੇ ਗੁੱਝੀ ਸੂਚਨਾ ਜ਼ਰੂਰ ਦੇ ਰਹੀ ਸੀ। ਅਜੋਕੇ ਸਮੇਂ ਵਿੱਚ ਅੱਜ ਜਦੋਂ ਨਿੱਕੀਆਂ ਮੋਟੀਆਂ ਸਰਕਾਰੀ ਨੌਕਰੀਆਂ ਕਰਨ ਵਾਲੇ ਲੇਖਕ ਵੀ ਸਫ਼ਿਆਂ ਦੇ ਹਿਸਾਬ ਨਾਲ ਕਿਤਾਬ ਦੇ ਖਰਚੇ ਜੋਗੇ ਪੈਸੇ ਇਕੱਠੇ ਕਰਕੇ ਮਸਾਂ ਕਿਤਾਬਾਂ ਛਪਾਉਂਦੇ ਹਨ ਜਾਂ ਕਈ ਵਾਰ ਹੋਰ ਤਰ੍ਹਾਂ ਦੇ ਪਾਪੜ ਵੇਲਦੇ ਹਨ ਫੇਰ ਵੀ ਕੁਝ ਤਾਂ ਵਿਚਾਰੇ ਮੇਰੇ ਵਾਂਗ ਆਪਣੀ ਪਹਿਲੀ ਕਿਤਾਬ ਦਾ ਮੂੰਹ ਦੇਖਣ ਨੂੰ ਤਸਰਦੇ ਹੀ ਜਹਾਨ ਤੋਂ ਕੂਚ ਕਰ ਜਾਂਦੇ ਹਨ। ਇਹ ਮੇਰੀ ਜ਼ਿੰਦਗੀ ਦਾ ਤਜ਼ਰਬਾ ਹੈ ਕਿਉਂਕਿ ਮੈਂ ਵੀ ਸਾਲ ਵਿੱਚ ਦੋ ਕਿਤਾਬਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ’ਤੇ ਲੋਕਾਂ ਅਤੇ ਇਲਾਕੇ ਦੇ ਸਰਪੰਚਾਂ ਤੋਂ ਬੂੰਦ-ਬੂੰਦ ਇਕੱਠੀ ਕਰਕੇ ਛਪਵਾਉਂਦਾ ਆ ਰਿਹਾ ਹਾਂ। ਸ: ਜੋਗਿੰਦਰ ਸਿੰਘ ਸਿਵੀਆਂ ਇੱਕ ਖੇਤ ਮਜ਼ਦੂਰ ਹੁੰਦਿਆਂ ਹੋਇਆਂ ਵੀ ਲੋਕ ਮਨਾਂ ਵਿੱਚ ਆਪਣੀ ਸ਼ਖ਼ਸੀਅਤ ਅਤੇ ਇਮਾਨ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਜ਼ਰੂਰ ਲਗਾਈ ਬੈਠਾ ਹੈ ਕਿ ਉਸਦੀਆਂ ਕਿਤਾਬਾਂ ਦੇ ਖਰੜੇ ਨੂੰ ਪੈਸੇ ਖੁਦੋਂ
Read More..
ਪੁੱਤ ਬਣ ਕੇ ਕਮਾਊਂ ਘਰ ਤੇਰੇ ਬਾਬਲਾ ਧੁੰਮਾਂ ਪਾਉਣ ਵਾਲੀ ਮੁੰਡਿਆਂ ਵਰਗੀ ਕੁੜੀ-ਗੁਰਪ੍ਰੀਤ ਦੋਦਾ ਗੁਰਨੈਬ ਸਾਜਨ ਦਿਓਣ ਬੇਸ਼ੱਕ ਅੱਜ ਅਸੀਂ ਆਧੁਨਿਕ ਜ਼ਮਾਨੇ ਵਿੱਚ ਵਿਚਰ ਰਹੇ ਹਾਂ ਪਰ ਫਿਰ ਵੀ ਆਧੁਨਿਕ ਹੁੰਦਿਆਂ ਹੋਇਆਂ ਵੀ ਸਾਡੀ ਸੋਚ ਬੇਹੱਦ ਸੌੜੀ ਹੈ। ਲੜਕੀਆਂ ਪ੍ਰਤੀ ਸਾਡੀ ਮਾਨਸਿਕਤਾ ਅਜੇ ਬਦਲੀ ਨਹੀਂ ਹੈ। ਮਰਦ ਪ੍ਰਧਾਨ ਸਮਾਜ ਵਿੱਚ ਲੜਕੀ ਨੂੰ ਅਬਲਾ ਅਤੇ ਘਰ ਦੇ ਚੁੱਲ੍ਹੇ ਚੌਂਕੇ ਤੱਕ ਹੀ ਸੀਮਿਤ ਰੱਖਿਆ ਜਾ ਰਿਹਾ ਹੈ। ਸਖ਼ਤ ਕੰਮ ਸਿਰਫ਼ ਮਰਦਾਂ ਦੇ ਹਿੱਸੇ ਹਾਇਆ ਹੈ। ਲੜਕੀਆਂ ਦੇ ਖਾਣ-ਪੀਣ, ਪਹਿਨਣ-ਹੰਢਾਉਣ ’ਤੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ, ਪਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੋਦਾਂ ਦੇ ਸੁਰਗਾਪੁਰੀ ਕੋਠਿਆਂ ਦੀ ਧਾਲੀਵਾਲ ਢਾਣੀ ਵਿੱਚ ਮਰਦਾਂ ਨੂੰ ਹਰ ਕੰਮ ਵਿੱਚ ਚੁਣੌਤੀ ਦੇ ਰਹੀ ਹੈ ਗੁਰਪ੍ਰੀਤ ਕੌਰ। ਪਹਿਲੀ ਨਜ਼ਰੇ ਦੇਖਣ, ਗੱਲਬਾਤ ਕਰਨ ਅਤੇ ਖੇਤੀ ਦੇ ਕੰਮ ਵਿੱਚ ਉਸ ਦੀ ਫੁਰਤੀ ਦੇਖਕੇ ਅਤੇ ਮੁੰਡਿਆਂ ਵਾਂਗ ਸਿਰ ਉੱਪਰ ਪੱਗੜੀ, ਕੁੜਤਾ ਪਜ਼ਾਮਾ ਪਾਈ ਜਦ ਉਹ ਸਾਹਮਣੇ ਬੈਠੇ ਕਿਸੇ ਸ਼ਖ਼ਸ਼ ਨਾਲ ਗੱਲਬਾਤ ਕਰਦੀ ਹੈ ਤਾਂ ਪਤਾ ਹੀ ਨਹੀਂ ਚੱਲਦਾ ਕਿ ਇਹ ਲੜਕੀ ਹੈ ਜਾਂ ਲੜਕਾ। ਹੋਰਨਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੀ 24 ਸਾਲਾ ਗੁਰਪ੍ਰੀਤ ਕਿਸੇ ਗੱਭਰੂ ਦਾ ਭੁਲੇਖਾ ਪਾਉਂਦੀ ਹੈ। 23 ਅਗਸਤ 1985 ਨੂੰ ਮਾਤਾ ਸ੍ਰੀਮਤੀ ਮਨਜੀਤ ਕੌਰ ਦੀ ਕੁੱਖੋਂ ਪਿਤਾ ਸ: ਬਲਜੀਤ ਸਿੰਘ ਦੇ ਘਰ ਜਨਮੀ ਗੁਰਪ੍ਰੀਤ ਦੇ ਇੱਕ ਉਸ ਤੋਂ ਛੋਟਾ ਭਰਾ ਅਤੇ ਇੱਕ ਭੈਣ ਹੈ। ਪਰਿਵਾਰਿਕ ਉਲਝਣਾਂ ਅਤੇ ਸਮੱਸਿਆ ਕਾਰਨ ਆਪਣੇ ਮਾਪਿਆਂ ਦਾ ਪੁੱਤ ਬਣ ਜ਼ਮਾਨੇ ਨਾਲ ਚੱਲਣ ਵਾਲੀ ਗੁਰਪ੍ਰੀਤ ਅੱਜ ਦੇ ਮੁੰਡਿਆਂ ਨੂੰ ਮਾਤ ਪਾਉਂਦੀ ਹੈ। ਚੁੱਲ੍ਹੇ-ਚੌਂਕੇ ਤੋਂ ਖੇਤੀਬਾੜੀ ਦੇ ਹਰ ਕੰਮ ਵਿੱਚ ਮਾਹਿਰ ਗੁਰਪ੍ਰੀਤ ਟਰੈਕਟਰ, ਮੋਟਰ ਸਾਈਕਲ, ਕਾਰ, ਜੀਪ ਗੱਲ ਕੀ ਜੇਕਰ ਜਹਾਜ਼ ਬਾਰੇ ਉਹ ਥੋੜ੍ਹੀ ਬਹੁਤ ਜਾਣਕਾਰੀ ਮਿਲ ਜਾਵੇ ਤਾਂ ਉਹ ਵੀ ਚਲਾ ਸਕਦੀ ਹੈ। ਟਰੈਕਟਰ, ਇੰਜਣ, ਮੋਟਰ ਸਾਈਕਲ ਜਿਹੀ ਮਸ਼ੀਨਰੀ ਦੀ ਉਹ ਰਿਪੇਅਰ ਮਕੈਨਿਕ ਬਣ ਆਪ ਕਰ ਸਕਦੀ ਹੈ। ਬੀ.ਏ. ਭਾਗ ਦੂਜਾ ਦੀ ਇਹ ਵਿਦਿਆਰਥਣ ਬਚਪਨ ਤੋਂ ਹੀ ਚੁੱਲ੍ਹੇ ਚੌਂਕੇ ਸਿਲਾਈ-ਕਢਾਈ
Read More..
ਫੋਟੋਗਰਾਫਰੀ ਦੀ ਕਲਾ ਦਾ ਵਣਜਾਰਾ-ਵਿਸ਼ਵਜੀਤ ਸ਼ਰਮਾ ਯਾਦੂ ਭੁੱਲਰ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਸਮਾਜ ਵਿੱਚ ਵੱਖਰੀ ਪਹਿਚਾਣ ਹੋਵੇ। ਉਹ ਕੋਈ ਅਜਿਹਾ ਕੰਮ ਕਰੇ ਕਿ ਹਰ ਇੱਕ ਇਨਸਾਨ ਉਸ ਨੂੰ ਸਤਿਕਾਰਤ ਨਜ਼ਰਾਂ ਨਾਲ ਦੇਖੇ। ਜੋ ਲੋਕ ਮਿਹਨਤ ਕਰਦੇ ਹਨ, ਸਫ਼ਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਇਵੇਂ ਉਹ ਆਪਣੀ ਵੱਖਰੀ ਹੋਂਦ ਸਥਾਪਿਤ ਕਰ ਲੈਂਦੇ ਹਨ। ਜ਼ਿੰਦਗੀ ਜਿਊਣ ਦਾ ਮਜ਼੍ਹਾ ਉਨ੍ਹਾਂ ਲੋਕਾਂ ਨੂੰ ਹੀ ਆਉਂਦਾ ਹੈ, ਜੋ ਸੰਘਰਸ਼ ਕਰਨਾ ਜਾਣਦੇ ਹਨ। ਅਜਿਹਾ ਮਿਹਨਤੀ ਇਨਸਾਨ ਹੈ ਫੋਟੋਗਰਾਫਰ ਦੀ ਦੁਨੀਆਂ ’ਚੋਂ ਵਿਸ਼ਵਜੀਤ ਸ਼ਰਮਾ। ਕੋਈ ਸਮਾਂ ਸੀ ਜਦੋਂ ਲੋਕ ਕੈਮਰੇ ਅੱਗੇ ਖੜ੍ਹਨ ਤੋਂ ਡਰਦੇ ਸਨ। ਉਹ ਸੋਚਦੇ ਹੁੰਦੇ ਸਨ ਕਿ ਸਾਡੇ ਸਰੀਰ ਦਾ ਨੁਕਸਾਨ ਨਾ ਹੋ ਜਾਵੇ। ਕੈਮਰੇ ਤੋਂ ਵੱਧ ਲੋਕ ਹੱਥ ਨਾਲ ਚਿੱਤਰ ਬਣਾਉਂਦੇ ਸਨ। ਅੱਜ ਟੈਕਨੀਕਲ ਕੰਪਿਊਟਰ ਯੁੱਗ ਹੈ। ਕੰਪੀਟੀਸ਼ਨ ਦਾ ਯੁੱਗ ਹੈ। ਹਰ ਇਨਸਾਨ ਇੱਕ ਦੂਜੇ ਤੋਂ ਅੱਗੇ ਵੱਧਣ ਦੀ ਸੋਚਦਾ ਹੈ। ਅਜਿਹੇ ਹੀ ਮਿਹਨਤੀ ਸੋਚ ਦੇ ਚਿਰਾਗ ਵਿਸ਼ਵਜੀਤ ਸ਼ਰਮਾ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਸ਼ਹਿਰ ਵਿਖੇ ਪਿਤਾ ਸਵ: ਅਮੀ ਚੰਦ ਦੇ ਘਰ ਮਾਤਾ ਮਾਇਆ ਦੇਵੀ ਦੀ ਕੁੱਖੋਂ ਹੋਇਆ। ਪਰਿਵਾਰ ’ਚੋਂ ਛੋਟਾ ਹੋਣ ਕਰਕੇ ਸਾਰੇ ਪਿਆਰ ਨਾਲ ਬਿੱਟੂ ਕਹਿ ਕੇ ਪੁਕਾਰਨ ਲੱਗੇ। ਬਿੱਟੂ ਦੀ ਛੋਟੀ ਉਮਰ ਵਿੱਚ ਹੀ ਪਿਤਾ ਦਾ ਸਿਰ ਤੋਂ ਸਾਇਆ ਉਠ ਜਾਣ ਤੇ ਉਦਾਸ ਜਿਹਾ ਹੋ ਗਿਆ। ਉਦਾਸੀ ਦੇ ਪਰਛਾਵੇਂ ਹੇਠ ਇਨਸਾਨ ਕੁਝ ਨਾ ਕੁਝ ਆਪਣੇ ਮਨ ਅੰਦਰ ਉਜਾਗਰ ਕਰਦਾ ਹੈ। ਇਹ ਕੁਦਰਤ ਦਾ ਕਰਿਸ਼ਮਾ ਹੀ ਹੁੰਦਾ ਹੈ। ਮੈਟ੍ਰਿਕ ਤੱਕ ਦੀ ਪੜ੍ਹਾਈ ਪੂਰੀ ਕਰਦਿਆਂ ਹੀ ਵਿਸ਼ਵਜੀਤ ਨੇ
Read More..
|