ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਟੱਗ-ਆਫ-ਵਾਰ (ਪੁਰਸ਼ਾਂ ਤੇ ਇਸਤਰੀਆਂ) ਮੁਕਾਬਲੇ ਸੰਪੰਨ ਅੰਮ੍ਰਿਤਸਰ, 9 ਮਾਰਚ (ਸ.ਰ.)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਟੱਗ-ਆਫ-ਵਾਰ (ਪੁਰਸ਼) ਮੁਕਾਬਲਿਆਂ ਵਿੱਚ ਕਾਮਰਸ ਐਂਡ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੀ ਟੀਮ ਨੇ ਸਕੂਲ ਆਫ ਪੰਜਾਬੀ ਸਟੱਡੀਜ਼ ਵਿਭਾਗ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਕੈਮਿਸਟਰੀ ਵਿਭਾਗ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੂੰ ਇਕਤਰਫਾ ਮੁਕਾਬਲੇ ਵਿੱਚ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਟੱਗ-ਆਫ-ਵਾਰ (ਇਸਤਰੀਆਂ) ਮੁਕਾਬਲਿਆਂ ਵਿੱਚ ਕਾਨੂੰਨ ਵਿਭਾਗ ਦੀ ਟੀਮ ਨੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਫਿਜਿਕਸ ਵਿਭਾਗ ਦੀ ਟੀਮ ਨੇ ਗਣਿਤ ਵਿਭਾਗ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਸਪੋਰਟਸ ਪ੍ਰੋਫੈਸਰ ਕੰਵਲਜੀਤ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ।
ਖਾਨਪੁਰ ਵਿਕਾਸ ਮੰਚ ਸੰਸਥਾ ਦਾ ਗਠਨ ਪਠਾਨਕੋਟ, 9 ਮਾਰਚ (ਧਵਨ, ਜਥੇਦਾਰ, ਜੰਡੀਰ)-ਪਠਾਨਕੋਟ ਦੇ ਨਾਲ ਲੱਗਦੇ ਪਿੰਡ ਖਾਨਪੁਰ ਵਿੱਚ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਅਤੇ ਹੋਰ ਸਮਾਜਿਕ ਕੰਮਾਂ ਲਈ ‘ਖਾਨਪੁਰ ਵਿਕਾਸ ਮੰਚ ਸੰਸਥਾ’ ਦਾ ਗਠਨ ਕੀਤਾ ਗਿਆ, ਜਿਸ ਦਾ ਰੋਹਿਤ ਕੋਹਲੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੇ ਇਲਾਵਾ ਜਤਿੰਦਰ ਭਗਤ ਚੇਅਰਮੈਨ, ਸੰਜੀਵ ਮਹਾਜਨ, ਅਮਿਤ ਰਲਹਨ, ਵਿਕਾਸ ਸੇਠ ਤੇ ਜਤਿਨ ਵਾਲੀਆ, ਉਪ ਪ੍ਰਧਾਨ, ਸੰਜੀਵ ਸ਼ਰਮਾ ਜਨਰਲ ਸਕੱਤਰ, ਰਾਜਿੰਦਰ ਕਾਲ ਤੇ ਸੰਦੀਪ ਪਲਟਾ ਸੀਨੀਅਰ ਉਪ-ਪ੍ਰਧਾਨ, ਰਮਨ ਮਲਹੋਤਰਾ ਸਕੱਤਰ, ਅਰੁਨ ਚਾਵਲਾ ਪ੍ਰੈੱਸ ਸਕੱਤਰ ਅਤੇ ਸੋਮਨਾਥ ਪੀ.ਆਰ.ਓ. ਚੁਣੇ ਗਏ। ਨਵ-ਨਿਯੁਕਤ ਪ੍ਰਧਾਨ ਰੋਹਿਤ ਕੋਹਲੀ ਨੇ ਹਾਜ਼ਰੀਨ ਨੂੰ ਯਕੀਨ ਦਿਵਾਇਆ ਕਿ ਉਹ ਇਸ ਸੰਸਥਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਗਰੀਬ ਅਤੇ ਬੇਸਹਾਰੇ ਲੋਕਾਂ ਦੀ ਵੱਧ ਤੋਂ ਵੱਧ ਮੱਦਦ ਕਰਨਗੇ। ਇਸ ਮੌਕੇ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਸ੍ਰੀ ਨਰਿੰਦਰ ਕਾਲਾ ਨੇ ਰੋਹਿਤ ਕੋਹਲੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ।
ਪ੍ਰੇਮੀ ਨਾਲ ਫਰਾਰ ਪਤਨੀ ਦਾ ਦੋ ਸਾਲਾਂ ਤੋਂ ਥਹੁ ਪਤਾ ਨਹੀਂ ਤਰਨ ਤਾਰਨ, 9 ਮਾਰਚ (ਪੱਤਰ ਪ੍ਰੇਰਕ)-ਅੱਜ ਤੋਂ 7 ਸਾਲ ਪਹਿਲਾਂ ਮੇਰਾ ਵਿਆਹ ਲਵਪ੍ਰੀਤ ਪੁੱਤਰੀ ਲੱਖਾ ਸਿੰਘ ਵਾਸੀ ਨਾਨਕਸਰ ਮੁਹੱਲਾ, ਤਰਨ ਤਾਰਨ ਨਾਲ ਗੁਰਮਰਿਆਦਾ ਨਾਲ ਹੋਇਆ ਸੀ। ਘਰ ਵਿੱਚ ਗਰੀਬੀ ਦਾ ਵਾਸਾ ਅਤੇ ਦੂਜਾ ਮੇਰੇ ਪਿਤਾ ਦਾ ਸਿਰ ’ਤੇ ਨਾ ਹੋਣ ਕਾਰਨ ਪੜ੍ਹਾਈ ਵਿੱਚੇ ਛੱਡ ਕੇ ਆਪਣਾ ਪਰਿਵਾਰ ਦਾ ਪੇਟ ਪਾਲਣ ਲਈ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲੱਗ ਪਿਆ। ਕੰਮ ਕਰਦਿਆਂ ਮੇਰੇ ਨਾਲ ਪਿੰਡ ਦਾ ਹੀ ਮੁੰਡਾ ਭੁਪਿੰਦਰ ਸਿੰਘ ਵੀ ਕੰਮ ’ਤੇ ਜਾਣ ਲੱਗ ਪਿਆ। ਇਸੇ ਤਰ੍ਹਾਂ ਭੁਪਿੰਦਰ ਦਾ ਸਾਡੇ ਘਰ ਆਉਣਾ ਜਾਣਾ ਹੋ ਗਿਆ। ਇਹ ਜਾਣਕਾਰੀ ਲਵਪ੍ਰੀਤ ਕੌਰ ਦੇ ਪਤੀ ਮੰਗਤਾ ਰਾਮ ਨੇ ਦਿੱਤੀ। ਮੰਗਤਾ ਸਿੰਘ ਦੇ ਅਨੁਸਾਰ ਮੇਰਾ ਵਿਆਹ ਲਵਪ੍ਰੀਤ ਕੌਰ ਪੁੱਤਰੀ ਲੱਖਾ ਸਿੰਘ ਨਾਲ 7 ਸਾਲ ਪਹਿਲਾਂ ਹੋਇਆ ਸੀ। ਇਸੇ ਤਰ੍ਹਾਂ ਮੈਂ ਤੇ ਭੁਪਿੰਦਰ ਰੋਜ਼ ਦੀ ਤਰ੍ਹਾਂ ਕੰਮ ’ਤੇ ਜਾਣ ਲੱਗ ਪਏ। ਇੱਕ ਦਿਨ ਜਦੋਂ ਮੈਂ ਰੋਟੀ ਖਾਣ ਘਰ ਆਇਆ ਤਾਂ ਆਪਣੀ ਪਤਨੀ ਪਤਨੀ ਅਤੇ ਭੁਪਿੰਦਰ ਨੂੰ ਸ਼ੱਕੀ ਹਾਲਤ ਵਿੱਚ ਵੇਖ ਲਿਆ ਤਾਂ ਭੁਪਿੰਦਰ ਸਿੰਘ ਕੰਧ ਟੱਪ ਕੇ ਭੱਜ ਗਿਆ ਸੀ। ਇਸ ਸਬੰਧੀ ਇੰਚਾਰਜ਼ ਪੁਲਿਸ ਚੌਂਕੀ ਕੈਰੋਂ (ਤਰਨ ਤਾਰਨ) ਨੂੰ ਰੀਪੋਟ 08/04/2009 ਨੂੰ ਵੀ ਦਿੱਤੀ ਸੀ, ਪਰ ਅੱਜ 2 ਸਾਲ ਬੀਤ ਜਾਣ ਤੇ ਲਵਪ੍ਰੀਤ ਕੌਰ ਦਾ ਕੋਈ ਪਤਾ ਨਹੀਂ। ਸਾਡੇ ਦੋ ਬੱਚੇ ਲੜਕਾ 4 ਸਾਲ ਤੇ ਲੜਕੀ 3 ਸਾਲ ਦੀ ਹੈ ਜੋ ਕਿ ਅਜੇ ਮਾਂ ਦੇ ਪਿਆਰ ਤੋਂ ਵਾਂਝੇ ਹਨ ਅਤੇ ਉਨ੍ਹਾਂ ਦੀ ਪਰਵਰਿਸ਼ ਲਈ ਅਗਰ ਲਵਪ੍ਰੀਤ ਕੌਰ 15 ਮਾਰਚ ਤੱਕ ਘਰ ਆ ਜਾਵੇ ਨਹੀਂ ਤਾਂ 20 ਮਾਰਚ ਤੋਂ ਬਾਅਦ ਇਨ੍ਹਾਂ ਬੱਚਿਆਂ ਦੀ ਖਾਤਰ ਮੈਂ ਵੀ ਵਿਆਹ ਕਰਾਂ ਲਵਾਂਗਾ, ਜਿਸ ਦੀ ਜਿੰਮੇਵਾਰ ਖੁੱਦ ਲਵਪ੍ਰੀਤ ਕੌਰ ਤੇ ਉਸ ਦੇ ਪੇਕੇ ਪਰਿਵਾਰ ਦੀ ਹੋਵੇਗੀ।
ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਟਰੈਫਿਕ ਸਮੱਸਿਆ ਹੱਲ ਕਰਨ ਲਈ ਸੁਝਾਓ ਅੰਮ੍ਰਿਤਸਰ, 9 ਮਾਰਚ (ਮੋਤਾ ਸਿੰਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰ: ਕਾਹਨ ਸਿੰਘ ਪੰਨੂ ਦੇ ਉਸ ਬਿਆਨ ਦਾ ਭਰਪੂਰ ਸਵਾਗਤ ਕੀਤਾ ਹੈ ਜਿਸ ਰਾਹੀਂ ਉਨ੍ਹਾਂ ਫੁਹਾਰਾ ਚੌਂਕ ਤੋਂ ਘੰਟਾ ਘਰ ਤੱਕ ਸੜਕ ਨੂੰ ਨੋ ਵਹੀਕਲ ਜੋਨ ਘੋਸ਼ਤ ਕਰਨ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਸ੍ਰ: ਮਨਮੋਹਨ ਸਿੰਘ ਤੇ ਜਨਰਲ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਪ੍ਰੈਸ ਨੋਟ ਰਾਹੀਂ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਘਟਾਉਣ ਲਈ ਇਹ ਇਕ ਬਹੁਤ ਚੰਗਾ ਉਪਰਾਲਾ ਹੈ ਅਤੇ ਜਿਸ ਦੇ ਲਈ ਸ੍ਰ: ਕਾਹਨ ਸਿੰਘ ਪੰਨੂੰ ਡਿਪਟੀ ਕਮਿਸ਼ਨਰ ਸਾਹਿਬ ਵਧਾਈ ਦੇ ਪਾਤਰ ਹਨ। ਮੰਚ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਘੰਟਾ ਘਰ, ਮਾਈ ਸੇਵਾਂ ਬਜ਼ਾਰ, ਸਰਾਂ ਵਾਲੇ ਪਾਸੇ ਤੇ ਸਾਰੇ ਗਲਿਆਰੇ ਵਿੱਚ ਸਰਕਾਰੀ ਤੌਰ ਤੇ ਮੰਨਜੂਰ ਕਾਰ ਪਾਰਕਿੰਗ ਵੀ ਤੁਰੰਤ ਖਤਮ ਕਰ ਦਿੱਤੀਆਂ ਜਾਣ ਕਿਉਂਕਿ ਸਾਰਾ ਗੜੀ ਗੁਰਦੁਆਰੇ ਦੇ ਸਾਹਮਣੇ ਬਣੀ ਬਹੁ ਮੰਜਲਾ ਪਾਰਕਿੰਗ ਵਿੱਚ 1500 ਤੋਂ 2000 ਗੱਡੀਆਂ ਲਗ ਸਕਦੀਆਂ ਹਨ। ਘੰਟਾ ਘਰ ਦੇ ਆਸੇ ਪਾਸੇ ਦੇ ਘਰਾਂ ਅਤੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਕਿਉਂਕਿ ਆਸੇ ਪਾਸੇ ਕਈ ਛੋਟੇ ਰਸਤੇ ਤੇ ਗਲੀਆਂ ਰਾਹੀਂ ਉਹ ਆਪਣੇ ਘਰ ਜਾਂ ਦੁਕਾਨ ਤੱਕ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਸੁਲਤਾਨਵਿੰਡ ਗੇਟ ਰਾਹੀਂ ਵੀ ਇਹ ਲੋਕ ਆਪਣੇ ਘਰਾ/ਦੁਕਾਨਾਂ ਤੱਕ ਪਹੁੰਚ ਸਕਦੇ ਹਨ। ਮੰਚ ਨੇ ਇਹ ਵੀ ਮੰਗ ਕੀਤੀ ਹੈ ਕਿ ਘੰਟਾ ਘਰ ਵਿਖੇ ਇਨਫਰਮੇਸ਼ਨ ਦਫਤਰ ਦੇ ਸਾਹਮਣੇ ਅਤੇ ਗੁਰੂ ਰਾਮ ਦਾਸ ਸਰਾਂ ਦੇ ਵਿਚਲੀ ਸੜਕ ਉਪਰ ਵੀ ਗੱਡੀਆਂ ਨਾ ਖਲੋਣ
Read More..
ਘਰੇਲੂ ਹਿੰਸਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ-ਬਾਵਾ ਅੰਮ੍ਰਿਤਸਰ, 9 ਮਾਰਚ (ਮੋਤਾ ਸਿੰਘ)- ਉਹ ਦਿਨ ਕਦੋਂ ਆਉਗਾ? ਜਦੋਂ ਪਿੰਡਾਂ ਦੇ ਗਰੀਬ ਵਿਹੜਿਆਂ ਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਵਿਚ ਰਹਿੰਦੀਆਂ ਤੇ ਦਿਨ ਕਟੀ ਕਰਦੀਆਂ ਗਰੀਬ ਔਰਤਾਂ ਵੀ ‘ਔਰਤ ਦਿਵਸ’ ਮਨਾਉਣਗੀਆਂ, ਕਿਉਂਕਿ ਅੱਜ ਵੀ ਉਸ ਦੀ ਸੋਚ ਦਲੀਲ ਤੇ ਸੁਝਾਅ ਨੂੰ ਕੋਈ ਤਵੱਜੋ ਨਹੀਂ ਜਾਪ ਤੇ ਦੁਰਕਾਰ ਦਿੱਤਾ ਜਾਂਦਾ ਹੈ। ਘਰ ਵਿਚ ਵੀ ਅਜੇਸਮਾਦ ਦੇ ਵੱਡੇ ਹਿੱਸੇ ਵਿਚ ਵੀ’’ ਇਹ ਵਿਚਾਰ ਅੱਜ ਇੱਥੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੀ ਔਰਤ ਦਿਵਸ ਮੌਕੇ ਹੋਈ ਮੀਟਿੰਗ ਵਿਚ ਡਾ. ਇਕਬਾਲ ਕੌਰ ਸੌਂਦ ਨੇ ਪ੍ਰਗਟ ਕੀਤੇ। ਡਾ. ਇਕਬਾਲ ਕੌਰ ਨੇ ਕਿਹਾ ਕਿ ਜਿੰਨੀ ਕੁ ਪੜ੍ਹਾਈ ਇਹਨਾਂ ਖੇਤਰਾਂ ਵਿਚ ਲੋਕਾਂ ਤੱਕ ਪੁੱਜਦੀ ਹੈ ਤੇ ਜੇਕਰ ਇਹੋ ਹੀ ਰਫ਼ਤਾਰ ਰਹੀ ਤਾਂ ਅਜੇ ਕਈ ਦਹਾਕੇ ਹੋਰ ਇਹ ਸੰਤਾਪ ਬਣਿਆ ਰਹਿਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਨੇ ਕਿਹਾ ਕਿ ਪੁਰਸ਼ ਨੂੰ ਰਿਸ਼ਤਿਆਂ ਦਾ ਅਹਿਸਾਸ ਕਰਵਾਉਣ ਵਾਲੀ ਔਰਤਾਂ ਨੂੰ ਅੱਜ ਅੱਤਿਆਚਾਰਾਂ ਤੋਂ ਵਧੀਕੀਆਂ ਨਾਲ ਲਗਾਤਾਰ ਦੋ ਚਾਰ ਹੋਣਾ ਪੈ ਰਿਹਾ ਹੈ। ਘਰੇਲੂ ਹਿੰਸਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ ਤੇ ਸ਼ਾਇਦ ਮਹਿੰਗਾਈ ਨੇ ਇਸ ਲਾਂਬੂ ਤੇ ਹੋਰ ਵੀ ਤੇਲ ਪਾਉਣ ਦਾ ਕੰਮ ਕੀਤਾ ਹੈ ਤੇ ਕਰ ਰਹੀ ਹੈ। ਪ੍ਰੋ: ਰਾਣੀ ਨੇ ਕਿਹਾ ਕਿ ਇਸ ਸਿਲਸਿਲੇ ਤੇ ਰੋਕ ਸਿਰਫ਼ ਤੇ ਸਿਰਫ਼ ਚੇਤਨਾ ਹੋਣ ਨਾਲ ਲੱਗ ਸਕਦੀ ਹੈ ਤੇ ਉਸ
Read More..
ਬੱਸ-ਮੋਟਰ ਸਾਇਕਲ ਦੀ ਟੱਕਰ ’ਚ ਔਰਤ ਦੀ ਮੌਤ, ਬੱਚਾ ਗੰਭੀਰ ਜ਼ਖਮੀ ਖਾਲੜਾ, 9 ਮਾਰਚ (ਹਰਜੀਤ ਸਿੰਘ ਲੱਵਲੀ) ਅੰਮ੍ਰਿਤਸਰ ਖੇਮਕਰਨ ਮੁੱਖ ਮਾਰਗ ਤੇ ਅੱਜ ਬੀ. ਐਨ. ਐਫ. ਹੈੱਡਕੁਆਟਰ ਸਿੰਘਪੁਰਾ ਦੇ ਬਿਲਕੁਲ ਸਾਹਮਣੇ ਇੱਕ ਬੱਸ ਤੇ ਮੋਟਰਸਾਇਕਲ ਦੀ ਹੋਈ ਟੱਕਰ ਦੌਰਾਨ ਮੋਟਰਸਾਇਕਲ ਸਵਾਰ ਪਤੀ ਪਤਨੀ ਚੋਂ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਤੇ ਪਤੀ ਅਤੇ ਉਨ੍ਹਾਂ ਦੇ ਬੱਚੇ ਦੀ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਘਟਨਾ ਸਥਾਨ ’ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਐਸ. ਐਚ. ਓ. ਸੁਰਜੀਤ ਸਿੰਘ ਬੁੱਟਰ ਤੇ ਏ. ਐਸ. ਆਈ. ਤਿਲਕਰਾਜ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਡੱਲ ਹਾਲ ਵਾਸੀ ਅੰਮ੍ਰਿਤਸਰ ਆਪਣੀ ਪਤਨੀ ਬਲਜੀਤ ਕੌਰ ਤੇ ਬੇਟੇ ਜੋਬਨਜੀਤ ਸਿੰਘ ਸਮੇਤ ਪਿੰਡ ਡੱਲ ਤੋਂ ਵਿਆਹ ਵੇਖ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਜਦਕਿ ਇਕ ਪ੍ਰਾਈਵੇਟ ਕੰਪਨੀ ਦੀ ਬੱਸ (ਪੀ. ਬੀ. 02 ਵੀ. 9977) ਦੂਸਰੇ ਪਾਸਿਓ ਆ ਰਹੀ ਸੀ ਤਾਂ ਬਿਲਕੁੱਲ ਬੀ. ਐਸ. ਐਫ. ਹੈੱਡਕੁਆਟਰ ਦੇ ਇੱਕ ਨੰਬਰ ਗੇਟ ਦੇ ਸਾਹਮਣੇ ਦੋਹਾਂ ਦੀ ਟੱਕਰ ਹੋ ਗਈ। ਜਿਸ ਦੌਰਾਨ ਲਖਵਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਲਖਵਿੰਦਰ ਸਿੰਘ ਤੇ ਉਸਦਾ ਬੇਟਾ ਜੋਬਨਜੀਤ ਸਿੰਘ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਬੀ. ਐ. ਐਫ. ਹੈੱਡਕੁਆਟਰ ਤੋਂ ਐਬੂਲੈਂਸ ਰਾਹੀ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਭੇਜ ਦਿੱਤਾ ਗਿਆ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੱਸ ਦਾ ਡਰਾਇਵਰ ਮੌਕੇ ’ਤੋਂ ਫਰਾਰ ਹੋ ਗਿਆ।
ਬਾਦਲ ਦਲ ਪੰਥਕ ਸੋਚ ਤਿਆਗ ਕੇ ਹਿੰਦੂਵਾਦੀ ਸੋਚ ਦਾ ਧਾਰਨੀ ਹੋ ਗਿਆ-ਮੂੰਡੀਆਂ ਕੁਹਾੜਾ 9 ਮਾਰਚ (ਗੁਰਨਾਮ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋ ਨਵਨਿਯੁਕਤ ਆਲ ਇੰਡੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਮੀਤ ਸਿੰਘ ਮੂੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੱਖ ਵੱਖ ਸੂਬਿਆਂ ਵਿੱਚ ਵਸਦੇ ਪੰਜਾਬੀ ਤੇ ਸਿੱਖ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਕਰਕੇ ਯੂਥ ਅਕਾਲੀ ਦਲ ’ਚ ਨਵੀ ਰੂਹ ਫੂਕਣਗੇ । ਉਹਨਾਂ ਕਿਹਾ ਕਿ ਯੂਥ ਅਕਾਲੀ ਦਲ (ਦਿੱਲੀ) ਸਾਰੇ ਵਰਗਾਂ ਦੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦੇਵੇਗਾ। ਉਨ੍ਹਾਂ ਕਿਹਾ ਕਿ ਸਭ ਤੋ ਪਹਿਲਾਂ ਹਰਿਆਣਾਂ ਦਿੱਲੀ ਹਿਮਾਚਲ ਪ੍ਰਦੇਸ ਤੇ ਹੋਰਨਾਂ ਰਾਜਾਂ ਦੇ ਪ੍ਰਧਾਨ ਨਿਯੁਕਤ ਕਰਕੇ ਯੂਥ ਅਕਾਲੀ ਦਲ ਦਿੱਲੀ ਦੇ ਸਭਿਆਚਾਰਕ ਵਿੰਗ ਸਪੋਰਟਸ ਵਿੰਗ ਵਪਾਰੀ ਵਿੰਗ ਤੇ ਐਨ.ਆਰ.ਆਈ ਵਿੰਗ ਸਥਾਪਿਤ ਕਰਾਂਗੇ। ਉਹਨਾਂ ਅਕਾਲੀ ਦਲ ਪਾਰਟੀ ਛੱਡਣ ਦੇ ਜਵਾਬ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਿਧਾਤਾਂ ਤੋ ਭਟਕ ਚੁੱਕੀ ਹੈ। ਤੇ ਇਸ ਪਾਰਟੀ ’ਚ ਸਰਮਾਏਦਾਰ ਆਗੂਆਂ ਦੀ ਭਰਮਾਰ ਹੋ ਚੁੱਕੀ ਹੈ। ਜੋ ਪਾਰਟੀ ’ਚ ਟਕਸਾਲੀ ਆਗੂ ਵੀਹ ਸਾਲਾਂ ਤੋ ਪਾਰਟੀ ਦੀ ਸੇਵਾ ਕਰ ਰਹੇ ਸਨ। ਉਹਨਾਂ ਨੂੰ ਅੱਖੋ ਪਰੋਖੇ ਕਰਕੇ ਪਾਰਟੀ ਦੇ ਨੇਤਾ ਸਿਰਫ ਆਪਣੀਆਂ ਮਨਮਰਜੀਆਂ ਕਰਦੇ ਹੋਏ ਆਪਣੇ ਤਾਨਾਸ਼ਾਹੀ ਵਤੀਰੇ ਦਾ ਨਿਰਾਦਰ ਕਰਨ ਤੋ ਵੀ ਨਹੀ ਹਿਚਕਚਾਂਉਦੇ। ਉਨ੍ਹਾਂ ਕਿਹਾ ਕਿ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਅਕਾਲੀ ਸਰਕਾਰ ਪੰਥਕ ਸੋਚ ਨੂੰ ਤਿਆਗ ਕੇ ਹਿੰਦੂਵਾਦੀ ਸੋਚ ਦਾ ਧਰਨੀ ਹੋ ਗਿਆ। ਅਕਾਲੀ ਦਲ ਲਈ ਸਿੱਖਾਂ ਦੀ ਪਹਿਚਾਣ ਛੋਟੀ ਅਤੇ ਸਰਕਾਰ ਦੀ ਭਾਈਵਾਲ ਪਾਰਟੀਆਂ ਦੀ ਸੋਚ ਵੱਡੀ ਹੋ ਚੁੱਕੀ ਹੈ। ਜਿਸ ਕਾਰਨ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ । ਉਹਨਾਂ ਕਿਹਾ ਕਿ ਪਾਰਟੀ ’ਚ ਹੋਰ ਵੀ ਅਨੇਕਾਂ ਆਗੂ ਹਨ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਸਾਮਲ ਹੋਣ ਲਈ ਤਿਆਰ ਬਰ ਤਿਆਰ ਹਨ। ਉਹਨਾਂ ਸ਼੍ਰੋਮਣੀ ਅਕਾਲੀ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਦਾ ਧੰਨਵਾਦ ਕੀਤਾ ।
ਨਕਲ ਰੋਕਣਾ ਚੰਗਾ ਪਰ ਸਕੂਲ ’ਚ ਪੜ੍ਹਾਈ ਲਈ ਲੋੜੀਂਦੇ ਸਟਾਫ਼ ਦਾ ਵੀ ਪ੍ਰਬੰਧ ਜ਼ਰੂਰੀ ਖਾਲਡਾ², 9 ਮਾਰਚ (ਹਰਜੀਤ ਸਿੰਘ ਲੱਵਲੀ) ਪੰਜਾਬ ਦੇ ਸਮੂਹ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ’ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਲਈ ਡੀ. ਜੀ. ਐਸ. ਈ. ਪੰਜਾਬ ਦੇ ਨਿਰਦੇਸ਼ਾਂ ਤਹਿਤ ਵੱਖ ਵੱਖ ਜ਼ਿਲ੍ਹਿਆ ਦੇ ਡੀ. ਸੀ. ਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਜਾਰੀ ਪ੍ਰਬੰਧਕੀ ਪ੍ਰਯਤਨ ਬੇਸ਼ੱਕ ਪ੍ਰਸੰਸਾਯੋਗ ਹਨ, ਪਰ ਚੰਗਾ ਹੁੰਦਾ ਜੇ ਸਰਕਾਰ ਸਾਰਾ ਸਾਲਾ ਸਕੂਲਾਂ ’ਚ ਪੜ੍ਹਾਈ ਦਾ ਕੰਮ ਪੂਰਾ ਕਰਵਾਉਣ ਲਈ ਵੀ ਕੁਝ ਪ੍ਰਬੰਧ ਕਰਨ ਲਈ ਕੋਸ਼ਿਸ਼ ਕਰ ਦਿਖਾਉਂਦੀ। ਸਰਹੱਦੀ ਖੇਤਰ ਦੇ ਕਈ ਸਰਕਾਰੀ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ’ਚ ਸਾਰਾ ਸਾਲ ਲੋੜੀਂਦਾ ਸਟਾਫ ਨਾ ਮਿਲਣ ਕਾਰਨ ਸਿਲੇਬਸ ਪੂਰਾ ਤਾਂ ਕੀ ਅਧੂਰਾ ਵੀ ਨਾ ਹੋਣ ਦੀਆ ਨਿਗੱਰ ਉਦਾਹਰਨਾਂ ਦਿੰਦਿਆਂ ਕੁਝ ਸਰਹੱਦੀ ਸਮਾਜਿਕ ਆਗੂਆਂ ਨੇ ਆਖਿਆਂ ਕਿ ਇਹ ਸਭ ਸਿਰਫ ਸਿੱਖਿਆ ਦੇ ਕੁਝ ਅਧਿਕਾਰੀਆਂ ਦੇ ਦਮਗਜੇ ਹਨ। ਪਿਛਲੇ 5-7 ਸਾਲਾਂ ਤੋਂ ਜਿਨ੍ਹਾਂ ਸਕੂਲਾਂ ’ਚ ਜਿਨਾ ਵਿਸ਼ਿਆਂ ਦੇ ਟੀਚਰਾਂ ਦੀ ਸਾਰਾ ਸਾਲ ਭਰਤੀ ਨਹੀਂ ਕੀਤੀ ਉੱਥੋ ਦੇ ਬੱਚਿਆਂ ਦੇ ਬਾਰੇ ਸਮੇਂ ਦੀ ਸਰਕਾਰ ਤੇ ਇਨ੍ਹਾਂ ਨਕਲ ਰੋਕਣ ਵਾਲੇ ਅਧਿਕਾਰੀਆਂ ਦੇ ਧਿਆਨ ਦੀ ਗੱਲ ਹੈ। ਨਕਲ ਨੂੰ ਗਲਤ, ਮਾੜਾ ਤੇ ਹਾਨੀਕਾਰਕ ਦੱਸਣ ਦੇ ਬਾਵਜੂਦ ਨਾਮ ਨਾ ਲਿਖਣ ਦੀ ਸ਼ਰਤ ਤੇ ਕੁਝ ਸੀਨੀਅਰ ਸਿਟੀਜਨ ਅਤੇ ਬੁੱਧੀਜੀਵੀਆਂ ਨੇ ਆਖਿਆ ਕਿ ਜਿਸ ਤਰ੍ਹਾਂ ਘੱਟ ਨਤੀਜੇ ਵਾਲੇ ਅਧਿਆਪਕਾਂ ਨੂੰ ਨਜਾਇਜ ਚਿੰਤਾ ਵਿੱਚ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਘੱਟ ਜਾਂ ਨਾ ਪੜ੍ਹਾਈ ਹੋਣ ਵਾਲੇ ਸਕੂਲਾਂ ਦੇ ਬੱਚਿਆਂ ਨੂੰ ਨਕਲ ਸਬੰਧੀ ਸਖਤੀ ਦਰਸਾ ਕੇ ਸੋਚੀ ਪਾ ਦਿੱਤਾ ਹੈ ਜਦਕਿ ਇਸ ਸਭ ਕਾਸੇ ਦੇ ਸਾਰਥਿਕ ਸਿੱਟੇ ਕੁਝ ਨਹੀਂ ਨਿਕਲਦੇ। ਹਜਾਰਾਂ ਟਰੇਂਡ ਟੀਚਰਾਂ ਬੇਰੁਜਗਾਰ ਹਨ ਅਤੇ ਸੈਂਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਸਰਹੱਦੀ ਸਰਕਾਰੀ ਸਕੂਲਾਂ ’ਚ ਕਦੇ ਸਾਰੇ ਵਿਸ਼ਿਆਂ ਦੇ ਅਧਿਆਪਕ ਸਰਕਾਰ ਨੇ ਉਪਲਬੱਧ ਨਹੀਂ ਕੀਤੇ।
ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਚੰਡੀਗੜ੍ਹ ’ਚ 11 ਮਾਰਚ ਨੂੰ ਰੈਲੀ ਕੁਹਾੜਾ 9 ਮਾਰਚ (ਗੁਰਨਾਮ) ਡੈਮੋਕ੍ਰੇਟਿਕ ਇੰਪਲਾਈਜ ਫਰੰਟ ਪੰਜਾਬ ਤਹਿਸੀਲ ਲੁਧਿਆਣਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਰੁਪਿੰਦਰ ਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੋਹਣ ਲਾਲ, ਅਮਨਦੀਪ ਵਰਮਾ, ਜਗਜੀਤ ਸਿੰਘ ਮਾਨ, ਰਘਵੀਰ ਸਿੰਘ, ਰਜਿੰਦਰ ਜੰਡਿਆਲੀ, ਅਮਿਤ ਕੁਮਾਰ ਅਤੇ ਹੋਰ ਮੁਲਾਜਮ ਆਗੂ ਸ਼ਾਮਲ ਹੋਏ। ਮੀਟਿੰਗ ਦੌਰਾਨ ਪੇ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ, ਚੰਡੀਗੜ੍ਹ ਪ੍ਰਸ਼ਾਸਨ ਵਲੋ ਲੋਕਾਂ ਦੇ ਰੈਲੀਆਂ, ਧਰਨਿਆਂ ਅਤੇ ਮੁਜਹਾਰਿਆਂ ਉੱਤੇ ਪਬੰਦੀ ਲਾਉਣ ਦੇ ਫੈਸਲਿਆਂ ਨੂੰ ਵਾਪਿਸ ਕਰਵਾਉਣ ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਪੰਜ ਕਨਵੀਨਰਾਂ ਤੇ ਬਣੇ ਕੇਸ ਰੱਦ ਕਰਵਾਉਣ, ਸਾਮਰਾਜੀ ਪਾਲਸੀਆਂ ਨੂੰ ਪਿਛਲ ਖੁਰੀ ਮੋੜਨ ਤੇ ਮੁਲਾਜਮਾਂ ਦੇ ਮਾਣ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਪੰਜਾਬ ਮੁਲਾਜਮ ਸ਼ੰਘਰਸ ਕਮੇਟੀ ਪੰਜਾਬ ਵੱਲੋ 11 ਮਾਰਚ 2010 ਨੂੰ 34 ਸੈਕਟਰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਕਾਮਯਾਬ ਕਰਨ ਲਈ ਮੁਲਾਜਮਾਂ ਦੀ ਲਾਸ ਬੰਦੀ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ। ਇਹ ਮੁਲਾਜਮ ਟੀਮਾਂ ਤਹਿਸੀਲ ਦੇ ਵੱਖ ਵੱਖ ਸਕੂਲਾਂ, ਸਿਹਤ ਅਦਾਰਿਆਂ, ਰੋਡਵੇਜ ਅਦਾਰਿਆਂ, ਜੰਗਲਾਤ ਵਿਭਾਗ ਦਾ ਦੌਰਾ ਕਰਕੇ ਮੁਲਾਜਮਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਿਤ ਕਰਨਗੀਆਂ।
ਇਨਟੈਕ ਨੇ ਵਿਦਿਆਰਥੀਆਂ ਨੂੰ ਕਰਵਾਇਆ ਸ਼ਹਿਰ ਦਾ ਹੈਰੀਟੇਜ ਵਾਕ ਅੰਮ੍ਰਿਤਸਰ, 9 ਮਾਰਚ (ਪ.ਪ.)- ਵਾਸਤੂ ਕਲਾ ਅਕੈਡਮੀ ਦਿੱਲੀ ਦੇ 50 ਵਿਦਿਆਰਥੀਆਂ ਦਾ ਗਰੁੱਪ, ਜਿਸ ਦੀ ਅਗਵਾਈ ਆਰਕੀਟੈਕ ਬੀਨਾ ਨਰਾਇਣ ਅਤੇ ਪ੍ਰਿਆਜੀਤ ਪੰਡਿਤ ਕਰ ਰਹੇ ਸਨ ਸ਼ਹਿਰ ਦੀਆਂ ਵਿਰਾਸਤੀ ਥਾਵਾਂ ਵੇਖਣ ਲਈ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ। ਇੰਨ੍ਹਾਂ ਵਿਦਿਆਰਥੀਆਂ ਨੂੰ ਇਨਟੈਕ ਸਕੂਲ ਹੈਰੀਟੇਜ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਹੈਰੀਟੇਜ ਵਾਕ ਕਰਵਾਇਆ, ਜਿਸ ਵਿੱਚ ਸ਼ਹਿਰ ਦੇ ਪ੍ਰਮੁੱਖ ਮਹੱਤਵਪੂਰਨ ਸਥਾਨਾਂ ਜਲ੍ਹਿਆਂਵਾਲਾ ਬਾਗ, ਕਿਲ੍ਹਾ ਆਹਲੂਵਾਲੀਆ, ਗੁਰਦੁਆਰਾ ਸਾਰਾਗੜ੍ਹੀ, ਟਾਊਨ ਹਾਲ, ਦਰਸ਼ਨੀ ਡਿਓੜੀ, ਗੁਰੂ ਕੇ ਮਹਿਲ, ਕਿਲ੍ਹਾ ਲੋਹਗੜ੍ਹ, ਠਾਕੁਰ ਦੁਆਰਾ ਤੇਜਾ ਸਿੰਘ, ਟਕਸਾਲ ਬਾਬਾ ਬੋਹੜ, ਅਖਾੜਾ ਸੰਗਲ ਵਾਲਾ, ਚਿੱਟਾ ਅਖਾੜਾ ਆਦਿ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਾਸਤੂ ਕਲਾ ਦੇ ਇੰਨ੍ਹਾ ਵਿਦਿਆਰਥੀਆਂ ਨੇ ਭਵਨ ਨਿਰਮਾਣ ਦੇ ਵੱਖ ਵੱਖ ਨਮੂਨਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਬ੍ਰਿਟਿਸ਼ ਕਾਲ, ਮੁਗਲ ਕਾਲ ਅਤੇ ਸਿੱਖ ਇਮਾਰਤਸਾਜੀ ਦੇ ਵੱਖਰੇ ਵੱਖਰੇ ਢੰਗਾਂ ਬਾਰੇ ਗਿਆਨ ਹਾਸਲ ਕੀਤਾ। ਵਿਦਿਆਰਥੀ ਇਮਾਰਤਾਂ ਦੇ ਮੁੱਖ ਦੁਆਰਾ ਦੀ ਸਜਾਵਟ, ਝਰੋਖਿਆਂ, ਅਟਾਰੀਆਂ ਉਪਰ ਕੀਤੀ ਲੱਕੜੀ ਦੇ ਸੁੰਦਰ ਕੰਮ ਦੀ ਸ਼ਲਾਘਾ ਕੀਤੀ। ਸ਼ਹਿਰ ਦੇ ਕੇਂਦਰ ਵਿੱਚ ਸਥਿਤ ਟਾਊਨ ਹਾਲ ਇਮਾਰਤ ਦੇ ਡਿਜਾਇਨ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰੋ: ਪ੍ਰਿਆਜੀਤ ਪੰਡਤ ਨੇ ਕਿਹਾ ਕਿ ਇਸ ਵਿਰਾਸਤੀ ਸ਼ਹਿਰ ਨੂੰ ਯਾਤਰੂਆਂ ਲਈ ਆਕਰਸ਼ਣ ਦਾ ਕੇਂਦਰ ਬਨਾਉਣ ਵਾਸਤੇ ਇਮਾਰਤਾਂ ਦੇ ਦਰਵਾਜ਼ਿਆਂ ਅੱਗੇ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਜੇਲ ਹਟਾਏ ਜਾਣੇ ਚਾਹੀਦੇ ਹਨ। ਗਲੀਆਂ ਦੀ ਸਾਫ ਸਫਾਈ ਅਤੇ ਅਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਕਾਬੂ ਕਰਨ ਵਾਸਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਇਨਟੈਕ ਨੇ ਵਾਸਤੂ ਕਲਾ ਅਕੈਡਮੀ ਦਿੱਲੀ ਦੇ ਵਿਦਿਆਰਥੀਆਂ ਨੂੰ ਕਰਵਾਇਆ ਸ਼ਹਿਰ ਦਾ ਹੈਰੀਟੇਜ ਵਾਕ ਅੰਮ੍ਰਿਤਸਰ, 9 ਮਾਰਚ (ਵਿਸ਼ਵ ਵਾਰਤਾ)-ਵਾਸਤੂ ਕਲਾ ਅਕੈਡਮੀ ਦਿੱਲੀ ਦੇ 50 ਵਿਦਿਆਰਥੀਆਂ ਦਾ ਗਰੁੱਪ, ਜਿਸ ਦੀ ਅਗਵਾਈ ਆਰਕੀਟੈਕ ਬੀਨਾ ਨਰਾਇਣ ਅਤੇ ਪ੍ਰਿਆਜੀਤ ਪੰਡਿਤ ਕਰ ਰਹੇ ਸਨ ਸ਼ਹਿਰ ਦੀਆਂ ਵਿਰਾਸਤੀ ਥਾਵਾਂ ਵੇਖਣ ਲਈ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ। ਇੰਨ੍ਹਾਂ ਵਿਦਿਆਰਥੀਆਂ ਨੂੰ ਇਨਟੈਕ ਸਕੂਲ ਹੈਰੀਟੇਜ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਹੈਰੀਟੇਜ ਵਾਕ ਕਰਵਾਇਆ, ਜਿਸ ਵਿੱਚ ਸ਼ਹਿਰ ਦੇ ਪ੍ਰਮੁੱਖ ਮਹੱਤਵਪੂਰਨ ਸਥਾਨਾਂ ਜਲ੍ਹਿਆਂਵਾਲਾ ਬਾਗ, ਕਿਲ੍ਹਾ ਆਹਲੂਵਾਲੀਆ, ਗੁਰਦੁਆਰਾ ਸਾਰਾਗੜ੍ਹੀ, ਟਾਊਨ ਹਾਲ, ਦਰਸ਼ਨੀ ਡਿਓੜੀ, ਗੁਰੂ ਕੇ ਮਹਿਲ, ਕਿਲ੍ਹਾ ਲੋਹਗੜ੍ਹ, ਠਾਕੁਰ ਦੁਆਰਾ ਤੇਜਾ ਸਿੰਘ, ਟਕਸਾਲ ਬਾਬਾ ਬੋਹੜ, ਅਖਾੜਾ ਸੰਗਲ ਵਾਲਾ, ਚਿੱਟਾ ਅਖਾੜਾ ਆਦਿ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਾਸਤੂ ਕਲਾ ਦੇ ਇੰਨ੍ਹਾ ਵਿਦਿਆਰਥੀਆਂ ਨੇ ਭਵਨ ਨਿਰਮਾਣ ਦੇ ਵੱਖ ਵੱਖ ਨਮੂਨਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਬ੍ਰਿਟਿਸ਼ ਕਾਲ, ਮੁਗਲ ਕਾਲ ਅਤੇ ਸਿੱਖ ਇਮਾਰਤਸਾਜੀ ਦੇ ਵੱਖਰੇ ਵੱਖਰੇ ਢੰਗਾਂ ਬਾਰੇ ਗਿਆਨ ਹਾਸਲ ਕੀਤਾ। ਵਿਦਿਆਰਥੀ ਇਮਾਰਤਾਂ ਦੇ ਮੁੱਖ ਦੁਆਰਾ ਦੀ ਸਜਾਵਟ, ਝਰੋਖਿਆਂ, ਅਟਾਰੀਆਂ ਉਪਰ ਕੀਤੀ ਲੱਕੜੀ ਦੇ ਸੁੰਦਰ ਕੰਮ ਦੀ ਸ਼ਲਾਘਾ ਕੀਤੀ। ਸ਼ਹਿਰ ਦੇ ਕੇਂਦਰ ਵਿੱਚ ਸਥਿਤ ਟਾਊਨ ਹਾਲ ਇਮਾਰਤ ਦੇ ਡਿਜਾਇਨ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰੋ: ਪ੍ਰਿਆਜੀਤ ਪੰਡਤ ਨੇ ਕਿਹਾ ਕਿ ਇਸ ਵਿਰਾਸਤੀ ਸ਼ਹਿਰ ਨੂੰ ਯਾਤਰੂਆਂ ਲਈ ਆਕਰਸ਼ਣ ਦਾ ਕੇਂਦਰ ਬਨਾਉਣ ਵਾਸਤੇ ਇਮਾਰਤਾਂ ਦੇ ਦਰਵਾਜ਼ਿਆਂ ਅੱਗੇ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਜੇਲ ਹਟਾਏ ਜਾਣੇ ਚਾਹੀਦੇ ਹਨ। ਗਲੀਆਂ ਦੀ ਸਾਫ ਸਫਾਈ ਅਤੇ ਅਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਕਾਬੂ ਕਰਨ ਵਾਸਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਸ਼ਹੀਦ ਫੌਜੀ ਦੇ ਪਰਿਵਾਰ ਨੂੰ 2 ਲੱਖ ਦਾ ਚੈੱਕ ਭੇਟ ਫਿਰੋਜ਼ਪੁਰ, 9 ਮਾਰਚ (ਜੀ.ਐੱਸ. ਕਾਲੜਾ)-ਸਵਰਗਵਾਸੀ ਸਿਪਾਹੀ ਸੁਖਦੇਵ ਸਿੰਘ ਪੁੱਤਰਕ ਸ੍ਰੀ ਸਰਦੂਲ ਸਿੰਘ ਵਾਸੀ ਪਿੰਡ ਕਟੌਰਾ, ਡਾਕਘਰ ਆਰਿਫ ਕੇ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ 21 ਸਿੱਖ ਰੈਜਮੈਂਟ ਵਿੱਚ ਡਿਊਟੀ ਕਰਦਾ ਸੀ ਅਤੇ ਅਪ੍ਰੇਸ਼ਨ ਰਕਸ਼ਕ ਦੌਰਾਨ ਜੰਮੂ ਕਸ਼ਮੀਰ ਵਿਖੇ 27 ਜੂਨ 2005 ਨੂੰ ਸ਼ਹੀਦ ਹੋ ਗਿਆ ਸੀ। ਪੰਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਸ਼ਹੀਦ ਦੇ ਪਿਤਾ ਸ੍ਰੀ ਸਰਦੂਲ ਸਿੰਘ ਅਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੂੰ ਵਾਧੂ ਐਕਸਗ੍ਰੇਸ਼ੀਆ ਗਰਾਂਟ 2 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਹਨ। ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ ਸ੍ਰੀ ਜਸਕਿਰਨ ਸਿੰਘ, ਪੀ.ਸੀ.ਐੱਸ. ਵੱਲੋਂ ਉਨ੍ਹਾਂ ਦੇ ਦਫਤਰ ਵਿਖੇ 2 ਲੱਖ ਰੁਪਏ ਦਾ ਚੈੱਕ ਸ਼ਹੀਦ ਦੇ ਮਾਤਾ ਅਤੇ ਪਿਤਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਲੈਫ. ਕਰਨਲ (ਰਿਟਾ.) ਹਰਿੰਦਰ ਸਿੰਘ ਚੀਮਾ, ਜ਼ਿਲ੍ਹਾ ਸੈਨਿਕ ਭਲਾਈ ਅਫਸਰ ਫਿਰੋਜ਼ਪੁਰ, ਲੈਫ. ਕਰਨਲ (ਰਿਟਾ.) ਅਮਰਜੀਤ ਸਿੰਘ, ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਫਿਰੋਜ਼ਪੁਰ ਅਤੇ ਬੋਰਡ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ 10 ਨੂੰ ਅੰਮ੍ਰਿਤਸਰ, 8 ਮਾਰਚ (ਅ.ਬ.)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜ਼ਾਂ ਦੇ ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਯੂਨੀਵਰਸਿਟੀ ਦੀਆਂ ਸਲਾਨਾਂ ਪ੍ਰੀਖਿਆਵਾਂ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਨ ਲਈ ਮਿਤੀ 10 ਮਾਰਚ ਨੂੰ ਸੱਦੀ ਗਈ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕੱਤਰਤਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਸੈਨੇਟ ਹਾਲ ਵਿੱਚ ਸ਼ਾਮੀ 4 ਵਜੇ ਹੋਵੇਗੀ।
ਅੰਗਹੀਣਾਂ ਨੂੰ ਬਨਾਵਟੀ ਅੰਗ ਮੁਫ਼ਤ ਲਵਾ ਕੇ ਦੇਣ ਲਈ ਕੈਂਪ ਲਗਾਇਆ ਪਠਾਨਕੋਟ, 8 ਮਾਰਚ (ਜਥੇਦਾਰ, ਜੰਡੀਰ)-ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਪਠਾਨਕੋਟ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਬਨਾਵਟੀ ਅੰਗ ਮੁਫ਼ਤ ਲਵਾ ਕੇ ਦੇਣ ਲਈ ਪ੍ਰੀਸ਼ਦ ਦੇ ਅੰਗਹੀਣ ਸਹਾਇਤਾ, ਸਵੈ-ਰੁਜ਼ਗਾਰ ਤੇ ਪੁਨਰਵਾਸ ਕੇਂਦਰ ਲੁਧਿਆਣਾ ਦੀ ਸਹਾਇਤਾ ਨਾਲ ਬੀਤੇ ਦਿਨੀ ਇੱਥੇ ਰੈਣ ਬਸੇਰਾ ਵਿੱਚ ਸਕੱਤਰ ਰਮੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਕੈਂਪ ਲਗਾਇਆ ਗਿਆ। ਲੁਧਿਆਣਾ ਕੇਂਦਰ ਤੋਂ ਆਈ ਟੀਮ ਦੀ ਅਗਵਾਈ ਪ੍ਰਦੀਪ ਕੁਮਰ, ਅਰਵਿੰਦ ਕੁਮਾਰ, ਕੁਲਦੀਪ ਕੁਮਾਰ, ਪੂਰਨ ਚੰਦ, ਕਰਨੈਲ ਸਿੰਘ ਕਰ ਰਹੇ ਸਨ। ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੀਸ਼ਦ ਦੇ ਪ੍ਰਧਾਨ ਅਰਵਿੰਦ ਗੁਪਤਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਦੀ ਸਥਾਪਨਾ 1996 ਵਿੱਚ ਕੀਤੀ ਗਈ ਅਤੇ ਇਸ ਟਰੱਸਟ ਵੱਲੋਂ ਅੰਗਹੀਣ ਲੋਕਾਂ ਦਾ ਇਲਾਜ ਕਰਨ ਤੇ ਉਨ੍ਹਾਂ ਨੂੰ ਮੁਫਤ ਬਨਾਵਟੀ ਅੰਗ ਲਗਾ ਕੇ ਦੇਣ ਅਤੇ ਪੁਨਰਵਾਸ ਕਰਨ ਲਈ ਲੁਧਿਆਣਾ ਵਿਖੇ ਖੋਲ੍ਹਿਆ ਹੋਇਆ ਹੈ। ਇਸ ਕੇਂਦਰ ਰਾਹੀਂ ਹੁਣ ਤੱਕ ਪੰਜਾਬ ਦੇ 29372 ਵਿਅਕਤੀਆਂ ਨੂੰ ਅੰਗ (ਕੈਲੀਪਰ, ਲੱਤ, ਬਾਂਹ, ਉ¤ਚਾ ਸੁਣਨ ਵਾਲੀਆਂ ਮਸ਼ੀਨਾਂ ਆਦਿ) ਲਗਾਏ ਜਾ ਚੁੱਕੇ ਹਨ ਅਤੇ 1000 ਅੰਗਹੀਣਾਂ ਨੂੰ ਟਰਾਈ
Read More..
ਕਾਨੂੰਨ ਦੇ ਖੇਤਰ ਵਿੱਚ ਆ ਰਹੇ ਨਵੇਂ ਰੁਝਾਨ ਵਿਸ਼ੇ ’ਤੇ ਦੋ-ਦਿਨਾ ਕੌਮੀ ਸੈਮੀਨਾਰ ਸੰਪੰਨ ਅੰਮ੍ਰਿਤਸਰ, 8 ਮਾਰਚ (ਮੋਤਾ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਹਿਯੋਗ ਨਾਲ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੇ ਹਵਾਲੇ ਨਾਲ ਕਾਨੂੰਨ ਦੇ ਖੇਤਰ ਵਿੱਚ ਆ ਰਹੇ ਨਵੇਂ ਰੁਝਾਨ ਵਿਸ਼ੇ ’ਤੇ ਦੋ-ਦਿਨਾ ਕੌਮੀ ਸੈਮੀਨਾਰ ਅੱਜ ਇੱਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਸਮਾਪਤ ਹੋ ਗਿਆ। ਸੈਮੀਨਾਰ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ, ਡਾ. ਗੁਰਮੀਤ ਸਿੰਘ ਸਨ ਅਤੇ ਯੂਨੀਵਰਸਿਟੀ ਦੇ ਡੀਨ, ਵਿਦਿਆਰਥੀ ਭਲਾਈ, ਡਾ. ਐਮ. ਪੀ. ਸਿੰਘ ਈਸ਼ਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਸੈਮੀਨਾਰ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ 200 ਡੈਲੀਗੇਟਾਂ ਨੇ ਭਾਗ ਲਿਆ ਅਤੇ 6 ਤਕਨੀਕੀ ਸੈਸ਼ਨਾਂ ਵਿੱਚ 130 ਪਰਚੇ ਪੜ੍ਹੇ ਗਏ। ਡਾ. ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਦੌਰਾਨ ਪੇਸ਼ ਕੀਤੇ ਗਏ ਪਰਚਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਮੌਜੂਦਾ ਕਾਨੂੰਨ ਨੂੰ ਵਧੇਰੇ ਪ੍ਰਭਾਵੀ ਬਣਾਉਣ ਅਤੇ ਸਮਾਜ ਦੀ ਭਲਾਈ ਲਈ ਕੁਝ ਤਰੁੱਟੀਆਂ ਨੂੰ ਤੁਰੰਤ ਵਿਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਆਂ ਦਿਵਾਉਣ
Read More..
ਕੁਮਾਰੀ ਬਲਵਿੰਦਰ ਮਿਸ ਪੰਜਾਬਣ ਚੁਣੀ ਗਈ ਠਾਨਕੋਟ, 8 ਮਾਰਚ (ਜਥੇਦਾਰ, ਜੰਡੀਰ)-ਪਠਾਨਕੋਟ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਬੀਤੇ ਦਿਨੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਸਲਾਨਾ ਸਮਾਗਮ ‘ਸਾਡਾ ਰੰਗਲਾ ਪੰਜਾਬ’ ਦੇ ਸਿਰਲੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੁਭਾਸ਼ ਮਹਾਜਨ ਨੇ ਕੀਤੀ ਜਦ ਕਿ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਦੇ ਇਲਾਵਾ ਜਨਰਲ ਸਕੱਤਰ ਅਕਸ਼ੇ ਮਹਾਜਨ, ਡਾਇਰੈਕਟਰ ਸ੍ਰੀਮਤੀ ਰੇਣੂਕਾ ਮਹਾਜਨ, ਸੋਨੂੰ ਮਹਾਜਨ, ਚੇਅਰਮੈਨ ਮੋਹਿਤ ਮਹਾਜਨ, ਪ੍ਰੋ. ਰਵੀ ਸ਼ੰਕਰ, ਪ੍ਰੋ. ਆਰ. ਕੇ. ਤੁਲੀ, ਡਾ. ਵਿਨੋਦ ਮਹਾਜਨ, ਪ੍ਰੋ. ਐਸ ਕੇ. ਵੋਹਰਾ, ਜਤਿੰਦਰ ਬੇਰੀ, ਓ. ਪੀ. ਸ਼ਰਮਾ, ਮੈਡਮ ਸੁਨੀਤਾ ਗੁਪਤਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਵੇ। ਇਸ ਸਮਾਗਮ ਵਿੱਚ ਇਸ ਸੰਸਥਾ ਦੇ ਅਧੀਨ ਚੱਲ ਰਹੇ ਤਿੰਨ (ਬੀ. ਐਡ, ਈ. ਟੀ. ਟੀ. ਤੇ ਪਾਲੀਟੈਕਨੀਕਲ) ਕਾਲਜ਼ਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਰੰਗਾਰੰਗ ਸਮਾਗਮ ਵਿੱਚ ਮੁੱਖ ਖਿੱਚ ਦਾ ਕੇਂਦਰ ‘ਮਿਸ ਪੰਜਾਬਣ’ ਦਾ ਮੁਕਾਬਲਾ ਰਿਹਾ ਜਿਸ ਵਿੱਚ ਕੁਮਾਰੀ ਬਲਵਿੰਦਰ ਮਿਸ ਪੰਜਾਬਣ ਘੋਸ਼ਿਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਸ੍ਰੀਮਤੀ ਉਮਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਇੰਸਟੀਚਿਊਟ ਤਹਿਤ ਚੱਲ ਰਹੇ ਕਾਲਜ਼ਾਂ ਦੀ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਇਥੇ ਅਕਾਦਮਿਕ, ਤਕਨੀਕੀ, ਸਿੱਖਿਆ ਮਿਆਰੀ ਰੂਪ ਵਿੱਚ ਦਿੱਤੀ ਜਾਂਦੀ ਹੈ ਅਤੇ ਹਰ ਸਾਲ ਨਤੀਜਾ ਵੀ 100 ਫੀਸਦੀ ਆ ਰਿਹਾ ਹੈ। ਇਸ ਦੇ ਇਲਾਵਾ ਇੱਥੋਂ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ ਖੇਡਾਂ ਤੇ ਹੋਰ ਮੁਕਾਬਲਿਆਂ ਵਿੱਚ ਭਾਗ ਲੈ
Read More..
ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ 46 ਵਿਦਿਆਰਥੀ ਵਜੀਫ਼ਿਆਂ ਨਾਲ ਸਨਮਾਨਿਤ ਅੰਮ੍ਰਿਤਸਰ, 8 ਮਾਰਚ (ਮੋਤਾ ਸਿੰਘ)-ਨਿਸ਼ਕਾਮ ਸਿੰਘ ਵੈਲਫੇਅਰ ਕੌਂਸਲ ਵੱਲੋਂ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 46 ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫਿਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਵਜ਼ੀਫੇ ਵਿਦਿਆਰਥੀਆਂ ਨੂੰ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਯੂਨੀਵਰਸਿਟੀ ਵਿਖੇ ਲਏ ਗਏ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਦਿੱਤੇ ਗਏ। ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ। ਕੌਂਸਲ ਦੇ ਮੋਢੀ ਪ੍ਰਧਾਨ ਸ੍ਰੀ ਹਰਭਜਨ ਸਿੰਘ ਸਾਹਨੀ, ਜਨਰਲ ਸਕੱਤਰ ਸ੍ਰੀ ਜੀ ਐਸ. ਕੋਹਲੀ, ਪ੍ਰਧਾਨ ਡਾ. ਜੇ. ਐਸ. ਨਾਨਰਾ, ਕੌਂਸਲ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬ੍ਰਾਂਚ ਦੇ ਮੋਢੀ ਪ੍ਰਧਾਨ ਡਾ. ਹਰਜੀਤ ਸਿੰਘ, ਬ੍ਰਾਂਚ ਦੇ ਪ੍ਰਧਾਨ ਸ੍ਰੀ ਬੀ. ਐਸ. ਸੇਖੋਂ, ਬ੍ਰਾਂਚ ਸਕੱਤਰ ਸ੍ਰੀ ਜੇ. ਐਸ. ਵਾਲੀਆ ਅਤੇ ਕੌਂਸਲ ਦੇ ਖਜ਼ਾਨਚੀ ²ਡਾ. ਐਚ. ਪੀ. ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਪ੍ਰੋ. ਬਰਾੜ ਨੇ ਕਿਹਾ ਕਿ ਪੇਂਡੂ ਵਿਦਿਆਰਥੀਆਂ ਸ਼ਹਿਰੀ ਵਿਦਿਆਰਥੀਆਂ ਦੇ ਮੁਕਾਬਲੇ ਬਹੁਤੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰਾਂ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਕਿਹਾ ਕਿ ਸਮਾਜ ਦੇ ਵੱਖ-ਵੱਖ
Read More..
ਮਠਾੜੂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਅੰਮ੍ਰਿਤਸਰ, 8 ਮਾਰਚ (ਮੋਤਾ ਸਿੰਘ)-ਯੂਨਾਈਟਿਡ ਜਨਤਾ ਪਾਰਟੀ ਪੰਜਾਬ ਦੇ ਫਾਊਂਡਰ ਪ੍ਰਧਾਨ ਸ੍ਰ. ਬਲਦੇਵ ਸਿੰਘ ਮਠਾੜੂ ਨੇ ਕਾਰਜਕਾਰਨੀ ਅਤੇ ਪਾਰਟੀ ਦੇ ਸਾਰੇ ਵਿੰਗ ਭੰਗ ਕਰਕੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪੰਜ ਮੈਂਬਰੀ ਕਮੇਟੀ ਵਿੱਚ ਪੰਜਾਬ ਪ੍ਰਧਾਨ ਬਲਦੇਵ ਸਿੰਘ ਮਠਾੜੂ, ਚੇਅਰਮੈਨ ਬਲਬੀਰ ਸਿੰਘ ਨੀਲਮ, ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਉਦੋਕੇ (ਤਰਨ ਤਾਰਨ) ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਲਾਲੀ, ਮੀਤ ਪ੍ਰਧਾਨ ਸੁਲੱਖਣ ਅਟਵਾਲ ਫਿਰੋਜ਼ਪੁਰ ਅਤੇ ਹਕੀਕਤ ਰਾਏ ਚੀਫ ਜਨਰਲ ਸਕੱਤਰ ਨੂੰ ਲਿਆ ਗਿਆ ਹੈ। ਪੰਜ ਮੈਂਬਰੀ ਕਮੇਟੀ ਦੀ ਮਦ ਲਈ ਵੀ ਮੈਂਬਰਾਂ ਨੂੰ ਲਿਆ ਗਿਆ ਹੈ।
ਨੌਕਰਾਣੀ ਨੇ 9 ਲੱਖ ਰੁਪਏ ਮਾਲਕਾਂ ਘਰੋਂ ਚੁਰਾਏ, ਪੁੱਛਗਿੱਛ ਜਾਰੀ ਤਰਨਤਾਰਨ, 8 ਮਾਰਚ (ਪੱਤਰ ਪ੍ਰੇਰਕ)-ਪਿਛਲੇ ਚਾਰ ਸਾਲਾਂ ਤੋਂ ਇਕ ਘਰ ਵਿੱਚ ਘਰੇਲੂ ਕੰਮਕਾਜ ਲਈ ਰੱਖੀ ਨੌਕਰਾਣੀ ਵੱਲੋਂ ਲੱਖਾਂ ਦੀ ਰਕਮ ਚੋਰੀ ਕਰਕੇ ਲਿਆਂਦੀ ਨੂੰ ਮਾਲਕ ਮਕਾਨ ਵੱਲੋਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਕੁੱਲ 9 ਲੱਖ ਰੁਪਏ ਚੋਰੀ ਕਰਨ ਦਾ ਖੁਲਾਸਾ ਕਰਦਿਆਂ ਉਸ ਵਿੱਚੋਂ ਆਪਣੇ ਘਰਵਾਲੇ ਨੂੰ ਇਕ ਕੈਂਟਰ, ਮੋਟਰਸਾਈਕਲ, ਸੋਨੇ ਦੇ ਜੇਵਰ ਅਤੇ ਕੁਝ ਰਕਮ ਬੈਂਕ ’ਚ ਜਮ੍ਹਾ ਕਰਵਾਏ ਜਾਣ ਬਾਰੇ ਦੱਸਿਆ। ਸ਼ਾਸਤਰੀ ਨਗਰ ਵਾਸੀ ਰਾਜੀਵ ਗੁਪਤਾ ਪੁੱਤਰ ਵਿਜੇ ਕੁਮਾਰ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਘਰੇਲੂ ਕੰਮਕਾਜ ਲਈ ਨਵੀਂ ਅਬਾਦੀ ਵਾਸੀ ਗੁਰਮੀਤ ਕੌਰ ਪਤਨੀ ਜਗੀਰ ਸਿੰਘ ਨੂੰ ਨੌਕਰਾਣੀ ਰਖਿਆ ਸੀ ਜੋ ਬੀਤੇ ਦਿਨੀਂ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਖਤਮ ਕਰਕੇ ਘਰ ਨੂੰ ਜਾਣ ਲੱਗੀ ਤਾਂ ਸ਼ੱਕ ਪੈਣ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਬੁੱਕਲ ਵਿੱਚੋਂ 1000 ਦੇ ਨੌਟਾਂ ਦੀ ਨਗਦੀ ਬਰਾਮਦ ਹੋਈ। ਰਾਜੀਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਪਲਾਟ ਵੇਚਿਆ ਸੀ, ਜਿਸ ਦੀ ਰਕਮ ਵਿਚੋਂ 11 ਲੱਖ ਰੁਪਏ ਗਾਇਬ ਸਨ। ਇਸ ਵਿੱਚੋਂ 9 ਲੱਖ ਰੁਪਏ ਨੌਕਰਾਣੀ ਨੇ ਚੋਰੀ ਕਰਕੇ ਮੁਲਜ਼ਮ ਤਰਸੇਮ ਸਿੰਘ ਲਵਲੀ ਪੁੱਤਰ ਬਲਦੇਵ ਸਿੰਘ ਵਾਸੀ ਗਾਂਧੀ ਕਾਲੋਨੀ ਜਿਸ ਨਾਲ ਉਸ ਦਾ ਵਿਆਹ ਹੋਣਾ ਸੀ, ਨੂੰ ਕੀਮਤੀ ਸਮਾਨ ਖਰੀਦ ਕੇ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਨੌਕਰਾਣੀ ਅਤੇ ਉਸ ਦੇ ਸਾਥੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸੱਚਖੰਡ ਪਟਨਾ ਸਾਹਿਬ ਦੀ ਯਾਤਰਾ ਲਈ ਜੱਥਾ ਰਵਾਨਾ ਪਠਾਨਕੋਟ, 5 ਮਾਰਚ (ਜਥੇਦਾਰ)-ਅੱਜ ਗੁਰਦੁਆਰਾ ਸ੍ਰੀ ਕਲਗੀਧਰ ਭਦਰੋਆਂ ਦੇ ਚੇਅਰਮੈਨ ਕਮਲਜੀਤ ਸਿੰਘ ਸੈਨੀ ਦੀ ਅਗਵਾਈ ਵਿੱਚ 67 ਸਿੰਘਾਂ ਸਿੰਘਣੀਆਂ ਦਾ ਜਥਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਲਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਇਹ ਜਥਾ ਸਾਰੇ ਗੁਰਧਾਮਾਂ ਦੀ ਯਾਤਰਾ ਕਰਨ ਤੋਂ ਬਾਅਦ 15 ਮਾਰਚ ਨੂੰ ਪਠਾਨਕੋਟ ਵਿਖੇ ਵਾਪਿਸ ਪਰਤੇਗਾ। 67 ਸਿੰਘਾਂ ਸਿੰਘਣੀਆਂ ਦੇ ਜਥਾ ਦਾ ਆਉਣ ਜਾਣ ਦੇ ਕਿਰਾਏ ਤੋਂ ਇਲਾਵਾ ਸਾਰਾ ਖਰਚਾ ਗੁਰਦੁਆਰੇ ਦੇ ਚੇਅਰਮੈਨ ਕਮਲਜੀਤ ਸਿੰਘ ਸੈਣੀ ਕਰਨਗੇ। ਇਸ ਜਥੇ ਵਿੱਚ ਜਥੇ. ਤੇਜਾ ਸਿੰਘ ਜੁਗਲ ਕੁਮਾਰ ਐ¤ਮ.ਸੀ. ਪਿਆਰਾ ਸਿੰਘ ਭਾਈ ਸਤਿਨਾਮ ਸਿੰਘ, ਲਖਵੀਰ ਸਿੰਘ ਲੱਖਾ ਜਥੇ ਦੀ ਦੇਖ ਭਾਲ ਕਰਨਗੇ। ਯਾਤਰਾ ’ਤੇ ਜਾਣ ਵਾਲੇ ਜਥੇ ਨੂੰ ਰਵਾਨਾ ਕਰਨ ਲਈ ਰੇਲਵੇ ਸਟੇਸ਼ਨ ’ਤੇ ਜਥੇਦਾਰ ਕੇਸਰ ਸਿੰਘ ਮੈਮੋਰੀਅਲ ਟਰੱਸਟ ਦੇ ਅਹੁਦੇਦਾਰ ਜਸਵਿੰਦਰ ਸਿੰਘ, ਜਨਮਜੀਤ ਸਿੰਘ ਜਥੇਦਾਰ ਜਸਬੀਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ ਏ.ਐ¤ਸ.ਆਈ. ਅਰਵਿੰਦਰ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਮਨਪ੍ਰੀਤ ਸਿੰਘ,ਗੁਰਦੀਪ ਸਿੰਘ ਗੁਲਾਟੀ, ਸੁਰਿੰਦਰ ਸਿੰਘ ਸਿੰਘਪੁਰ, ਕੁਲਦੀਪ ਸਿੰਘ ਐਡਵੋਕੇਟ, ਕੁਲਵੰਤ ਸਿੰਘ ਤੋਂ ਇਲਾਵਾ ਭਦਰੋਆ ਮੁਹੱਲੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਹੋਏ।
|