


ਮੋਹਾਲੀ, 19 ਸਤੰਬਰ (ਜਸਬੀਰ ਸਿੰਘ ਜੱਸੀ) - ਪੁਆਧ ਇਲਾਕੇ ਭੂਲੇ ਵਿਸਰੇ ਲੋਕ ਕਵੀ ਅਤੇ ਅਖਾੜਾ ਪ੍ਰਮਪਰਾ ਦੇ ਮੋਢੀ ਕਵੀ ਭਗਤ ਆਸ ਰਾਮ ਦੀਆਂ ਕਾਵਿ ਰਚਨਾਵਾਂ ਅਪਣੇ ਹਿਰਦੇ ਵਿੱਚ ਸਮੋਂਈ ਬੇਠੇ ਜੱਥੇਦਾਰ ਗੁਰਦੇਵ ਸਿੰਘ ਕੁੰਭੜਾ ਵੱਲੋਂ ਮੁੰਹ ਜਬਾਨੀ ਬੋਲਕੇ ਲਿਖਵਾਈ ਕਾਵਿ ਪੁਸਤਕ ‘ਜੀਵਨ ਲੀਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ ਮਾਨ ਸਿੰਘ ਸੋਹਣਾ ਵੱਲੋਂ ਸੰਪਾਦਕ ਕੀਤੀ ਉਘੇ ਆਲੋਚਕ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਡਾ ਲਾਭ ਸਿੰਘ ਖੀਰਾ ਵੱਲੋਂ ਪ੍ਰੈਸ ਕਲੱਬ ਐਸ.ਏ.ਐਸ ਨਗਰ ਵਿਖੇ ਲੋਕ ਅਰਪਣ ਕੀਤਾ। ਇਸ ਮੋਕੇ ਗੱਲ ਬਾਤ ਕਰਦਿਆਂ ਡਾ ਖੀਰਾ ਨੇ ਕਿਹਾ ਕਿ ਮਾਨ ਸਿੰਘ ਸੋਹਾਣਾ ਦਾ ਇਹ ਉਦਮ ਬਹੁਤ ਹੀ ਸਲਾਘਾ ਯੋਗ ਹੈ। ਉਨ੍ਹਾਂ ਕਿਹਾ ਕਿ ਭਗਤ ਆਸਾ ਰਾਮ ਜੀ ਦੀ ਵਿਲੱਖਣ ’ਤੇ ਅਮੀਰ ਪ੍ਰੰਮਪਰਾ ਨੂੰ ਜਿੰਦਾ ਰੱਖਣਾ ਪੁਆਧੀਆਂ ਲਈ ਬੜੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦ੍ਰਿਸਟੀਕੋਨ ਤੋਂ ਇਹ ਕਹੀ ਜਾ ਸਕਦੀ ਹੈ ਕਿ ਅਜੋਕੇ ਯੁਗ ਵਿੱਚ ਦ੍ਰਿਵਦਿਸ਼ਟੀ ਵਾਲੇ ਵਿਆਕਤੀ ਬਹੁਤ ਘੱਟ ਮਿਲਦੇ ਹਨ । ਉਨ੍ਹਾਂ ਕਿਹਾ ਕਿ ਭਗਤ ਆਸਾ ਰਾਮ ਇਕ ਦ੍ਰਿਵਦ੍ਰਿਸਟੀ ਵਾਲੇ ਵਿਆਕਤੀ ਸਨ ਜਿਨ੍ਹਾਂ ਅਜੋਕੇ ਯੁਗ ਵਿੱਚ ਵਾਪਰ ਰਹੀਆਂ ਘਟਨਾਵਾਂ ਇਕ ਦਹਾਕਾ ਪਹਿਲਾਂ ਕਾਵ ਰੂਪ ਵਿੱਚ ਗਾਇਆ। ਇਸ ਮੋਕੇ ਗੱਲ ਬਾਤ ਕਰਦਿਆਂ ਮਾਨ ਸਿੰਘ ਸੋਹਾਣਾ ਨੇ ਕਿਹਾ ਕਿ ਜੱਥੇਦਾਰ ਗੁਰਦੇਵ ਸਿੰਘ ਦੇ ਹਿਰਦੇ ਵਿੱਚ ਰਾਗਾ ਵਿੱਚ ਵਿੱਚ ਕਾਵਿ ਦਾ ਅਮੁਲ ਖਜਾਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਾ ਚਰਨਜੀਤ ਕੌਰ ਵੱਲੋਂ ਗੁਰਦੇਵ ਸਿੰਘ ਦੇ ਹਿਰਦੇ
ਵਿੱਚ ਟਟੋਲ ਕੇ 6 ਪੁਸਤਕਾਂ ਲੋਕਾਂ ਦੀ ਝੋਲੀ ਵਿਚ ਪਾਈਆਂ ਗਈ ਹਨ ਇਹ ਉਨ੍ਹਾਂ ਦਾ ਪਹਿਲਾ ਉਪਰਾਲਾ ਹੈ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਪ੍ਰੰਮਪਰਾ ਨੂੰ ਜੀਵਤ ਰੱਖਣ ਲਈ ਇਹ ਉਨ੍ਹਾਂ ਦੀ ਤੀਜੀ ਪੀੜੀ ਹੈ ਅਤੇ ਇਸ ਨੂੰ ਅੱਗੇ ਤੋਰਨ ਲਈ ਉਨ੍ਹਾਂ ਦਾ ਸ਼ਗਿਰਦ ਸ਼ਮੀ ਮਿਹਨਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਗਤ ਆਸਾ ਰਾਮ ਜੀ ਜਦੋਂ ਆਪਣਾ ਅਖਾੜਾ ਲਾਉਂਦੇ ਸਨ ਅਤੇ ਵੈਦ ਪੁਰਾਣ, ਮਹਾਂ ਭਾਰਤ, ਰਮਾਇਣ ਜਾਂ ਕੋਈ ਹੋਰ ਲੋਕ ਗਥਾਵਾਂ ਦੀ ਛੰਦਬੰਦੀ ਵਿੱਚ ਪਰੋਕੇ ਬੋਲੀਆਂ, ਬੈਂਤਾਂ, ਗਾਉਰੀ, ਕੋਰੜਾ , ਬੌਹੜੀ, ਸਵੀਆ, ਦੋਹਰਾ , ਕਬਿਤ, ਅਵਾਜਾਂ ਵਿੱਚ ਗਾਉਣ ਲਈ ਤਿਆਰ ਕਰ ਲੈਂਦੇ ਸਨ। ਉਨ੍ਹ੍ਹਾਂ ਦੀ ਸਾਜ ਮੰਡਲੀ ਵਿੱਚ ਸਾਰੰਗੀ ਵਾਲਾ, ਢੋਲਕ ਵਾਲਾ, ਨਚਾਰ, ਪਾਛੂ ਹੁੰਦੇ ਸਨ ਅਤੇ ਇਨ੍ਹਾਂ ਦ ੇ ਨਾਲ ਸਾਜ ਵੀ ਉਸੇ ਰਾਗ ਵਿੱਚ ਵੱਜਦੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਅਲੀ ਰਾਜਪੁਰਾ , ਮਾਨ ਸਿੰਘ ਸੋਹਾਣਾ, ਐਡਵੋਕੇਟ ਗਗਨਦੀਪ ਸਿੰਘ ਹਾਜਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO