


ਚੰਡੀਗੜ੍ਹ , 6 ਅਕਤੂਬਰ (ਅ.ਬ)-ਭਾਰਤੀ ਪ੍ਰਸ਼ੰਸਕ ਹੁਣ ਆਪਣੀਆਂ ਦੋ ਰਾਸ਼ਟਰੀ ਹਾਕੀ ਟੀਮਾਂ ਦੇ ਐਕਸ਼ਨ ਆਗਾਮੀ ਲੈਂਕੋ ਇੰਟਰਨੈਸ਼ਨਲ ਸੁਪਰ ਲੜੀ ਵਿਚ ਦੇਖ ਸਕਣਗੇ। ਜਿਸਦਾ ਸਿੱਧਾ ਪ੍ਰਸਾਰਣ ਈਐਸਪੀਐਨ ਸਟਾਰ ਸਪੋਰਟਸ ’ਤੇ 20-23 ਅਕਤੂਬਰ 2011 ਦੇ ਵਿਚਕਾਰ ਹੋਵੇਗਾ, ਹਾਕੀ ਆਸਟ੍ਰੇਲੀਆ ਨੇ ਅੱਜ ਇਹ ਐਲਾਨ ਕੀਤਾ ਹੈ। ਕ੍ਰਿਕੇਟ ਦੇ ਟੀ20 ਫਾਰਮੇਟ ਦੀ ਤਰ੍ਹਾਂ ਹੀ ਹਾਕੀ ਨਾਈਨਜ਼ ਵਿਚ ਹਾਕੀ ਦਾ ਕ੍ਰਾਂਤੀਕਾਰੀ ਰੂਪ ਨਵੇਂ ਫਾਰਮੇਟ ਅਤੇ ਨਵੇਂ ਨਿਯਮਾਂ ਦੇ ਨਾਲ ਦੇਖਣ ਨੂੰ ਮਿਲੇਗਾ ਜੋ ਕਿ ਹਾਕੀ ਵਿਚ ਰੋਮਾਂਚ ਨੂੰ ਹੋਰ ਵਧਾਵੇਗਾ। ਏਸ਼ੀਆ ਚੈਂਪੀਅਨ ਟਰਾਫੀ ਦੀ ਆਪਣੀ ਤਾਜ਼ਾ ਜਿੱਤ ਦੇ ਨਾਲ ਭਾਰਤ ਇਸ ਟੂਰਨਾਮੈਂਟ ਵਿਚ ਮਰਦਾਂ ਅਤੇ ਔਰਤਾਂ ਦੋਨੋਂ ਟੀਮਾਂ ਭੇਜ ਰਿਹਾ ਹੈ। ਭਾਰਤੀ ਮੈਨਜ਼ (ਮਰਦ) ਟੀਮ ਦਾ ਮੁਕਾਬਲਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪਾਕਿਸਤਾਨ ਨਾਲ ਹੋਵੇਗਾ ਜਦੋਂ ਵੂਮੈਨਜ਼ (ਔਰਤਾਂ) ਟੀਮ ਦਾ ਮੁਕਾਬਲਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਲੇਸ਼ੀਆ ਨਾਲ ਹੋਵੇਗਾ। ਜਿਨ੍ਹਾਂ ਮੈਂਚਾਂ ਵਿਚ ਭਾਰਤੀ ਮੈਨਜ਼ ਅਤੇ ਵੂਮੈਨਜ਼ ਟੀਮਾਂ ਸ਼ਾਮਲ ਹੋਣਗੀਆਂ ਉਨ੍ਹਾਂ ਦਾ ਸਿੱਧਾ ਪ੍ਰਸਾਰਣ 20 ਅਕਤੂਬਰ ਤੋਂ ਈਐਸਪੀਐਨ-ਸਟਾਰ
ਸਪੋਰਟਸ ’ਤੇ ਕੀਤਾ ਜਾਵੇਗਾ। ਲੈਂਕੋ ਇੰਟਰਨੈਸ਼ਨਲ ਸੁਪਰ ਸੀਰੀਜ ਦੇ ਪ੍ਰਸ਼ੰਸਕ ਨਾ ਸਿਰਫ਼ ਹਾਕੀ ਦਾ ਨਵਾਂ ਫਾਰਮੇਟ ਦੇਖਣਗੇ ਬਲਕਿ ਉਹ ਆਪਣੀਆਂ ਟੀਮਾਂ ਨੂੰ ਭਾਰਤ ਤੋਂ ਦੂਰ ਖੇਡਦਾ ਹੋਇਆ ਵੀ ਦੇਖ ਸਕਣਗੇ। ਹਾਕੀ ਆਸਟ੍ਰੇਲੀਆ ਦੇ ਚੀਫ਼ ਐਗਜੀਕਿਉਟਿਵ ਮਾਰਕ ਐਂਡਰਸਨ ਨੇ ਕਿਹਾ ਕਿ ਇਕ ਸਥਾਈ ਫਾਰਵਰਡ, ਵੱਡੇ ਗੋਲ ਅਤੇ ਹਰ ਸਾਈਡ 9 ਖਿਡਾਰੀਆਂ ਸਮੇਤ ਬਣਾਏ ਨਵੇਂ ਨਿਯਮਾਂ ਦੇ ਨਾਲ ਇਹ ਟੂਰਨਾਮੈਂਟ ਪਾਰੰਪਾਰਿਕ ਹਾਕੀ ਪਸੰਦ ਕਰਨ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਪ੍ਰਸ਼ੰਸਕਾਂ ਲਈ ਵੀ ਯਾਦਗਾਰ ਤਜ਼ਰਬਾ ਸਾਬਤ ਹੋਵੇਗਾ ਜੋ ਕਿ ਤੇਜ ਗਤੀ ਵਾਲੇ ਖੇਡ ਦੇਖਣ ਦੇ ਸ਼ੌਕੀਨ ਹਨ। ਈਐਸਪੀਐਨ ਸੌਫਟਵੇਅਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਲੋਕ ਮਲਿਕ ਨੇ ਕਿਹਾ ਕਿ ਇਹ ਨਵੀਂ ਧਾਰਨਾ ਸੰਸਾਰ ਭਰ ਦੇ ਹਾਕੀ ਪ੍ਰਸ਼ੰਸਕਾਂ ਲਈ ਹਾਕੀ ਦੇ ਖੇਡ ਨੂੰ ਹੋਰ ਵੀ ਮਨੋਰੰਜਕ ਬਣਾਏਗੀ। ਲੈਂਕੋ ਇੰਟਰਨੈਸ਼ਨਲ ਸੁਪਰ ਸੀਰੀਜ ਉਚ ਗੁਣਵੱਤਾ ਦੀ ਹੋਵੇਗੀ ਕਿਉਂਕਿ ਇਸ ਵਿਚ ਮੈਨਜ਼ ਅਤੇ ਵੂਮੈਨਜ਼ ਇਵੈਂਟ ਵਿਚ ਉਚ ਦਰਜੇ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO