ਬੁੱਧਵਾਰ 10 ਮਾਰਚ 2010, 27 ਫੱਗਣ ਨਾਨਕਸ਼ਾਹੀ 541 ਭਾਰਤੀ ਸਮਾਂ :TIME</
  ਪੰਜਵੀਂ ਦੋ ਰੋਜ਼ਾ ਅਥਲੈਟਿਕ ਮੀਟ ਸੰਪੰਨ:::: ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਟੱਗ-ਆਫ-ਵਾਰ (ਪੁਰਸ਼ਾਂ ਤੇ ਇਸਤਰੀਆਂ) ਮੁਕਾਬਲੇ ਸੰਪੰਨ:::: ਖਾਨਪੁਰ ਵਿਕਾਸ ਮੰਚ ਸੰਸਥਾ ਦਾ ਗਠਨ:::: ਸਕੂਲ ਨੂੰ ਬਾਰ੍ਹਵੀਂ ਤੱਕ ਮਾਨਤਾ ਮਿਲਣ ’ਤੇ ਸ਼ੁਕਰਾਨੇ ਵਜੋਂ ਅਰਦਾਸ:::: ਨਿਊਜ਼ ਪੇਪਰ ਏਜੰਟ ਕਮਲ ਰਾਏ ਦੇ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ:::: ਪ੍ਰੇਮੀ ਨਾਲ ਫਰਾਰ ਪਤਨੀ ਦਾ ਦੋ ਸਾਲਾਂ ਤੋਂ ਥਹੁ ਪਤਾ ਨਹੀਂ:::: ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਟਰੈਫਿਕ ਸਮੱਸਿਆ ਹੱਲ ਕਰਨ ਲਈ ਸੁਝਾਓ:::: ਘਰੇਲੂ ਹਿੰਸਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ-ਬਾਵਾ:::: ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ ਚੋਣ ਹੋਈ:::: ਜ਼ੀਰਾ ਵਿਖੇ ਇਸਤਰੀ ਦਿਵਸ ’ਤੇ ਸੈਮੀਨਾਰ ਕਰਵਾਇਆ:::: ਸ਼ਨੀਗਾਓਂ ਵਿਖੇ ਪੁਸਤਕ ਸੱਚ ਦੀ ਖੋਜ ਰਿਲੀਜ਼:::: ਲੁਧਿਆਣਾ ‘ਚ ਹੋਵੇਗਾ ਸਭ ਤੋਂ ਵੱਡੇ ਬਿਜ਼ਨਸ ਅਪਰਚਿਊਨਟੀ ਸ਼ੋਅ ਦਾ ਆਯੋਜਨ:::: ਬਾਬਾ ਹਿੰਮਤ ਸਿੰਘ ਜੀ ਦੇ ਸ਼ਹੀਦੀ ਸਮਾਗਮ ਵਿੱਚ ਬੱਚਿਆਂ ਨੂੰ ਡਿੱਗਰੀਆਂ ’ਤੇ ਇਨਾਮ ਵੰਡੇ:::: ਟਰੈਵਲ ਏਜੰਟ ਕਾਬੂ, 12 ਲੱਖ ਦੀ ਮਾਰੀ ਠੱਗੀ:::: ਪੇਂਡੂ ਜਲ ਘਰ 31 ਮਾਰਚ ਤੱਕ ਚਾਲੂ ਹੋ ਜਾਣਗੇ : ਮੰਡ:::: ਬੱਸ-ਮੋਟਰ ਸਾਇਕਲ ਦੀ ਟੱਕਰ ’ਚ ਔਰਤ ਦੀ ਮੌਤ, ਬੱਚਾ ਗੰਭੀਰ ਜ਼ਖਮੀ:::: ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਵਿਸ਼ਾਲ ਧਰਨਾ:::: ਅਸ਼ਟਾਮ ਫਰੋਸਾਂ ਵੱਲੋਂ ਦੁਕਾਨਾਂ ਨਾ ਮਿਲਣ ਵਿਰੁੱਧ ਰੋਸ ਹੜਤਾਲ:::: ਬਾਦਲ ਦਲ ਪੰਥਕ ਸੋਚ ਤਿਆਗ ਕੇ ਹਿੰਦੂਵਾਦੀ ਸੋਚ ਦਾ ਧਾਰਨੀ ਹੋ ਗਿਆ-ਮੂੰਡੀਆਂ:::: ਅਚਾਨਕ ਬ੍ਰੇਕਾਂ ਲੱਗਣ ਨਾਲ ਗੱਡੀਆਂ ’ਚ ਗੱਡੀਆਂ ਵੱਜੀਆਂ:::: ਐਡਵੋਕੇਟ ਨੂੰ ਸਦਮਾ ਮਾਤਾ ਦਾ ਦਿਹਾਂਤ:::: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਸੈਮੀਨਾਰ:::: ਭੁੱਟਾ ਕਾਲਜ ’ਚ ਸਾਲਾਨਾ ਐਥਲੈਟਿਕਸ ਮੁਕਾਬਲੇ ਧੂਮ ਧਾਮ ਨਾਲ ਕਰਵਾਏ:::: ਨਗਰ ਕੌਂਸਲ ਦਾ ਸਹੁੰ ਚੁੱਕ ਸਮਾਗਮ:::: ਨਕਲ ਰੋਕਣਾ ਚੰਗਾ ਪਰ ਸਕੂਲ ’ਚ ਪੜ੍ਹਾਈ ਲਈ ਲੋੜੀਂਦੇ ਸਟਾਫ਼ ਦਾ ਵੀ ਪ੍ਰਬੰਧ ਜ਼ਰੂਰੀ::::  
  ਸੰਪਾਦਕ

S.Baljit Singh Brar
Executive Editor
Daily Aj Di Awaaz
Awaaz Bhawan 179 Ranjit Nagar,
Jalandhar City-144001 Punjab India
Cell-0091-94174-00023,92161-02323
Email-
editor@ajdiawaaz.com

    ਸੰਪਾਦਕੀ

ਪੀੜ੍ਹਤ ਕਿਸਾਨ ਪਰਿਵਾਰਾਂ ਲਈ ਪੈਨਸ਼ਨ

ਪੰਜਾਬ ਵਿੱਚ ਖੇਤੀ ਖੇਤਰ ਦੇ ਮੰਦਵਾੜੇ ਕਾਰਨ ਕਰਜ਼ੇ ਹੇਠ ਦੱਬੇ ਦਰਜਨਾਂ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ। ਬੇਸ਼ੱਕ ਕਈ ਮੌਕਿਆਂ ’ਤੇ ਸਰਕਾਰ ਵੱਲੋਂ ਪੀੜ੍ਹਤ ਪਰਿਵਾਰਾਂ ਨੂੰ ਕੁੱਝ ਸਹਾਇਤਾ ਦਾ ਐਲਾਨ ਵੀ ਕੀਤਾ ਗਿਆ, ਪ੍ਰੰਤੂ ਇਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਬਣ ਜਾਂਦਾ ਹੈ। ਹੁਣ ਪੰਜਾਬ ਕਿਸਾਨ ਕਮਿਸ਼ਨ ਨੇ ਇਸ ਮਸਲੇ ਸਬੰਧੀ ਆਪਣੇ ਸੁਝਾਅ ਸਰਕਾਰ ਨੂੰ ਦਿੱਤੇ ਹਨ। ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦਕੁਸ਼ੀਆਂ ਤੋਂ ਪੀੜ੍ਹਤ ਕਿਸਾਨ ਪਰਿਵਾਰਾਂ ਨੂੰ ਹਰ ਮਹੀਨੇ ਘੱਟੋ-ਘੱਟ 1500 ਰੁਪਏ ਪੈਨਸ਼ਨ ਦੇਵੇ। ਹੁਣ ਸਰਕਾਰ ਵੱਲੋਂ ਸਥਾਪਿਤ ਕਮਿਸ਼ਨ ਵੀ ਇਹ ਗੱਲ ਪ੍ਰਵਾਨ ਕਰ ਰਿਹਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਕਰਜ਼ੇ ਹੀ ਪ੍ਰਮੁੱਖ ਕਾਰਨ ਹਨ। ਇਸ ਸਬੰਧ ਵਿੱਚ  ਕਰਵਾਏ ਗਏ ਅਧਿਐਨ ਤੋਂ ਵੀ ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ । ਹੁਣ ਸਰਕਾਰ ਜਾਂ ਸਰਕਾਰੀ ਅਦਾਰਿਆਂ ਕੋਲ ਇਹ ਬਹਾਨਾ ਨਹੀਂ ਰਹਿ ਜਾਂਦਾ ਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਨਿੱਜੀ ਅਤੇ ਪਰਿਵਾਰਕ ਕਾਰਨਾਂ ਕਰਕੇ ਵੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਬਹਾਨੇ ਤਹਿਤ ਹੀ ਸਰਕਾਰਾਂ ਵੱਲੋਂ ਪੀੜ੍ਹਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਾ ਲਾਭ ਨਹੀਂ ਦਿੱਤਾ ਜਾਂਦਾ। ਕਿਸਾਨ ਕਮਿਸ਼ਨ ਨੇ ਇਹ ਬਿਲਕੁਲ ਸਹੀ ਸਲਾਹ ਦਿੱਤੀ ਹੈ ਕਿ ਖੁਦਕੁਸ਼ੀਆਂ ਤੋਂ ਪੀੜ੍ਹਤ ਕਿਸਾਨ ਪਰਿਵਾਰਾਂ ਨੂੰ ਬਜ਼ੁਰਗਾਂ, ਵਿਧਵਾਵਾਂ, ਜਾਂ ਅੰਗਹੀਣਾਂ ਵਾਂਗ ਹੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇ ਤਾਂ ਜੋ ਉਹ  ਆਪਣਾ ਗੁਜਰ ਬਸਰ ਕਰ ਸਕਣ। ਕਿਸਾਨ ਪਰਿਵਾਰਾਂ ਦੀ ਹਾਲਤ ਇਸ ਸਮੇਂ ਬਹੁਤ ਮਾੜੀ ਹੈ। ਖੇਤੀ ਲਾਗਤ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਦੂਸਰੇ ਪਾਸੇ ਕਿਸਾਨ ਪਰਿਵਾਰਾਂ  ਕੋਲ ਜਮੀਨ ਘੱਟ ਰਹੀ ਹੈ। ਅਜਿਹੀ ਸਥਿਤੀ ਵਿੱਚ ਚੰਗੇ ਭਲੇ ਕਿਸਾਨ ਵੀ ਆਰਥਿਕ ਤੰਗੀ ਵਿੱਚੋਂ ਗੁਜਰ ਰਹੇ ਹਨ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਤਾਂ ਹੋਰ ਵੀ ਮੁਸ਼ਕਲ ਵਿੱਚ ਹਨ। ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕਿਸਾਨ ਪਰਿਵਾਰਾਂ ਦਾ ਮੁਸ਼ਕਲ ਦੇ ਸਮੇਂ ਸਾਥ ਦੇਵੇ। ਇਸ ਦੇ ਨਾਲ ਹੀ ਸਰਕਾਰ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਹੋਣਗੇ ਜਿਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕ ਸਕੇ। ਇਸ ਕਾਰਜ ਲਈ ਖੇਤੀ ਨੂੰ ਲਾਹੇਵੰਦ ਬਣਾਉਣ ਸਬੰਧੀ ਵੱਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਖੇਤੀ ਵਿਗਿਆਨੀ ਲਗਾਤਾਰ ਇਹ ਸਲਾਹਾਂ ਦੇ ਰਹੇ ਹਨ ਕਿ  ਕਿਸਾਨੀ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢਣ ਲਈ ਘੱਟੋ-ਘੱਟ 40 ਫੀਸਦੀ ਕਿਸਾਨਾਂ ਨੂੰ ਖੇਤੀ ਨਾਲੋਂ ਵੱਖ ਕਰਕੇ ਸਵੈ ਰੁਜ਼ਗਾਰ ਜਾਂ ਹੋਰ ਧੰਦਿਆਂ ਵਿੱਚ ਲਾਇਆ ਜਾਵੇ, ਪਰ ਇਹ ਕੁੱਝ ਮੁਸ਼ਕਲ ਕਾਰਜ ਹੈ। ਇਸ ਲਈ ਬਿਹਤਰ ਇਹ ਹੋਵੇਗਾ ਕਿ ਖੇਤੀ ਸੈਕਟਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਰਕਾਰ ਅੱਗੇ ਆਵੇ। ਪੰਜਾਬ ਵਿੱਚ ਖੇਤੀ ਨੂੰ ਲਾਹੇਵੰਦ ਬਣਾਉਣ  ਨਾਲ ਸੂਬੇ ਦਾ ਅਰਥਚਾਰਾ ਵੀ ਮਜ਼ਬੂਤ ਹੋਵੇਗਾ। ਅਸਲ ਵਿੱਚ ਖੇਤੀ ਅਰਥਚਾਰੇ ਦੀ ਕਮਜ਼ੋਰੀ ਕਾਰਨ ਹੀ ਪੰਜਾਬ ਆਰਥਿਕ ਮੰਦਵਾੜੇ ਵਿੱਚੋਂ ਗੁਜਰ ਰਿਹਾ ਹੈ। ਖੇਤੀ ਲਈ ਆਧੁਨਿਕ ਤਕਨੀਕ ਲਿਆਂਦੀ ਜਾਣੀ ਚਾਹੀਦੀ ਹੈ ਜਿਸ ਨਾਲ ਘੱਟ ਖਰਚਾ ਕਰਕੇ ਵਧੇਰੇ ਅਨਾਜ ਪੈਦਾ ਕੀਤਾ ਜਾ ਸਕੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਅਤੇ ਅਧਾਰ ਢਾਂਚਾ ਪ੍ਰਦਾਨ ਕਰੇ ਤਾਂ ਜੋ ਉਹ ਖੇਤੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰ ਸਕਣ। ਸਰਕਾਰ ਨੂੰ ਇਸ ਕਾਰਜ ’ਚ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਿਸਾਨ ਪਹਿਲਾਂ ਹੀ ਲੰਮੇ ਸਮੇਂ ਤੋਂ ਦੁੱਖੜੇ ਭੋਗ ਰਹੇ ਹਨ।
-ਬਲਜੀਤ ਸਿੰਘ ਬਰਾੜ

   ਪਿਛਲੀਆਂ ਸੰਪਾਦਕੀਆਂ
    LETTER TO EDITOR

ਸੰਪਾਦਕੀ ਡਾਕ

ਪਰਮ ਸਤਿਕਾਰਯੋਗ ਜੀਓ ਜੱਥੇਦਾਰ ਗੁਰਬਚਨ ਸਿੰਘ ਜੀ
ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ !
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ।
ਆਪ ਸਿੱਖ ਪੰਥ  ਦੇ ਸੁਪਰੀਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਜੋਂ ਪਿਛਲੇ ਸਾਲ ਜ਼ਿੰਮੇਵਾਰੀ ਸੰਭਾਲੀ ਹੈ। ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਕੀ (ਬਠਿੰਡਾ) ਤੋਂ ਸਿੱਖ ਸਮੁਦਾਇ ਦਾ ਇੱਕ ਵੱਖਰਾ ਨਾਨਕਸ਼ਾਹੀ ਕੈਲੰਡਰ 2003 ਵਿੱਚ ਖਾਲਸੇ ਦੀ ਸਾਜਨਾ ਵਾਲੇ ਦਿਨ ਰਿਲੀਜ਼ ਕਰਕੇ ਲਾਗੂ ਕੀਤਾ ਗਿਆ ਸੀ, ਪੰਥਕ ਜੱਥੇਬੰਦੀਆਂ ਦੇ ਇਤਰਾਜ਼ਾਂ ਕਰਕੇ ਹੁਣ ਇਸ ਕੈਲੰਡਰ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਇਨ੍ਹਾਂ ਸੋਧਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ  ਪ੍ਰਵਾਨਗੀ ਦਿੱਤੀ ਹੈ। ਇਸ ਸਬੰਧ ਵਿੱਚ ਆਪ ਜੀ ਨੂੰ ਬੇਨਤੀ ਭੇਜ ਰਹੇ ਹਾਂ ਕਿ ਜੰਤਰੀ ਵਿੱਚ ਭੱਟਾਂ, ਭਗਤਾਂ, ਬਾਰੇ ਵੀ ਤਾਰੀਖਾਂ ਛਾਪੀਆਂ ਜਾਣ। ਸਮੁੱਚਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਤੇ ਇਸ ਵਿੱਚ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਸ ਸੋਧੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਤੇ ਜੋਤੀ-ਜੋਤ ਪੁਰਬ ਦੀਆਂ ਤਾਰੀਖਾਂ ਦੇ ਨਾਲ-ਨਾਲ ਸਾਰੇ ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੇ ਪ੍ਰਕਾਸ਼ ਪੁਰਬ ਤੇ ਜੋਤੀ-ਜੋਤ ਪੁਰਬਾਂ ਦੀਆਂ ਤਾਰੀਖਾਂ ਵੀ ਛਾਪੀਆਂ ਜਾਣ? ਦਸਮ ਪਾਤਸ਼ਾਹ ਨੇ ਆਪਣੇ ਅੰਤਿਮ ਸਮੇਂ ਕਿਹਾ ਸੀ ਕਿ ‘‘ਸਭ ਸਿਖਨ  ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।’’ ਗੁਰੂਆਂ ਦੇ ਪੁਰਬਾਂ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਦਾ ਗਾਇਨ ਹੁੰਦਾ ਹੈ ਤੇ ਅਰਦਾਸ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੇ ਪੁਰਬ ਲਈ ਨਿਸ਼ਚਿਤ ਮਿਤੀ ਕਰਕੇ ਉਨ੍ਹਾਂ ਦੀ ਬਾਣੀ ਗਾਇਨ ਕਰਕੇ ਅਰਦਾਸ ਕਰਨ ਦੀ ਪੰ੍ਰ੍ਰਪਰਾ ਵੀ ਸ਼ੁਰੂ ਕੀਤੀ ਜਾਵੇ। ਕ੍ਰਿਪਾ ਕਰਕੇ ਇਨ੍ਹਾਂ ਸੁਝਾਵਾਂ ’ਤੇ ਅਮਲ ਕੀਤਾ ਜਾਵੇ।
ਧੰਨਵਾਦੀ ਹੋਵਾਂਗੇ।
ਬਲਵਿੰਦਰ ਸਿੰਘ ਕੋਟਕਪੂਰਾ

ਸੰਪਾਦਕੀ ਡਾਕ

ਬਹੁਤ ਹੀ ਸਤਿਕਾਰਯੋਗ ਜੀਓ, ਸਤਿ ਸ੍ਰੀ ਅਕਾਲ
ਹਰਭਜਨ ਸਿੰਘ ਬਰਾੜ ਦੀ ਕਿਤਾਬ ‘ਸਾਂਝਾਂ ਆਰ-ਪਾਰ ਦੀਆਂ’ ਹੁਣੇ ਹੀ ਪੜ੍ਹ ਕੇ ਹਟਿਆ ਹਾਂ। ਪਹਿਲਾਂ ਕਿੰਨਾ ਚਿਰ ਬੈਠਾ ਕਿਤਾਬ ਵਿਚਲੀਆਂ  ਘਟਨਾਵਾਂ ਬਾਰੇ ਸੋਚਦਾ ਰਿਹਾ। ਉਨ੍ਹਾਂ ਲੋਕਾਂ ਦੇ ਦੁੱਖਾਂ ਨੂੰ ਮਹਿਸੂਸ ਕਰਕੇ ਕਿੰਨਾ ਚਿਰ ਗੁੰਮ-ਸੁੰਮ ਬੈਠਾ ਰਿਹਾ। ਹੁਣ ਸ਼ਕਤੀ ਜਿਹੀ ਇੱਕਠੀ ਕਰਕੇ ਲਿਖਣ ਲੱਗਿਆ ਹਾਂ। ਕਿਤਾਬ ਵਿੱਚ ਜਿੰਦਾਂ ਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਅਤੇ ਨੂਰਾਂ ਦਾ ਆਪਣੇ ਭਰਾਵਾਂ ਨੂੰ ਮਿਲਣ ਦਾ ਬਿਆਨ ਅੱਖਾਂ ਨਮ ਕਰ ਗਿਆ। ਤੁਹਾਡੀ ਇਹ ਕਿਤਾਬ ਪੜ੍ਹ ਕੇ ਅੱਖਾਂ ਸਾਹਮਣੇ ਵੰਡ ਦੀ ਤਸਵੀਰ ਹੋਰ ਵੀ ਸਾਫ ਹੋ ਗਈ ਹੈ ਕਿ ਲੋਕਾਂ ਨੇ ਵੰਡ ਦੇ ਕਿੰਨੇ ਦੁੱਖ ਝੱਲੇ ਸੀ ਅਤੇ ਅੱਜ ਵੀ ਝੱਲ ਰਹੇ ਹਨ, ਜਿਨ੍ਹਾਂ ਲੋਕਾਂ ਨੂੰ ਤੁਸੀਂ ਮਿਲਾਇਆ ਹੈ, ਉਨ੍ਹਾਂ ਲਈ ਤੁਸੀਂ ਰੱਬ ਹੋ। ਤੁਹਾਡੇ ਵਾਲਾ ਕੰਮ ਕੋਈ ਦੇਵਤਾ ਹੀ ਕਰ ਸਕਦਾ ਹੈ। ਤੁਸੀਂ ਦੋਵਾਂ ਪੰਜਾਬਾਂ ਵਿਚਕਾਰ ਪੁਲ  ਦਾ ਕੰਮ ਕਰਦਿਆਂ ਪੰਜ ਦਰਿਆਵਾਂ ਦੀ ਧਰਤੀ ਦਾ ਲਾਇਕ ਪੁੱਤਰ ਹੋਣ ਦਾ ਸਬੂਤ ਦਿੱਤਾ ਹੈ। ਆਪਣੇ ਪਿੰਡ ਦੀ ਮਿੱਟੀ ਨੂੰ ਤਰਸਦੇ ਮੁਖਤਿਆਰ ਸਿੰਘ  ਨੂੰ ਜਦ ਉਸ ਦੇ ਉੱਧਰ ਰਹਿ ਗਏ ਘਰ ਵਿੱਚੋਂ ਮਿੱਟੀ ਲਿਆ ਕੇ ਦਿੱਤੀ ਹੋਵੇਗੀ ਤਾਂ ਪਤਾ ਨਹੀਂ ਉਸ ਨੇ ਤੁਹਾਨੂੰ ਕਿੰਨੀਆਂ ਹੀ ਅਸੀਸਾਂ ਦਿੱਤੀਆਂ ਹੋਣਗੀਆਂ। ਅਜਿਹੇ ਕਿੰਨੇ ਹੀ ਲੋਕ ਹਨ ਜਿਨ੍ਹਾਂ ਨੂੰ ਤੁਸੀਂ ਮਿਲਾਇਆ ਹੈ।
ਸਕੂਲਾਂ ਵਿੱਚ ਪੜ੍ਹਨ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੂਰਾ ਹਫਤਾ ਬੱਚਿਆਂ ਨੂੰ ਸਾਹਿਤਕ ਕਿਤਾਬਾਂ ਪੜ੍ਹਾਉਣੀਆਂ ਹਨ। ਮੈਂ ਬੱਚਿਆਂ ਨੂੰ ਸਾਹਿਤਕ ਕਿਤਾਬਾਂ ਵੰਡ ਕੇ ਆਪ ‘ਸਾਂਝਾਂ ਆਰ-ਪਾਰ ਦੀਆਂ’ ਪੜ²੍ਹ ਰਿਹਾ ਸੀ। ਜਦੋਂ ‘ਮੈਂ ਮੁਆਫੀ’ ਦੀਆਂ ਅਖੀਰੀ ਲਾਈਨਾਂ ਪੜ੍ਹ ਰਿਹਾ ਸੀ ਤਾਂ ਮੇਰਾ ਮਨ ਭਰ ਆਇਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ। ਇੱਕ ਬੱਚਾ ਮੇਰੇ ਕੋਲ ਆਇਆ। ਮੈਥੋਂ ਕੁੱਝ ਪੁੱਛ ਰਿਹਾ ਸੀ, ਪਰ ਮੇਰਾ ਗੱਚ ਭਰਿਆ ਹੋਣ ਕਰਕੇ ਮੇਰੇ ਮੂੰਹੋਂ ਬੋਲ ਨਹੀਂ ਸੀ ਨਿਕਲ ਰਿਹਾ। ਇਹ ਅੱਜ ਦੀ ਹੀ ਗੱਲ ਹੈ।
‘‘ਨਵੇਂ ਭਾਅ ਜੀ’’ ਨੇ ਬੜਾ ਹੈਰਾਨ ਕਰ ਦਿੱਤਾ ਹੈ ਕਿ ਜਿੰਦਗੀ ਕਿਨੇ ਮੋੜ ਕੱਟਦੀ ਹੈ। ਛਿੰਦੋ ਦਾ ਵਿਆਹ ਵੀ ਬੜਾ ਚੰਗਾ ਕੀਤਾ ਹੈ। ‘ਈਵਨਿਗ ਇੰਨ ਪੈਰਸ’ ਅਤੇ ਹਕੀਮ ਵੱਡਾ ਕਿ ਯਕੀਨ ਜਰੂਰ ਦੱਸਣਾ ਕਿ ਇਹ ਸੱਚਮੁੱਚ ਤੁਹਾਡੇ ਨਾਲ ਵਾਪਰੀ ਹੈ? ਬਾਕੀ ਇਸ ਕਿਤਾਬ ਤੋਂ ਤੁਹਾਨੂੰ ਜ਼ਿੰਜਗੀ ਬਾਰੇ ਹੋਰ ਬੜਾ ਕੁੱਝ ਪਤਾ ਲੱਗਾ ਹੈ।

Read More..

ਸੰਪਾਦਕੀ ਡਾਕ

(ਨਾਭੇ ਦੇ ਨਜ਼ਰ ਬੰਦ ਸਿੰਘਾਂ ਵੱਲੋਂ)
ਸ਼ਾਂਤਮਈ ਸਿੰਘਾਂ ’ਤੇ ਗੋਲੀ ਚਲਾਉਣ ਤੋਂ ਬਾਅਦ ਬਾਦਲ ਦਾ ਪੰਥ ਵਿਰੋਧੀ ਚਿਹਰਾ ਬੇਨਕਾਬ
ਪਿਛਲੇ ਦਿਨੀਂ ਲੁਧਿਆਣੇ ਸ਼ਹਿਰ ’ਚ  ਪੰਥ ਵਿਰੋਧੀ ਅਤੇ ਸਿੱਖ ਗੁਰੂ ਸਾਹਿਬਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਨੂਰਮਹਿਲੀਏ ਆਸ਼ੂਤੋਸ਼ ਦੇ ਸਮਾਗਮ ਦੇ ਵਿਰੋਧ ’ਚ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਸਿੰਘਾਂ ’ਤੇ ਪੰਜਾਬ ਪੁਲਿਸ ਵੱਲੋਂ ਕੀਤੇ ਅੱਤਿਆਚਾਰ ਜਿਸ ’ਚ ਭਾਈ ਦਰਸ਼ਨ ਸਿੰਘ ਲੁਹਾਰਾ ਜੀ ਦੀ ਸ਼ਹਾਦਤ ਹੋਈ ਅਤੇ ਦਰਜਨਾਂ ਸਿੰਘਾਂ ਦੇ ਸਖਤ ਜ਼ਖਮੀ ਕਰਨ ਦੀ ਨਿਖੇਧੀ ਕਰਦਿਆਂ ਹੋਇਆਂ ਭਾਈ ਅਮੋਲਕ ਸਿੰਘ ਅਖਾੜਾ (ਸਕਿਉਰਟੀ ਜੇਲ੍ਹ ’ਚ ਬੰਦ) ਨੇ ਕਿਹਾ ਕਿ 31 ਸਾਲ ਬਾਅਦ ਬਾਦਲ ਨੇ ਫਿਰ ਸਿੱਖ ਕੌਮ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਬਾਦਲ ਦੀ ਸ਼ਹਿ ’ਤੇ ਨਰਕ-ਧਾਰੀਆਂ ਵੱਲੋਂ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਸਿੰਘਾਂ ਨੂੰ ਸ਼ਹੀਦ ਅਤੇ 78 ਸਿੰਘ ਜ਼ਖਮੀ ਕਰਵਾਏ ਸਨ,ੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬਾਦਲ ਨੇ ਸਮੁੱਚੇ ਪੰਥ ਦੀ ਵਿਰੋਧ ਦੀ ਪਰਵਾਹ ਨਾ ਕਰਦੇ ਹੋਏ ਇਸ ਗੁਰੂ ਅਤੇ ਪੰਥ ਵਿਰੋਧੀ ਆਸ਼ੂਤੋਸ਼ ਦੇ ਸਮਾਗਮ ਕਰਵਾ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਸਮੁੱਚੇ ਪੰਥ ਨਾਲ ਗਦਾਰੀ ਕੀਤੀ ਹੈ।  ਇਸ ਲਈ ਖਾਲਸਾ ਪੰਥ ਇਸ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਭਾਈ ਅਖਾੜਾ ਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਦੋ ਦਿਨ ਪਹਿਲਾਂ ਜਿਸ ਪੰਜਾਬ ਪੁਲਿਸ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਗਿੱਦੜ ਕੁੱਟ ਕੀਤੀ, ਦਰਜਨਾਂ ਵਾਹਨ ਸਾੜ ਕੇ ਸੁਆਹ ਕੀਤੇ ਅਤੇ ਪੰਜਾਬ ਜਿਹੜਾ ਕਿ ਪਹਿਲਾਂ ਹੀ ਬੜੇ ਵੱਡੇ  ਕਰਜ਼ੇ ਥੱਲੇ ਦੱਬਿਆ ਹੋਇਆ ਹੈ। ਅਖਬਾਰਾਂ ਅਨੁਸਾਰ 900 ਕਰੋੜ ਦਾ ਨੁਕਸਾਨ ਉਸ ਵੇਲੇ ਨਾ ਇਨ੍ਹਾਂ  ਸੂਰਬੀਰਾਂ ਤੋਂ ਗੋਲੀ ਚੱਲੀ ਅਤੇ ਨਾ ਹੀ ਵਹਿਸ਼ਤ ਦਾ ਨੰਗਾ ਨਾਚ ਕਰ ਰਹੇ ਪਰਵਾਸੀਆਂ ਤੋਂ ਆਪਣੀਆਂ ਜਾਨਾਂ ਬਚਾਉਣੀਆਂ ਔਖੀਆਂ ਹੋ ਗਈਆਂ। ਉਦੋਂ ਉੱਥੋਂ ਦੇ ਪੇਂਡੂ ਸਿੱਖਾਂ ਨੇ ਘੇਰ-ਘੇਰ ਕੇ ਕੁੱਟਦਿਆਂ ਦੀਆਂ ਜਾਨਾਂ ਬਚਾਈਆਂ। ਭਾਈ ਅਖਾੜਾ ਨੇ ਕਿਹਾ ਕਿ ਵਿਆਨਾ ਕਾਂਡ ਵਿੱਚ ਪੰਜਾਬ ਦੀ ਅਰਬਾਂ ਦੀ ਸੰਪਤੀ ਨੂੰ ਸਾੜਨ ਵਾਲੇ ਗੁੰਡਾ ਬਰਗੇਡ ਦੇ ਸ਼ਹੀਦਾਂ ਨੂੰ ਮਿਲੀ ਬਾਦਲ ਨੇ 5-5 ਲੱਖ ਪੰਜਾਬ ਦੇ ਖਜ਼ਾਨੇ ’ਚੋਂ ਦੇ ਕੇ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੱਡੇ ਬਾਦਲ ਨੇ ਹਮੇਸ਼ਾ ਸਿੱਖ ਨੌਜਵਾਨਾਂ ਦਾ ਹੀ ਘਾਣ ਕੀਤਾ ਅਤੇ ਹੁਣ ਚਾਹੇ ਨਕਸਲੀ ਲਹਿਰ ਹੋਵੇ ਚਾਹੇ 1978 ਦਾ ਸਾਕਾ ਜਾਂ ਸਿਰਸੇ ਵਾਲੇ ਸਾਧ ਦੀ ਲੜਾਈ ਵਿੱਚ ਹਮੇਸ਼ਾ ਪੰਥ ਵਿਰੋਧੀਆਂ ਨੂੰ ਖੁਸ਼ ਕਰਕੇ ਆਪਣੇ ਅਤੇ ਆਪਣੇ ਫਰਜੰਦ ਦੀ ਕੁਰਸੀ ਪੱਕੀ ਕਰਨ ਵਾਸਤੇ ਹਮੇਸ਼ਾ ਪੰਥ ਵਿਰੋਧੀ ਸ਼ਕਤੀਆਂ ਦੀ ਹੀ ਪਿੱਠ ਠੋਕੀ ਹੈ। ਸੌ ਇਸ ਸਮੇਂ ਜ਼ਰੂਰਤ ਹੈ ਕਿ ਪੰਥ ਨਾਲ ਹਮਦਰਦੀ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਆਪਣੇ ਛੋਟੇ-ਮੋਟੇ ਗਿਲੇ-ਸ਼ਿਕਵੇ ਭੁੱਲ ਕੇ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਜਾਣ। ਤਾਂ ਕਿ ਬਾਦਲ ਪਰਿਵਾਰ ਦੇ ਗਲਬੇ ’ਚੋਂ ਪੰਥ ਨੂੰ ਆਜ਼ਾਦ ਕਰਵਾਇਆ ਜਾ ਸਕੇ। ਸੋ ਅਸੀਂ ਧਰਮ ਦੀ ਖਾਤਰ ਜੇਲ੍ਹਾਂ ਵਿੱਚ ਬੰਦ ਸਿੰਘਾਂ ਵੱਲੋਂ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਜੇ ਅੱਜ ਵੀ ਅਸੀਂ ਆਪਣੀਆਂ ਛੋਟੇ-ਛੋਟੇ ਲਾਲਚਾਂ ’ਚੋਂ ਨਿਕਲ ਕੇ ਬਾਦਲ ਨੂੰ ਇਸੇ ਤਰ੍ਹਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟਣ ਦੀ ਖੁਲ੍ਹ ਦੇਈ ਰੱਖੀ ਤਾਂ ਇਤਿਹਾਸ ਦੇ ਅਸੀਂ ਵੀ ਦੇਣਦਾਰ ਹੋਵਾਂਗੇ।
ਪੰਥ ਦਾ ਦਾਸ ਅਮੋਲਕ ਸਿੰਘ (ਅਖਾੜਾ)

    PREVIOUS LETTER TO EDITOR
 


INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO