


ਪਟਿਆਲਾ, 24 ਸਤੰਬਰ (ਅਸ਼ੋਕ ਵਰਮਾ, ਲੀਜ਼ਾ, ਸੁਨੀਤਾ) – ਡਰੀਮਜ਼ ਆਫ਼ ਸੋਸ਼ਲ ਟ੍ਰੈਂਡਜ਼ ‘ਦੋਸਤ’ ਵੱਲੋਂ ਕੇ.ਜੀ. ਹੈਲਥ ਕਲੱਬ (ਰਜਿ:) ਪਟਿਆਲਾ ਦੇ ਸਹਿਯੋਗ ਨਾਲ ਸ. ਗੁਰਦੇਵ ਸਿੰਘ ਯਾਦਗਾਰੀ ਪਹਿਲਾ ਖੂਨ ਦਾਨ ਕੈਂਪ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਜੀ. ਐਸ. ਆਨੰਦ ਸਾਬਕਾ ਡਾਇਰੈਕਟਰ ਐਨ. ਆਈ. ਐਸ ਨੇ ਕੀਤਾ। ਕੈਂਪ ’ਚ 36 ਖੂਨਦਾਨੀਆਂ ਨੇ ਖੂਨਦਾਨ ਕੀਤਾ। ‘ਦੋਸਤ’ ਦੇ ਪ੍ਰਧਾਨ ਸਮਾਜ ਸੇਵਕ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਸੰਸਥਾ ਨੇ ਸਮਾਜ ਸੇਵੀ ਕੰਮਾਂ ਦੀ ਸ਼ੁਰੂਆਤ ਹੀ ਪਹਿਲੇ ਖੂਨਦਾਨ ਕੈਂਪ ਨਾਲ ਕੀਤੀ ਹੈ। ‘ਦੋਸਤ’ ਵੱਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ, ਟੂਰਨਾਮੈਂਟ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਸਮੇਂ-ਸਮੇਂ ਸਿਰ ਕਰਵਾਏ ਜਾਣਗੇ। ‘ਦੋਸਤ’ ਦੀ 9 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੌਕੇ ਸਾਰੇ ਖੂਨ ਦਾਨੀਆਂ ਨੁੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀਮਤੀ ਸਨੀਤੀ ਜੈਨ ਕੈਲੀਫ਼ੋਰਨੀਆ ਐਨ.ਆਰ.ਆਈ. ਨੇ ਆਪਣੇ ਵੱਲੋਂ ‘ਦੋਸਤ’ ਦੀ ਭਰਪੂਰ ਮਦਦ ਕਰਨ ਦਾ ਐਲਾਨ ਕੀਤਾ। ‘ਦੋਸਤ’ ਵੱਲੋਂ ਸ਼੍ਰੀਮਤੀ ਸੁਨੀਤੀ ਜੈਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਆਪਣੇ ਭਾਸ਼ਣ ’ਚ ਬੋਲਦਿਆਂ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਦੋਸਤ ਦਾ ਮਤਲਬ ਹੈ
, ਦੋ ਜਮਾਂ ਸਤ। ਦੋ ਤੋਂ ਭਾਵ ਹੈ 2 ਅਤੇ ਸਤ ਸੱਚੇ ਨੂੰ ਕਿਹਾ ਜਾਂਦਾ ਹੈ। ਸੋ ਦੋ ਸੱਚੇ ਸੁੱਚੇ ਵਿਅਕਤੀਆਂ ਦੇ ਮਿਲਣ ਨਾਲ ‘ਦੋਸਤ’ ਬਣਦਾ ਹੈ। ਡਾ. ਆਨੰਦ ਨੇ ਸਮੂਹ ਦੋਸਤਾਂ ਨੁੰ ਇਸ ਚੰਗੇ ਕਾਰਜ ਲਈ ਵਧਾਈ ਦਿੰਦਿਆਂ ਆਪਣੇ ਵੱਲੋਂ ਵੀ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਸੰਸਥਾ ਦੇ ਜਨਰਲ ਸਕੱਤਰ ਗੁਰਕੀਰਤ ਸਿੰਘ ਗਰਚਾ ਸਾਬਕਾ ਸੀਨੀਅਰ ਮੈਨੇਜਰ ਬੈਂਕ ਆਫ਼ ਇੰਡੀਆ ਨੇ ਆਉਣ ਵਾਲੇ ਸਮੇਂ ’ਚ ‘ਦੋਸਤ’ ਵੱਲੋਂ ਕੀਤੇ ਜਾਣ ਵਾਲੇ ਕੰਮਾਂ ’ਤੇ ਚਾਨਣਾ ਪਾਇਆ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ. ਕੁਲਦੀਪ ਸਿੰਘ ਥਿੰਦ ਨੈਸ਼ਨਲ ਐਵਾਰਡੀ ਪ੍ਰਧਾਨ ਕੇ.ਜੀ. ਹੈਲਥ ਕਲੱਬ ਨੇ ਧੰਨਵਾਦੀ ਸ਼ਬਦ ਕਹੇ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO