


ਗਿੱਦੜਬਾਹਾ, 19 ਸਤੰਬਰ (ਜਗਸੀਰ ਛੱਤਿਆਣਾ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਦੋਦਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਤੇ ਦੋਦਾ ਹਲਕਾ ਦੇ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਲਕੇ ਦੀ ਕਮਾਨ ਸੰਭਾਲ ਕੇ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਸਲਾਹਕਾਰ ਯੂਥ ਅਕਾਲੀ ਦਲ ਪੰਜਾਬ ਤੇ ਯਾਦਵਿੰਦਰ ਸਿੰਘ ਯਾਦਾ ਰੁਖਾਲਾ ਨੂੰ ਡਿੰਪੀ ਢਿੱਲੋਂ ਦੇ ਗ੍ਰਹਿ ਗਿੱਦੜਬਾਹਾ ਵਿਖੇ ਪੁੱਜ ਕੇ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਾਇਆ। ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੋਦਾ ਹਲਕਾ ਦੇ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਲਈ ਵਧਾਈ ਦਿੱਤੀ ਤੇ ਧੰਨਵਾਦ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਕਾਉਣੀ ਨੂੰ ਜਿੱਤ ਦੇ ਕੇ ਸ: ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਮਜਬੂਤ ਕੀਤਾ ਹੈ। ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਸਾਰੇ ਆਗੂਆਂ ਤੇ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ। ਇਸ ਮੌਕੇ ਸੰਨੀ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਗਿੱਦੜਬਾਹਾ, ਮਨੀ ਢਿੱਲੋਂ, ਜਗਤਾਰ ਸਿੰਘ, ਹਰਵਿੰਦਰ ਸਿੰਘ ਕਾਕਾ, ਹਰਪ੍ਰੀਤ ਰੂਬੀ, ਦਰਸ਼ਨ ਸਿੰਘ ਕੋਟਲੀ ਸਰਕਲ ਪ੍ਰਧਾਨ ਸ਼ੋਮਣੀ ਅਕਾਲੀ ਦਲ, ਜਗਸੀਰ ਸਿੰਘ ਖਾਲਸਾ ਭੁੱਟੀਵਾਲਾ, ਬਲਕਾਰ ਸਿੰਘ, ਲਾਭ ਸਿੰਘ ਸਰਪੰਚ ਭੁੱਟੀਵਾਲਾ, ਮੱਖਣ ਸਿੰਘ ਧੂਰਕੋਟ,
ਅਮ੍ਰਿਤ ਮਹਿਤਾ, ਇਕੱਤਰ ਸਿੰਘ ਸਰਪੰਚ, ਅਜੈਬ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ ਭੂੰਦੜ, ਦਰਸ਼ਨ ਸਿੰਘ, ਭੋਲਾ ਸਿੰਘ ਸਰਪੰਚ ਕੋਟਲੀ, ਹੈਪੀ ਕੋਟਲੀ, ਬਲਵੀਰ ਸਿੰਘ, ਚਰਨਜੀਤ ਸਿੰਘ, ਪ੍ਰੀਤਮ ਸਿੰਘ ਖਾਲਸਾ ਭੂੰਦੜ, ਮਿੱਠੂ ਸਿੰਘ ਸਰਪੰਚ ਲੁੰਡੇਵਾਲਾ, ਗੋਪੀ ਸੁਖਨਾ, ਰਸ਼ਪਾਲ ਸਿੰਘ ਸਰਪੰਚ ਸੁਖਨਾ, ਚਰਨਜੀਤ ਲੁਹਾਰਾ, ਇਕਬਾਲ ਸਿੰਘ, ਮੱਖਣ ਸਿੰਘ, ਹਰਚਰਨ ਸਿੰਘ, ਜਸਵੰਤ ਸਿੰਘ ਸਰਪੰਚ, ਸਿਮਰਾ ਸਿੰਘ, ਮਨਜਿੰਦਰ ਸਿੰਘ ਡਾਕਟਰ, ਅਮਨਾ, ਮਨਜੀਤ ਸਿੰਘ, ਬਚਿੱਤਰ ਸਿੰਘ, ਮਨੋਹਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਜੰਗੀਰ ਸਿੰਘ, ਤੇਜਿੰਦਰ ਸਿੰਘ ਛੱਤਿਆਣਾ, ਹਰਪਾਲ ਸਿੰਘ, ਜਗਸੀਰ ਸਿੰਘ ਛੱਤਿਆਣਾ, ਜਸਵਿੰਦਰ ਮਾਨ, ਹਰਜਿੰਦਰ ਸਿੰਘ ਤੋਂ ਇਲਾਵਾ ਦੋਦਾ ਹਲਕੇ ਦੇ ਸਾਰੇ ਪਿੰਡਾਂ ਦੇ ਅਕਾਲੀ ਆਗੂ ਤੇ ਵਰਕਰ ਵੀ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO