


ਬਠਿੰਡਾ 19 ਸਤੰਬਰ (ਸੰਜੀਵ ਬਿੱਟੂ):ਸ਼ਹਿਰ ਵਿੱਚ ਊਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਆਬਾਦੀ ਵਾਲੇ ਏਰੀਏ ਵਿੱਚ ਚਲ ਰਹੀ ਬਠਿੰਡਾ ਕੈਮੀਕਲ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ ਤੇ ਭਿਆਨਕ ਲੱਗੀ ਅੱਗ ਕਾਰਨ ਫੈਕਟਰੀ ਦਾ ਕਰੌੜਾਂ ਰੁਪਏ ਦਾ ਨੁਕਸਾਂਨ ਹੋ ਗਿਆ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਬਠਿੰਡਾ ਅਤੇ ਹੋਰ ਸਟੇਸ਼ਨਾਂ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਤਿੰਨ ਘੰਟਿਆਂ ਦੀ ਜੱਦੋ ਜਹਿਦ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਨੌਜਵਾਨ ਸੁਸਾਇਟੀ ਦੇ ਵਰਕਰ ਵੀ ਮੌਕੇ ਤੇ ਪਹੁੰਚੇ ਪਰ ਜਾਨੀ ਨੁਕਸਾਨ ਹੋਣੋ ਬੱਚ ਗਿਆ। ਬਠਿੰਡਾ ਕੈਮੀਕਲ ਫੈਕਟਰੀ ਦੇ ਐਮ ਡੀ ਰਾਜਿੰਦਰ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਮਸ਼ੀਨ ਵਿੱਚ ਲੱਗੀ ਪਰ ਕੁੱਝ ਹੀ ਸਮੇਂ ਵਿੱਚ ਅੱਗ ਨੇ ਨਜਦੀਕ ਪਏ ਰਬੜ ਦੇ ਸਮਾਨ ਤੇ ਚੋਲਾਂ ਨੂੰ ਵੀ ਆਪਣੇ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਪ੍ਰੋਡਕਸ਼ਨ ਮਸ਼ੀਨ ਜਿਸ ਦੀ ਕੀਮਤ ਲਗਭਗ 3-4 ਕਰੋੜ ਰੁਪਏ ਸੀ ਸੜ ਗਈ ਤੇ ਨਾਲ ਇੱਕ ਕਰੋੜ ਦੇ ਕਰੀਬ ਹੋਰ ਸਮਾਨ ਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਭਾਵੇਂ ਕਰੋੜਾਂ ਦਾ ਨੁਕਸਾਨ ਹੋ ਗਿਆ ਪਰ ਫਿਰ ਵੀ ਵੱਡਾ ਹਾਦਸਾ ਹੋਣੋ ਬੱਚ ਗਿਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO