ਚੰਡੀਗੜ੍ਹ 14ਵੇਂ ਅਤੇ ਲੁਧਿਆਣਾ 33ਵੇਂ ਸਥਾਨ ’ਤੇ ਨਵੀਂ ਦਿੱਲੀ, 9 ਮਾਰਚ (ਵਿਸ਼ਵ ਵਾਰਤਾ)-ਦਿੱਲੀ ਰਹਿਣ-ਸਹਿਣ ਦੇ ਪੱਖੋਂ ਦੇਸ਼ ਦੀ ਸਭ ਤੋਂ ਵਧੀਆ ਸ਼ਹਿਰ ਹੈ। ਇਹ ਗੱਲ ਸੀ.ਆਈ.ਆਈ. ਦੀ ਰਿਪੋਰਟ ਵਿਚ ਸਾਹਮਣੇ ਆਈ ਹੈ। ਸੀ.ਆਈ.ਆਈ. ਨੇ ਇਹ ਰਿਪੋਰਟ ਕਈ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਹੈ। ਜਿਸ ਵਿਚ ਰਹਿਣ-ਸਹਿਣ, ਸਮਾਜਿਕ ਸੰਸਕ੍ਰਿਤੀ ਮਾਹੌਲ, ਸਿੱਖਿਆ, ਸੁਰੱਖਿਆ, ਸਿਹਤ, ਆਵਾਜਾਈ ਦੇ ਸਾਧਨ ਤੇ ਰੁਜ਼ਗਾਰ ਦੇ ਮੌਕੇ ਸ਼ਾਮਿਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਦਿੱਲੀ ਦੇਸ਼ ਦੀ ਬੈਸਟ ਸਿਟੀ ਹੈ। ਦਿੱਲੀ ਤੋਂ ਬਾਅਦ ਦੂਸਰੇ ਸਥਾਨ ’ਤੇ ਮੁੰਬਈ, ਤੀਸਰੇ ’ਤੇ ਚੇਨੱਈ, ਚੌਥੇ ’ਤੇ ਬੰਗਲੌਰ ਅਤੇ ਪੰਜਵੇਂ ਸਥਾਨ ’ਤੇ ਕੋਲਕਾਤਾ ਆਉਂਦਾ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਇਸ ਸੂਚੀ ਵਿਚ 14ਵੇਂ ਸਥਾਨ ’ਤੇ ਹੈ। ਜਦੋਂ ਕਿ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਨੂੰ ਇਸ ਸੂਚੀ ਵਿਚ 33ਵਾਂ ਸਥਾਨ ਹਾਸਿਲ ਹੋਇਆ ਹੈ।
ਕਾਨਪੁਰ ’ਚ ਟ੍ਰੇਨ ਅਤੇ ਟਰਾਲੀ ਟਕਰਾਈ, 7 ਮਰੇ ਕਾਨਪੁਰ, 9 ਮਾਰਚ (ਵਿਸ਼ਵ ਵਾਰਤਾ)-ਉਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਅੱਜ ਇੱਕ ਟ੍ਰੇਨ ਅਤੇ ਟਰਾਲੀ ਦੀ ਟੱਕਰ ਵਿੱਚ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੂਤਰਾਂ ਮੁਤਾਬਿਕ ਸ਼ਿਵਰਾਜਪੁਰ ਕੋਲ ਲਖਨਊ ਤੋਂ ਫਰੁਖਾਬਾਦ ਜਾ ਰਹੀ ਟ੍ਰੇਨ ਤੋਂ ਇੱਕ ਮਨੁੱਖ ਰਹਿਤ ਰੇਲਵੇ ਫਾਟਕ ’ਤੇ ਟਰਾਲੀ ਟਕਰਾਅ ਗਈ ਹੈ। ਇਸ ਹਾਦਸੇ ਵਿੱਚ ਟਰਾਲੀ ਵਿੱਚ ਬੈਠੇ 18 ਲੋਕਾਂ ਵਿੱਚ ਸੱਤ ਲੋਕ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਨਿਕਟ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਛੱਤੀਸਗੜ੍ਹ ’ਚ 4 ਨਕਸਲੀ ਗ੍ਰਿਫ਼ਤਾਰ, ਇੱਕ ਫਰਾਰ ਰਾਏਪੁਰ, 5 ਮਾਰਚ (ਵਿਸ਼ਵ ਵਾਰਤਾ)-ਛੱਤੀਸਗੜ੍ਹ ਵਿੱਚ ਜਸ਼ਪੁਰ ਜ਼ਿਲ੍ਹੇ ਦੇ ਕੁਨਕੁਰੀ ਥਾਣਾ ਪੁਲਿਸ ਨੇ 4 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਨਕਸਲੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਸਫ਼ਲ ਰਿਹਾ। ਪੁਲਿਸ ਫੜੇ ਗਏ ਨਕਸਲੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਇਹ ਨਕਸਲੀ ਮੰਗਲਾ ਨਗੋਸੀਆ ਗਿਰੋਹ ਦੇ ਹਨ। ਜਸ਼ਪੁਰ ਜ਼ਿਲ੍ਹੇ ਦੇ ਪੁਲਿਸ ਪ੍ਰਮੁੱਖ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਗੁਪਤ ਸੂਚਨਾਂ ਦੇ ਆਧਾਰ ’ਤੇ ਫਰਸਾ ਟੋਲਾ ਕੋਲ ਜੰਗ ਵਿੱਚ 5 ਨਕਸਲੀ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਸੂਚਨਾ ਮੁਤਾਬਿਕ ਪੁਲਿਸ ਨੇ ਜੰਗਲ ਵਿੱਚ ਘੇਰਾਬੰਦੀ ਕੀਤੀ ਅਤੇ 4 ਨਕਸਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਇਕ ਹੋਰ ਭੱਜਣ ਵਿੱਚ ਸਫ਼ਲ ਰਿਹਾ।
ਹੁਣ ਜੇਬ ਹੋਵੇਗੀ ਭਾਰੀ ਨਵੀਂ ਦਿੱਲੀ 5 ਮਾਰਚ (ਇੰਟ.)-ਭਾਰਤ ’ਚ ਨੌਕਰੀ ਕਰਨ ਵਾਲੇ ਲੋਕਾਂ ਲਈ ਇੱਕ ਚੰਗੀ ਖ਼ਬਰ ਹੈ। ਇਸ ਸਾਲ ਤੁਹਾਡੇ ਲਈ ਕੁਝ ਖਾਸ ਅਤੇ ਬੇਹਤਰ ਤਨਖਾਹ ਵਾਲਾ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਇਹ ਕਿਸੇ ਭਵਿੱਖਬਾਣੀ ਵਰਗਾ ਲੱਗ ਸਕਦਾ ਹੈ ਪਰ ਇਹ ਜੋਤਿਸ਼ ਨਹੀਂ ਬਲਕਿ 465 ਕੰਪਨੀਆਂ ’ਤੇ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ। ਤਾਜ਼ਾ ਸਰਵੇਖਣ ਕਹਿੰਦੇ ਹਨ ਕਿ ਇਸ ਸਾਲ ਏਸ਼ੀਆ ਦੇਸ਼ਾਂ ’ਚੋਂ ਭਾਰਤ ਹੀ ਇੱਕ ਇਸ ਤਰ੍ਹਾਂ ਦਾ ਦੇਸ਼ ਹੋਵੇਗਾ ਜਿੱਥੇ ਤਨਖਾਹ ਜਾਂ ਤਨਖਾਹਾਂ ’ਚ ਇਜ਼ਾਫ਼ਾ ਦੇਖਣ ਨੂੰ ਮਿਲੇ ਸਕਦਾ ਹੈ। ਮਤਲਬ ਦੋ-ਚਾਰ ਜਾਂ ਅੱਠ ਨਹੀਂ ਬਲਕਿ 10 ਪ੍ਰਤੀਸ਼ਤ ਤੋਂ ਜ਼ਿਆਦਾ ਵਾਧਾ ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ’ਚ ਇਸ ਸਾਲ ਹੋ ਸਕਦਾ ਹੈ ਹੋਰ ਤਾਂ ਹੋਰ ਬਹੁਰਾਸ਼ਟਰੀਆ ਕੰਪਨੀਆਂ ਦੀ ਤੁਲਨ ’ਚ ਭਾਰਤੀ ਕੰਪਨੀਆਂ ਆਪਣੇ ਕਰਚਮਾਰੀਆਂ ਨੂੰ ਜ਼ਿਆਦਾ ਗੱਫੇ ਵੰਡਦੀ ਨਜ਼ਰ ਆ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਹੁਰਾਸ਼ਟਰੀਆ ਕੰਪਨੀਆਂ ’ਚ ਇਸ ਵਾਧੇ ਦੀ ਸੀਮਾ 10.4 ਪਤੀਸ਼ ਤੱਕ ਰਹਿਣ ਦੀ ਉਮੀਦ ਹੈ। ਭਾਰਤੀ ਕੰਪਨੀਆਂ ’ਚ ਇਹ ਅੰਕੜਾ 11.4 ਪ੍ਰਤੀਸ਼ਤ ਦੀ ਔਸਤ ਵਾਧੇ ਤੱਕ ਦਾ ਹੈ।
ਚੱਲ ਰਹੇ ਕੀਰਤਨ ਵਿੱਚ ਵਿਘਨ ਪਾਉਣ ਦਾ ਦੋਸ਼ ਨਵੀਂ ਦਿੱਲੀ, 3 ਮਾਰਚ (ਜਸਵੰਤ ਸਿੰਘ ਅਜੀਤ)-ਮੁਖਰਜੀ ਨਗਰ ਗੁਰੁਦੁਆਰਾ ਸਾਹਿਬ ਵਿਖੇ ਹੋ ਰਹੇ ਕੀਰਤਨ ਦਾ ਵਿਰੋਧ ਨਾ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਨਾ ਹੀ ਸੰਗਤਾਂ ਨੇ ਕੀਤਾ ਹੈ। ਕੀਰਤਨ ਦੌਰਾਨ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਕੁਝ ਬਾਹਰਲਿਆਂ ਨੂੰ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋ ਰਹੇ ਕੀਰਤਨ ਦਰਬਾਰ ਵਿੱਚ ਵਿਘਨ ਪਾਇਆ ਹੈ। ਇਹ ਦੋਸ਼ ਸ੍ਰ. ਹਰਭਜਨ ਸਿੰਘ ਸੇਠੀ ਪ੍ਰਧਾਨ ਆਲ ਇੰਡੀਆ ਸਿੱਖ ਪ੍ਰਤੀਨਿਧੀ ਬੋਰਡ ਨੇ ਇੱਥੇ ਜਾਰੀ ਬਿਆਨ ਵਿੱਚ ਲਾਇਆ। ਉਨ੍ਹਾਂ ਕਿਹਾ ਕਿ ਜੋ ਉਥੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਸੀ ਤਾਂ ਬਾਦਲਕਿਆਂ ਨੂੰ ਉਸ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ’ਤੇ ਕਰਨੀ ਚਾਹੀਦੀ ਹੈ।
ਕੇਂਦਰੀ ਬਜਟ ’ਚ ਵਿਸ਼ੇਸ਼² ਆਰਥਿਕ ਜ਼ੋਨਾਂ ਦੀਆਂ ਚਿੰਤਾਵਾਂ ਦਾ ਨਿਵਾਰਨ ਨਵੀਂ ਦਿੱਲੀ, 3 ਮਾਰਚ (ਵਿਸ਼ਵ ਵਾਰਤਾ)–ਕੇਂਦਰੀ ਵਣਜ ਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਸਾਲ 2010-11 ਦੇ ਬਜਟ ਵਿੱਚ ਵਿਸ਼ੇਸ਼ ਆਰਥਿਕ ਜ਼ੋਨਾਂ ਦੀਆਂ ਚਿੰਤਾਵਾਂ ਦਾ ਨਿਵਾਰਨ ਕਰਨ ਲਈ ਪੂਰੇ ਬੰਦੋਬਸਤ ਕੀਤੇ ਗਏ ਹਨ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਆਪਣੇ ਬਜਟ ਭਾਸ਼ਣ ਵਿੱਚ ਸਪਸ਼ਟ ਕਰ ਚੁੱਕੇ ਹਨ ਕਿ ਦੇਸ਼ ਅੰਦਰ ਸਰਮਾਏਕਾਰੀ, ਬਰਾਮਦਾਂ ਅਤੇ ਰੋਜ਼ਗਾਰ ਮੌਕਿਆਂ ਨੂੰ ਵਧਾਉਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦੇ ਵਿਕਾਸ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਬਰਾਮਦ ਮੁੱਖੀ ਇਕਾਈਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਆਨੰਦ ਸ਼ਰਮਾ ਨੇ ਕਿਹਾ ਕਿ ਜੇ ਇਨ੍ਹਾਂ ਕਾਰਨਾਂ ਵਿੱਚ ਕੋਈ ਗੰਭੀਰ ਗੱਲ ਪਾਈ ਗਈ ਤਾਂ ਉਹ ਇਸ ਮਾਮਲੇ ਉਤੇ ਖ਼ਜ਼ਾਨਾ ਮੰਤਰੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਭਰਪੂਰ ਸਨਅਤੀ ਇਕਾਈਆਂ ਦੀਆਂ ਨੀਤੀਆਂ ਨਾਲ ਸਬੰਧਤ ਮਸਲਿਆਂ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਲਈ 2400 ਕਰੋੜ ਰੁਪਏ ਰੱਖੇ ਗਏ ਹਨ ਜਿਨ੍ਹਾਂ ਸਦਕਾ ਇਨ੍ਹਾਂ ਇਕਾਈਆਂ ਦੇ ਉਤਪਾਦਨ ਤੇ ਬਰਾਮਦ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਦਰੀਆਂ, ਖੱਡੀਆਂ, ਦਸਤਕਾਰੀਆਂ ਅਤੇ ਛੋਟੀਆਂ ਤੇ ਦਰਮਿਆਨੀਆਂ ਇਕਾੲਂੀਆਂ ਨੂੰ ਲਦਾਈ ਤੋਂ ਪਹਿਲਾਂ ਦਿੱਤੇ ਜਾਣ ਵਾਲੇ ਬਰਾਮਦੀ ਕਰਜ਼ੇ ਉਪਰ ਦਿੱਤੀ ਜਾ ਰਹੀ 2 ਫੀਸਦੀ ਵਿਆਜ ਦੀ ਰਿਆਇਤ ਦੀ ਮਿਆਦ 31 ਮਾਰਚ, 2010 ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ 20.9 ਅਰਬ ਡਾਲਰ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਪ੍ਰਾਪਤ ਹੋਈ।
|