


ਫਤਹਿਗੜ੍ਹ ਸਾਹਿਬ, 18 ਸਤੰਬਰ (ਰੰਜਨਾਂ) – ਜਿਲਾ ਲਿਖਾਰੀ ਸਭਾ ਫਤਿਹਗੜ ਸਾਹਿਬ ਦੀ ਮਾਸਕ ਮੀਟਿੰਗ ਇਕ ਪ੍ਰਾਈਵੇਟ ਸਕੂਲ ਸਰਹਿੰਦ ਮੰਡੀ ਵਿਖੇ ਪ੍ਰਧਾਨ ਗੁਰਨਾਮ ਸਿੰਘ ਬਾਵਾ, ਹਰਜਿੰਦਰ ਸਿੰਘ ਗੋਪਾਲੋਂ ਤੇ ਮੈਨੇਜਰ ਊਧਮ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਨਰਲ ਸਕੱਤਰ ਪਰਮਜੀਤ ਕੌਰ ਨੇ ਸਭਾ ਦੀ ਸ਼ੁਰੂਆਤ ਕਰਦਿਆਂ ਬਾਹਰੋਂ ਆਏ ਸਹਿਤਕਾਰਾਂ ਜਸਮੇਰ ਮਾਨ, ਜਗਜੀਤ ਸਿੰਘ ਜੱਗਾ, ਸੁਰਿੰਦਰ ਸਿੰਘ ਸ਼ੌਂਕੀ ,ਭਗਵੰਤ ਸਿੰਘ ਲਿੱਟ, ਜਿੰਦ ਧਾਲੀਵਾਲ, ਗੁਰਿੰਵਦਰ ਕੈਂਥ, ਦਰਸ਼ਨ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਨੇ ਜੀ ਆਇਆ ਕਿਹਾ। ਉਪਰੰਤ ਸੁਰਿੰਦਰ ਸਿੰਘ ਸ਼ੌਂਕੀ ਨੇ ਜੱਗਾ ਦਾ ਲਿਖਿਆ ਗੀਤ ‘ ਕੱਤਣਾਂ ਵੀ ਭੁੱਲ ਗਈ ਤੁੰਬਣਾਂ ਵੀ ਭੁੱਲ ਗਈ ’ ਤੂੰਬੀ ਨਾਲ ਪੇਸ਼ ਕੀਤਾ। ਗੁਰਨਾਮ ਬਿਜਲੀ ਨੇ ‘ ਅੰਨਾ ਤੇਰੇ ਸਦਕੇ ਜਾਵਾਂ ਤੂੰ ਸੁੱਤੇ ਲੋਕ ਜਗਾ ਦਿੱਤੇ ’ ਗੁਰਬਚਨ ਸਿੰਘ ਵਿਰਦੀ ਨੇ ‘ ਜੀ ਕਰਦੈ ਮਾਂ ਸਾਂਈ ਬਾਬਾ ਕਾਹਵਾਂ’ ਪੇਸ਼ ਕਰਕੇ ਵਾਹ ਵਾਹ ਖੱਟੀ। ਇਸ ਤੋਂ ਬਾਅਦ ਸਭਾ ਵਲੋਂ ਵਧੀਆਂ ਗੀਤਕਾਰੀ ਲਈ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਦਾ ਸ਼ਾਲ, ਮਮੈਂਟੋਂ ਤੇ ਮਾਨ ਪੱਤਰ ਦੇ ਵਿਸੇਸ਼ ਸਨਮਾਨ ਕੀਤਾ ਗਿਆ। ਡਾ. ਹਰਚੰਦ ਸਿੰਘ ਸਰਿਹੰਦੀ ਨੇ ਕਿਹਾ ਕਿ ਗੋਪਾਲੋਂ ਆਪਣੇ ਗੀਤਾਂ ਨਾਲ ਸਮਾਜ ਵਿਚ ਚੇਤਨਾ ਪੈਦਾ ਕਰਦਾ ਹੈ। ਡਾ. ਸਰਹਿੰਦੀ ਨੇ ਗੋਪਾਲੋਂ ਨੂੰ ਹੋਰ ਸਰਗਰਮੀ ਨਾਲ ਲੋਕਾਂ ਅਤੇ ਮਾਂ ਬੋਲੀ ਦੀ ਸੇਵਾ ਲਈ ਪ੍ਰੇਰਿਆ। ਗੁਰਨਾਮ ਬਾਵਾ ਤੇ ਕੈਲਾਸ਼ ਅਮਲੋਹ ਨੇ ਉਸਦੇ ਗੀਤਾਂ ਬਾਰੇ ਬੋਲਦਿਆਂ ਗੀਤਾਂ ਨੂੰ ਸੁੰਦਰ ਤੇ ਸਰਲ ਸ਼ਬਦਾਂਵਲੀ ਤੇ ਸਮੇਂ ਦਾ ਹਾਣ ਕਿਹਾ। ਪਰਮਜੀਤ
ਕੌਰ ਨੇ ਸ਼ਾਇਰ ਸੰਧੂ ਕੇ ਸ਼ੇਅਰ ਨਾਲ ਗਲ ਖਤਮ ਕੀਤੀ ਕਿ ਦਿਲ ਵਿਚ ਕਿਸੇ ਦੇ ਖੁੰਭਣਾਂ ਸੁੰਦਰ ਵਿਚਾਰ ਬਣ ਕੇ, ਹੈ ਖੂਨ ਪੀਣਾਂ ਪੇਸ਼ ਲਿਖਣਾ ਸ਼ੁਗਲ ਨਹੀ ਹੈ। ਸੋਹਣ ਸਿੰਘ ਪੀਰਜੈਨ ਨੇ ਕਿਹਾ ਕਿ ਸ਼ਾਇਰੀ ਅਸਲ ਵਿਚ ਸ਼ਾਇਰ ਦੇ ਮਨ ਦਾ ਵਿਦਰੋਹ ਹੁੰਦੀ ਹੈ। ਡਾ. ਦਰਸ਼ਨ ਸਿੰਘ ਬਸੀ, ਬਲਦੇਵ ਪੋਹਲੋਪੁਰੀ ਤੇ ਧਰਮਪਾਲ ਅਨਵਰ ਨੇ ਕਹਾਣੀਆਂ ਪੜੀਆਂ। ਸੁਰਜੀਤ ਮੰਡ, ਸੁਰਜੀਤ ਜੀਤ, ਸੰਤੋਸ਼ ਵਰਗਾਂ ਨੇ ਗਜਲਾਂ ਪੇਸ਼ ਕੀਤੀਆਂ। ਮਨੀ ਸ਼ਾਇਰ, ਲਾਲ ਮਿਸਤਰੀ , ਬਲਤੇਜ ਸਿੰਘ ਬਠਿੰਡਾਂ, ਸੁੱਚਾ ਸਿੰਘ, ਦਿਲਬਾਰਾ ਸਿੰਘ, ਗੁਰਮੁੱਖ ਜਾਗੀ ਤੇ ਗੁਰਪਾਲ ਸਿੰਘ ਗੋਗੀ ਨੇ ਗੀਤ ਪੇਸ਼ ਕੀਤੇ। ਇਨਾਂ ਤੋਂ ਇਲਾਵਾ ਜਤਿੰਦਰ ਕੌਰ, ਦਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਵੀ ਹਾਜਰੀ ਲਗਾਈ। ਪ੍ਰੈਸ ਸਕੱਤਰ ਬਲਤੇਜ ਸਿੰਘ ਬਠਿੰਡਾਂ ਨੇ ਸਾਰੇ ਸਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਦ ਲਿਖਾਰੀ ਸਭਾ ਵਲੋਂ ਹਰਜਿੰਦਰ ਸਿੰਘ ਗੋਪਾਲੋਂ ਦਾ ਸਨਮਾਨ ਪੱਤਰ,ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO