ਪੰਜਵੀਂ ਦੋ ਰੋਜ਼ਾ ਅਥਲੈਟਿਕ ਮੀਟ ਸੰਪੰਨ ਮੁਕਤਸਰ ਸਾਹਿਬ 9 ਮਾਰਚ (ਸੁਰੇਸ਼ ਗਰਗ/ਅਸ਼ਵਨੀ)- ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ ਹੋਈ। ਇਸ ਅਥਲੈਟਿਕ ਮੀਟ ਦਾ ਉਦਘਾਟਨ ਸ. ਹਰਬੰਸ ਸਿੰਘ ਚਹਿਲ ਜ਼ਿਲਾ ਸਿੱਖਿਆ ਅਧਿਕਾਰੀ ਫ਼ਿਰੋਜਪੁਰ ਨੇ ਵਿਦਿਆਰਥੀਆਂ ਵੱਲੋਂ ਸਲਾਮੀ ਲੈ ਕੇ ਕੀਤਾ ਗਿਆ। ਜਦੋ ਕਿ ਸ਼੍ਰੀ ਅਸ਼ਵਨੀ ਪਾਹਵਾ ਕੈਨਡਾ ਤੋਂ ਵਿਸ਼ੇਸ ਮਹਿਮਾਨ ਵਜੋਂ ਉਚੇਚੇ ਰੂਪ ਵਿੱਚ ਪੁੱਜੇ। ਦੂਜੇ ਦਿਨ ਅਥਲੈਟਿਕ ਮੀਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਪ੍ਰੀਤ ਸਿੰਘ ਐਮ.ਐਲ.ਏ ਮਲੋਟ ਅਤੇ ਵਿਸ਼ੇਸ ਮਹਿਮਾਨ ਵੱਜੋਂ ਨਰੇਸ਼ ਗਰੋਵਰ ਪੁੱਜੇ। ਸ.ਹਰਪ੍ਰੀਤ ਸਿੰਘ ਨੇ ਅਥਲੈਟਿਕ ਮੀਟ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਭਾਵੇਂ ਇਹ ਕਾਲਜ ਇੱਕ ਪਿੰਡ ਵਿੱਚ ਹੈ ਪਰ ਫਿਰ ਵੀ ਇੱਥੇ ਵਿਦਿਆਰਥੀਆਂ ਨੂੰ ਉਹ ਹਰ ਸਹੂਲਤ ਮਹੁੱਈਆ ਕਰਵਾਈ ਗਈ ਹੈ ਜੋ ਸ਼ਹਿਰਾ ਦੇ ਕਾਲਜ਼ਾ ਵਿੱਚ ਮੁਹੱਈਆ ਕਰਵਾਈਆਂ ਜਾਦੀਆਂ ਹਨ। ਉਹਨਾ ਆਖਿਆ ਕਿ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਕਿੳਂੁਕਿ ਇਸ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਜੀਵਨ ਵਿੱਚ ਅਨੁਸ਼ਾਸਨ ਵੀ ਆਉਦਾ ਹੈ।
ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ ਚੋਣ ਹੋਈ ਮਲੇਰਕੋਟਲਾ, 9 ਮਾਰਚ (ਜਮੀਲ ਅਬਦਾਲੀ)-ਬਾਰ ਕੌਂਸਲ ਆਫ਼ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਮਲੇਰ ਕੋਟਲਾ ਬਾਰ ਐਸੋਸੀਏਸ਼ਨ ਦੀ ਚੋਣ ਹੋਈ ਜਿਸ ਵਿੱਚ ਸ੍ਰੀ ਭੁਪਿੰਦਰ ਕੁਮਾਰ ਸ਼ਾਰਦਾ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਸੇਖੋਂ ਮੀਤ ਪ੍ਰਧਾਨ, ਸਮਸ਼ਾਦ ਅਲੀ ਸਕੱਤਰ, ਰਜਿੰਦਰ ਸਿੰਘ ਧਾਲੀਵਾਲ ਨੂੰ ਕੈਸ਼ੀਅਰ ਚੁਣਿਆ ਗਿਆ। ਜਿਕਰਯੋਗ ਹੈ ਕਿ ਅਹੁਦੇਦਾਰ ਨੌਜਵਾਨ ਹਨ ਅਤੇ ਇਨ੍ਹਾਂ ਅਹੁਦੇਦਾਰਾਂ ਨੇ ਪਹਿਲੀ ਵਾਰ ਹੀ ਚੋਣ ਵਿੱਚ ਹਿੱਸਾ ਲਿਆ ਹੈ। ਉਪਰੋਕਤ ਅਹੁਦੇਦਾਰਾਂ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾਇਆ। ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਕਚਹਿਰੀ ਵਿੱਚ ਜਿੱਤੀ ਦੀ ਖੁਸ਼ੀ ਵਿੱਚ ਢੋਲ ਦੇ ਡਗੇ ’ਤੇ ਜੇਤੂਆਂ ਦੇ ਹਿਮਾਇਤੀ ਵਹੀਕਲਾਂ ਵੱਲੋਂ ਜੰਮ ਕੇ ਭੰਗੜਾ ਪਾਇਆ ਗਿਆ। ਭੰਗੜਾ ਪਾਉਂਦੇ ਖੁਸ਼ੀਂ ਮਨਾਉਂਦੇ ਵਕੀਲਾਂ ਨੂੰ ਦੇਖ ਕੇ ਆਉਂਦੇ ਜਾਂਦੇ ਲੋਕ ਵੀ ਕਚਿਹਰੀ ਵਿੱਚ ਵੱਡੇ ਇਕੱਠ ਦੀ ਸ਼ਕਲ ਵਿੱਜ ਜਮ੍ਹਾਂ ਹੋ ਗਏ। ਖ਼ਬਰ ਲਿਖੇ ਜਾਣ ਤੱਕ ਮਲੇਰ ਕੋਟਲਾ ਵਿੱਚ ਕਚਿਹਰੀ ਵਿੱਚ ਜਿੱਤ ਦੇ ਜਸ਼ਨ ਜਾਰੀ ਸਨ।
ਜ਼ੀਰਾ ਵਿਖੇ ਇਸਤਰੀ ਦਿਵਸ ’ਤੇ ਸੈਮੀਨਾਰ ਕਰਵਾਇਆ ਜ਼ੀਰਾ , 9 ਮਾਰਚ (ਤਰਸੇਮ ਲਾਲ ਖੁਰਾਣਾ / ਰਾਜ਼ ਧਮੀਜ਼ਾ ) ਜ਼ੀਰਾ ਬਲਾਕ ਦੇ ਕਮਿਊਨਟੀ ਹਾਲ ਵਿੱਚ ਇਸਤਰੀ ਦਿਹਾੜੇ ਦੀ ਪਹਿਲੀ ਸ਼ਤਾਬਦੀ ਤੇ ਦੱਬੀਆ ਕੁਚਲੀਆ ਅਤੇ ਹਾਸ਼ੀਏ ਉਤੇ ਖੜੀਆ ਔਰਤਾਂ ਨਾਲ ਇੱਕਮੁਠਤਾ , ਇੱਕਜੁਟਤਾ ਅਤੇ ਏਕਤਾਂ ਦੇ ਦਿਨ ਤੇ ਸੈਮੀਨਾਰ ਕਰਵਾ ਕੇ ਮਨਾਇਆ ਗਿਆ । ਜਿਸ ਦੇ ਮੁਖ ਮਹਿਮਾਨ ਜ਼ੀਰਾ ਦੇ ਮੈਜ਼ਿਸਟਰੇਟ ਸ੍ਰੀ ਜਗਦੀਪ ਸਿੰਘ ਮਾਰੋਕ ਅਤੇ ਮੈਜਿਸਟਰੇਟ ਸ਼੍ਰੀਮਤੀ ਰਜ਼ਨੀ ਛੋਕਰਾ ਸਨ । ਇਸ ਸਮੇਂ ਸੈਮੀਨਾਰ ਵਿੱਚ ਸਥਾਨਿਕ ਵਕੀਲਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤ ਤੇ ਮਰਦ ਹਾਜ਼ਰ ਸਨ । ਇਸ ਸਮੇਂ ਮਾਣਯੋਗ ਜੱਜ ਸ੍ਰ੍ਰ ਜਗਦੀਪ ਸਿੰਘ ਮਾਰੋਕ ਨੇ ਆਪਣੇ ਸੰਬੌਧਨ ਵਿੱਚ ਵਿਸਥਾਰ ਨਾਲ ਇਸਤਰੀ ਦਿਸਵ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਭ ਤੋ ਪਹਿਲਾ ਦਬੀਆ ਕੁਚਲੀਆ ਔਰਤਾਂ ਵੱਲੋ ਹੱਕ ਲੈਣ ਲਈ ਪਹਿਲੀ ਹੜਤਾਲ ਨਿਊਯਾਰਕ ਵਿੱਚ ਹੋਈ ਸੀ , ਜੋ ਇਹ ਹੜਤਾਲ ਬਾਅਦ ਵਿੱਚ ਸੰਸਾਰ ਭਰ ਵਿੱਚ ਇਸਤਰੀਆ ਲਈ ਉਤਸ਼ਾਹ ਦਾ ਇੱਕ ਸਰੋਤ ਬਣ ਗਈ । ਸੰਨ 1910 ਵਿੱਚ ਕੋਪਨਹੇਗਨ ਵਿੱਚ ਸਮਾਜ਼ਵਾਦੀ ਔਰਤਾਂ ਦੀ ਦੂਜ਼ੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਦਿਵਸ ਵਜ਼ੋ ਮਨਾਉਣ ਦਾ ਸਰਬ ਸੰਮਤੀ ਨਾਲ ਫੈਸਲਾ ਹੋਇਆ । ਉਦੋ ਤੋ ਹੀ ਇਹ ਦਿਨ ਅੰਤਰਰਾਸ਼ਟਰੀ ਦਿਵਸ ਵਜ਼ੋ ਬੇਇੰਨਸਾਫੀ ਅਤੇ ਔਰਤਾਂ ਦੇ ਸ਼ੋਸ਼ਣ ਵਿਰੁੱਧ ਜਦੋਜਹਿਦ ਦੇ ਦਿਨ ਵਜ਼ੋ ਮਨਾਇਆ ਜਾਂਦਾ ਹੈ।
Read More..
ਸ਼ਨੀਗਾਓਂ ਵਿਖੇ ਪੁਸਤਕ ਸੱਚ ਦੀ ਖੋਜ ਰਿਲੀਜ਼ ਲੁਧਿਆਣਾ,9 ਮਾਰਚ (ਰਾਜ ਜੋਸ਼ੀ)-ਲੁਧਿਆਣਾ ਜ¦ਧਰ ਸੜਕ ’ਤੇ ਪੈਂਦੇ ਸਤਿਲੁਜ ਦਰਿਆ ਦੇ ਪੁਲ ਨਜ਼ਦੀਕ ਸਥਿਤ ਮੰਦਰ ਸ਼ਨੀਗਾਓ ਵਿਖੇ ਹੋਏ ਇੱਕ ਹਫਤਾਵਰੀ ਸਮਾਗਮ ਵਿੱਚ ਸ੍ਰੀ ਕ੍ਰਿਸ਼ਨਾ ਸਵਾਮੀ ਜੀ ਦੀ ਪੁਸਤਕ ਸੱਚ ਦੀ ਖੋਜ਼ ਰਲੀਜ਼ ਕੀਤੀ ਗਈ। ਧਿਆਨ ਤੰਤਰ ਫਾਊਂਡੇਸ਼ਨ ਵੱਲੋਂ ਰੀਲੀਜ਼ ਕੀਤੀ ਇਸ ਪੁਸਤਕ ਵਿੱਚ ਤੰਤਰ ਅਤੇ ਤੰਤਰਿਕਾ ਸਬੰਧੀ ਆਮ ਲੋਕਾਂ ਵਿੱਚ ਫੈਲੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਧਿਆਨ ਤੰਤਰ ਫਾਊਡੇਸ਼ਨ ਵੱਲੋਂ ਸ੍ਰੀ ਕ੍ਰਿਸ਼ਨਾ ਸਵਾਮੀ ਜੀ ਤੋਂ ਉਪਰੋਕਤ ਸਬੰਧੀ ਸੱਚ ਜਾਨਣ ਲਈ ਨਜ਼ਰ, ਭੂਤ-ਪ੍ਰੇਤ, ਟੋਣਾ ਟੋਟਕਾ ਸਬੰਧੀ ਸਵਾਲ ਪੁੱਛੇ ਤੇ ਉਨ੍ਹਾਂ ਦੇ ਜਵਾਬਾਂ ਦੀ ਰਿਕਾਰਡਿੰਗ ਕੀਤੀ। ਇਸ ਪੁਸਿਤਕ ਵਿੱਚ ਦਰਜ਼ ਲੇਖ ਰਾਹੀਂ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਦੱਸਿਆ ਗਿਆ ਹੈ ਕਿ ਕਿਸੇ ਵਿਅਕਤੀ ਦੇ ਗਲਤ ਕੰਮਾਂ ਕਰਕੇ ਪੂਰੀ ਤੰਤਰ ਵਿਦਿਆ ਨੂੰ ਗਲਤ ਨਾ ਸਮਝਿਆ ਜਾਵੇ ਬਲਕਿ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀ ਖੋਜ਼ ਦੇ ਨਤੀਜਿਆਂ ਤੋਂ ਆਧੁਨਿਕ ਭਾਰਤ ਦੇਸ਼ ਦਾ ਸਮਾਜ ਵੀ ਲਾਭ ਲਵੇ। ਸਵਾਮੀ ਜੀ ਵੱਲੋਂ ਧਿਆਨ ਤੰਤਰ ਫਾਊਂਡੇਸ਼ਨ ਦਾ ਗਠਨ ਇਸੇ ਕਰਕੇ ਕੀਤਾ ਗਿਆ ਕਿ ਆਧੁਨਿਕ ਭਾਰਤ ਦਾ ਜਨਤਾ ਆਪਣੀ ਸਦੀਆਂ ਪੁਰਾਣੀ ਸੰਸਕ੍ਰਿਤੀ ਅਤੇ ਗਿਆਨ ਵਿਗਿਆਨ ਤੋਂ ਜੋ ਦੂਰ ਹੁੰਦੀ ਜਾ ਰਹੀ ਹੈ ਤੇ ਵਹਿਮਾਂ ਭਰਮਾਂ ਵਿੱਚ ਜਕੜਦੀ ਜਾ ਰਹੀ ਹੈ ਉਸ ਤੋਂ ਜਾਣੂ ਹੋ ਸਕੇ ਅਤੇ ਅਸਲੀਅਤ ਨਾਲ ਜੁੜੇ ਇਸ ਸਮੇਂ ਅਚਾਰਿਆ ਅਮਿਤ ਜੀ ਸ੍ਰੀ ਮਾਨ ਜੀ ਵੀ ਹਾਜ਼ਰ ਸਨ।
ਲੁਧਿਆਣਾ ‘ਚ ਹੋਵੇਗਾ ਸਭ ਤੋਂ ਵੱਡੇ ਬਿਜ਼ਨਸ ਅਪਰਚਿਊਨਟੀ ਸ਼ੋਅ ਦਾ ਆਯੋਜਨ ਲੁਧਿਆਣਾ 9 ਮਾਰਚ (ਰਾਜ ਜੋਸ਼ੀ) – ਫਰੈਚੈਂਸੀਜ਼ ਇੰਡੀਆ ਹੋਲਡਿੰਗਜ਼ ਲਿਮਟਿਡ ਨੇ ਇੰਡੀਅਨ ਫਰੈਂਚੈਂਸੀਜ਼ ਐਸੋਸੀਏਸ਼ਨ ਨਾਲ ਮਿਲਕੇ ਮੇਗਾ ਮਲਟੀਸਿਟੀ ਆਯੋਜਨ-ਬਿਜ਼ਨਸ ਅਪਰਚਿਊਨਟੀਜ਼ ਆਪਕੇ ਘਰ ਦੀਆਂ ਤਿਆਰੀਆਂ ਮੂਕੰਮਲ ਕਰ ਲਈਆਂ ਹਨ । ਇਹ ਸ਼ੋਅ ਲੁਧਿਆਣਾ ਦੇ ਦਿ ਫਾਰਚੂਨ ਪਾਰਕ ਕਲਾਸਿਕ ਹੋਟਲ ਵਿੱਚ 11 ਮਾਰਚ ਨੂੰ ਹੋਵੇਗਾ । ਇਸ ਸ਼ੋਅ ਦੇ ਦੌਰਾਨ ਸਰਵਸ੍ਰੇਸ਼ਠ ਕਾਰੋਬਾਰੀ ਸੰਭਾਵਨਾਵਾਂ ‘ਤੇ ਰੋਸ਼ਨੀ ਪਾਈ ਜਾਵੇਗੀ । ਉਦਯੋਗਿਕ ਖੇਤਰ ਦੀਆਂ ਨਾਮਵਰ ਸ਼ਖਸ਼ੀਅਤਾਂ ਅਤੇ ਬਰਾਂਡ ਅਬੈਸੰਡਰ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਨਗੀਆ । ਇਹ ਜਾਣਕਾਰੀ ਦਿੰਦਿਆਂ ਫਰੈਚੈਂਸੀਜ਼ ਇੰਡੀਆ ਹੋਲਡਿੰਗਜ਼ ਲਿਮਟਿਡ ਦੇ ਸੀ.ਈ.ਓ. ਸਚਿਨ ਮਾਯਰਿਆ ਨੇ ਦੱਸਿਆ ਕਿ ਬੀ.ਓ.ਏ.ਜੀ. ਇਕ ਮਲਟੀ ਸਿਟੀ ਬਿਜ਼ਨਸ ਡਿਵੈਲਪਮੈਂਟ ਪ੍ਰੋਗਰਾਮ ਹੈ ਅਤੇ ਇਸ ਦਾ ਆਯੋਜਨ ਉਤੱਰੀ ਭਾਰਤ ਦੇ 6 ਪ੍ਰਮੁੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ । ਪਹਿਲੇ ਪੜਾਅ ਤਹਿਤ 8 ਮਾਰਚ ਜੰਮੂ, 9 ਅੰਮ੍ਰਿਤਸਰ, 10 ਜਲੰਧਰ, 11 ਲੁਧਿਆਣਾ, 12 ਅੰਬਾਲਾ ਅਤੇ 13 ਮਾਰਚ ਨੂੰ ਪਾਣੀਪਤ ਵਿੱਚ ਇਹ ਸ਼ੋਅ ਹੋਣਗੇ । ਇਸ ਰਾਹੀ ਇਸ ਖੇਤਰ ਦੇ ਉਦੱਮੀਆਂ ਨੂੰ ਸਫਲਤਾ ਦੇ ਨਵੇਂ ਗੁਣ ਦੱਸੇ ਜਾਣਗੇ । ਉਨ੍ਹਾਂ ਦੱਸਿਆਂ ਕਿ ਬਿਜ਼ਨਸ ਅਪਰਚਿਊਨਟੀਜ਼ ਆਪਕੇ ਘਰ ਦੀ ਪਹਿਲ ਇਸ ਤਰ੍ਹਾਂ ਡਿਜ਼ਾਇਨ ਕੀਤੀ ਗਈ ਹੈ ਕਿ ਦੂਸਰੇ ਅਤੇ ਤੀਸਰੇ ਦਰਜੇ ਦੇ ਸ਼ਹਿਰਾਂ ਦੇ ਸਥਾਨਕ ਬਜ਼ਾਰਾਂ ਦਾ ਪਤਾ ਲਗਾਇਆ ਜਾ ਸਕੇ । 6 ਵੱਖ-ਵੱਖ ਸ਼ਹਿਰਾਂ ਅੰਦਰ 6 ਦਿਨ ਦੀਆਂ ਗਤੀਵਿਧੀਆਂ ਰਾਹੀ ਸਾਡਾ ਮੁੱਖ ਉਦੇਸ਼ ਕਾਰੋਬਾਰ ਵਿੱਚ ਨਿਵੇਸ਼ ਕਰਨ ਅਤੇ ਕਾਰੋਬਾਰ ਕਰਨ ਦੇ ਚਾਹਵਾਨਾਂ ਨੂੰ ਇਕ ਪਲੇਟਫਾਰਮ ਮੁੱਹਈਆ ਕਰਵਾਉਣਾ ਹੋਵੇਗਾ ਤਾਂ ਜੋ ਉਹ ਸਰਵਸ੍ਰੇਸ਼ਠ ਕਾਰੋਬਾਰੀ ਪੇਸ਼ਕਸ਼ ਪ੍ਰਾਪਤ ਕਰਦਿਆ ਉਸਦਾ ਲਾਭ ਉਠਾ ਸਕਣ ।
ਪੇਂਡੂ ਜਲ ਘਰ 31 ਮਾਰਚ ਤੱਕ ਚਾਲੂ ਹੋ ਜਾਣਗੇ : ਮੰਡ ਮੋਹਾਲੀ, 9 ਮਾਰਚ (ਵੀਨਾ ਰਾਜਪੂਤ) ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਦੇ ਵੱਖ ਵੱਖ 22 ਪਿੰਡਾਂ ਵਿੱਚ ਨਵੇਂ ਪੇਂਡੂ ਜਲ ਘਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਹ ਪੇਂਡੂ ਜਲ ਘਰ 31 ਮਾਰਚ ਤੱਕ ਚਾਲੂ ਕਰ ਦਿੱਤੇ ਜਾਣਗੇ ਤਾਂ ਜੋ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਉਪਲੱਬਧ ਹੋ ਸਕੇ ਇਸ ਗੱਲ ਦੀ ਜਾਣਕਾਰੀ ਸ: ਪ੍ਰਭਜੋਤ ਸਿੰਘ ਮੰਡ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਪ੍ਰਬੰਧਕੀ ਕੰਪਲੈਕਸ਼ ਵਿਖੇ ਜਨ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਣੀ ਇੱਕ ਅਨਮੋਲ ਚੀਜ਼ ਹੈ ਇਸ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨ ਦੀ ਲੋੜ ਹੈ ਉਨ੍ਹਾਂ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ਤੇ ਲੋਕਾਂ ਨੂੰ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਪ੍ਰੇਰਤ ਕਰਨ ਤਾਂ ਜੋ ਪਾਣੀ ਅੰਜਾਂਈ ਨਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨੂੰ ਵੱਖ ਵੱਖ ਵਿਭਾਗਾਂ ਰਾਹੀਂ ਕੀਤੇ ਜਾਣ ਵਾਲੇ ਜੋ ਪਹਿਲ ਦੇ ਆਧਾਰ ਤੇ ਕੰਮ ਹੋਣ ਵਾਲੇ ਹਨ ਉਨ੍ਹਾਂ
Read More..
ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਵਿਸ਼ਾਲ ਧਰਨਾ ਜ਼ੀਰਾ, 9 ਮਾਰਚ (ਤਰਸੇਮ ਲਾਲ ਖੁਰਾਣਾਂ / ਰਾਜ ਧਮੀਜ਼ਾ ) ਬਿਜ਼ਲ਼ੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਅਤੇ ਜੁਆਇੰਟ ਫੋਰਮ ਨਾਲ ਕੀਤੇ ਹੋਂਏ ਸਮਝੋਤਿਆ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅੱਜ਼ ਜ਼ੀਰਾ ਡਵੀਜ਼ਨ ਅਧੀਨ ਪੈਦੀਆ ਪੰਜ ਸਬ ਡਵੀਜ਼ਨਾਂ ਦੇ ਸੈਕੜੇ ਬਿਜ਼ਲ਼ੀ ਬੋਰਡ ਮੁਲ਼ਾਜਮਾਂ ਨੇ ਟੀ.ਐਸ.ਯੂ ਡਵੀਜ਼ਨ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਂਨਗੀ ਹੇਠ ਇੱਕ ਵਿਸ਼ਾਲ ਧਰਨਾ ਦੇ ਕੇ ਬੋਰਡ ਮਨੇਜ਼ਮੈਟ ਅਤੇ ਪੰਜਾਬ ਦੀ ਅਰਥੀ ਨੂੰ ਲਾਗੂ ਲਾਂਬੂ ਨਾ ਰੋਸ ਪ੍ਰਦਰਸ਼ਨ ਕੀਤਾ । ਜ਼ੀਰਾ ਮੱਖੂ , ਮਲਾਂਵਾਲਾ, ਫਤਿਹਗੜ ਪੰਜਤੂਰ ਅਤੇ ਤਲਵੰਡੀ ਭਾਈ ਤੋ ਧਰਨੇ ਵਿੱਚ ਸ਼ਮੂਹੀਅਤ ਕਰਨ ਵਾਲੇ ਮੁਲਾਜਮਾਂ ਨੂੰ ਸੰਬੌਧਨ ਕਰਨ ਵਾਲੇ ਬੁਲਾਰਿਆ ਵਿੱਚੋ ਵਿਸ਼ੇਸ਼ ਤੌਰ ਤੇ ਡਵੀਜ਼ਨ ਆਗੂ ਬਲਕਾਰ ਸਿੰਘ ਭੁੱਲਰ , ਮੁਖਤਿਆਰ ਸਿੰਘ ਬਰਾੜ, ਜੌਗਿੰਦਰ ਸਿੰਘ ਖਹਿਰਾ ਮੱਖੂ, ਬਲਦੇਵ ਸਿੰਘ , ਰਮੇਸ਼ ਕੁਮਾਰ , ਸੁਖਦੇਵ ਸਿੰਘ ਰੇਖੀ , ਚਮਕੌਰ ਸਿੰਘ ਝੰਡੇ ਆਣਾ , ਭਾਗ ਸਿੰਘ ਮਰਖਾਈ , ਗੁਰਦੇਵ ਸਿੰਘ ਰਟੌਲ ਤੋ ਇਲਾਵਾ ਕਿਸਾਨ ਆਗੂ ਕਾ. ਸੂਬੈਗ ਸਿੰਘ ਮੱਖੂ ਅਤੇ ਸਰਕਲ ਆਗੂਆਂ ਜੈ ਸ਼੍ਰੀ ਦੱਤ , ਰਛਪਾਲ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਨੇ ਸੰਬੌਧਨ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਹੋਇਆ ਕਿਹਾ ਕਿ ਜੇ ਇਸ ਗਠਜੌੜ ਨੇ ਬਿਜ਼ਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਤੋ ਸੰਕੋਚ ਨਾ ਕੀਤਾ ਤਾਂ ਇਸ ਦੇ ਸਿੱਟੇ ਪੰਜਾਬ ਸਰਕਾਰ ਅਤੇ ਗਠਜੌੜ ਨੂੰ ਬਹੁਤ ਹੀ ਮਹਿੰਗੇ ਪੈ ਸਕਦੇ ਹਨ ।
ਅਸ਼ਟਾਮ ਫਰੋਸਾਂ ਵੱਲੋਂ ਦੁਕਾਨਾਂ ਨਾ ਮਿਲਣ ਵਿਰੁੱਧ ਰੋਸ ਹੜਤਾਲ ਮੰਡੀ ਗੋਬਿੰਦਗੜ੍ਹ, 8 ਮਾਰਚ (ਵਿਪਨ ਬਾਂਸਲ)- ਸਬ ਤਹਿਸੀਲ ਮੰਡੀ ਗੋਬਿੰਦਗੜ੍ਹ ਵਿਚ ਕੰਮ ਕਰਦੇ ਅਸਟਾਮ ਫ਼ਰੋਸ, ਅਰਜ਼ੀ ਨਵੀਸ, ਕੰਪਿਊਟਰ ਅਤੇ ਫ਼ੋਟੋ ਸਟੈਟ ਮਾਲਕਾਂ ਵਲੋਂ ਸਬ ਤਹਿਸੀਲ ਕੰਪਲੈਕਸ ਵਿਚ ਉਨ੍ਹਾਂ ਦੀ ਸਹੂਲਤ ਲਈ ਬਣੀਆਂ ਦੁਕਾਨਾਂ ਉਨ੍ਹਾਂ ਨੂੰ ਨਾ ਮਿਲਣ ਕਾਰਣ ਰੋਸ ਵਜੋਂ ਅੱਜ ਮੁਕੰਮਲ ਹੜ੍ਹਤਾਲ ਕਰਕੇ ਧਰਨਾ ਦਿਤਾ। ਸਬ ਤਹਿਸੀਲ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਗੁਰਪਾਲ ਸਿੰਘ, ਮੀਤ ਪ੍ਰਧਾਨ ਜਸਕਿੰਦਰ ਸਿੰਘ, ਖਜਾਨਚੀ ਅਸਵਨੀ ਕੁਮਾਰ, ਕਮਲਜੀਤ ਸਿੰਘ ਬੜਿੰਗ, ਜਸਪ੍ਰੀਤ ਸਿੰਘ ਹੈਪੀ, ਸਲਾਹਕਾਰ ਰੋਹਿਤ ਅਭੀਨੰਦਨ ਨੇ ਇਸ ਮੌਕੇ ਤੇ ਬੋਲਦਿਆਂ ਚਿਤਾਵਨੀ ਦਿਤੀ ਕਿ ਜੇਕਰ ਉਨ੍ਹਾਂ ਨੂੰ ਦੁਕਾਨਾਂ ਤੁਰੰਤ ਨਾ ਦਿਤੀਆਂ ਗਈਆਂ ਤਾਂ ਉਹ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦਸਿਆ ਕਿ ਸਬ ਤਹਿਸੀਲ ਕੰਪਲੈਕਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੇ 17 ਸਤੰਬਰ 2007 ਵਿਚ ਕੀਤਾ ਸੀ ਪਰੰਤੂ ਇਹ ਦੁਕਾਨਾਂ ਦੇਣ ਵਿਚ ਵਗੈਰ ਕਾਰਣ ਉਨ੍ਹਾਂ ਨੂੰ ਤੰਗ ਅਤੇ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਸੜ੍ਹਕ ਚੌੜ੍ਹੀ ਹੋਣ ਕਾਰਣ ਉਨ੍ਹਾਂ ਦੇ ਖੋਖੇ ਚੁਕਵਾਏ ਜਾ ਰਹੇ ਹਨ ਜਿਸ
Read More..
ਅਚਾਨਕ ਬ੍ਰੇਕਾਂ ਲੱਗਣ ਨਾਲ ਗੱਡੀਆਂ ’ਚ ਗੱਡੀਆਂ ਵੱਜੀਆਂ ਬਾਘਾ ਪੁਰਾਣਾ 9 ਮਾਰਚ (ਪ.ਪ.) ਸਥਾਨਕ ਮੋਗਾ ਰੋਡ ਉਪਰ ਐਸਕਾਰਟ ਏਜੰਸੀ ਦੇ ਨੇੜੇ ਉਸ ਵੇਲੇ ਲਗਾਤਾਰ ਗੱਡੀਆਂ ’ਚ ਗੱਡੀਆਂ ਵੱਜੀਆਂ ਜਦ ਮੋਗਾ ਨੂੰ ਜਾ ਰਹੀ ਤੇਜ਼ ਰਫ਼ਤਾਰ ਬਲੈਰੋ ਗੱਡੀ ਦੇ ਮੂਹਰੇ ਕੁੱਤਾ ਆ ਜਾਣ ਕਾਰਨ ਉਸ ਦੇ ਚਾਲਕ ਨੂੰ ਇੱਕਦਮ ਬਰੇਕ ਮਾਰਨੇ ਪਏ। ਮਾਮੂਲੀ ਫਾਸਲ ਪਰ ਤੇਜ਼ ਰਫ਼ਤਾਰ ਨਾਲ ਬਲੈਰੋ ਗੱਡੀ ਮਗਰ ਆ ਰਹੀ ਸਕਾਰਪੀਓ ਅਤੇ ਉਸ ਪਿੱਛੇ ਆ ਰਹੀ ਵਰੁਨਾ ਗੱਡੀ ਵੀ ਇੱਕ ਦੂਜੇ ਮਗਰ ਆ ਟਕਰਾਈ। ਭਾਵੇਂ ਤਿੰਨੇ ਗੱਡੀਆਂ ਦਾ ਹੀ ਮਾਲੀ ਨੁਕਸਾਨ ਹੋਇਆ ਪਰ ਵਰੁਨਾ ਗੱਡੀ (ਨੰਬਰ ਪੀ.ਬੀ.04 ਐਲ-0775) ਵਧੇਰੇ ਨੁਕਸਾਨੀ ਗਈ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਐਡਵੋਕੇਟ ਨੂੰ ਸਦਮਾ ਮਾਤਾ ਦਾ ਦਿਹਾਂਤ ਜ਼ੀਰਾ, 9 ਮਾਰਚ (ਤਰਸੇਮ ਲਾਲ ਖੁਰਾਣਾਂ / ਰਾਜ ਧਮੀਜ਼ਾ ) ਸੀਨੀਅਰ ਕਾਂਗਰਸੀ ਆਗੂ ਰੁਬਿੰਦਰ ਸਿੰਘ ਗਿੱਲ ਐਡਵੋਕੇਟ ਅਤੇ ਪਰਮਿੰਦਰ ਸਿੰਘ ਪੰਮਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾਂ ਜਦ ਉਹਨਾਂ ਦੀ ਮਾਤਾ ਸ੍ਰੀਮਤੀ ਜਸਪਾਲ ਕੌਰ ਜ਼ੀਅਚਾਨਕ ਸਦੀਵੀ ਵਿਛੋੜਾਂ ਦੇ ਗਏ। ਇਸ ਸਮੇਂ ਸ੍ਰ ਜਗਮੀਤ ਸਿੰਘ ਬਰਾੜ ਸਾਬਕਾ ਮੈਬਰ ਪਾਰਲੀਮੈਂਟ , ਜੱਥੇਦਾਰ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ ਨਰੇਸ ਕਟਾਰੀਆ ਹਲਕਾ ਵਿਧਾਇਕ, ਰਿਪਜ਼ੀਤ ਬਰਾੜ ਵਿਧਾਇਕ ਕੋਟਕਪੂਰਾ, ਹਰੀਸ਼ ਜੈਨ ਗੋਗਾ ਸਕੱਤਰ, ਕੁਲਬੀਰ ਸਿੰਘ ਜ਼ੀਰਾ ਸਕੱਤਰ , ਬਲਜਿੰਦਰ ਸਿੰਘ ਗਿੱਲ ਮੀਤ ਪ੍ਰਧਾਨ , ਅਸ਼ੋਕ ਕਥੁਰੀਆ ਪ੍ਰਧਾਨ ਬਲਾਕ ਕਾਂਗਰਸ , ਨਰਿੰਦਰ ਨਿੰਦੀ ਸਕੱਤਰ , ਰਜਿੰਦਰਪਾਲ ਰਾਜ਼ਾ ਆਦਿ ਨੇ ਪਰਿਵਾਰ ਨਾਲ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਸੈਮੀਨਾਰ ਰੂਪਨਗਰ, 9 ਮਾਰਚ (ਪ.ਪ.) ਇੱਥੇ ਪਿੰਡ ਹਵੇਲੀ ਕਲਾਂ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੈਡਮ ਦੀਪਤੀ ਗੁਪਤਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਰੂਪਨਗਰ ਨੇ ਕੀਤੀ। ਇਸ ਮੌਕੇ ਬੋਲਦਿਆਂ ਐਡਵੋਕੇਟ ਏ. ਐਲ. ਵਰਮਾ ਅਤੇ ਅਮਰੀਕਾ ਸਿੰਘ ਕਟਲਾਵਲ ਨੇ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਅਤੇ ਘਰ ਦੀਆਂ ਜਿੰਮੇਵਾਰੀਆਂ ਨਿਭਾਉਣ ਸਬੰਧੀ ਜਾਗਰੂਕ ਕੀਤਾ। ਸ੍ਰੀ ਨਾਨੂ ਰਾਮ ਸਹਾਇਕ ਜ਼ਿਲ੍ਹਾ ਅਥਾਰਟੀ ਨੇ ਔਰਤਾਂ ਨੂੰ ਛੋਟੀ ਉਮਰ ਵਿੱਚ ਸ਼ਾਦੀ ਕਰਨ ਅਥੇ ਦਾਜ ਦੇ ਲੈਣ ਦੇਣ ਨੂੰ ਇਨਸਾਨੀਅਤ ਦੇ ਵਿਰੁੱਧ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀ ਮੁਫਤ ਕਾਨੂੰਨੀ ਦੀ ਮਦਦ ਲੈਣਾ ਚਾਹੁੰਦਾ ਹੋਵੇ ਉਸ ਨੂੰ ਮੁਫਤ ਸੇਵਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਅਮਰ ਰਾਜ ਸੈਣੀ ਨੇ ਸਿੱਖਿਆ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਔਰਤਾਂ ਚੰਗੀ ਪੜ੍ਹਾਈ ਕਰਕੇ ਚੰਗੀ ਨੌਕਰੀ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਬੜਾ ਸਲੌਰਾ ਵਿਖੇ ਇਕ ਇਹੋ ਜਿਹਾ ਸਕੂਲ ਚੱਲ ਰਿਹਾ ਹੈ। ਜਿੱਥੇ 9 ਸਾਲ ਦੀ ਉਮਰ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਦੁਬਾਰਾ ਪੜਾਇਆ ਜਾਂਦਾ ਹੈ ਤੇ ਉੱਥੇ ਰਹਿਣ ਸਹਿਣ, ਖਾਣ ਪੀਣ ਅਤੇ ਪੜ੍ਹਾਈ ਦਾ ਸਾਰਾ ਖਰਚਾ ਰੋਟਰੀ ਕਲੱਬ ਕਰਦਾ ਹੈ। ਸਿਵਲ ਜੱਜ ਮੈਡਮ ਦੀਪਤੀ ਗੁਪਤਾ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾਉਣ ਜਿਸ ਨਾਲ ਔਰਤਾਂ ਨੂੰ ਆਪਣੇ ਹੱਕਾਂ ਅਤੇ ਜਿੰਮੇਵਾਰੀਆਂ ਦਾ ਪਤਾ ਲੱਗੇਗਾ ਅਤੇ ਆਪਣੇ ਘਰ ਤੇ ਦੇਸ਼ ਨੂੰ ਚੰਗੀ ਸੇਧ ਦੇ ਸਕਣਗੀਆਂ।
ਭੁੱਟਾ ਕਾਲਜ ’ਚ ਸਾਲਾਨਾ ਐਥਲੈਟਿਕਸ ਮੁਕਾਬਲੇ ਧੂਮ ਧਾਮ ਨਾਲ ਕਰਵਾਏ ਅਹਿਮਦਗੜ੍ਹ, 9 ਮਾਰਚ (ਸ਼ਰਮਾ) ਭੁੱਟਾ ਕਾਲਜ ਆਫ ਐਜੂਕੇਸ਼ਨ ਭੁੱਟਾ ਵਿਖੇ ਸਾਲਾਨਾ ਐਥਲੈਟਿਕਸ ਮੀਟ ਧੂਮ ਧਾਮ ਨਾਲ ਸਮਾਪਤ ਹੋਈ। ਵੱਖ ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਲਜ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਰੋਹ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਦੇ ਫਿਜੀਕਲ ਵਿਭਾਗ ਦੇ ਮੁੱਖੀ ਡਾ. ਗੁਰਚਰਨ ਸਿੰਘ ਬਰਾੜ ਨੇ ਕੀਤਾ ਅਤੇ ਸਮਾਪਨ ਸਮਾਰੋਹ ਮੌਕੇ ਮੁੱਖ ਮਹਿਮਾਨ ਸ੍ਰੀ ਸਤਪਾਲ ਗੌਸਾਈ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਸਾਬਕਾ ਮੰਤਰੀ ਸ. ਜਗਦੀਸ਼ ਸਿੰਘ ਗਰਚਾ ਮੁੱਖ ਮਹਿਮਾਨ ਸਨ। ਪ੍ਰਿੰਸੀਪਲ ਮਨਦੀਪ ਭੁੱਲਰ ਦੀ ਦੇਖ ਰੇਖ ਹੇਠਾਂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਲੜਕੇ 100 ਮੀਟਰ ਦੌੜ ’ਚ ਜਗਜੀਤ ਸਿੰਘ ਪਹਿਲੇ, ਰਮਨ ਦੂਸਰੇ ਤੇ ਪੰਕਜ ਤੀਸਰੇ ਸਥਾਨ ’ਤੇ ਰਹੇ। 200 ਮੀਟਰ ’ਚ ਜਗਜੀਤ ਸਿੰਘ ਪਹਿਲੇ, ਪੰਕਜ ਦੂਸਰੇ ਤੇ ਰੋਹਿਤ ਤੀਸਰੇ, 400 ਮੀਟਰ ’ਚ ਸਿਮਰਨਜੀਤ ਸਿੰਘ ਪਹਿਲੇ ਬੇਅੰਤ ਸਿੰਘ ਦੂਸਰੇ ਤੇ ਜਗਵੀਰ ਸਿੰਘ ਤੀਸਰੇ ਸਥਾਨ ਤੇ ਰਹੇ। 800 ਮੀਟਰ ’ਚ ਬੇਅੰਤ ਸਿੰਘ ਪਹਿਲੇ, ਹਰਜੋਤ ਸਿੰਘ ਦੂਸਰੇ, ਜਗਜੀਤ ਸਿੰਘ ਤੀਸਰੇ ਸਥਾਨ ਤੇ ਰਹੇ। ਲੰਮੀ ਛਾਲ ’ਚ ਜਗਦੀਪ ਸਿੰਘ ਪਹਿਲੇ ਸੁਖਜਿੰਦਰ ਸਿੰਘ ਦੂਸਰੇ ਤੇ ਹਰਜੋਤ ਸਿੰਘ ਤੀਸਰੇ, ਉੱਚੀ ਛਾਲ ਜਗਦੀਪ ਸਿੰਘ ਪਹਿਲੀ, ਨਰਿੰਦਰ ਸਿੰਘ ਦੂਸਰੇ ਤੇ ਪਰਮਜੀਤ ਸਿੰਘ ਤੀਸਰੇ। ਸਾਟਪੁਚ ’ਚ
Read More..
ਨਗਰ ਕੌਂਸਲ ਦਾ ਸਹੁੰ ਚੁੱਕ ਸਮਾਗਮ ਨੰਗਲ, 8 ਮਾਰਚ (ਧਰਮ ਪਾਲ, ਗੁਰਵਿੰਦਰ ਸਿੰਘ ਜੰਡੀਰ) ਕਰੀਬ 9 ਸਾਲ ਬਾਅਦ ਹੋਈ ਨਗਰ ਕੌਂਸਲ ਨੰਗਲ ਦੀ ਚੋਣ ਤੋਂ ਬਾਅਦ ਅੱਜ ਕਰੀਬ ਸਾਡੇ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੋਏ ਸਹੁੰ ਚੁੱਕ ਸਮਾਗਮ ਵਿੱਚ 19 ਪ੍ਰਸ਼ਦਾਂ ਨੂੰ ਸਹੁੰ ਚੁੱਕ ਸਮਾਗਮ ਦਾ ਅਯਾੋਜਨ ਕੌਂਸਲ ਦਫ਼ਤਰ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਕਵਰੇਗ ਕਰਨ ਗਏ ਸਮਾਜ ਦੇ ਚੌਥੇ ਥੰਮ ਪ੍ਰੈੱਸ ਨੂੰ ਸਹੁੰ ਚੁੱਕ ਸਮਾਗਮ ਦੀ ਕਵਰੇਜ ਕਰਨ ਤੋਂ ਪ੍ਰਸ਼ਾਸ਼ਨ ਵੱਲੋਂ ਜਬਰੀ ਰੋਕ ਰੱਖਿਆ ਜਿਸਦੇ ਰੋਸ ਵਜੋਂ ਨੰਗਲ ਦੇ ਸਮੂਹ ਪੱਤਰਕਾਰਾਂ ਨੇ ਕੌਂਸਲ ਦਫਤਰ ਦੇ ਸਾਹਮਣੇ ਰੋਸ ਵਜੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤੀ। ਇਸ ਧਰਨੇ ਵਿੱਚ ਨੰਗਲ ਦੇ ਸਾਰੇ ਪ੍ਰਿੰਟ ਅਤੇ ਇਲਕਟ੍ਰੋਨਿਕਸ ਮੀਡੀਏ ਦੇ ਨੁਮਾਇੰਦੇ ਸ਼ਾਮਲ ਸਨ। ਸਮੂਹ ਪੱਤਰਕਾਰਾਂ ਨੇ ਫੈਸਲਾ ਕੀਤਾ ਕਿ ਪ੍ਰੈੱਸ ਦੀ ਆਜਾਦੀ ਉੱਤੇ ਇਸ ਹਮਲੇ ਨੂੰ ਬਰਦਾਸ ਨਹੀਂ ਕੀਤਾ ਜਾਵੇਗਾ ਸਮੂਹ ਪੱਤਰਕਾਰਾਂ ਨੇ ਮੀਟਿੰਗ ਕਰਕੇ ਕੌਂਸਲ ਦੇ ਹਰ ਪ੍ਰੋਗਰਾਮ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਕਰ ਦਿੱਤਾ। ਇਸ ਮੌਕੇ ਸੁਭਾਸ਼ ਸ਼ਰਮਾ, ਪ੍ਰਭਾਤ ਭੱਟੀ, ਆਮੋਕ ਚੋਪੜਾ, ਸੰਮੀ ਡਾਬਰਾ, ਕੁਲਵਿੰਦਰ ਸਿੰਘ ਭਾਟੀਆ, ਰਾਜ ਕੁਮਾਰ, ਸਪਿੰਦਰ ਜੱਜੀ, ਸਤਨਾਮ ਸਿੰਘ, ਸੁਰਜੀਤ ਕੌਰ ਆਦਿ ਪੱਤਰਕਾਰ ਹਾਜਰ ਸਨ।
ਚੋਰੀ ਦੇ ਮੋਟਰ ਸਾਈਕਲ ਸਣੇ ਕਾਬੂ ਬਾਘਾ ਪੁਰਾਣਾ, 9 ਮਾਰਚ (ਪ.ਪ.)-ਬਾਘਾ ਪੁਰਾਣਾ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਇੱਕ ਜਵਾਨ ਚੋਰੀ ਦੇ ਮੋਟਰ ਸਾਈਕਲ ਸਮੇਤ ਪੁਲਿਸ ਦੇ ਹੱਥੀਂ ਲੱਗਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਣਜੋਤ ਸਿੰਘ ਉਰਫ ਜੋਧਾ ਪੁੱਤਰ ਮਲਕੀਤ ਸਿੰਘ ਵਾਸੀ ਬਾਘਾ ਪੁਰਾਣਾ ਕੋਟਕਪੂਰਾ ਰੋਡ ਮਿੱਤਲ ਪੈਲੇਸ ਦੇ ਨਜ਼ਦੀਕ ਜਾ ਰਿਹਾ ਸੀ ਕਿ ਸਥਾਨਕ ਪੁਲਿਸ ਮੁਖੀ ਪ੍ਰਤਾਪ ਸਿੰਘ ਦੀ ਗਸ਼ਤੀ ਪਾਰਟੀ ਨੇ ਅਚਾਨਕ ਨੌਜਵਾਨ ਨੂੰ ਰੋਕਿਆ ਤਾਂ ਮੋਟਰ ਸਾਈਕਲ ਸੰਬੰਧੀ ਪੁੱਛ-ਪੜਤਾਲ ਕਰਨ ’ਤੇ ਉਕਤ ਨੌਜਵਾਨ ਤਸੱਲੀਬਖਸ਼ ਉੱਤਰ ਨਾ ਦੇ ਸਕਿਆ। ਪੜਤਾਲ ਦੌਰਾਨ ਪਤਾ ਲੱਗਿਆ ਕਿ ਮੋਟਰ ਸਾਈਕਲ ਪੀ.ਬੀ. 4 ਐੱਚ-9013 ਹੀਰੋ ਹਾਂਡਾ ਸੀ.ਡੀ. ਡੀਲਕਸ ਚੋਰੀ ਦਾ ਮੋਟਰ ਸਾਈਕਲ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਕੇ ਦੋਸ਼ੀ ਨੂੰ ਸਮੇਤ ਮੋਟਰ ਸਾਈਕਲ ਹਿਰਾਸਤ ’ਚ ਲੈ ਲਿਆ ਹੈ।
ਸ਼ਨੀਗਾਓਂ ਵਿਖੇ ਪੁਸਤਕ ਸੱਚ ਦੀ ਖੋਜ ਰਿਲੀਜ਼ ਲੁਧਿਆਣਾ,9 ਮਾਰਚ (ਰਾਜ ਜੋਸ਼ੀ)-ਲੁਧਿਆਣਾ ਜਲੰਧਰ ਸੜਕ ’ਤੇ ਪੈਂਦੇ ਸਤਿਲੁਜ ਦਰਿਆ ਦੇ ਪੁਲ ਨਜ਼ਦੀਕ ਸਥਿਤ ਮੰਦਰ ਸ਼ਨੀਗਾਓ ਵਿਖੇ ਹੋਏ ਇੱਕ ਹਫਤਾਵਰੀ ਸਮਾਗਮ ਵਿੱਚ ਸ੍ਰੀ ਕ੍ਰਿਸ਼ਨਾ ਸਵਾਮੀ ਜੀ ਦੀ ਪੁਸਤਕ ਸੱਚ ਦੀ ਖੋਜ਼ ਰਲੀਜ਼ ਕੀਤੀ ਗਈ। ਧਿਆਨ ਤੰਤਰ ਫਾਊਂਡੇਸ਼ਨ ਵੱਲੋਂ ਰੀਲੀਜ਼ ਕੀਤੀ ਇਸ ਪੁਸਤਕ ਵਿੱਚ ਤੰਤਰ ਅਤੇ ਤੰਤਰਿਕਾ ਸਬੰਧੀ ਆਮ ਲੋਕਾਂ ਵਿੱਚ ਫੈਲੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਧਿਆਨ ਤੰਤਰ ਫਾਊਡੇਸ਼ਨ ਵੱਲੋਂ ਸ੍ਰੀ ਕ੍ਰਿਸ਼ਨਾ ਸਵਾਮੀ ਜੀ ਤੋਂ ਉਪਰੋਕਤ ਸਬੰਧੀ ਸੱਚ ਜਾਨਣ ਲਈ ਨਜ਼ਰ, ਭੂਤ-ਪ੍ਰੇਤ, ਟੋਣਾ ਟੋਟਕਾ ਸਬੰਧੀ ਸਵਾਲ ਪੁੱਛੇ ਤੇ ਉਨ੍ਹਾਂ ਦੇ ਜਵਾਬਾਂ ਦੀ ਰਿਕਾਰਡਿੰਗ ਕੀਤੀ। ਇਸ ਪੁਸਿਤਕ ਵਿੱਚ ਦਰਜ਼ ਲੇਖ ਰਾਹੀਂ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਦੱਸਿਆ ਗਿਆ ਹੈ ਕਿ ਕਿਸੇ ਵਿਅਕਤੀ ਦੇ ਗਲਤ ਕੰਮਾਂ ਕਰਕੇ ਪੂਰੀ ਤੰਤਰ ਵਿਦਿਆ ਨੂੰ ਗਲਤ ਨਾ ਸਮਝਿਆ ਜਾਵੇ ਬਲਕਿ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀ ਖੋਜ਼ ਦੇ ਨਤੀਜਿਆਂ ਤੋਂ ਆਧੁਨਿਕ ਭਾਰਤ ਦੇਸ਼ ਦਾ ਸਮਾਜ ਵੀ ਲਾਭ ਲਵੇ। ਸਵਾਮੀ ਜੀ ਵੱਲੋਂ ਧਿਆਨ ਤੰਤਰ ਫਾਊਂਡੇਸ਼ਨ ਦਾ ਗਠਨ ਇਸੇ ਕਰਕੇ ਕੀਤਾ ਗਿਆ ਕਿ ਆਧੁਨਿਕ ਭਾਰਤ ਦਾ ਜਨਤਾ ਆਪਣੀ ਸਦੀਆਂ ਪੁਰਾਣੀ ਸੰਸਕ੍ਰਿਤੀ ਅਤੇ ਗਿਆਨ ਵਿਗਿਆਨ ਤੋਂ ਜੋ ਦੂਰ ਹੁੰਦੀ ਜਾ ਰਹੀ ਹੈ ਤੇ ਵਹਿਮਾਂ ਭਰਮਾਂ ਵਿੱਚ ਜਕੜਦੀ ਜਾ ਰਹੀ ਹੈ ਉਸ ਤੋਂ ਜਾਣੂ ਹੋ ਸਕੇ ਅਤੇ ਅਸਲੀਅਤ ਨਾਲ ਜੁੜੇ ਇਸ ਸਮੇਂ ਅਚਾਰਿਆ ਅਮਿਤ ਜੀ ਸ੍ਰੀ ਮਾਨ ਜੀ ਵੀ ਹਾਜ਼ਰ ਸਨ।
ਪੰਜਾਬ ਦੀ ਰੱਸਾਕਸ਼ੀ ਟੀਮ ਵਲੋਂ ਕੌਮੀ ਪੱਧਰ ’ਤੇ ਜਿੱਤ ਲਈੇ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਮੁਬਾਰਕਬਾਦ ਰੂਪਨਗਰ, 9 ਮਾਰਚ (ਵਿਸ਼ਵ ਵਾਰਤਾ)-ਟੱਗ ਆਫ ਵਾਰ ਚੈਂਪੀਅਨਸ਼ਿਪ (ਰੱਸਾਕਸ਼ੀ) ਦੌਰਾਨ ਰੂਪਨਗਰ ਦੀ ਜੇਤੂ ਟੀਮ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਪ੍ਰਿਯਾਂਕ ਭਾਰਤੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਟੀਮ ਨੇ ਸਿਰਫ ਆਪਣੇ ਪਿੰਡ ਦਾ ਨਾਮ ਹੀ ਨਹੀਂ ਬਲਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਵੀ ਕੌਮੀ ਪੱਧਰ ਤੇ ਰੌਸ਼ਨ ਕੀਤਾ ਹੈ। ਸ਼੍ਰੀ ਭਾਰਤੀ ਨੇ ਦੱਸਿਆ ਕਿ ਯੂਥ ਵੈਲਫੇਅਰ ਕਲੱਬ ਮੀਆਂਪੁਰ ਦੀ ਟੀਮ ਦੇ 9 ਖਿਡਾਰੀ ਪੰਜਾਬ ਦੀ ਟੀਮ ਲਈ ਚੁਣੇ ਗਏ ਸਨ। ਇਸ ਟੀਮ ਨੇ 27 ਤੋਂ 30 ਜਨਵਰੀ ਤੱਕ ਮਹਾਰਾਸ਼ਟਰਾ ਦੇ ਹਜੂਰ ਸਾਹਿਬ ਵਿਖੇ ਹੋਈ ਮਰਦਾਂ ਦੀ 640 ਕਿਲੋਗਰਾਮ ਭਾਰ ਵਰਗ ਦੀ 22ਵੀਂ ਟੱਗ ਆਫ ਵਾਰ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਦਾ ਰਾਸ਼ਟਰੀ ਖਿਤਾਬ ਹਾਸਲ ਕੀਤਾ। ਇਸ ਟੀਮ ਦਾ ਕੋਚ ਅਜੀਤ ਪਾਲ ਸਿੰਘ ਸਮੇਤ ਪਿੰਡ ਮੀਆਂਪੁਰ ਪਹੁੰਚਣ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਸੰਤ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਯੂਥ ਅਕਾਲੀ ਦਲ ਆਗੂ ਨਵਤੇਜ਼ ਸਿੰਘ ਹੀਰਾ, ਮੇਵਾ ਸਿੰਘ ਅਤੇ ਪਲਵਿੰਦਰ ਕੌਰ ਰਾਣੀ ਨੇ 51-51 ਸੌ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਅਕਾਲੀ ਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਦੀ ਡਟਵੀਂ ਹਮਾਇਤ ਕਰਕੇ ਗੁਰੂ ਸਿਧਾਂਤ ਅਤੇ ਸਿੱਖ ਮਰਿਯਾਦਾ ’ਤੇ ਹਮੇਸ਼ਾ ਦੀ ਤਰ੍ਹਾਂ ਫੁੱਲ ਚੜਾਏ – ਬੱਬੀ ਬਾਦਲ ਮੋਹਾਲੀ, 9 ਮਾਰਚ (ਵਿਸ਼ਵ ਵਾਰਤਾ)-ਮਹਿਲਾਵਾਂ ਨੂੰ ਸਮਾਜਿਕ, ਆਰਥਿਕ ਤੇ ਰਾਜਸੀ ਤੌਰ ’ਤੇ ਵਧੇਰੇ ਸ਼ਕਤੀਆਂ ਦੇਣ ਅਤੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ’ਚ ਹਿੱਸੇਦਾਰ ਬਣਾਉਣ ਲਈ ਸੰਸਦ ਅਤੇ ਵਿਧਾਨ ਸਭਾਵਾਂ ’ਚ 33 ਫੀਸਦੀ ਸੀਟਾਂ ਰਾਖਵੀਂਆਂ ਕਰਨ ਦੀ ਵਿਵਸਥਾ ਵਾਲੇ ਮਹਿਲਾ ਰਾਖਵਾਂਕਰਨ ਬਿੱਲ ਦੀ ਡਟਵੀਂ ਹਮਾਇਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਦੀ ਤਰ੍ਹਾਂ ਗੁਰੂ ਸਿਧਾਂਤ ਅਤੇ ਸਿੱਖ ਮਰਿਯਾਦਾ ’ਤੇ ਫੁੱਲ ਚੜਾਏ ਹਨ। ਇਹਨਾਂ ਵਿਚਾਰ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਮਹਿਲਾਵਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦੇ ਉਪਦੇਸ਼ ਦਿੱਤੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹਨਾ ਉਪਦੇਸ਼ਾਂ ਦੀ ਪਾਲਣਾ ਕਰਦਿਆਂ ਮਹਿਲਾਵਾਂ ਨੂੰ ਸਮਾਜ ਵਿਚ ਸਨਮਾਨਯੋਗ ਥਾਂ ਦੇਣਾ ਯਕੀਨੀ ਬਣਾਉਣ ਸਦਾ ਹੀ ਮੋਹਰੀ ਭੂਮਿਕਾ ਨਿਭਾਈ ਹੈ ਕਿਉਂਕਿ ਇਸਦੇ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮਹਿਲਾਵਾਂ ਲਈ 30 ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੌਮ ਤੇ ਦੇਸ਼ ਨੇ ਤਰੱਕੀ ਦੀਆਂ ਸਿਖਰਾਂ ਨੂੰ ਛੂਹਣਾ ਹੈ ਤਾਂ ਸਾਨੂੰ ਇਸਤਰੀ ਜਗਤ ਨੂੰ ਸ਼ਕਤੀਸ਼ਾਲੀ ਬਣਾਉਣਾਂ ਹੋਵੇਗਾ। ਸ਼੍ਰੀ ਬੱਬੀ ਬਾਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਨ ਵਾਲੀਆ ਪਾਰਟੀਆਂ ਦੀ ਅਲੋਚਨਾ ਕਰਦਿਆਂ ਇਹਨਾਂ ਰਾਜਸੀ ਧਿਰਾਂ ਨੂੰ ਆਪਣੀ ਮਾਨਸਿਕ ਸੋਚ ’ਚ ਬਦਲਣ ਅਤੇ ਆਪਣੇ ਰਾਜਨੀਤਿਕ ਮੁਫਾਦਾਂ ਤੋਂ ਉਪਰ ਉਠ ਕੇ ਇਸ ਸਮਾਜਿਕ ਕਾਰਜ ਨੂੰ ਆਪਸੀ ਸਹਿਮਤੀ ਨਾਲ ਪਾਸ ਕਰਨ ਦੀ ਅਪੀਲ ਕੀਤੀ।
ਆਰ.ਜੇ.ਡੀ. ਤੇ ਸਪਾ ਨੇ ਰਾਖਵੇਂਕਰਨ ਬਿੱਲ ਦੀ ਵਿਰੋਧਤਾ ਕਰਕੇ ਔਰਤ ਵਿਰੋਧੀ ਹੋਣ ਦਾ ਸਬੂਤ ਦਿੱਤਾ – ਦੀਪਾ ਸਿੰਗਲਾ ਧੂਰੀ, 9 ਮਾਰਚ (ਵਿਸ਼ਵ ਵਾਰਤਾ)-ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਵਿਜੈਇੰਦਰ ਸਿੰਗਲਾ ਦੀ ਪਤਨੀਂ ਸ੍ਰੀਮਤੀ ਦੀਪਾ ਸਿੰਗਲਾ ਨੇ ਕਿਹਾ ਹੈ ਕਿ ਔਰਤ ਦਿਵਸ ਮੌਕੇ ਪਾਰਲੀਮੈਂਟ ’ਚ ਪੇਸ਼ ਹੋਏ ਰਾਖਵੇਂਕਰਨ ਬਿਲ ਸਬੰਧੀ ਰਾਸ਼ਟਰੀ ਜਨਤਾ ਦਲ, ਸਮਾਜਪਾਰਟੀ ਪਾਰਟੀ ਵੱਲੋਂ ਇਸ ਬਿਲ ਦੀ ਵਿਰੋਧਤਾ ਕਰਕੇ ਅਤੇ ਬਿਲ ਦੀਆਂ ਨਕਲਾਂ ਦੀਆਂ ਕਾਪੀਆਂ ਖੋਹਣ ਅਤੇ ਉਨ੍ਹਾਂ ਨੂੰ ਪਾੜ ਕੇ ਜਿੱਥੇ ਸੌੜੀ ਸੋਚ ਹੋਣ ਦਾ ਸਬੂਤ ਦਿੱਤਾ ਹੈ, ਉਥੇ ਔਰਤ ਵਿਰੋਧੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਸ੍ਰੀਮਤੀ ਸਿੰਗਲਾ ਅੱਜ ਸਥਾਨਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਉਪਰੰਤ ਸ਼ਹਿਰ ਦੇ ਵਾਰਡ ਨੰ: 9 ਦੇ ਕਾਂਗਰਸੀ ਆਗੂ, ਗਰੀਬ ਤੇ ਅਨੂਸੂਚਿਤ ਜਾਤੀ ਨਾਲ ਸੰਪਰਕ ਰੱਖਣ ਵਾਲੇ ਬਲਵੰਤ ਸਿੰਘ ਦੇ ਘਰ ਜਾ ਕੇ ਚੁੱਲੇ ਪੱਕਿਆ ਦੁਪਹਿਰ ਦਾ ਖਾਣਾ ਛਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀਮਤੀ ਸਿੰਗਲਾ ਵੱਲੋਂ ਸਿਆਸਤ ’ਚ ਪਾਈ ਗਈ ਇਸ ਨਵੀਂ ਪਿਰਤ ਦੀ ਇਲਾਕੇ ’ਚ ਚੁਫੇਰਿਓ ਸ਼ਲਾਘਾ ਕੀਤੀ ਜਾ ਰਹੀ ਹੈ। ਸ੍ਰੀਮਤੀ ਸਿੰਗਲਾ ਨੇ ਅੱਗੇ ਕਿਹਾ ਕਿ ਜਿੱਥੇ ਅੱਜ ਦੇਸ਼ ਦੀ ਪ੍ਰਧਾਨਮੰਤਰੀ ਸ੍ਰੀਮਤੀ ਪ੍ਰਤਿਭਾ ਪਾਟਿਲ, ਯੂ.ਪੀ.ਏ ਚੇਅਰਮੈਨ ਸ੍ਰੀਮਤੀ ਸੋਨੀਆਂ ਗਾਂਧੀ ਸਮੇਤ ਕਈ ਹੋਰ ਔਰਤਾਂ ਵੱਲੋਂ ਸਿਆਸਤ ਸਮੇਤ ਹਰ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਜਿਸ ਕਾਰਨ ਇਸ ਰਾਖਵੇਂਕਰਨ ਬਿਲ ਦਾ ਵਿਰੋਧ ਕਰਨ
Read More..
ਲੜਕੀ ਦੇ ਜਨਮ ’ਤੇ ਲੱਡੂ ਵੰਡੇ ਤੇ ਸਿਹਰੇ ਬੰਨ੍ਹ ਕੇ ਮਨਾਈ ਪਰਿਵਾਰ ਨੇ ਖੁਸ਼ੀ ਜਗਰਾਉਂ, 9 ਮਾਰਚ (ਵਿਸ਼ਵ ਵਾਰਤਾ)-ਪੰਜਾਬ ਵਿਚ ਦਿਨ ਬ ਦਿਨ ਜਿੱਥੇ ਲੜਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਮਾਰਿਆ ਜਾ ਰਿਹਾ ਹੈ ਅਤੇ ਇਸ ਕਾਰਨ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਘਟਣ ਦੇ ਨਾਲ ਪੰਜਾਬੀ ਦੇ ਮਿਥੇ ਇਹ ਕਲੰਕ ਵੀ ਲੱਗ ਰਿਹਾ ਉਥੇ ਜਗਰਾਉਂ ਨਜ਼ਦੀਕ ਪਿੰਡ ਲੀਲ੍ਹਾਂ ਮੇਘ ਸਿੰਘ ਵਿਖੇ ਜਨਮੀ ਇਕ ਲੜਕੀ ਦੇ ਪਰਿਵਾਰ ਵੱਲੋਂ ਲੱਡੂ ਵੰਡੇ ਗਏ ਅਤੇ ਘਰ ਦੇ ਬਾਹਰ ਲੜਕਿਆਂ ਦੇ ਜਨਮ ਵਾਂਗ ਸਿਹਰੇ ਬੰਨ੍ਹੇ ਅਤੇ ਖੁਸਰਿਆਂ ਨੂੰ ਨੱਚਣ ਦਾ ਸੱਦਾ ਵੀ ਦਿੱਤਾ। ਅੰਤਰਰਾਸ਼ਟਰੀ ਵੋਮੈਨ ਦਿਵਸ ’ਤੇ ਇਸ ਪਰਿਵਾਰ ਨੇ ਲੜਕੀ ਦਾ ਜਨਮ ਦਿਨ ਇਸ ਤਰ੍ਹਾਂ ਬੜੀ ਹੀ ਖੁਸ਼ੀ ਤੇ ਧੂਮ ਧੜੱਕੇ ਨਾਲ ਮਨਾ ਕੇ ਇਹ ਦਰਸਾਉਣ ਅਤੇ ਸਮਾਜ ਨੂੰ ਸੇਧ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅੱਜ ਦੇ ਜ਼ਮਾਨੇ ਵਿਚ ਲੜਕੇ ਤੇ ਲੜਕੇ ਵਿਚ ਕੋਈ ਫਰਕ ਨਹੀਂ ਹੈ। ਲੜਕੀ ਹਰ ਖੇਤਰ ਵਿਚ ਲੜਕਿਆਂ ਨਾਲੋਂ ਵਧੀਆ ਸਫਲਤਾ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀ ਹੈ। ਪਿੰਡ ਲੀਲ੍ਹਾਂ ਮੇਘ ਸਿੰਘ ਦੇ ਗੁਰਵਿੰਦਰ ਸਿੰਘ ਧਾਲੀਵਾਲ ਗੋਲਡੀ ਦੇ ਘਰ ਬੀਬੀ ਰੁਪਿੰਦਰ ਕੌਰ ਦੀ ਕੁੱਖੋਂ ਨੇ ਜਦ ਲੜਕੀ ਨੇ ਜਨਮ ਲਿਆ ਤਾਂ ਪੂਰਾ ਪਰਿਵਾਰ ਇਕ ਦਮ ਖੁਸ਼ੀ ਵਿਚ ਖੀਵਾ ਹੋ ਗਿਆ ਅਤੇ ਲੜਕੀ ਦੇ ਜਨਮ ਦੀ ਖੁਸ਼ੀ ਵਿਚ ਉਹ ਰੀਤਾਂ ਕੀਤੀਆ ਗਈਆਂ ਜੋ ਕੁਝ ਘਟੀਆ ਸੋਚ ਦੇ ਲੋਕਾਂ ਵੱਲੋਂ ਕੇਵਲ ਲੜਕਾ ਜੰਮਣ ਦੀ ਖੁਸ਼ੀ ਵਿਚ ਕੀਤੀਆ ਜਾਂਦੀਆਂ ਹਨ।
ਪਿੰਡ ਕੁੰਭੜਾ ਵਿਖੇ ਖੇਡ ਸਟੇਡੀਅਮ ਬਣਾਇਆ ਜਾਵੇਗਾ: ਸ਼ਰਮਾ ਮੋਹਾਲੀ,9 ਮਾਰਚ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨਾ ਵਿੱਚ ਖੇਡਾਂ ਦੀ ਰੁੂਚੀ ਪੈਦਾ ਕਰਕੇ ਉਨ੍ਹਾਂ ਨੂੰ ਉਸਾਰੂ ਕੰਮਾਂ ਵਾਲੇ ਪਾਸੇ ਲਾਇਆ ਜਾਵੇ ਅਤੇ ਨਸ਼ਿਆਂ ਤੋ ਬਚਾਇਆ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਨਰਿੰਦਰ ਸ਼ਰਮਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ.ਨਗਰ ਨੇ ਇਥੋ ਨੇੜਲੇ ਪਿੰਡ ਕੁੰਭੜਾ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਪਿੰਡ ਪੱਧਰ ਤੇ ਸਪੋਰਟਸ ਕਲੱਬਾਂ ਦੀ ਸਥਾਪਨਾ ਕਰ ਕੇ ਖੇਡਾਂ ਦਾ ਸਮਾਨ ਵੰਡਿਆ ਜਾਵੇਗਾ ਅਤੇ ਪਿੰਡਾਂ ਵਿੱਚ ਪੇਂਡੂ ਨੌਜਵਾਨ, ਬੱਚਿਆਂ ਨੂੰ ਖੇਡਣ ਲਈ ਖੇਡ ਸਟੇਡੀਅਮ ਉਸਾਰੇ ਜਾਣਗੇ। ਸ੍ਰੀ ਐਨ.ਕੇ. ਸ਼ਰਮਾ ਨੇ ਇਸ ਮੌੇਕੇ ਕਿਹਾ ਕਿ ਕੁੰਭੜਾ ਪਿੰਡ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ ਜਿਸ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਲੰਮੇ ਰਾਜ ਵਿੱਚ ਕਦੇ ਵੀ ਪੰਜਾਬ ਦੀ ਤਰੱਕੀ ਲਈ ਕੋਈ ਮਾਸਟਰ ਪਲਾਨ ਤਿਆਰ ਨਹੀਂ ਕੀਤਾ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰੰਤੂ ਮੌਜੂਦਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਜਿਥੇ ਰਾਜ
Read More..
ਪੰਜਾਬ ’ਚ ਪੀ.ਏ.ਯੂ 201 ਝੋਨੇ ਦਾ 40 ਲੱਖ ਟਨ ਦਾ ਭੰਡਾਰ ਸੜ੍ਹਨ ਕੰਢੇ ਝੋਨੇ ਤੋਂ ਚਾਵਲ ਦੀ ਪ੍ਰਾਪਤੀ ਦਰ ਦੀ ਸ਼ਰਤ ਨਰਮ ਕਰਨ ਲਈ ਹਰਸਿਮਰਤ ਵੱਲੋਂ ਸ਼ਰਦ ਪਵਾਰ ਨੂੰ ਅਪੀਲ ਚੰਡੀਗੜ੍ਹ, 9 ਮਾਰਚ (ਵਿਸ਼ਵ ਵਾਰਤਾ)-ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਨੂੰ ਅਪੀਲ ਕੀਤੀ ਹੈ ਕਿ ਤਰੁੰਤ ਫੈਸਲਾ ਲੈਂਦਿਆਂ ਝੋਨੇ ਤੋਂ ਚਾਵਲ ਦੀ ਪ੍ਰਾਪਤੀ ਦੀ 67 ਫੀਸਦੀ ਦਰ ਦੀ ਸ਼ਰਤ ਨੂੰ ਘਟਾ ਕੇ 62 ਫੀਸਦੀ ਕੀਤਾ ਜਾਵੇ ਤਾਂ ਕਿ ਭਾਰਤੀ ਖੁਰਾਕ ਨਿਗਮ ਪੰਜਾਬ ’ਚੋਂ 40 ਲੱਖ ਟਨ ਝੋਨੇ ਦੀ ਚੁਕਾਈ ਕਰਵਾ ਸਕੇ ਜੋ ਕਿ ਇਥੇ ਪਿਆ ਸੜ੍ਹ ਰਿਹਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੇ ਇਕ ਪੱਤਰ ’ਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਹੈ ਕਿ ਹੁਣ ਜਦੋਂ ਕਿ ਹਾੜੀ ਦੀ ਫਸਲ ਪੱਕਣ ਕੰਢੇ ਹੈ, ਪੰਜਾਬ ਨੂੰ ਸਾਂਭ-ਸੰਭਾਲ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਐਫ.ਸੀ.ਆਈ ਵੱਲੋਂ ਚੁਕਾਈ ਨਾ ਕੀਤੇ ਜਾਣ ਕਾਰਨ 40 ਲੱਖ ਟਨ ਝੋਨਾ ਪੰਜਾਬ ’ਚ ਪਿਆ ਸੜ੍ਹ ਰਿਹਾ ਹੈ, ਜਦੋਂਕਿ ਇਸ ਸਮੇਂ ਦੇਸ਼ ਭਰ ’ਚ ਹਜਾਰਾਂ ਲੋਕਾਂ ਨੂੰ ਰੋਜਾਨਾ ਭੁੱਖਿਆਂ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਧਿਆਨ ’ਚ ਲਿਆਂਦਾ ਹੈ ਕਿ ਂਐਫ ਸੀ ਆਈ ਵੱਲੋਂ ਝੋਨੇ ਦੀ ਪੀ.ਏ.ਯੂ 201 ਕਿਸਮ ਦੀ ਇਹ ਕਹਿ ਕੇ ਚੁਕਾਈ ਨਹੀਂ ਕੀਤੀ ਜਾ ਰਹੀ ਕਿ ਇਸ ’ਚ ਨੁਕਸਾਨ ਮਨਜ਼ੂਰਸ਼ੁਦਾ 5 ਫੀਸਦੀ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਵੱਧ ਝਾੜ ਤੇ ਘੱਟ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਇਸ ਕਿਸਮ
Read More..
ਭਾਰਤ ਨਿਰਮਾਣ ਪ੍ਰੋਗਰਾਮ ਹੇਠ 48 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ: ਅੱਤਰੀ ਬਰਨਾਲਾ, 9 ਮਾਰਚ (ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਤੇ ਪੇਂਡੂ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਭਾਰਤ ਨਿਰਮਾਣ ਪ੍ਰੋਗਰਾਮ ਹੇਠ ਅਗਲੇ ਮਾਲੀ ਵਰ੍ਹੇ ਦੌਰਾਨ 48 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਰਨਾਲਾ ਵਿਚ ਚੱਲ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਚੌਥੇ ਦਿਨ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰ ਸੂਚਨਾ ਦਫ਼ਤਰ ਜਲੰਧਰ ਦੇ ਸਹਾਇਕ ਨਿਦੇਸ਼ਕ ਸ੍ਰੀ ਬਲਵਿੰਦਰ ਅੱਤਰੀ ਨੇ ਦੱਸਿਆ ਕਿ ਭਾਰਤ ਨਿਰਮਾਣ ਦੇ 6 ਅੰਗ ਹਨ ਜਿੰਨ੍ਹਾਂ ਵਿਚ ਪੇਂਡੂ ਸੜਕਾਂ, ਪੇਂਡੂ ਟੈਲੀਫੋਨ, ਪੇਂਡੂ ਬਿਜਲੀਕਰਣ, ਪੇਂਡੂ ਜਲ ਸਪਲਾਈ, ਪੇਂਡੂ ਮਕਾਨ ਉਸਾਰੀ ਅਤੇ ਸਿੰਚਾਈ ਸ਼ਾਮਿਲ ਹਨ। ਸ੍ਰੀ ਅੱਤਰੀ ਨੇ ਦੱਸਿਆ ਕਿ ਅਗਲੇ ਮਾਲੀ ਸਾਲ ਦੇ ਬਜਟ ਵਿਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 12 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ ਜਦਕਿ ਇੰਦਰਾ ਆਵਾਸ ਯੋਜਨਾ ਹੇਠ ਪੇਂਡੂ ਮਕਾਨਾਂ ਦੀ ਉਸਾਰੀ ਤੇ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੇਂਡੂ ਬਿਜਲੀਕਰਨ ਲਈ ਰਾਜੀਵ ਗਾਂਧੀ ਪੇਂਡੂ ਬਿਜਲੀਕਰਨ ਯੋਜਨਾ ਵਾਸਤੇ 5500 ਕਰੋੜ ਰੁਪਏ ਰੱਖੇ ਗਏ ਹਨ ਜਦਕਿ ਮੌਜੂਦਾ ਬਿਜਲੀ ਢਾਂਚੇ ਦਾ ਵਿਸਥਾਰ ਅਤੇ
Read More..
ਜਨ ਸੂਚਨਾ ਅਭਿਆਨ ਦੌਰਾਨ ਖੇਤਰੀ ਪ੍ਰਚਾਰ ਨਿਦੇਸ਼ਾਲਾ ਨੇ ਕੀਤਾ ਪਿੰਡਾਂ ਦਾ ਦੌਰਾ ਬਰਨਾਲਾ, 9 ਮਾਰਚ (ਵਿਸ਼ਵ ਵਾਰਤਾ)-ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ ਬਰਨਾਲਾ ਵਿਚ ਚੱਲ ਰਹੇ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਸੰਚਾਲਕ ਸਹਾਇਕ ਨਿਦੇਸ਼ਕ ਸ੍ਰੀ ਬਲਵਿੰਦਰ ਅੱਤਰੀ ਦੀ ਨਿਗਰਾਨੀ ਹੇਠ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਹਿਸਾਰ ਤੇ ਜਲੰਧਰ ਯੂਨਿਟਾਂ ਵੱਲੋਂ ਬਰਨਾਲੇ ਦੇ ਲਾਗਲੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਭਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਗਈ ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਪੰਚਾਂ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਮਹਾਤਮਾ ਗਾਂਧੀ ਪੇਂਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ, ਕੌਮੀ ਪੇਂਡੂ ਸਿਹਤ ਮਿਸ਼ਨ, ਸੂਚਨਾ ਦਾ ਅਧਿਕਾਰ, ਸਿਹਤ ਬੀਮਾ ਯੋਜਨਾ ਤੇ ਹੋਰ ਪ੍ਰੋਗਰਾਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਹਿਸਾਰ ਦੇ ਖੇਤਰੀ ਪ੍ਰਚਾਰ ਅਧਿਕਾਰੀ ਸ੍ਰੀ ਮਨੋਜ਼ ਕੁਮਾਰ ਸ਼ਰਮਾ ਤੇ ਜਲੰਧਰ ਇਕਾਈ ਦੇ ਸ੍ਰੀ ਕਵੀਸ਼ ਦੱਤ ਨੇ ਪਿੰਡ ਵਾਸੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਨਿਦੇਸ਼ਾਲਾ ਦੀਆਂ ਟੀਮਾਂ ਨੇ ਹਰੀਗੜ੍ਹ, ਭੋਤਨਾ ਕੱਟੂ, ਭੈਣੀਮਹਾਰਾਜ, ਉਪਲੀ, ਰਾਜਗੜ੍ਹ, ਫਰਵਾਹੀ, ਹੰਡਿਆਇਆ, ਕੋਠੇਚੁੰਗ, ਖੁੱਡੀਖੁਰਦ, ਘੁੰਨਸ, ਰਾਏਸਰ, ਠੀਕਰੀਵਾਲ ਤੇ ਖੁੱਡੀਕਲਾਂ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਤੇ ਵਧੇਰੇ ਜਾਣਕਾਰੀ ਲਈ ਦਾਣਾ ਮੰਡੀ ਬਰਨਾਲਾ ਪਹੁੰਚਣ ਦੀ ਬੇਨਤੀ ਕੀਤੀ। ਸਰਕਾਰੀ ਹਾਈ ਸਕੂਲ ਖੁੱਡੀਖੁਰਦ ਸੀਨੀਅਰ ਸੈਕੰਡਰੀ ਸਕੂਲ ਘੁੰਨਸ, ਸਿਲਾਈ ਕੇਂਦਰ ਖੁੱਡੀਕਲਾਂ ਤੇ ਸੋਹਲਪੱਤੀ ਸਥਿਤ ਇੱਟ ਭੱਠਾਂ ਮਜ਼ਦੂਰਾਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਇੰਦਰਾ ਆਵਾਸ ਲਾਭਪਾਤਰੀਆਂ ਦੀ ਰਕਮ ਵਿੱਚ 10 ਹਜ਼ਾਰ ਰੁਪਏ ਦਾ ਵਾਧਾ: ਅੱਤਰੀ ਬਰਨਾਲਾ, 9 ਮਾਰਚ (ਵਿਸ਼ਵ ਵਾਰਤਾ)-ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀਆਂ ਦੂਜੀਆਂ ਇਕਾਈਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਪੰਜ ਦਿਨਾਂ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਤਹਿਤ ਸਭਿਆਚਾਰਕ ਸ਼ਾਮ ਪਿੰਡ ਚੀਮਾਂ ਵਿਚ ਆਯੋਜਿਤ ਕੀਤੀ ਗਈ। ਜਿਸ ਵਿਚ ਗੀਤ ਅਤੇ ਨਾਟਕ ਪ੍ਰਭਾਗ ਦੇ ਕਲਾਕਾਰਾਂ ਨੇ ਗੀਤਾਂ ਅਤੇ ਜਾਦੂ ਦੇ ਕਰਤੱਬਾਂ ਨਾਲ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਦੱਸਿਆ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਹੋਏ ਪੱਤਰ ਸੂਚਨਾ ਦਫ਼ਤਰ ਜਲੰਧਰ ਦੇ ਸਹਾਇਕ ਨਿਦੇਸ਼ਕ ਸ੍ਰੀ ਬਲਵਿੰਦਰ ਅੱਤਰੀ ਨੇ ਪਿੰਡ ਵਾਸੀਆਂ ਨੂੰ ਭਾਰਤ ਨਿਰਮਾਣ, ਮਨਰੇਗਾ, ਮਿਡ ਡੇ ਮੀਲ, ਸਰਵਸਿੱਖਿਆ ਅਭਿਆਨ ਵਰਗੀਆਂ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਨਿਰਮਾਣ ਦੇ ਦੂਸਰੇ ਪੜਾਅ ਵਿਚ 1 ਕਰੋੜ 20 ਲੱਖ ਪੇਂਡੂ ਮਕਾਨ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੰਦਰਾ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਅਗਲੇ ਵਿਤੀ ਵਰ੍ਹੇ ਤੋਂ ਮਿਲਦੀ ਰਕਮ ਵਿਚ ਵਾਧਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹੁਣ ਇਹ ਰਕਮ 35 ਹਜ਼ਾਰ ਰੁਪਏ
Read More..
ਵਕਫ ਬੋਰਡ ਦੀਆਂ ਪੈਨਸ਼ਨਾਂ ਲਈ ਭਰੇ ਜਾਂਦੇ ਫਾਰਮਾਂ ਪ੍ਰਤੀ ਮਾਲੇਰਕੋਟਲਾ ਵਿੱਚ ਅਫਵਾਹਾਂ ਦਾ ਬਜ਼ਾਰ ਗਰਮ ਮਾਲੇਰ ਕੋਟਲਾ, 9 ਮਾਰਚ (ਜਮੀਲ ਅਬਦਾਲੀ)-ਵਾਰਡ ਨੰਬਰ 16 ਵਿੱਚ ਵਕਫ ਬੋਰਡ ਵੱਲੋਂ ਪੈਨਸ਼ਨਾਂ ਦੇ ਫਾਰਮ ਭਰਨ ਨੂੰ ਲੈ ਕੇ ਕਾਂਗਰਸ ਤੇ ਕੌਂਸਲਰਾਂ ਦੇ ਪਤੀ ਵਿਚਕਾਰ ਹੋਈ ਸ਼ਬਦੀ ਜੰਗ ਦੇ ਚਰਚੇ ਸ਼ਹਿਰ ਦੇ ਹਰ ਗਲੀ ਮੁਹੱਲੇ ਵਿੱਚ ਸੁਣਨ ਨੂੰ ਮਿਲ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਵਕਫ ਬੋਰਡ ਵੱਲੋਂ ਭਰੀਆਂ ਜਾਣ ਵਾਲੀਆਂ ਪੈਨਸ਼ਨਾਂ ਵਾਲੀ ਥਾਂ ਜੇਕਰ ਉਹ ਜ਼ਰੂਰਤ ਮੰਗਾਂ ਦੀ ਮਦਦ ਲਈ ਪਹੁੰਚ ਵੀ ਗਏ ਸਨ ਤਾਂ ਸਥਾਨਿਕ ਕੌਂਸਲਰ ਦੇ ਪਤੀ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਣੀ ਚਾਹੀਦੀ ਸੀ। ਸੂਤਰਾਂ ਮੁਤਾਬਿਕ ਸਿਰਾਜ ਮਲਿਕ ਦਾ ਕਹਿਣਾ ਹੈ ਕਿ ਮੇਰਾ ਆਪਣਾ ਮੁਹੱਲਾ ਹੈ ਅਤੇ ਆਪਣੇ ਮੁਹੱਲੇ ਦੇ ਲੋੜਵੰਦਾਂ ਦੀ ਮਦਦ ਲਈ ਕੈਂਪ ਲਾਇਆ ਸੀ। ਵਕਫ ਬੋਰਡ ਸਾਡਾ ਆਪਣਾ ਧਾਰਮਿਕ ਅਦਾਰਾ ਹੈ। ਸ੍ਰੀ ਮਲਿਕ ਦਾ ਇਹ ਵੀ ਕਹਿਣਾ ਹੈ ਕਿ ਪੈਨਸ਼ਨਾਂ ਕਾਂਗਰਸ ਜਾਂ ਅਕਾਲੀ ਦਲ ਨਹੀਂ ਲਾ ਰਹੇ ਸਗੋਂ ਵਕਫ ਬੋਰਡ ਵੱਲੋਂ ਲਾਈਆਂ ਜਾ ਰਹੀਆਂ ਹਨ। ਸੂਤਰਾ ਮੁਤਾਬਿਕ ਹਾਜੀ ਮੁਹੰਮਦ ਰਮਜਾਨ ਮੈਮੋਰੀਅਲ ਕਲੱਬ ਦੇ ਜਨਰਲ ਸਕੱਤਰ ਮੁਹੰਮਦ ਇਸਫਾਕ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਅਕਾਲੀ ਦਲ ਨੇ ਭਾਜਪਾ ਨਾਲ ਮਿਲ ਕੇ ਹਮੇਸ਼ਾ ਹੀ ਮੁਸਲਮਾਨਾਂ
Read More..
ਡਿਪਟੀ ਕਮਿਸਨਰ ਵੱਲੋਂ ਪੀ.ਸੀ.ਏ. ਸਟੇਡੀਅਮ ਵਿਖੇ ਹੋਣ ਵਾਲੇ ਆਈ.ਪੀ.ਐਲ ਕ੍ਰਿਕੇਟ ਮੈਚਾਂ ਦੇ ਪ੍ਰਬੰਧਾਂ ਦੀ ਸਮੀਖਿਆ ਮੁਹਾਲੀ, 9 ਮਾਰਚ (ਵੀਨਾ ਰਾਜਪੂਤ)-ਐਸ.ਏ.ਐਸ.ਨਗਰ ਦੇ ਪੀ.ਸੀ.ਏ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਆਈ.ਪੀ.ਐਲ ਮੈਚ 2010 ਦੌਰਾਨ ਜਿਹੜੇ ਕਿ 13, 24, 27 ਮਾਰਚ ਅਤੇ 2 ਤੇ 9 ਅਪ੍ਰੈਲ ਨੂੰ ਖੇਡੇ ਜਾਣੇ ਹਨ ਦੇ ਕੀਤੇ ਜਾ ਰਹੇ ਪ੍ਰਬੰਧਾ ਦੀ ਸਮੀਖਿੱਆ ਲਈ ਸ੍ਰ: ਪ੍ਰਭਜੋਤ ਸਿੰਘ ਮੰਡ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਕਿੰਗਜ ਇਲੈਵਨ ਪੰਜਾਬ ਦੇ ਪ੍ਰਬੰਧਕਾਂ ਦੇ ਅਹੁਦੇਦਾਰਾਂ ਦੀ ਸੱਦੀ ਗਈ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੋਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੈਚਾਂ ਦੌਰਾਨ ਪੂਰਾ ਪੁੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਖੇਡ ਪ੍ਰੇਮੀਆ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸਕਲ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰ: ਮੰਡ ਨੇ ਦੱਸਿਆ ਕਿ ਇਸ ਵਾਰ ਕ੍ਰਿਕੇਟ ਪ੍ਰੇਮੀਆ ਲਈ ਆਵਾਜਾਈ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਤਿੰਨ ਥਾਵਾਂ ਤੋਂ ਸਿਟੀ ਪਾਰਕ, ਦੁਸਾਹਿਰਾ ਗਰਾਉਂਡ ਅਤੇ ਚੰਡੀਗੜ੍ਹ ਵਾਲੇ ਪਾਸੇ ਗੁਰੂ ਨਾਨਕ ਕਲੌਨੀ ਤੋਂ ਸਟਲ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਵਾਹਨਾਂ ਕਾਰਨ ਆਵਾਜਾਈ ਵਿੱਚ ਵਿਘਨ ਨਾ ਪਵੇ। ਇਸ ਤੋਂ ਇਲਾਵਾ ਛੇ ਥਾਵਾਂ ਤੇ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ। ਡਿਪਟੀ
Read More..
ਟਾਵਰਾਂ ਦੀ ਗਿਣਤੀ ਛੇਤੀ ਚੰਡੀਗੜ੍ਹ 9 ਮਾਰਚ (ਹਰੀਸ਼ ਚੰਦਰ ਬਾਗਾਵਾਲਾ)- ਰਾਜ ਪੱਧਰੀ ਟੈਲੀਕਾਮ ਟਾਵਰ ਰੈਗੂਲੇਟਰੀ ਪਾਲਿਸੀ ਤਿਆਰ ਕਰਨ ਸਬੰਧੀ ਪੰਜਾਬ ਸੂਚਨਾ ਤਕਨਾਲੋਜੀ ਵਿਭਾਗ ਵਲੋ‘ ਰਾਜ ਦੇ ਸਾਰੇ ਮੌਜੂਦਾ ਟੈਲੀਕਮਿਊਨੀਕੇਸ਼ਨ ਟਾਵਰਾਂ ਦੀ ਗਣਨਾ ਅਗਲੇ ਇਕ ਮਹੀਨੇ ਵਿਚ ਕੀਤੀ ਜਾਵੇਗੀ। ਇਹ ਫੈਸਲਾ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ ਜਿਸ ਵਿਚ ਸੂਚਨਾ ਤਕਨਾਲੋਜੀ ਵਿਭਾਗ, ਸਥਾਨਕ ਸਰਕਾਰ, ਦਿਹਾਤੀ ਵਿਕਾਸ ਅਤੇ ਪੰਚਾਇਤਾ, ਉਦਯੋਗ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ, ਸਹਿਕਾਰਤਾ, ਪੰਜਾਬ ਰਾਜ ਬਿਜਲੀ ਬੋਰਡ ਅਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੌਜੂਦਾ ਟੈਲੀਕਾਮ ਟਾਵਰਾਂ ਦੀ ਰਾਜ ਪੱਧਰੀ ਗਣਨਾ ਦੇ ਆਦੇਸ਼ ਦਿਤੇ ਗਏ ਹਨ ਕਿਉ‘ਕਿ ਇਸ ਸਮੇ‘ ਪੰਜ ਜਾਂ ਛੇ ਵਿਭਾਗਾਂ ਵਲੋ‘ ਅਜਿਹੇ ਟਾਵਰਾਂ ਦੀ ਉਸਾਰੀ ਨਾਲ ਸਬੰਧਤ ਪ੍ਰਾਪਤ ਬਿਨੈ ਪੱਤਰਾਂ ਵਿਚ ਅਜਿਹੇ ਟਾਵਰਾਂ ਦੀ ਗਿਣਤੀ ਬਾਰੇ ਮੁਕੰਮਲ ਅੰਕੜੇ ਨਹੀ ਹਨ ਜੋ ਕਿ ਬਿਨਾਂ ਆਗਿਆ ਦੇ ਰਾਜ ਭਰ ਵਿਚ ਲਗਾਏ ਹੋਏ ਹਨ। ਸ੍ਰੀ ਕੈਰੋ‘ ਨੇ ਇਸ ਗੱਲ ਦੀ ਲੋੜ ‘ਤੇ ਜੋਰ ਦਿਤਾ ਕਿ ਟੈਲਕਾਮ ਟਾਵਰਾਂ ਦੀ ਗੁਣਾਤਮਕ ਵਰਤੋ‘ ਕੀਤੀ ਜਾਵੇ ਤਾਂ ਜੋ ਹਰੇਕ ਟੈਲੀਕਾਮ ਕੰਪਨੀ ਇਕੋ ਜਿਹੇ ਖੇਤਰ ਨੂੰ ਕਵਰ ਕਰਨ ਲਈ ਆਪਣੇ ਟੈਲਕਾਮ ਟਾਵਰ ਸਥਾਪਤ ਨਾ ਕਰ ਸਕੇ ਅਤੇ ਨਾ ਹੀ ਬੇਲੋੜੇ ਭੀੜ-ਭੜੱਕੇ ,ਸ਼ੋਰ ਅਤੇ ਜਨਰੇਟਰਾਂ ਤੋ‘ ਪੈਦਾ ਹੋਣ ਵਾਲਾ ਕੰਪਣ ਪੈਦਾ ਕਰ ਸਕੇ।ਇਸ ਮਕਸਦ ਲਈ ਪ੍ਰਮੁੱਖ ਸਕੱਤਰ ਸੂਚਨਾ ਅਤੇ ਤਕਨਾਲੋਜੀ ਸ੍ਰੀ ਸਰਵੇਸ਼ ਕੌਸ਼ਲ ਦੀ
Read More..
ਹਿੰਦ-ਪਾਕਿ ਸਾਂਝ ਵਧਾਉਣ ਹਿਤ ਸੇਵਾਵਾਂ ਬਦਲੇ ਡਾ: ਮਨੂ ਸ਼ਰਮਾ ਸੋਹਲ ਸਨਮਾਨਿਤ ਲੁਧਿਆਣਾ: 9 ਮਾਰਚ (ਰਾਜ ਜੋਸ਼ੀ)-ਮਾਲਵਾ ਸਭਿਆਚਾਰ ਮੰਚ ਵੱਲੋਂ ਤ੍ਰੈਮਾਸਕ ਪੱਤਰ ਸਾਂਝ ਦੀ ਸੰਪਾਦਕ ਡਾ: ਮਨੂ ਸ਼ਰਮਾ ਸੋਹਲ ਨੂੰ ਹਿੰਦ-ਪਾਕਿ ਦੋਸਤੀ ਵਧਾਉਣ ਹਿਤ ਸੇਵਾਵਾਂ ਬਦਲੇ ਕੱਲ੍ਹ ਇਸਤਰੀ ਦਿਵਸ ਮੌਕੇ ਸਥਾਨਿਕ ਬਸੰਤ ਰਿਜਾਰਟਸ ਵਿਖੇ ਵਿਸ਼ੇਸ਼ੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਨਮਾਨ ਭੇਂਟ ਕਰਦਿਆਂ ਅਮਰੀਕਾ ਤੋਂ ਆਏ ਪ੍ਰਸਿੱਧ ਚਿੰਤਕ ਡਾ: ਸਵਰਾਜ ਸਿੰਘ ਨੇ ਕਿਹਾ ਕਿ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਹਿੰਦ-ਪਾਕਿ ਦੋਸਤੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਉਨ੍ਹਾਂ ਸਾਂਝ ਵੱਲੋਂ ਪਾਏ ਯੋਗਦਾਨ ਨੂੰ ਮਹੱਤਵਪੂਰਨ ਆਖਦਿਆਂ ਕਿਹਾ ਕਿ ਇੱਕ ਇਸਤਰੀ ਦੀ ਅਗਵਾਈ ਹੇਠ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਫਾਉਡੇਸ਼ਨ ਦੇ ਚੇਅਰਮੈਨ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਮਾਣੂੰਕੇ, ਸਾਬਕਾ ਵਿਧਾਇਕ ਅਤੇ ਮੰਚ ਦੇ ਸਰਪ੍ਰਸਤ ਸ: ਜਗਦੇਵ ਸਿੰਘ ਜੱਸੋਵਾਲ ਅਤੇ ਮੰਚ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਡਾ: ਰਣਜੀਤ ਸਿੰਘ ਨੇ ਵੀ ਡਾ: ਮਨੂ ਸ਼ਰਮਾ ਸੋਹਲ ਦੀਆਂ ਸਾਹਿਤ ਦੇ ਖੇਤਰ ਵਿੱਚ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉੱਘੇ ਗਾਇਕ ਮਨਜੀਤ ਰੂਪੋਵਾਲੀਆ, ਢਾਡੀ ਰਛਪਾਲ ਸਿੰਘ ਪਮਾਲ, ਪੰਜਾਬੀ ਲੇਖਕ ਡਾ: ਨਿਰਮਲ ਜੌੜਾ ਵੀ ਹਾਜ਼ਰ ਸਨ।
ਗਰਭ ’ਚ ਮੁੰਡਾ-ਕੁੜੀ ਦੱਸਣ ਵਾਲਿਆਂ ਨੂੰ ਫੜ੍ਹਾਉਣ ਦਾ ਇਨਾਮ 20 ਤੋਂ 50 ਹਜ਼ਾਰ ਕੀਤਾ ਚੰਡੀਗੜ੍ਹ 9 ਮਾਰਚ (ਹਰੀਸ਼ ਚੰਦਰ ਬਾਗਾਵਾਲਾ)-ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਕਥਿਤ ਲਿੰਗ ਨਿਰਧਾਰਨ ਵਿੱਚ ਰੁੱਝੇ ਕੇਂਦਰਾਂ ਨੂੰ ਫੜਾਉਣ ਵਾਲੇ ਫਰਜ਼ੀ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 20,000/ਰੁਪਏ ਤੋਂ ਵਧਾ ਕੇ 50,000/ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਮੰਤਰੀ ਨੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕੀਤਾ। ਉਹਨਾਂ ਕਿਹਾ ਕਿ ਰਾਜ ਵਿੱਚ ਲਿੰਗ-ਅਨੁਪਾਤ ਵਿੱਚ ਸੁਧਾਰ ਲਈ ਹੋਰ ਉਪਰਾਲੇ ਕੀਤੇ ਜਾਣਗੇ। ਰਾਜ ਸਰਕਾਰ ਵਲੋਂ ਉਹਨਾਂ ਉਤਮ ਪਿੰਡ ਪੰਚਾਇਤਾਂ ਲਈ ਇਨਾਮ ਦੀ ਰਾਸ਼ੀ ਵਿੱਚ 1.5 ਲੱਖ ਰੁਪਏ ਤੋ‘ 2 ਲੱਖ ਰੁਪਏ ਵਾਧਾ ਕਰਨ ਲਈ ਕੇ‘ਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ, ਜਿਹੜੀਆਂ ਅਗਲੇ ਵਿੱਤੀ ਸਾਲ ਵਿੱਚ 1000 ਤੋਂ ਵੱਧ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣਗੀਆਂ। ਉਹਨਾਂ ਅੱਗੇ ਦੱਸਿਆ ਕਿ ਇਸ ਮਕਸ਼ਦ ਲਈ ਫੰਡ ਕੇ‘ਦਰ ਸਰਕਾਰ ਵਲੋ‘ ਨੈਸ਼ਨਲ ਰੂਲਰ ਹੈਲਥ ਮਿਸ਼ਨ ਬਜਟ ਵਿਚ ਰੱਖੇ ਗਏ ਫੰਡਾਂ ਵਿਚੋ‘ ਮੁਹੱਈਆ ਕਰਵਾਏ ਜਾਣਗੇ। ਰਹਿਣ-ਸਹਿਣ ਪੱਖੋਂ ਦਿੱਲੀ ਦੇਸ਼ ਦੀ ਬੈਸਟ ਸਿਟੀ
ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਤੀਜਾ ਦਿਨ ਮਹਿਲਾ ਸ਼ਕਤੀਕਰਨ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਸਮਰਪਿਤ ਬਰਨਾਲਾ, 8 ਮਾਰਚ (ਵਿਸ਼ਵ ਵਾਰਤਾ)-ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਤੀਜਾ ਦਿਨ ਅੱਜ ਮੁੱਖ ਤੌਰ ’ਤੇ ਮਹਿਲਾ ਸ਼ਕਤੀਕਰਨ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਸਮਰਪਿਤ ਰਿਹਾ। ਦਾਣਾ ਮੰਡੀ ਬਰਨਾਲਾ ਵਿਚ ਚੱਲ ਰਹੀ ਮੁਹਿੰਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਦੀ ਪਿੰ੍ਰਸੀਪਲ ਡਾ. ਨੀਲਮ ਸ਼ਰਮਾ ਨੇ ਰਾਸ਼ਟਰ ਦੀ ਉਸਾਰੀ ਤੇ ਸਮਾਜ ਵਿਚ ਇਕਸੁਰਤਾ ਬਣਾਈ ਰੱਖਣ ਲਈ ਮਹਿਲਾ ਸ਼ਕਤੀਕਰਨ ਨੂੰ ਲਾਜ਼ਮੀ ਦੱਸਦਿਆਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਆਖਿਆ। ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿਚ ਬੋਲਦਿਆਂ ਮੁੱਖ ਮਹਿਮਾਨ ਡਾ. ਨੀਲਮ ਸ਼ਰਮਾ ਨੇ ਕਿਹਾ ਕਿ ਭਾਵੇਂ ਔਰਤਾਂ ਵੱਡੇ-ਵੱਡੇ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਕੰਨਿਆ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਕਾਰਨ ਔਰਤਾਂ ਨੂੰ ਸਮਾਜ ਵਿਚ ਜੋ ਸਥਾਨ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦਿਨ ਬ ਦਿਨ ਵੱਧ ਰਹੀਆਂ ਹਨ, ਜੋ ਪੜੇ ਲਿਖੇ ਸਮਾਜ ਲਈ ਇਕ ਕਾਲਾ ਧੱਬਾ ਹਨ। ਉਨ੍ਹਾਂ ਨੇ ਕਿਹਾ ਕਿ
Read More..
ਔਰਤਾਂ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਉਠਾਉਣ-ਚੌਧਰੀ ਸਵਰਨਾ ਰਾਮ ਰੂਪਨਗਰ ਵਿਖੇ ਰਾਜ ਪੱਧਰੀ ਮਹਿਲਾ ਦਿਵਸ ਸਮਾਗਮ ਆਯੋਜਿਤ ਰੂਪਨਗਰ, 8 ਮਾਰਚ (ਵਿਸ਼ਵ ਵਾਰਤਾ)-ਚੰਗੇ ਸਮਾਜ ਦੀ ਸਿਰਜਣਾ ਲਈ ਧੀਆਂ ਨੂੰ ਮਾਣ ਦੇਣਾ ਚਾਹੀਦਾ ਹੈ ਤੇ ਔਰਤਾਂ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਉਠਾਉਣ। ਇਸ ਸੰਦੇਸ਼ ਚੌਧਰੀ ਸਵਰਨਾ ਰਾਮ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਤਕਨੀਕੀ ਸਿੱਖਿਆ ਅਤੇ ਸਨਅਤੀ ਸਿਖਲਾਈ, ਮੰਤਰੀ ਪੰਜਾਬ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੱਜ ਇਥੇ ਆਯੋਜਿਤ ਰਾਜ ਪੱਧਰੀ ਮਹਿਲਾ ਦਿਵਸ ਸਮਾਗਮ ਦੌਰਾਨ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਔਰਤਾਂ ਲਈ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਰਾਜ ਸਭਾ ਵਿੱਚ ਇਸਤ੍ਰੀਆਂ ਲਈ 33 ਫੀਸਦੀ ਰਾਖਵੇਕਰਣ ਸਬੰਧੀ ਬਿੱਲ ਪਾਸ ਉਪਰ ਵਿਚਾਰ ਹੋ ਰਿਹਾ ਹੈ ਤੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਜਨਸੰਖਿਆ 50 ਫੀਸਦੀ ਹੋਣ ਦੇ ਬਾਵਜੂਦ ਜਨਸੰਖਿਆ ਦੇ ਹਿਸਾਬ ਨਾਲ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਉਨ੍ਹੀਆਂ ਹੀ ਜਿੰਮਵੇਾਰ ਹਨ। ਚੌਧਰੀ ਸਵਰਨਾ ਰਾਮ ਨੇ ਕਿਹਾ ਕਿ ਔਰਤ ਨੂੰ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਰਾਂ ਕਿਹਾ ਕਿ ਮਾਂ ਦੀ ਕੁੱਖ ਹੀ ਵੱਡੇ-ਵੱਡੇ ਸ਼ੂਰਬੀਰ, ਸੰਤ-ਮਹਾਂਪੁਰਸ਼, ਮੰਤਰੀ ਅਤੇ ਰਾਸ਼ਟਰਪਤੀਆਂ ਨੂੰ ਪੈਦਾ ਕਰਦੀ ਹੈ, ਫਿਰ ਇਸ ਕੁੱਖ ਨੂੰ ਉਜਾੜਨ ਦਾ
Read More..
ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ ਜਗਰਾਉਂ, 8 ਮਾਰਚ (ਵਿਸ਼ਵ ਵਾਰਤਾ)-ਜਗਰਾਉਂ ਵਿਖੇ ਇਕ ਮੀਟਿੰਗ ਹੋਈ ਜਿਸ ਪ੍ਰਧਾਨਗੀ ਆਲ ਇੰਡੀਆ ਫੂਡ ਐਂਡ ਅਲਇੰਡ ਵਰਕਰਜ਼ ਯੂਨੀਅਨ ਦੇ ਜਨਰਲ ਸੈਕਟਰੀ ਖੁਸ਼ੀ ਮੁਹੰਮਦ ਨੇ ਕੀਤੀ ਜਿਸ ਵਿੱਚ ਕਮੇਟੀ ਦੇ ਮੈਂਬਰਾਂ ਤੇ ਇਲਾਵਾ ਬਹੁਤ ਸਾਰੇ ਠੇਕੇਦਾਰ ਤੇ ਵਰਕਰਜ਼ ਹਾਜ਼ਰ ਹੋਏ ਅਤੇ ਇਹ ਮਤਾ ਪਾਸ ਕੀਤਾ ਗਿਆ, ਟੈਂਡਰਾਂ ਪ੍ਰਤੀ ਚੱਲ ਰਿਹਾ ਬਾਈਕਾਟ ਇਸੇ ਤਰ੍ਹਾਂ ਜਾਰੀ ਰਹੇਗਾ। ਜਦੋਂ ਤੱਕ ਸਰਕਾਰ ਸਾਡੀਆਂ ਹੱਕੀ ਮੰਗਾਂ ਨਹੀਂ ਮੰਨ ਲੈਂਦੀ। ਉਦੋਂ ਤੱਕ ਪੰਜਾਬ ਭਰ ਵਿੱਚ ਕਿਸੇ ਨੂੰ ਵੀ ਟੈਂਡਰ ਨਹੀਂ ਪਾਉਣ ਦਿੱਤਾ ਜਾਵੇਗਾ। ਚੱਲਦੇ ਬਾਈਕਾਟ ’ਚ ਜੇ ਕਿਸੇ ਸ਼ਰਾਰਤੀ ਠੇਕੇਦਾਰ ਨੇ ਟੈਂਡਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਪੰਜਾਬ ਭਰ ਦੀਆਂ ਲੇਬਰ ਜਥੇਬੰਦੀਆਂ ਵੱਲੋਂ ਮੰਡੀਆਂ ਵਿੱਚੋਂ ਬੋਰੀਆਂ ਨਾ ਚੁੱਕਣ ਦਾ ਫੈਸਲਾ ਲਿਆ ਗਿਆ ਹੈ।
Read More..
ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ ਜਗਰਾਉਂ, 8 ਮਾਰਚ (ਵਿਸ਼ਵ ਵਾਰਤਾ)-ਪੰਜਾਬ ਲੇਬਰ ਯੂਨੀਅਨ ਦੀਆਂ ਜਥੇਬੰਦੀਆਂ ਅਤੇ ਪੰਜਾਬ ਭਰ ਦੇ ਫੂਡ ਏਜੰਸੀਆਂ ਨਾਲ ਸਬੰਧਿਤ ਠੇਕੇਦਾਰ ਅਤੇ ਪੰਜਾਬ ਦੀਆਂ ਸਮੂਹ ਠੇਕੇਦਾਰ ਯੂਨੀਅਨਾਂ ਵੱਲੋਂ ਡੀ. ਸੀ. ਦਫ਼ਤਰ ਵਿਖੇ ਇਕ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ’ਚ ਲੇਬਰ —–ਦੇ ਐਲਾਨੇ ਟੈਂਡਰਾਂ ਦੇ ਬਾਈਕਾਟ ਬਾਰੇ ਵਿਚਾਰ ਕੀਤੀ ਜਾਣਗੇ। ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਠੇਕੇਦਾਰ ਅਤੇ ਲੇਬਰ ਯੂਨੀਅਨ ਅਤੇ ਟਰੱਕ ਯੂਨੀਅਨਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ, ਇਹ ਜਾਣਕਾਰੀ ਸੰਘਰਸ਼ ਕਮੇਟੀ ਦੇ ਸੈਕਟਰੀ ਅਵਤਾਰ ਸਿੰਘ ਹਠੂਰ ਨੇ ਦਿੱਤੀ। ਇਹ ਮੀਟਿੰਗ 9 ਮਾਰਚ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।
22 ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਵਿਸ਼ਾਲ ਲਲਕਾਰ ਰੈਲੀ 15 ਨੂੰ ਜਗਰਾਉਂ ’ਚ ਜਗਰਾਉਂ, 8 ਮਾਰਚ (ਵਿਸ਼ਵ ਵਾਰਤਾ)-15 ਮਾਰਚ ਨੂੰ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਹੋ ਰਹੀ 22 ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਰੈਲੀ, ਜਿਸ ਨੂੰ ਸਾਂਝੀ ਮੀਟਿੰਗ ਵਿੱਚ ਲਲਕਾਰ ਰੈਲੀ ਦਾ ਨਾਮ ਦਿੱਤਾ ਗਿਆ ਹੈ, ਸਰਕਾਰ ਲਈ ਵੰਗਾਰ ਸਾਬਤ ਹੋਵੇਗੀ ਕਿ ਜੇਕਰ ਸਰਕਾਰ ਨੇ ਸੁਖਬੀਰ ਕਾਲੀਆ ਦੀ ਕਾਲੀ ਰਿਪੋਰਟ ਨੂੰ ਲਾਗੂ ਕਰਨ ਦਾ ਯਤਨ ਕੀਤਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚੋਟੀ ਦੇ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਅਤੇ ਖੰਨਾ ਚਮਿਆਰਾ ਕਾਂਡ ਦੇ ਮੁੱਖ ਦੋਸ਼ੀਆਂ (ਸ਼੍ਰੋਮਣੀ ਕਮੇਟੀ ਆਗੂਆਂ ਅਤੇ ਵੀਰ ਸਿੰਘ ਲੋਪੋਕੇ ਆਦਿ ਸਮੇਤ) ਸਾਰੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਾ ਕੀਤਾ ਤਾਂ ਸਰਕਾਰ ਨੂੰ ਪੰਜਾਬ ਦੇ ਸੰਘਰਸ਼ਸੀਲ ਲੋਕਾਂ ਦੇ ਵਿਸ਼ਾਲ ਜਨਤਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਐਲਾਨ ਇੱਥੇ 22 ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਰਘਬੀਰ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ ਉਪਰੰਤ ਪ੍ਰੈਸ ਕਾਨਫਰੰਸ ’ਚ ਕੀਤਾ ਗਿਆ। ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ’ਚ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ ਕੋਕਰੀ ਕਲਾਂ, ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਵੈਰੋਕੇ, ਮਹਿੰਦਰ ਸਿੰਘ ਲੀਲੋ, ਬਲਦੇਵ ਸਿੰਘ ਰਸੂਲਪੁਰ ਹਾਜ਼ਰ ਸਨ। ਆਗੂਆਂ ਨੇ ਦੱਸਿਆ ਕਿ ਮੀਟਿੰਗ
Read More..
ਤੇਜ਼ਾਬ ਪੀੜਤ ਮਾਂ–ਧੀ ਦੀ ਵਿਜੈਇੰਦਰ ਸਿੰਗਲਾ ਨੇ ਸਾਰ ਲਈ ਧੂਰੀ, 8 ਮਾਰਚ (ਵਿਸ਼ਵ ਵਾਰਤਾ)-ਸਿਵਲ ਹਸਪਤਾਲ ਧੂਰੀ ’ਚ ਜੇਰੇ ਅਧੀਨ ਗੁਰਪ੍ਰੀਤ ਕੌਰ ਸਮੇਤ ਉਸਦੀ ਦੋ ਸਾਲਾਂ ਬੇਟੀ ਜਿੰਨ੍ਹਾਂ ਤੇ ਉਸਦੇ ਪਤੀ ਵੱਲੋਂ ਤੇਜ਼ ਤੇਜਾਬ ਸੁੱਟ ਕੇ ਸਖਤ ਰੂਪ ’ਚ ਜ਼ਖਮੀ ਕਰ ਦਿੱਤਾ ਗਿਆ ਸੀ, ਵੱਲ ਪ੍ਰੈੱਸ ਵੈਲਫ਼ੇਅਰ ਐਸ਼ੋਸ਼ੀਏਸ਼ਨ ਆਫ਼ ਪੰਜਾਬ (ਰਜਿ:) ਪੰਜਾਬ ਦੇ ਨੁਮਾਇੰਦਿਆਂ ਹਰਦੀਪ ਸਿੰਘ ਸੋਢੀ, ਰਾਜੇਸ਼ਵਰ ਪਿੰਟੂ, ਵਿਨੋਦ ਗੁਪਤਾ, ਮਨੋਹਰ ਸਿੰਘ ਸੱਗੂ, ਸੰਜੀਵ ਗਰਗ ਆਦਿ ਵੱਲੋਂ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਦਾ ਧਿਆਨ ਦਿਵਾਏ ਜਾਣ ’ਤੇ ਸ੍ਰੀ ਸਿੰਗਲਾ ਤੁਰੰਤ ਸਭ ਰੁਝੇਵੇ ਛੱਡ ਕੇ ਤੁਰੰਤ ਸਿਵਲ ਹਸਪਤਾਲ ’ਚ ਤੇਜ਼ਾਬ ਪੀੜਤ ਗੁਰਪ੍ਰੀਤ ਕੌਰ ਅਤੇ ਉਸਦੀ ਬੇਟੀ ਨੂੰ ਮਿਲਣ ਗਏ ਅਤੇ ਡਾਕਟਰਾਂ ਦੀ ਟੀਮ ਤੋਂ ਉਨ੍ਹਾ ਬਾਰੇ ਵਿਸਥਾਰਿਤ ਜਾਣਕਾਰੀ ਹਾਸਿਲ ਕੀਤੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਅਤੇ ਉਸਦੀ ਦੋ ਸਾਲਾਂ ਬੇਟੀ ਤੇ ਉਸਦੀ ਪਤੀ ਵੱਲੋਂ ਤੇਜ ਤੇਜਾਬ ਸੁੱਟ ਦਿੱਤਾ ਗਿਆ ਸੀ ਅਤੇ ਇਸ ਉਪਰੰਤ ਉਸਦੇ ਪਤੀ ਵੱਲੋਂ ਖੁਦ ਆਤਮ ਹੱਤਿਆ ਕਰ ਲਈ ਗਈ ਸੀ। ਇਸ ਮੌਕੇ ਮੌਜੂਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਇਸ ਘਟਨਾ ਤੇ ਬੇਹੱਦ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਸਮਾਜ ਲਈ ਅਤਿ ਨਿੰਦਣਯੋਗ ਹੈ। ਉਨ੍ਹਾਂ ਤੇਜਾਬ ਪੀੜਤ ਗੁਰਪ੍ਰੀਤ ਕੌਰ ਅਤੇ ਉਸਦੀ ਬੱਚੀ ਦਾ ਪੀ.ਜੀ.ਆਈ ਚੰਡੀਗੜ੍ਹ ਵਿਖੇ ਮੁਫਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਅਤੇ ਇਹ ਭੀ ਕਿਹਾ ਕਿ ਜੇਕਰ ਇਸਦੇ ਇਲਾਜ਼ ਲਈ ਕੋਈ ਮਾਲੀ ਮੱਦਦ ਦੀ ਜਰੂਰਤ ਹੈ ਤਾਂ ਉਹ ਆਪਣੀ ਨਿੱਜੀ ਜੇਬ ਵਿੱਚੋਂ ਹਰ ਮੱਦਦ ਕਰਨ ਲਈ ਤਿਆਰ ਹਾਂ।
ਅਕਾਲੀ ਸਰਕਾਰ ਮੈਟਰੋ ਚਲਾਉਣ ਦੀ ਬਜਾਏ ਪੰਜਾਬ ਦੇ ਮੁੱਢਲੇ ਵਿਕਾਸ ’ਤੇ ਧਿਆਨ ਦੇਵੇ – ਵਿਜੈਇੰਦਰ ਸਿੰਗਲਾ ਧੂਰੀ, 8 ਮਾਰਚ (ਵਿਸ਼ਵ ਵਾਰਤਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਖਾਸ ਕਰਕੇ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ’ਚ ਮੈਟਰੋ ਚਲਾਉਣ ਦੇ ਸੁਪਨੇ ਅਤੇ ਲੋਕਾਂ ਨੂੰ ਮੈਟਰੋ ਦੇ ਨਾਮ ਹੇਠ ਗੁੰਮਰਾਹਕੁੰਨ ਕਰਨਾ ਬੰਦ ਕਰਕੇ ਪੰਜਾਬ ਦੇ ਮੁੱਢਲੇ ਵਿਕਾਸ ਤੇ ਧਿਆਨ ਦੇਣ, ਕਿਉਂਕਿ ਇੰਨੀਂ ਦਿਨੀਂ ਪੰਜਾਬ ’ਚ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ ਅਤੇ ਅਕਾਲੀ-ਭਾਜਪਾ ਸਰਕਾਰ ਹਰ ਫਰੰਟ੍ਹ ਤੇ ਫੇਲ੍ਹ ਸਾਬਿਤ ਹੋਈ ਹੈ, ਕਿਉਂਕਿ ਇਹ ਸਰਕਾਰ ਆਪਣੀ ਜਨਤਾ ਨੂੰ ਸ਼ੁੱਧ ਪੀਣ ਵਾਲਾ ਪਾਣੀ, ਨਿਰੰਤਰ ਬਿਜਲੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਤੋਂ ਵਾਂਝੀ ਰਹੀ ਹੈ। ਸ੍ਰੀ ਸਿੰਗਲਾ ਇਥੇ ਇੱਕ ਸਮਾਗਮ ’ਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੂਰਅੰਦੇਸ਼ ਸੋਚ ਦੇ ਮਾਲਕ ਤੇ ਗਤੀਸ਼ੀਲ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵੱਲੋਂ ਪੰਜਾਬ ਨੂੰ ਵੱਖ-ਵੱਖ ਸਕੀਮਾਂ ਤਹਿਤ ਕਰੋੜਾਂ ਰੁਪੈ ਭੇਜਿਆ ਜਾ ਰਿਹਾ ਹੈ, ਪਰ ਅਕਾਲੀ-ਭਾਜਪਾ ਸਰਕਾਰ ਇਸਦੀ ਸਹੀ ਵਰਤੋਂ ਨਹੀਂ ਕਰ ਰਹੀ, ਜਿਸ
Read More..
ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਹੋਵੇ-ਬੀਬੀ ਜੋਸ਼ ਸੰਗਰੂਰ, 8 ਮਾਰਚ (ਅਵਤਾਰ ਸਿੰਘ ਛਾਂਜਲੀ)-ਅੱਜ ਰਣਬੀਰ ਕਲੱਬ ਸੰਗਰੂਰ ਵਿੱਚ ਓਸ਼ੋ ਯੂਥ ਕਲੱਬ ਵਲੋਂ ਆਯੋਜਿਤ ਕੀਤੇ ਵਿਸ਼ਵ ਮਹਿਲਾ ਦਿਵਸ ਮੌਕੇ ਸ੍ਰੀਮਤੀ ਮਹਿੰਦਰ ਕੌਰ ਜੋਸ਼ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ 100ਵੇਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਜਿੱਥੇ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਗਰੂਕ ਹੋਣ ਬਾਰੇ ਕਿਹਾ ਉਥੇ ਉਨ੍ਹਾਂ ਨੂੰ ਆਪਣੇ ਫ਼ਰਜਾਂ ਪ੍ਰਤੀ ਮਜ਼ਬੂਤ ਔਰਤ ਬਣ ਕੇ ਸਮਾਜ ਵਿੱਚ ਖੜ੍ਹੇ ਹੋਣ ਲਈ ਆਖਿਆ। ਇਸ ਮੌਕੇ ਉਨ੍ਹਾਂ ਨੇ ਖੁਸ਼ੀ ਜਾਹਰ ਕੀਤੀ ਕਿ ਅੱਜ ਹਿੰਦੋਸਤਾਨ ਦੇ ਪਾਰਲੀਮੈਂਟ ਹਾਊਸ 33 ਪ੍ਰਤੀਸ਼ਤ ਇਸਤਰੀ ਨੂੰ ਰਾਖਵਾਂ ਹੱਕ ਦੇਣ ਲਈ ਬਿਲ ਪੇਸ਼ ਕੀਤਾ ਜਾ ਰਿਹਾ ਹੈ ਮੇਰੇ ਹਿਸਾਬ ਨਾਲ ਇਸਤੀਆਂ ਨੂੰ 50 ਪ੍ਰਤੀਸ਼ਤ ਰਾਖਵਾਂਕਰਨ ਦੇਣਾ ਚਾਹੀਦਾ ਹੈ। ਸੰਗਰੂਰ ਸਰਦਾਰ ਡਿੰਕੀ ਜੇਜੀ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਸ੍ਰੀ ਚੰਦ ਸਿੰਘ ਚੱਠਾ ਪ੍ਰਮੁੱਖ ਅਕਾਲੀ ਆਗੂ, ਮੈਡਮ ਰਿਨਪ੍ਰੀਤ ਕੌਰ ਗਿੱਲ ਪ੍ਰਿੰਸੀਪਲ, ਮੈਡਮ ਮਨਜਿੰਦਰ ਕੌਰ, ਸ੍ਰੀ ਹਰਿੰਦਰ ਖਾਲਸਾ (ਪੁਲਿਸ/ਫ਼ੌਜ ਟਰੇਨਿੰਗ ਦੇ ਸੰਚਾਲਕ), ਡਾ. ਸੁਰਿੰਦਰ ਕੌਰ ਧਾਲੀਵਾਲ ਸੰਗਰੂਰ, ਸੰਗਰੂਰ ਦੇ ਸਾਰੇ ਵਾਰਡਾਂ ਦੇ ਮਿਊਂਸੀਪਲ ਕਮਿਸ਼ਨਰ, ਸਮੂਹ ਪੱਤਰਕਾਰ ਅਤੇ ਸ਼ਹਿਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਔਰਤਾਂ ਭਰੂਣ ਹੱਤਿਆ ਦੇ ਖਿਲਾਫ਼ ਆਵਾਜ਼ ਉਠਾਉਣ-ਸਵਰਨਾ ਰਾਮ ਰੂਪਨਗਰ, 8 ਮਾਰਚ (ਅਮਰਜੀਤ ਸਿੰਘ)- ਰੂਪਨਗਰ ਵਿਖੇ ਰਾਜ ਪੱਧਰੀ ਮਹਿਲਾ ਦਿਵਸ ਸਮਾਗਮ ਤੇ ਚੌਧਰੀ ਸਵਰਨਾ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਚੰਗੇ ਸਮਾਜ ਦੀ ਸਿਰਜਣਾ ਲਈ ਧੀਆਂ ਨੂੰ ਮਾਣ ਦੇਣਾ ਚਾਹੀਦਾ ਹੈ ਅਤੇ ਔਰਤਾਂ ਭਰੂਣ ਹੱਤਿਆ ਦੇ ਖਿਲਾਫ਼ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਅੱਜ ਦਾ ਦਿਨ ਔਰਤਾਂ ਲਈ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਇਸਤਰੀ ਲਈ 33 ਫੀਸਦੀ ਰਾਖਵੇਂਕਰਨ ਸੰਬੰਧੀ ਬਿੱਲ ਉਪਰ ਵਿਚਾਰ ਹੋ ਰਿਹਾ ਹੈ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ 100ਵੀਂ ਵਰ੍ਹੇਗੰਢ ਮਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਜਨਸੰਖਿਆ 50 ਫੀਸਦੀ ਹੋਣ ਦੇ ਬਾਵਜੂਦ ਜਨਸੰਖਿਆ ਦੇ ਹਿਸਾਬ ਨਾਲ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਉਨੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਔਰਤਾਂ ਨੂੰ ਭਰੂਣ ਹੱਤਿਆ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਮਾਂ ਦੀ ਕੁੱਖ ਹੀ ਵੱਡੇ-ਵੱਡੇ ਸੂਰਬੀਰਾਂ, ਮੰਤਰੀ, ਰਾਸ਼ਟਰਪਤੀਆਂ ਨੂੰ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਧਵਾਵਾਂ ਅਤੇ ਨਿਆਸ਼ਰਤ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਮੌਜੂਦਾ ਵਿੱਤੀ ਸਾਲ ਦੌਰਾਨ 6. 825 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਔਰਤਾਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਅੱਧੇ ਕਿਰਾਏ ਤੇ ਸਫ਼ਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੋਈ ਹੈ ਜਿਸ ਅਧੀਨ 65,62, 675 ਔਰਤਾਂ ਫਾਇਦਾ ਲੈ ਰਹੀਆਂ ਹਨ।
ਮਾਧੋਪੁਰ ਰੈਲੀ ਵਿੱਚ ਹਜ਼ਾਰਾਂ ਵਰਕਰ ਪੁੱਜਣਗੇ-ਕਾਲੜਾ ਸੰਗਰੂਰ, 8 ਮਾਰਚ (ਛਾਜਲੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਤਿੰਦਰ ਕਾਲੜਾ ਨੇ ਕਿਹਾ ਹੈ ਕਿ ਮਾਧੋਪੁਰ ਵਿਖੇ 20 ਮਾਰਚ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਅਤੇ ਪਾਰਲੀਮਾਨੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਪਹੁੰਚ ਰਹੇ ਹਨ। ਸ੍ਰੀ ਕਾਲੜਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਾਰਟੀ ਪ੍ਰਧਾਨ ਦੀ ਚੋਣ ਦਿੜਬਾ ਵਿਖੇ ਹੋ ਰਹੀ ਹੈ, ਜਿੱਥੇ ਪਾਰਟੀ ਦਾ ਹਰੇਕ ਮੈਂਬਰ ਪਾਰਟੀ ਹਾਈਕਮਾਨ ਦੇ ਹੁਕਮਾਂ ’ਤੇ ਫੁੱਲ ਚੜ੍ਹਾਏਗਾ।
ਲੋਕਾਂ ਨੇ ਹਾਸਿਲ ਕੀਤੀ ਭਲਾਈ ਸਕੀਮਾਂ ਦੀ ਜਾਣਕਾਰੀ ਬਰਨਾਲਾ, 8 ਮਾਰਚ (ਪ.ਪ.)- ਸੂਚਨਾ ਤੇ ਪ੍ਰਸਾਰਨ ਦੇ ਪੱਤਰ ਸੂਚਨਾ ਦਫ਼ਤਰ ਜਲੰਧਰ ਵਲੋਂ ਦਾਣਾ ਮੰਡੀ ਬਰਨਾਲਾ ਵਿੱਚ ਬੀਤੇ ਦਿਨੀ ਸ਼ੁਰੂ ਹੋਈ 5 ਰੋਜ਼ਾ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਵਿੱਚ ਕੇਂਦਰ, ਪੰਜਾਬ ਸਰਕਾਰ ਤੇ ਸਰਵਜਨਕ ਖੇਤਰਾਂ ਵਲੋਂ ਲਗਾਏ ਗਏ ਪ੍ਰਦਰਸ਼ਨੀ ਸਟਾਲਾਂ ਵਿੱਚ ਆਮ ਲੋਕਾਂ ਨੇ ਕਾਫੀ ਦਿਲਚਸਪੀ ਦਿਖਾਈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਪ੍ਰਦਸ਼ਨੀ ਸਟਾਲਾਂ ਦਾ ਦੌਰਾ ਕੀਤਾ। ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ ਪ੍ਰਦਸ਼ਨੀ ਸਟਾਲਾਂ ’ਤੇ ਜਾ ਕੇ ਉਥੇ ਮੌਜੂਦਾ ਅਧਿਕਾਰੀਆਂ ਕੋਲੋਂ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਪ੍ਰੋਗਰਾਮਾਂ ਤੇ ਸਕੀਮਾਂ ਦੀ ਜਾਣਕਾਰੀ ਹਾਸਿਲ ਕੀਤੀ। ਇਨ੍ਹਾਂ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਵੀ ਸ਼ਾਮਿਲ ਸਨ।
ਲੁਧਿਆਣਾ ’ਚ ਹੋਵੇਗਾ ਸਭ ਤੋਂ ਵੱਡੇ ਬਿਜ਼ਨੈਸ ਅਪਰਚਿਊਨਟੀ ਸ਼ੋਅ ਦਾ ਆਯੋਜਨ ਲੁਧਿਆਣਾ, 8 ਮਾਰਚ (ਰਾਜ ਜੋਸ਼ੀ)-ਫਰੈਚੈਂਸੀਜ਼ ਲਿਮਟਿਡ ੇ ਹੋਲਡਿੰਗਜ਼ ਨੇ ਇੰਡੀਅਨ ਫਰੈਂਚਚੇਸੀਜ਼ ਐਸੋਸੀਏਸ਼ਨ ਨਾਲ ਮਿਲ ਕੇ ਮੋਗਾ ਮਲਟੀਸਿਟੀ ਆਯੋਜਨ-ਬਿਜ਼ਨਸ ਅਪਰਚਿਊਨਟੀਜ਼ ਆਪ ਕੇ ਘਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸ਼ੋਅ ਲੁਧਿਆਣਾ ਦੇ ਦਿ ਫਾਰਚੂਨ ਪਾਰਕ ਕਲਾਸਿਕ ਹੋਟਲ ਵਿੱਚ 11 ਮਾਰਚ ਨੂੰ ਹੋਵੇਗਾ। ਇਸ ਸ਼ੋਅ ਦੇ ਦੌਰਾਨ ਸਰਵਸ਼੍ਰੇਸਠ ਕਾਰੋਬਾਰੀ ਸੰਭਾਵਨਾਵਾਂ ’ਤੇ ਰੋਸ਼ਨੀ ਪਾਈ ਜਾਵੇਗੀ। ਉਦਯੋਗਿਕ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਬਰਾਂਡ ਅਬੈਸਡਰ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਫਰੇਂਚੇਸੀਜ਼ ਇੰਡੀਆ ਹੋਲਡਿੰਗਜ਼ ਲਿਮਟਿਡ ਦੇ ਸੀ.ਈ.ਓ. ਸਚਿਤ ਮਾਯਰਿਆ ਨੇ ਦੱਸਿਆ ਕਿ ਬੀ.ਓ.ਏ.ਜੀ. ਇੱਕ ਮਲਟੀ ਸਿਟੀ ਬਿਜ਼ਨਸ ਡਿਵੈ¤ਲਪਮੈਂਟ ਪ੍ਰੋਗਰਾਮ ਹੈ ਅਤੇ ਇਸ ਦਾ ਅਯੋਜਨ ਉ¤ਤਰੀ ਭਾਰਤ ਦੇ 6 ਪ੍ਰਮੁੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਪਹਿਲੇ ਪੜਾਅ ਤਹਿਤ 8 ਮਾਰਚ ਜੰਮੂ, 9 ਅੰਮ੍ਰਿਤਸਰ, 10 ਜਲੰਧਰ, 11 ਲੁਧਿਆਣਾ, 12 ਅੰਬਾਲਾ ਅਤੇ 13 ਮਾਰਚ ਨੂੰ ਪਾਣੀਪਤ ਵਿੱਚ ਇਹ ਸ਼ੋਅ ਹੋਣਗੇ।
ਸੁਭਾਸ਼ ਗਾਬਾ ਮਾਰਕੀਟ ਕਮੇਟੀ ਨਾਭਾ ਦੇ ਉਪ ਚੇਅਰਮੈਨ ਬਣੇ ਨਾਭਾ, 8 ਮਾਰਚ (ਰਜਿੰਦਰ ਸਿੰਘ ਕਪੂਰ) ਭਾਰਤੀ ਜਨਤਾ ਪਾਰਟੀ ਦੇ ਸਥਾਨਕ ਸੀਨੀਅਰ ਆਗੂ ਸ੍ਰੀ ਸੁਭਾਸ਼ ਚੰਦਰ ਗਾਬਾ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਮੰਡੀ ਸਾਖਾ ਦੇ ਪੱਤਰ ਨੰ. 1114 ਮਿਤੀ 24-02.2010 ਤਹਿਤ ਮਾਰਕੀਟ ਕਮੇਟੀ ਨਾਭਾ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪੰਜਾਬ ਭਾਜਪਾ ਹਾਈਕਮਾਂਡ ਵੱਲੋਂ ਸਿਫਾਰਿਸ਼ ਕਰਨ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਹੈ। ਇਸ ਨਿਯੁਕਤੀ ਪ੍ਰਤੀ ਸਥਾਨਕ ਭਾਜਪਾ ਨੇਤਾਵਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ ਅਤੇ ਭਾਜਪਾ ਆਗੂਆਂ ਰਣਧੀਰ ਸਿੰਘ ਖੰਗੂੜਾ, ਗੁਰਬਖਸ਼ੀਸ਼ ਸਿੰਘ ਭੱਟੀ, ਵਿਨੋਦ ਕਾਲੜਾ, ਰਕੇਸ਼ ਜੈਨ, ਭੂਸ਼ਨ ਬਾਂਸਲ, ਵਿਨੈ ਬਿੰਦਰਾ, ਯੋਗੇਸ਼ ਖੱਤਰੀ, ਹਰਜਿੰਦਰ ਸਿੰਘ ਦਿਓਲ, ਹਰਬੰਸ ਸਿੰਘ ਅਗੌਲ, ਗੁਰਮੀਤ ਸਿੰਘ ਪਾਲੀਆ, ਰਾਮ ਬਲੱਵ ਸਿੰਗਲਾ ਨੇ ਪੰਜਾਬ ਸਰਕਾਰ ਅਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਕਤ ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਸਰਕਾਰ ਵੱਲੋਂ ਬਾਕੀ ਮਹਿਕਮਿਆਂ ਦੀਆਂ ਖਾਲੀ ਪਈਆਂ ਪੋਸਟਾਂ ਤੇ ਪਾਰਟੀ ਵਰਕਰਾਂ ਨੂੰ ਜਲਦੀ ਹੀ ਨਿਯੁਕਤ ਕਰਕੇ ਸਨਮਾਨ ਦਿੱਤਾ ਜਾਵੇਗਾ।
ਸਟੋਨਮੈਨ ਰਾਇਲ ਨੇ ਕਾਰੋਬਾਰ ਦਾ ਵਿਸਥਾਰ ਕਰਦੇ ਹੋਏ ਉਤੱਰ ਭਾਰਤ ’ਚ ਦਿੱਤੀ ਦਸਤਕ ਚੰਡੀਗੜ੍ਹ, 8 ਮਾਰਚ (ਹਰਮਿੰਦਰ ਨਾਗਪਾਲ) ਫਲੌਰ ਐਂਡ ਵਾਲ ਪ੍ਰੋਡਕਟਸ ਦੀ ਭਾਰਤ ਦੀ ਮਸ਼ਹੂਰ ਕੰਪਨੀ ਸਟੋਨਮੈਨ ਰਾਇਲ ਲਿ. ਨੇ ਆਪਣੇ ਕਾਰੋਬਾਰ ’ਚ ਵਿਸਥਾਰ ਕਰਦੇ ਹੋਏ ਉ¤ਤਰ ਭਾਰਤ ਦੀ ਮਾਰਕੀਟ ’ਚ ਉਤਰਨ ਦਾ ਐਲਾਨ ਕੀਤਾ ਹੈ। ਉ¤ਤਰ ਭਾਰਤ ’ਚ ਦਾਖਲ ਹੋਣ ਤੋਂ ਪਹਿਲਾ ਪੱਛਮੀ ਭਾਰਤ ’ਚ ਆਪਣੀ ਪਛਾਣ ਬਣਾ ਚੁੱਕੀ ਸਟੋਨਮੈਨ ਰਾਇਲ ਇਲੈਲਿਅਨ ਮਾਰਬਲ, ਇੰਜੀਨਿਅਰਿੰਗ ਸਟੋਨ, ਵਿਟ੍ਰੀਫਾਇਡ ਤੇ ਸਿਰਾਮਿਕ ਟਾਈਲ ਅਤੇ ਡਿਜਾਇਨਰ ਸਟੇਸ਼ਨਰੀ ਵੇਅਰਜ ਦੀ ਭਾਰਤ ਦੀ ਮਸ਼ਹੂਰ ਕੰਪਨੀ ਤੇ ਸਭ ਤੋਂ ਵੱਡੀ ਆਯਾਤ ਕੰਪਨੀ ਹੈ। ਇਸ ਮੌਕੇ ’ਤੇ ਕੰਪਨੀ ਦੇ ਡਾਇਰੈਕਟਰ ਸ੍ਰੀ ਜਗਤ ਸ਼ਾਹ ਨੇ ਫਲੌਰ ਤੇ ਵਾਲ ਪ੍ਰੋਡਕਟਸ ਦੀ ਸਟਾਈਲਿਸ਼ ਨਵੀਂ ਰੇਂਜ ਮਾਰਕੀਟ ’ਚ ਉਤਾਰੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇੰਡੀਅਨ ਟਾਈਲ ਇੰਡਸਟਰੀ ਦਾ ਭਵਿੱਖ ਬਹੁਤ ਉਜਵਲ ਹੈ ਅਤੇ ਇਸਦੀ ਵਿਸਥਾਰ ਦਰ ਵੀ ਕਾਫੀ ਹਾਂ-ਪੱਖੀ ਤੇ ਉਤਸ਼ਾਹਪੂਰਨ ਹੈ।
ਪੰਜਾਬ ਦੀਆਂ 3000 ਧੀਆਂ ਤੇ 9000 ਮੁੰਡੇ ਰੁਲ ਰਹੇ ਹਨ ਯੂ.ਕੇ. ਦੀਆਂ ਸੜਕਾਂ ’ਤੇ-ਜਸਕਰਨ ਸਿੰਘ ਮੁਹਾਲੀ, 8 ਮਾਰਚ (ਵੀਨਾ ਰਾਜਪੂਤ)-ਬਾਹਰ ਜਾ ਕੇ ਪੜ੍ਹਾਈ ਕਰਨੀ ਕੋਈ ਬੁਰੀ ਗੱਲ ਨਹੀਂ ਪਰ ਅਧੂਰੀ ਜਾਣਕਾਰੀ ਲੈ ਕੇ ਯੂ.ਕੇ. ਵਿੱਚ ਜਾਣਾ ਹਾਨੀਕਾਰਕ ਹੈ। ਅੱਜ ਇੰਗਲੈਂਡ ਦੀ ਧਰਤੀ ’ਤੇ ਤਕਰੀਬਨ 12000 ਹਜ਼ਾਰ ਮੁੰਡੇ ਕੁੜੀਆਂ ਸੜਕਾਂ ’ਤੇ ਰੁਲ ਰਹੇ ਹਨ ਤੇ ਇੱਕ-ਇੱਕ ਕਮਰੇ ਵਿੱਚ 10-10 ਜਣੇ ਰਹਿ ਰਹੇ ਹਨ ਹੋਰ ਤਾਂ ਹੋਰ ਸਾਰਾ ਦਿਨ ਕੰਮ ਕਰਕੇ 15 ਤੋਂ 20 ਪਾਊਂਡ ਮਿਲਦੇ ਹਨ ਜਦੋਂ ਕਿ ਇੱਕ ਘੰਟੇ ਦੇ 6 ਪਾਊਂਡ ਹੋਣੇ ਚਾਹੀਦੇ ਹਨ। ਅੱਜ ਪੰਜਾਬ ਤੋਂ ਆਈਆਂ ਕੁੜੀਆਂ ਗਲਤ ਕੰਮਾਂ ਵਿੱਚ ਪੈ ਕੇ ਆਪਣਾ ਜੀਵਨ ਨਰਕ ਬਣਾ ਰਹੀਆਂ ਹਨ ਤੇ ਮਸਾਜ ਵਰਗੇ ਕੰਮ ਕਰਕੇ ਹੋਰ ਤਾਂ ਹੋਰ ਕਈ ਜਿਸਮ ਫਿਰੋਸ਼ੀ ਵਿੱਚ ਪੈ ਗਈਆਂ ਹਨ ਤੇ ਮੁੰਡੇ ਡਰੱਗਸ ਲੈਣ ਲੱਗ ਪਏ ਹਨ। ਇਹ ਵਿਚਾਰ ਚੀਫ ਐਡੀਟਰ ਪ੍ਰਦੇਸ ਵੀਕਲੀ ਯੂ.ਕੇ. ਤੋਂ ਸ. ਜਸਕਰਨ ਸਿੰਘ ਨੇ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਯੂ.ਕੇ. ਵਿੱਚ ਅੱਜ ਕੋਈ ਕੰਮ ਨਹੀਂ ਹੈ ਤੇ ਮਾਂ ਬਾਪ ਇਹ ਗੱਲ ਸੋਚਦੇ ਹਨ ਕਿ ਬਾਹਰ ਜਾ ਕੇ ਸਾਡੇ ਬੱਚੇ ਪਾਊਂਡਾਂ ਵਿੱਚ ਖੇਡਣਗੇ ਪਰ ਅਜਿਹਾ ਨਹੀਂ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਦੁਆਬੇ ਏਰੀਏ ਦੇ ਬੱਚੇ ਜ਼ਿਆਦਾ ਹਨ ਤੇ ਤਕਰੀਬਨ 10,000 ਹਜ਼ਾਰ ਦੇ ਕਰੀਬ ਬੱਚੇ ਗੁਰੂ ਘਰਾਂ ਵਿੱਚ ਸ਼ਰਨ ਲੈ ਕੇ ਬੈਠੇ ਹਨ। ਇਹਨਾਂ ਵਿੱਚ ਗੁਰੂ ਸਿੰਘ ਸਭਾ ਸਾਊਥ ਹਾਲ, ਪਾਰਕ ਏਬਨਿਊ ਦਾ ਗੁਰੂ ਘਰ ਤੇ ਹੋਰ ਕਈ ਹੋਰ ਗੁਰੂ ਘਰ ਹਨ, ਜਿਥੇ ਇਹ ਬੱਚੇ ਰਹਿੰਦੇ ਹਨ। ਹੋਰ ਤਾਂ ਹੋਰ ਜਲੰਧਰ ਦੀ ਇਕ ਕੁੜੀ ਪੰਜਾਬੀ ਪਰਿਵਾਰ ਵਿੱਚ ਕਿਰਾਏ ਤੇ ਰਹਿੰਦੀ ਸੀ ਤੇ ਉਸ ਘਰ ਦੇ ਮਾਲਕ ਨੇ ਜਿਸਦੀ ਉਮਰ 50 ਸਾਲ ਨੇ ਵਿਆਹ ਦੀ ਆਫਰ ਕੀਤੀ ਤੇ ਉਹ ਕੁੜੀ
Read More..
ਕੈਟਰੀਨਾ ਕੈਫ ਬਣੀ ਨਵੀਂ ਬ੍ਰਾਂਡ ਐਮਬੈਸਡਰ ਦੇ ਰੂਪ ਵਿੱਚ ਲਕਸ ਬਿਊਟੀ ਬ੍ਰਿਗੇਡ ਵਿੱਚ ਸ਼ਾਮਿਲ ਲੁਧਿਆਣਾ, 8 ਮਾਰਚ (ਸਚਦੇਵਾ)-ਖੂਬਸੂਰਤੀ ਦਾ ਦੂਜਾ ਨਾਮ ਅਤੇ ਫ਼ਿਲਮੀਂ ਸਿਤਾਰਿਆਂ ਦਾ ਸਪੰਦੀ ਦਾ ਬ੍ਰਾਂਡ ‘ਲਕਸ’ ਨੇ ਹੁਣ ਆਪਣੀ ਸਿਤਾਰਿਆਂ ਦੀ ਦੁਨੀਆਂ ਵਿੱਚ ਇੱਕ ਨਵੇਂ ਲੁਭਾਵਨੇ ਖੂਬਸੂਰਤ ਸਖਸ਼ੀਅਤ ਨੂੰ ਜੋੜ ਲਿਆ ਹੈ, ਜੋ ਹੋਰ ਕੋਈ ਨਹੀਂ, ਬਲਕਿ ਵਾਲੀਵੁੱਡ ਦੀ ਸਭ ਤੋਂ ਦਿਲਕਸ਼ ਅਦਾਕਾਰਾ ਕੈਟਰੀਨਾ ਕੈਫ ਹੈ। ਕੁਦਰਤ ਦੀ ਪ੍ਰਚੂਰ ਸਮਪਨਤਾ ਦੇ ਨਾਲ ਲਕਸ ਤੁਹਾਡੇ ਲਈ ਖੋਜ ਕੇ ਲਿਆਏ ਹਨ। ਲਕਸ ਪਰਪਰ ਲੋਟਸ ਐਂਡ ਕ੍ਰੀਮ ਵੈਰਿਐਟ ਇੱਕ ਸਾਬੁਨ, ਜੋ ਨਿਰਮਲ ਪਰਪਲ ਲੋਟਸ ਫੁੱਲ ਦੇ ਜਾਦੂਈ ਐਂਟੀ ਏਜਿੰਗ ਗੁਣਾਂ ਦੇ ਨਾਲ ਭਰਪੂਰ ਹੈ। ਸੁੰਦਰਤਾ ਨੂੰ ਵਧਾਉਣ ਵਾਲਾ ਇਹ ਫਾਰਮੂਲਾ, ਤਵੱਚਾ ਨੂੰ ਨਮੀ, ਸੋਮੀਅਤਾ ਅਤੇ ਪੋਸ਼ਣ ਦੇਣ ਦੇ ਲਈ ਬਣਾਇਆ ਗਿਆ ਹੈ। ਜਿਸ ਦੇ ਨਾਲ ਤਵੱਚਾ ਮੁਲਾਇਮ ਬਣੇ ਅਤੇ ਪੰਖੜੀਆਂ ਦੀ ਤਰ੍ਹਾਂ ਖਿੱਲ ਉੱਠੇ। ਖੂਸ਼ਬੂ ਦੇ ਨਾਲ ਭਰਿਆ ਹੋਇਆ ਅਤੇ ਕੁਦਰਤੀ ਤੇਲਾਂ ਦੇ ਨਾਲ ਭਰਪੂਰ ਇਹ ਸਾਬੁਨ, ਤੁਹਾਨੂੰ ਕੁਦਰਤੀ ਤਾਜ਼ਗੀ ਦਿੰਦਾ ਹੈ।
|