


ਸੜਕੀ ਹਾਦਸਿਆਂ ਨੂੰ ਘਟਾਉਣ ਲਈ ਟ੍ਰੈਫ਼ਿਕ ਨਿਯਮਾਂ ਦਾ ਅਮਲ ਯਕੀਨੀ ਬਣਾਇਆ ਜਾਵੇ- ਬੈਂਸ
ਐਸ.ਏ.ਐਸ.ਨਗਰ, 18 ਸਤੰਬਰ-(ਪਾਲ ਕੰਸਾਲਾ)- ਸੜਕੀ ਦੁਰਘਟਨਾਵਾਂ ਨੂੰ ਰੋਕਣ ਅਤੇ ਦੁਰਘਟਨਾਵਾਂ ਦੇ ਸ਼ਿਕਾਰ ਲੋਕਾਂ ਦੀ ਫੌਰੀ ਮਦਦ ਕਰਨਾ ਟ੍ਰੈਫ਼ਿਕ ਪੁਲਿਸ ਦੀ ਅਹਿਮ ਜਿੰਮੇਵਾਰੀ ਹੈ। ਇਸ ਲਈ ਟ੍ਰੈਫ਼ਿਕ ਪੁਲਿਸ ਆਪਣੀ ਇਸ ਜਿੰਮੇਵਾਰੀ ਤੇ ਪੂਰਾ ਉਤਰਨ ਲਈ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਟ੍ਰੈਫ਼ਿਕ ਨਿਯਮਾਂ ਦਾ ਅਮਲ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਲਗਾਤਾਰ ਜਾਗਰੂਕ ਕਰੇ। ਇਹ ਗੱਲ ਰੂਪਨਗਰ ਪੁਲਿਸ ਰੇਂਜ ਦੇ ਹਾਈਵੇ ਟ੍ਰੈਫ਼ਿਕ ਪੁਲਿਸ ਦੇ ਨੋਡਲ ਅਧਿਕਾਰੀ ਤੇ ਰੂਪਨਗਰ ਦੇ ਐਸ.ਪੀ.(ਐਚ) ਐਸ.ਐਸ. ਬੈਂਸ ਨੇ ਫੇਸ਼-6, ਸਿਵਲ ਹਸਪਤਾਲ ਐਸ.ਏ.ਐਸ.ਨਗਰ ਵਿੱਖੇ ਜ਼ਿਲ੍ਹੇ ਅੰਦਰ ਤੈਨਾਤ ਹਾਈਵੇ ਟ੍ਰੈਫ਼ਿਕ ਪੁਲਿਸ ਤੇ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਸਟਾਫ ਤੇ ਟ੍ਰੈਫ਼ਿਕ ਜੋਨ ਇੰਚਾਰਜਾਂ ਲਈ ਲਗਾਈ ਗਈ ਵਰਕਸ਼ਾਪ ਦੌਰਾਨ ਆਖੀ।ਟ੍ਰੈਫ਼ਿਕ ਪੁਲਿਸ ਸਟਾਫ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਹਾਈਵੇਜ਼ ਤੇ ਸੜਕੀ ਦੁਰਘਨਾਵਾਂ ਦਾ ਕਾਰਨ ਬਨਣ ਵਾਲੀਆਂ ਦਿਕੱਤਾ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾਣ ਅਤੇ ਜੇਕਰ ਕਿੱਤੇ ਕੋਈ ਸੜਕੀ ਦੁਰਘਟਨਾ ਵਾਪਰ ਜਾਵੇ ਤਾਂ ਇਸ ਦੇ ਸ਼ਿਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਿਖਆ ਦੇ ਯੋਗ ਪ੍ਰਬੰਧ ਕੀਤੇ ਜਾਣ। ਵਰਕਸ਼ਾਪ ਦੌਰਾਨ ਮੁਹਾਲੀ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਡੀ.ਐਸ.ਪੀ. ਅਮ੍ਰਿਤ ਸਿੰਘ, ਰੂਪਨਗਰ ਪੁਲਿਸ ਲਾਇਨ ਦੇ ਮੈਡੀਕਲ ਅਫਸਰ ਡਾ. ਮੀਤ ਪਾਲ, ਰਿਟਾ. ਪੁਲਿਸ ਅਧਿਕਾਰੀ ਮਹਿੰਦਰ ਸਿੰਘ ਬਾਜਵਾ, ਰੇਂਜ ਦੇ ਹਾਈਵੇਜ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਟਰ ਰਾਜੇਸ਼ ਕੁਮਾਰ, ਜ਼ਿਲ੍ਹਾ ਪੁਲਿਸ ਰੂਪਨਗਰ ਦੇ ਟ੍ਰੈਫਿਕ ਇੰਚਾਰਜ ਇੰਸਪੈਟਰ ਐਸ.ਐਸ. ਵਿਰਕ ਨੇ ਆਪਣੇ ਵਿਚਾਰ ਰੱਖੇ ਅਤੇ ਵਾਹਨਾਂ, ਵਾਹਨ ਚਾਲਕਾਂ ਅਤੇ ਸਕੂਲ ਬੱਸਾ ਆਦਿ ਲਈ ਬਣਾਏ ਗਏ ਟ੍ਰੈਫ਼ਿਕ ਨਿਯਮਾਂ ਅਤੇ ਟ੍ਰੈਫ਼ਿਕ ਪੁਲਿਸ ਦੀਆਂ ਡਿਊੁਟੀਆਂ, ਸੜਕਾਂ ਤੇ ਹੋਣ ਵਾਲੇ ਹਾਦਸਿਆ ਦੇ ਸ਼ਿਕਾਰ ਲੋਕਾਂ ਦੀ ਫੌਰੀ ਤੌਰ ਤੇ ਡਾਕਟਰੀ ਸਹਾਇਤਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO