


ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਪਰਮਜੀਤ ਕੌਰ)-ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੇ ਜਰਨਲ ਸਕੱਤਰ ਰਣਧੀਰ ਸਿੰਘ ਚੱਕਲ ਨੇ ਅੱਜ ਚਮਕੌਰ ਸਾਹਿਬ ਵਿਖੇ ਮੁਲਾਜਮਾਂ ਨਾਲ ਇੱਕ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ 21 ਸਤੰਬਰ ਨੂੰ ਪੰਜਾਬ ਭਰ ਦੇ ਸਮੂਹ ਵਣ ਮੁਲਾਜਮ ਰੋਸ ਸੰਕੇਤ ਧਰਨੇ ਵਿੱਚ ਸੈਕਟਰ 68 ਮੋਹਾਲੀ ਵਣ ਭਵਨ ਵਿਕੇ ਹੁੰਮ ਹੁਮਾ ਕੇ ਪਹੁੰਚ ਰਹੇ ਹਨ ਯੂਨੀਅਨ ਆਗੂ ਨੇ ਦੱਸਿਆ ਕਿ ਮਿਤੀ 27/6/11 ਦੀ ਮੀਟਿੰਗ ਵਿੱਚ ਵਣ ਮੰਤਰੀ, ਵਿੱਤ ਕਮੀਸ਼ਨਰ, ਜੰਗਲਾਤ ਅਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਹਾਜਰ ਸਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਨੇ ਵਣ ਵਿਭਾਗ ਦੇ ਕਰਮਚਾਰੀਆਂ ਦੀ ਪੁਨਰਗਠਨ ਦੇ ਕੇਸ ਨੂੰ ਤੁਰੰਤ ਮੰਤਰੀ ਪਰੀਸ਼ਦ ਦੀ ਮੀਟਿੰਗ ੱਿਵਚ ਲਿਆਉਣ ਲਈ ਸਪੱਸ਼ਟ ਆਦੇਸ਼ ਦਿੱਤੇ ਸਨ ਪਰ ਢਾਈ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਪੁਨਰਗਠਨ ਦਾ ਕੇਸ ਮੰਤਰੀ ਮੰਡਲ ਦੀ ਮੀਟਿੰਗ ਜੋ ਕਿ 23 ਸਤੰਬਰ ਨੁੰ ਹੋ ਰਹੀ ਹੈ ਇਸ ਵਿੱਚ ਪਾਸ ਕਰਾਉਣ ਲਈ ਵਿੱਤ ਕਮਿਸ਼ਨਰ ਜੰਗਾਲਤ ਵੱਲੋਂ ਨਹੀ ਭੇਜਿਆ ਗਿਆ । ਜਿਸਦੇ ਰੋਸ ਵੱਜੋਂ ਵਣ ਵਿਭਾਗ ਦੇ ਸਾਰੇ ਮੁਲਾਜਮ 21ਸਤੰਬਰ ਨੂੰ ਪ੍ਰਧਾਨ ਮੁਖ ਵਣਪਾਲ ਪੰਜਾਬ ਦੇ ਦਫਤਰ ਮੁਹਰੇ ਵਣ ਭਵਨ ਮੋਹਾਲੀ ਵਿਖੇ ਰੋਸ ਧਰਨਾ ਦੇਣਗੇ। ਅਗਰ ਧਰਨੇ ਦੀ ਸਮਾਪਤੀ ਤੱਕ ਸਰਕਾਰ ਨੇ ਕੋਈ ਠੋਸ ਫੈਸਲਾ ਨਾ ਲਿਆ ਤਾਂ ਅਗਲੇ ਸੰਘਰਸ਼ ਲਗਾਤਾਰ ਮੁਕੇਰੀਆ ਵਿਖੇ ਕੀਤੇ ਜਾਣਗੇ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO