ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਮਾਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਆਸਟਰੇਲੀਆ, 9 ਮਾਰਚ (ਅ.ਬ.)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਦੀ ਮਾਤਾ ਸ੍ਰੀਮਤੀ ਗੁਰਦੇਵ ਕੌਰ ਪਤਨੀ ਭਾਈ ਜੰਗੀਰ ਸਿੰਘ ਖਾਲਸਾ ਦਾ ਦੇਹਾਂਤ ਹੋਣ ਨਾਲ ਪੂਰੇ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਤਾ ਗੁਰਦੇਵ ਕੌਰ ਨਾਮ ਜੱਪਣ ਵਾਲੇ ਅਤੇ ਧਾਰਮਿਕ ਸਖਸ਼ੀਅਤ ਸਨ। ਆਸਟਰੇਲੀਆ ਦੀ ਸਿੱਖ ਸੰਗਤ ਵੱਲੋਂ ਮਾਤਾ ਗੁਰਦੇਵ ਕੌਰ ਦੀ ਮੌਤ ’ਤੇ ਭਾਈ ਜਸਵੀਰ ਸਿੰਘ ਖਾਲਸਾ ਨਾਲ ਦੁੱਖ ਸਾਂਝਾ ਕਰਨ ਵਾਲੇ ਸ. ਗੁਰਪ੍ਰੀਤ ਸਿੰਘ ਸਿੱਧੂ (ਦਾਊਧਰ), ਪਰਮਜੀਤ ਸਿੰਘ ਖਾਲਸਾ, ਮਨਜੀਤ ਸਿੰਘ, ਕੁਲਦੀਪ ਸਿੰਘ, ਅਰਜੁਨ ਸਿੰਘ, ਮਨਜਿੰਦਰ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ ਅਤੇ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ।
ਲਾਦੇਨ ਦਾ ਸਹਿਯੋਗੀ ਪਾਕਿ ’ਚ ਗ੍ਰਿਫ਼ਤਾਰ ਕਰਾਚੀ, 8 ਮਾਰਚ (ਵਿਸ਼ਵ ਵਾਰਤਾ)-ਅਲਕਾਇਦਾ ਦੇ ਸਰਗਨਾ ਓਬਾਮਾ ਬਿਨ ਲਾਦੇਨ ਦੇ ਇੱਕ ਖਾਸ ਸਹਿਯੋਗੀ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਿਕ ਮੀਡੀਆ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਅਬੂ ਯਾਹੀਆ ਮੁਜਾਹਿਦੀਨ ਅਲਕਾਦਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਬੂ ਯਾਹੀਆ ਲਾਦੇਨ ਦਾ ਨਜ਼ਦੀਕੀ ਸਹਿਯੋਗੀ ਸੀ ਅਤੇ ਉਹ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਦਾ ਲੋੜੀਂਦੀ ਸੂਚੀ ਵਿੱਚ ਸੀ। ਅਧਿਕਾਰਿਆਂ ਨੇ ਸੋਮਵਾਰ ਨੂੰ ਦੱਸਿਆ ਕਿ ਯਾਹੀਆ ਨੂੰ ਅੱਗੇ ਦੀ ਜਾਂਚ ਲਈ ਇਸਲਾਮਾਬਾਦ ਲਿਆਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ 9/11 ਤੋਂ ਬਾਅਦ ਯਾਹੀਆ ਲਾਦੇਨ ਦੇ ਨਾਲ ਰਹਿ ਰਿਹਾ ਸੀ। ਯਾਹੀਆ ਅਮਰੀਕੀ ਨਾਗਰਿਕ ਹੈ।
ਜੈਡ ਗੁੱਡੀ ਆਪਣੇ ਬੇਟਿਆਂ ਲਈ ਛੱਡ ਗਈ ਹੈ 30 ਲੱਖ ਪੌਂਡ ਲੰਦਨ, 8 ਮਾਰਚ (ਵਿਸ਼ਵ ਵਾਰਤਾ)-ਰਿਆਲਟੀ ਟੀ.ਵੀ. ਸ਼ੋਅ ਦੀ ਸਟਾਰ ਜੈੱਡ ਗੁੱਡੀ ਆਪਣੇ ਦੋ ਬੇਟਿਆਂ ਲਈ 30 ਲੱਖ ਪੌਂਡ ਦੀ ਰਾਸ਼ੀ ਛੱਡ ਗਈ ਹੈ ਜਦਕਿ ਪਤੀ ਜੈਕ ਟਵੀਡ ਲਈ ਇੱਕ ਕੌੜੀ ਵੀ ਨਹੀਂ। ਬਿੱਗ ਬ੍ਰਦਰ ਤੋਂ ਸੁਰਖ਼ੀਆਂ ਵਿੱਚ ਆਈ 27 ਸਾਲਾ ਗੁੱਡੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਇੱਕ ਰਿਪੋਰਟ ਮੁਤਾਬਿਕ ਗੁੱਡੀ ਨੇ ਆਪਣੇ ਬੱਚਿਆਂ ਲਈ ਇੱਕ ਟਰੱਸਟ ਸਥਾਪਿਤ ਕੀਤਾ ਸੀ ਅਤੇ ਆਪਣੀ ਵਸੀਅਤ ਵਿੱਚ 22 ਸਾਲਾ ਪਤੀ ਟਵੀਡ ਨੂੰ ਇਸ ਤੋਂ ਅਲੱਗ ਰੱਖਿਆ ਸੀ। ਜ਼ਿਕਰਯੋਗ ਹੈ ਕਿ ਟਵੀਡ ’ਤੇ 19 ਸਾਲਾ ਇੱਕ ਲੜਕੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਕਰਨ ਦਾ ਦੋਸ਼ ਹੈ ਅਤੇ ਉਸ ’ਤੇ ਮੁਕੱਦਮਾ ਚਲਾਇਆ ਜਾਣਾ ਹੈ। ਹਾਲਾਂਕਿ ਟਵੀਡ ਨੂੰ ਗੁੱਡੀ ਦੀ ਕਰੀਬ 14 ਹਜ਼ਾਰ ਪੌਂਡ ਦੀ ਇੱਕ ਕਾਰ ਮਿਲੀ ਹੈ ਪਰ ਉਹ ਵੀ ਦੇਣਾ ਜਾਂ ਨਾ ਦੇਣਾ ਟਰੱਸਟੀ ਦੀ ਮਰਜ਼ੀ ’ਤੇ ਹੈ। ਟੀ.ਵੀ. ਸ਼ੋਅ ਸੈਲੀਬ੍ਰਿਟੀ ਬਿਗ ਬ੍ਰਦਰ ਵਿੱਚ ਅਭਿਨੇਤਰੀ ਸ਼ਿਲਪਾ ਸ਼ੈਟੀ ’ਤੇ ਨਸਲੀ ਟਿੱਪਣੀ ਕਰਨ ਵਾਲੀ ਗੁੱਡੀ ਬਾਅਦ ਦੇ ਦਿਨਾਂ ਵਿੱਚ ਭਾਰਤ ਆਈ ਸੀ।
ਅਮਰੀਕਾ ਵੱਲੋਂ ਪਾਕਿ ’ਚ ਹੋਈਆਂ ਗ੍ਰਿਫ਼ਤਾਰੀਆਂ ਦੀ ਪ੍ਰਸ਼ੰਸਾ ਵਾਸ਼ਿੰਗਟਨ, 5 ਮਾਰਚ (ਵਿਸ਼ਵ ਵਾਰਤਾ)-ਓਬਾਮਾ ਪ੍ਰਸ਼ਾਸਨ ਨੇ ਅੱਜ ਅਤਿਅੰਤ ਲੋਂੜੀਂਦੀਆਂ ਗ੍ਰਿਫ਼ਤਾਰੀਆਂ ਵਿੱਚ ਖਾਸ ਕਰਕੇ ਵੱਡੇ ਤਾਲਿਬਾਨ ਨੇਤਾਵਾਂ ਦੀ ਹਾਲ ਵਿੱਚ ਹੋਈ ਗ੍ਰਿਫ਼ਤਾਰੀ ’ਤੇ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਹੈ। ਜਨਤਕ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਪੀ.ਜੇ. ਕਰਾਉਲੇ ਪੱਤਰਕਾਰ ਸੰਮੇਲਨ ਵਿੱਚ ਕਿਹਾ– ਵਿਆਪਕ ਤੌਰ ’ਤੇ ਅਸੀਂ ਪਾਕਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਘੱਟ ਕਰਨ ਅਤੇ ਉਸ ’ਤੇ ਉਠਾਏ ਗਏ ਕਦਮਾਂ ਦੀ ਪ੍ਰਸ਼ੰਸਾ ਕਰਦੇ ਹਨ ਜੋ ਪਾਕਿਸਤਾਨ ਲਈ ਸਿੱਧੇ ਤੌਰ ’ਤੇ ਖ਼ਤਰਾ ਹਨ। ਇੱਕ ਪ੍ਰਸ਼ਨ ਦੇ ਉਤਰ ਵਿੱਚ ਕਰਾਉਲੇ ਨੇ ਕਿਹਾ– ਅਸੀਂ ਇਹਨਾਂ ਸੰਕੇਤਾਂ ਤੋਂ ਕਾਫ਼ੀ ਉਤਸ਼ਾਹਿਤ ਹਨ ਅਤੇ ਪਿਛਲੇ ਸਾਲ ਸਾਡੇ ਵਿਚਾਲੇ ਜੋ ਸੰਬੰਧ ਕਾਇਮ ਹੋਇਆ ਹੈ ਉਸ ਨੂੰ ਲੈ ਕੇ ਅਸੀਂ ਗੱਲਬਾਤ ਅਤੇ ਸਹਿਯੋਗ ਜਾਰੀ ਰੱਖਾਂਗੇ।
ਇਰਾਕ ’ਚ ਆਤਮਘਾਤੀ ਹਮਲਿਆਂ ’ਚ 5 ਮਰੇ ਬਗਦਾਦ, 3 ਮਾਰਚ (ਵਿਸ਼ਵ ਵਾਰਤਾ)– ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਉਤਰੀ ਸ਼ਹਿਰ ਬਾਕੂਬਾ ਵਿਚ ਅੱਜ ਤਿੰਨ ਆਤਮਘਾਤੀ ਬੰਬ ਹਮਲਿਆਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਇਹ ਆਤਮਘਾਤੀ ਹਮਲੇ ਦੋ ਪੁਲਿਸ ਸਟੇਸ਼ਨਾਂ ਅਤੇ ਇਕ ਹਸਪਤਾਲ ਵਿਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ ਆਤਮਘਾਤੀ ਬੰਬ ਹਮਲਾਵਰ ਨੇ ਵਿਸਫੋਟਕ ਨਾਲ ਭਰੀ ਇਕ ਕਾਰ ਨੂੰ ਇਮਾਰਤ ਨਾਲ ਟਕਰਾ ਦਿੱਤਾ। ਉਨ੍ਹਾਂ ਦੱਸਿਆ ਕਿ ਬਾਕੂਬਾ ਵਿਚ ਅੱਤਵਾਦੀ ਸੰਗਠਨ ਅਲਕਾਇਦਾ ਸਰਗਰਮ ਹੈ ਅਤੇ ਅਮਰੀਕੀ ਸੈਨਾ ਅਤੇ ਇਰਾਕੀ ਸੁਰੱਖਿਆ ਬਲ ਉਨ੍ਹਾਂ ਦੇ ਸਫਾਏ ਲਈ ਮੁਹਿੰਮ ਚਲਾ ਰਹੀ ਹੈ।
ਜਦੋਂ ਪਤਨੀ ਤੋਂ ਡਰ ਗਏ ਓਬਾਮਾ ਵਾਸ਼ਿੰਗਟਨ, 3 ਮਾਰਚ (ਵਿਸ਼ਵ ਵਾਰਤਾ)– ਹਰ ਆਮ ਆਦਮੀ ਦੀ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੀ ਆਪਣੀ ਪਤਨੀ ਤੋਂ ਕਾਫੀ ਡਰਦੇ ਹਨ। ਇਸ ਦੀ ਤਾਜ਼ਾ ਮਿਸਾਲ ਇਕ ਸਮਾਗਮ ਦੌਰਾਨ ਸਾਹਮਣੇ ਆਈ। ਪਿਛਲੇ ਸਮੇਂ ਤੋਂ ਓਬਾਮਾ ਦਾ ਕੋਲੇਸਟ੍ਰਾਲ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫੈਟ ਵਾਲਾ ਖਾਣਾ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ। ਓਬਾਮਾ ਨੇ ਪਿਛਲੇ ਦਿਨੀਂ ਜਰਜੀਆ ਵਿਚ ਇਕ ਸਮਾਗਮ ਦੌਰਾਨ ਫੈਟ ਵਾਲੇ ਭੋਜਨ ਦੀ ਪਲੇਟ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਤੁਸੀਂ ਮਿਸ਼ੇਲ ਨੂੰ ਨਾ ਦੱਸਣਾ। ਓਬਾਮਾ ਨੇ ਕਿਹਾ ਕਿ ਮੈਂ ਆਪਣੇ ਕੋਲਸਟ੍ਰਾਲ ਨੂੰ ਲੈ ਕੇ ਕੋਈ ਭਾਸ਼ਣ ਨਹੀਂ ਸੁਣਨਾ ਚਾਹੁੰਦਾ। ਓਬਾਮਾ ਦੇ ਭੋਜਨ ਵਿਚ ਫ੍ਰਾਈਡ ਚਿਕਨ, ਮੈਕ੍ਰੋਨੀ ਅਤੇ ਚੀਜ਼, ਕ੍ਰੀਮ ਕਾਰਨ ਅਤੇ ਬਨਾਨਾ ਪੁਡਿੰਗ ਸ਼ਾਮਿਲ ਸੀ।
ਇਰਾਨ ਸਕਾਰਾਤਮਿਕ ਤਰੀਕੇ ਨਾਲ ਅੱਗੇ ਆਵੇ– ਅਮਰੀਕਾ ਵਾਸ਼ਿੰਗਟਨ, 2 ਮਾਰਚ (ਵਿਸ਼ਵ ਵਾਰਤਾ)–ਓਬਾਮਾ ਪ੍ਰਸ਼ਾਸਨ ਨੇ ਇਰਾਨ ਤੋਂ ਉਸ ਦੇ ਪ੍ਰਮਾਣੂ ਮੁੱਦਿਆਂ ’ਤੇ ਅੰਤਰ–ਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਵੱਲੋਂ ਉਠਾਏ ਗਏ ਸਵਾਲਾਂ ਦੇ ਸਕਾਰਾਤਮਿਕ ਤਰੀਕੇ ਨਾਲ ਅੱਗੇ ਆ ਕੇ ਜਵਾਬ ਦੇਣ ਦੀ ਅਪੀਲ ਕੀਤੀ ਹੈ। ਜਨਤਕ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਪੀ.ਜੇ. ਕਰਾਉਲੇ ਨੇ ਕਿਹਾ– ਕੋਈ ਵੀ ਮੱਧ ਏਸ਼ੀਆ ਵਿੱਚ ਪ੍ਰਮਾਣੂ ਹਥਿਆਰਾਂ ਦੀ ਦੌੜ ਨਹੀਂ ਦੇਖਣਾ ਚਾਹੁੰਦਾ ਪਰ ਇਰਾਨ ਲਈ ਇਹ ਬਿਹਤਰ ਹੋਵੇਗਾ ਕਿ ਉਹ ਇਸ ਰਿਪੋਰਟ ਦਾ ਵਿਰੋਧ ਕਰਨ ਦੀ ਬਜਾਏ ਸਕਾਰਾਤਮਿਕ ਰੂਪ ਨਾਲ ਅੱਗੇ ਆ ਕੇ ਆਈ.ਏ.ਈ.ਏ. ਵੱਲੋਂ ਪੂਰੇ ਅੰਤਰ–ਰਾਸ਼ਟਰੀ ਭਾਈਚਾਰੇ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦੇਵੇ। ਉਚ ਅਧਿਕਾਰੀ ਨੇ ਇਰਾਨ ਦੇ ਉਚ ਨੇਤਾ ਅਯਾਤੁਉਲ੍ਹਾ ਵੱਲੋਂ ਆਈ.ਏ.ਈ.ਏ. ਖ਼ਿਲਾਫ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਹ ਉਹਨਾਂ ਸਵਾਲਾਂ ਦੇ ਬਾਰੇ ਵਿੱਚ ਹੈ ਜੋ ਪੂਰੀ ਦੁਨੀਆਂ ਦੇ ਦਿਮਾਗ ਵਿੱਚ ਇਰਾਨ ਨੂੰ ਲੈ ਕੇ ਹੈ। ਉਸ ਦੀ ਭੂਮਿਕਾ ਬਾਰੇ ਹੈ ਜੋ ਉਹ ਖੇਤਰ ਵਿੱਚ ਨਿਭਾ ਰਿਹਾ ਹੈ। ਇਹ ਸਵਾਲ ਉਸ ਦੀ ਪ੍ਰਮਾਣੂ ਚਿੰਤਾਵਾਂ ਬਾਰੇ ਹੈ।
ਅਫ਼ਗਾਨ ’ਚ ਹਮਲਿਆਂ ਦੇ ਪ੍ਰਸਾਰਣ ’ਤੇ ਰੋਕ ਕਾਬੁਲ, 2 ਮਾਰਚ (ਵਿਸ਼ਵ ਵਾਰਤਾ)–ਅਫ਼ਗਾਨਿਸਤਾਨ ਦੀ ਖੁਫੀਆ ਸੇਵਾ ਨੇ ਦੇਸ਼ ਵਿੱਚ ਅੱਤਵਾਦੀ ਹਮਲਿਆਂ ਤੋਂ ਬਾਅਦ ਦੀ ਸਥਿਤੀ ਦੇ ਸਿੱਧੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਹੈ। ਮੀਡੀਆ ’ਤੇ ਇਹ ਪਾਬੰਦੀ ਕਾਬੁਲ ਵਿੱਚ ਇੱਕ ਆਤਮਘਾਤੀ ਹਮਲੇ ਦੇ ਤਿੰਨ ਦਿਨ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਘੱਟੋ–ਘੱਟ 16 ਲੋਕ ਮਾਰੇ ਗਏ ਸਨ। ਹਮਲੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਵਿੱਚ ਬਹੁਤ ਸਾਰੇ ਵਿਦੇਸ਼ੀ ਸਨ। ਨੈਸ਼ਨਲ ਡਾਇਰੈਕਟਰੇਟ ਆਫ਼ ਸਿਕਊਰਿਟੀ ਦੇ ਬੁਲਾਰੇ ਨੇ ਦੱਸਿਆ ਕਿ ਪਾਬੰਦੀ ਦਾ ਪਾਲਣ ਨਾ ਕਰਨ ਵਾਲੇ ਪੱਤਰਕਾਰਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਦੱਖਣੀ ਕੋਰੀਆ ’ਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ਮਾਸਕੋ, 2 ਮਾਰਚ (ਵਿਸ਼ਵ ਵਾਰਤਾ)–ਦੱਖਣੀ ਕੋਰੀਆ ਵਿੱਚ ਅੱਜ ਨਿਯਮਿਤ ਟਰੇਨਿੰਗ ਦੌਰਾਨ ਦੋ ਲੜਾਕੂ ਜਹਾਜ਼ਾਂ ਵਿੱਚ ਟੱਕਰ ਹੋ ਗਈ। ਜਹਾਜ਼ਾਂ ਦੇ ਪਾਇਲਟ ਲਾਪਤਾ ਦੱਸੇ ਜਾ ਰਹੇ ਹਨ। ਇੱਕ ਖ਼ਬਰ ਏਜੰਸੀ ਆਰ.ਆਈ.ਏ. ਨੋਵੋਤਸੀ ਅਨੁਸਾਰ ਇਹ ਹਾਦਸਾ ਤੱਟੀ ਸ਼ਹਿਰ ਗੈਂਗਨਿਯੁੰਗ ਦੇ ਪਹਾੜੀ ਇਲਾਕੇ ਵਿੱਚ ਹੋਇਆ। ਹਵਾਈ ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ਾਂ ਦੇ ਲਾਪਤਾ ਪਾਇਲਟਾਂ ਦੀ ਖੋਜ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਰਾਹਤ ਕਾਰਜ ਲਈ ਦੋ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਕਾਬੁਲ ’ਚ ਆਤਮਘਾਤੀ ਹਮਲੇ, ਕਈ ਭਾਰਤੀਆਂ ਸਮੇਤ 17 ਲੋਕ ਮਾਰੇ ਗਏ ਕਾਬੁਲ, 26 ਫਰਵਰੀ (ਵਿਸ਼ਵ ਵਾਰਤਾ)-ਅਫਗਾਨਿਸਤਾਨ ਦੀ ਰਾਜਧਾਨੀ ਅੱਜ ਆਤਮਘਾਤੀ ਹਮਲਾਵਰਾਂ ਦੇ ਸਿਲਸਿਲੇਵਾਰ ਧਮਾਕਿਆਂ ਨਾਲ ਕੰਬ ਉਠਿਆ। ਜਾਣਕਾਰੀ ਅਨੁਸਾਰ ਤਿੰਨ ਆਤਮਘਾਤੀ ਹਮਲਾਵਰਾਂ ਨੇ ਸਿਲਸਿਲੇਵਾਰ ਧਮਾਕੇ ਕੀਤੇ ਅਤੇ ਸੁਰੱਖਿਆ ਬਲਾਂ ਨਾਲ ਗੋਲੀਬਾਰੀ ਵੀ ਕੀਤੀ ਜਿਸ ਵਿਚ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਕੁਝ ਭਾਰਤੀ ਵੀ ਸ਼ਾਮਿਲ ਹਨ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਾਲਿਬਾਨ ਨੇ ਲੈਂਦਿਆਂ ਕਿਹਾ ਹੈ ਕਿ ਪੰਜ ਆਤਮਘਾਤੀ ਹਮਲਾਵਰਾਂ ਨੇ ਅੱਜ ਸਵੇਰੇ ਦੋ ਇਮਾਰਤਾਂ ਵਿਚ ਧਮਾਕੇ ਕੀਤਾ।
Read More..
ਨਾਵਲਕਾਰ ਸਿਵਚਰਨ ਜੱਗੀ ਕੁੱਸਾ 2010 ਦੇ ਐਵਾਰਡ ਲਈ ਨਾਮਜ਼ਦ ਲੰਡਨ, 23 ਫਰਵਰੀ (ਅ.ਬ.)-ਪੰਜਾਬੀ ਦੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ ‘ਪੰਜਾਬੀਜ ਇਨ ਬ੍ਰਿਟੇਨ’ ਆਲ ਪਾਰਟੀ ਪਾਰਲੀਮੈਂਟਰੀ ਗਰੁ¤ਪ’ ਵੱਲੋਂ 2010 ਦੇ ਪੰਜਾਬੀ ਸਭਿਆਚਾਰਕ ਐਵਾਰਡ ਨਾਲ ਨਿਵਾਜਣ ਦਾ ਫੈਸਲਾ ਕੀਤਾ ਹੈ। ਹੇਜ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ ‘ਪੰਜਾਬੀਜ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁ¤ਪ’ ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਜਾਰੀ ਹੋਏ ਪੱਤਰ ਰਾਹੀਂ 24 ਮਾਰਚ 2010 ਨੂੰ ਪੰਜਾਬੀ ਸੱਭਿਆਚਾਰ ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ, 1 ਵਿਅੰਗ ਸੰਗ੍ਰਹਿ ਅਤੇ ਅਨੇਕਾਂ ਹੀ ਲੇਖ ਪਾਉਣ ਵਾਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਲੰਡਨ ਪਾਰਲੀਮੈਂਟ ਹਾਊਸ ਦੇ ਜੁਬਲੀ ਹਾਲ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਸੰਬੰਧੀ
Read More..
ਅਮਰੀਕਾ ਉਤਰ ਕੋਰੀਆ ਦੇ ਸੰਕੇਤ ਦੇ ਇੰਤਜ਼ਾਰ ’ਚ ਵਾਸ਼ਿੰਗਟਨ, 23 ਫਰਵਰੀ (ਵਿਸ਼ਵ ਵਾਰਤਾ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਤਰ ਕੋਰੀਆ ਤੋਂ ਇਹ ਸੰਕੇਤ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਹ ਕੋਰੀਆਈ ਦੀਪ ਨੂੰ ਪ੍ਰਮਾਣੂ ਮੁਹੱਈਆ ਕਰਾਉਣ ਦੇ ਸੰਬੰਧ ਵਿੱਚ ਛੇ ਪੱਖੀ ਵਾਰਤਾ ਵਿੱਚ ਫਿਰ ਤੋਂ ਸ਼ਾਮਲ ਹੋਣ ਦਾ ਇੱਛੁਕ ਹੈ। ਜਨਤਕ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਪੀ.ਜੇ. ਕਰਾਉਲੇ ਨੇ ਕਿਹਾ ਕਿ ਅਸੀਂ ਉਤਰ ਕੋਰੀਆ ਤੋਂ ਇਸ ਉਮੀਦ ਦਾ ਸੰਕੇਤ ਮਿਲਣ ਦਾ ਹਾਲੇ ਤੱਕ ਇੰਤਜ਼ਾਰ ਕਰ ਰਹੇ ਹਨ। ਓਬਾਮਾ ਪ੍ਰਸ਼ਾਸਨ ਵੱਲੋਂ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਹ ਐਲਾਨ ਕੀਤਾ ਗਿਆ ਕਿ ਦੋ ਉਚ ਅਮਰੀਕੀ ਦੂਤਾਂ ਸਟੀਵਨ ਬਾਸਵਾਰਥ ਅਤੇ ਸੁੰਗ ਕਿਮ ਛੇ ਪੱਖੀ ਵਾਰਤਾ ਪ੍ਰਕਿਰਿਆ ਲਈ ਆਪਣੇ ਸਾਂਝੀਦਾਰਾਂ ਦੇ ਨਾਲ ਵਿਚਾਰ–ਵਟਾਂਦਰੇ ਲਈ ਅੱਜ ਵਾਸ਼ਿੰਗਟਨ ਤੋਂ ਰਵਾਨਾ ਹੋਣਗੇ। ਇਹ ਦੂਤ ਪੇਈਚਿੰਗ, ਸੋਲ ਅਤੇ ਟੋਕਿਓ ਜਾਣਗੇ।
|