


ਸ਼੍ਰੀ ਫਤਹਿਗੜ੍ਹ ਸਾਹਿਬ- 18 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਰਿਮਟ ਇੰਜਨੀਅਰਿੰਗ ਅਤੇ ਟੈਕਨਲੋਜੀ ਕਾਲਜ ਵਿਚ ਸੂਖਮ ਲਘੂ ਅਤੇ ਮਧਿਅਮ ਉੱਧਮ ਵਿਕਾਸ ਸੰਸਥਾਂ ਲੁਧਿਆਣਾ ਵਲੋਂ ਭਾਰਤ ਸਰਕਾਰ ਦੁਆਰਾ ਸਵੈ-ਰੁਜਗਾਰ ਪੇੈਦਾ ਕਰਨ ਲਈ ਅੱਜ ਐਮ.ਬੀ.ਏ. ਅਤੇ ਇੰਜਨੀਅਰਿੰਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦਾ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਉਪਰੰਤ ਵਿਭਾਗ ਦੇ ਡਾਇਰੈਕਟਰ ਐਸ.ਐਸ ਢਿੱਲੋ ਅਤੇ ਰਿਮਟ ਗਰੁੱਪ ਦੇ ਵਾਇਸ ਚੇਅਰਮੈਨ ਸ੍ਰੀ ਵਿਯੰਅਤ ਬਾਂਸਲ ਵਿਚਕਾਰ ਅਗਲੇ ਦੋ ਸਾਲ ਲਈ ਵਿਦਿਆਰਥੀਆਂ ਨੂੰ ਵਪਾਰ ਸੰਬੰਧੀ ਜਾਣਕਾਰੀ ਦੇਣ ਲਈ ਲਿਖਤੀ ਐਗਰੀਮੈਂਟ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ੍ਰੀ ਢਿੱਲੋ ਨੇ ਕਿਹਾ ਕਿ ਰਿਮਟ ਗਰੁੱਪ ਪੰਜਾਬ ਦੇ ਨਾਮਵਰ ਵਿਦਿਅਕ ਅਦਾਰਿਆਂ ਦੀ ਪਹਿਲੀ ਕਿਤਾਬ ਵਿਚ ਹੈ ਜਿਸ ਕਾਰਨ ਉਸ ਨੂੰ ਇਸ ਐਗਰੀਮੈਂਟ ਲਈ ਚੁਣਿਆ ਗਿਆ। ਉਨ੍ਹਾਂ ਦਸਿਆ ਕਿ ਪੰਜਾਬ ਦੇ ਦੋ ਹੋਰ ਵਿਦਿਅਕ ਅਦਾਰਿਆਂ ਨਾਲ ਵੀ ਇਸ ਤਰ੍ਹਾਂ ਦਾ ਐਗਰੀਮੈਂਟ ਅਗਲੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਐਗਰੀਮੈਂਟ ਪਹਿਲਾ ਵੀ ਰਿਮਟ ਗਰੁੱਪ ਅਤੇ ਲਵਲੀ ਯੂਨੀਵਰਸਿਟੀ ਨਾਲ ਕੀਤਾ ਗਿਆ ਸੀ ਜਦੋ ਕਿ ਮੌਜੂਦਾ ਸਮੇਂ ਇਸ ਵਿਚ ਇਕ ਹੋਰ ਸੰਸਥਾਂ ਦਾ ਵਾਧਾ ਕੀਤਾ ਗਿਆ ਹੈ ਉਨ੍ਹਾਂ ਦਸਿਆ ਕਿ ਇਸ ਸਮਝੋਤੇ ਤਹਿਤ 25 ਤੋਂ 30 ਵਿਦਿਆਰਥੀਆਂ
ਨੂੰ ਇਕ ਹਫਤਾ, 15 ਦਿਨ ਅਤੇ ਇਕ ਮਹੀਨੇ ਤੱਕ ਦੀ ਟਰੇਨਿੰਗ ਦੇਣ ਉਪਰੰਤ ਇਕ ਸਰਟੀਫਿਕੇਟ ਦਿਤਾ ਜਾਵੇਗਾ ਜਿਹੜਾ ਕਿ ਵਿਦਿਆਰਥੀਆਂ ਦੀ ਜਿੰਦਗੀ ਲਈ ਬਹੁਤ ਮਹੱਤਵਪੂਰਨ ਹੋਵੇਗਾ। ਇਸ ਤੋਂ ਪਹਿਲਾ ਸੈਮੀਨਾਰ ਨੂੰ ਸੰਬੋਧਿਨ ਕਰਦਿਆ ਕਾਲਜ ਦੇ ਡਾਇਰੈਕਟਰ ਡਾ. ਹਰਸ਼ ਸਦਾਵਰਤੀ ਨੇ ਮੁੱਖ ਮਹਿਮਾਨ ਅਤੇ ਪਤਵੰਤਿਆ ਨੂੰ ਜੀ ਆਇਆ ਕਿਹਾ ਅਤੇ ਰਿਮਟ ਗਰੁੱਪ ਵਲੋਂ ਦਿਤੀ ਜਾ ਰਹੀ ਮਿਆਰੀ ਵਿਦਿਆ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਵਿਭਾਗ ਦੇ ਡਾਇਰੈਕਟਰ ਐਸ.ਐਸ ਢਿੱਲੋ, ਸਹਾਇਕ ਡਾਇਰੈਕਟਰ ਕੁੰਦਨ ਲਾਲ ਅਤੇ ਬੀ.ਐਸ ਨਾਗੀ ਨੇ ਵਿਦਿਆਰਥੀਆਂ ਨੂੰ ਨੌਕਰੀ ਪਿੱਛੇ ਫਿਰਨ ਦੀ ਥਾਂ ਸਵੈ-ਰੁਜਗਾਰ ਸ਼ੁਰੂ ਕਰਕੇ ਦੁੂਸਰੇ ਨੂੰ ਰੁਜਗਾਰ ਮੁੱਹਈਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਸਬੰਧੀ ਸਰਕਾਰੀ ਦੀਆਂ ਸਕੀਮਾਂ ਬਾਰੇ ਵਿਸਥਾਰ ਪੁੂਰਵਕ ਚਾਨਣਾਂ ਵੀ ਪਾਇਆ, ਕਾਲਜ ਦੇ ਪ੍ਰਬੰਧਕੀ ਵਿਭਾਗ ਦੇ ਡਾ. ਵਿਮਲ ਅੰਜੂਮ ਨੇ ਪਤਵੰਤਿਆ ਦਾ ਧੰਨਵਾਦ ਕੀਤਾ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO