


ਮੋਰਿੰਡਾ, 17 ਸਤੰਬਰ (ਗਿਆਨ ਸਿੰਘ ਸਰੋਆ) ਅੱਜ ਇੱਥੇ ਭਗਵਾਨ ਵਿਸ਼ਵਕਰਮਾ ਪ੍ਰਗਟ ਦਿਵਸ ਦੇ ਮੌਕੇ ‘ਤੇ ਵਿਸ਼ਵਕਰਮਾ ਯੂਥ ਸਭਾ ਵਲੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਸਥਾਨਕ ਲਾਇਟਾਂ ਵਾਲੇ ਚੌਕ ਦਾ ਨਾਮ ਬਾਬਾ ਵਿਸ਼ਵਕਰਮਾ ਚੌਕ ਰੱਖਿਆ ਗਿਆ। ਇਸਦਾ ਉਦਘਾਟਨ ਪਰਲ ਗਰੁੱਪ ਦੇ ਡਾਇਰੈਕਟਰ ਤਰਲੋਚਨ ਸਿੰਘ ਚਾਹਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਨਾਇਬ ਸਿੰਘ ਨੇ ਸੰਯੁਕਤ ਰੂਪ ਵਿਚ ਕੀਤਾ। ਇਸ ਮੌਕੇ ‘ਤੇ ਸ. ਚਾਹਲ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵਕਰਮਾ ਵੰਸੀਆਂ ਵੱਲੋਂ ਇਸ ਚੌਕ ਦਾ ਨਾਮ ਸ਼ਿਲਪ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦੇ ਨਾਮ ‘ਤੇ ਰੱਖਣਾ ਇਕ ਅਤਿ ਸ਼ਲਾਘਾ ਯੋਗ ਕੰਮ ਹੈ। ਇਹ ਚੌਕ ਹਮੇਸ਼ਾਂ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਦਿਵਾਉਂਦਾ ਰਹੇਗਾ ਅਤੇ ਇਸ ਨਾਲ ਹਰ ਸਮੇਂ ਬਾਬਾ ਵਿਸ਼ਵਕਰਮਾ ਜੀ ਦੇ ਨਾਮ ਦਾ ਉਚਾਰਣ ਵੀ ਹੁੰਦਾ ਰਹੇਗਾ। ਚੌਕ ਦੇ ਉਦਘਾਟਨ ਤੋਂ ਪਹਿਲਾਂ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਹਵਨ ਯੱਗ ਕੀਤਾ ਗਿਆ ਅਤੇ ਭਗਵਾਨ ਵਿਸ਼ਵਕਰਮਾ ਮਹਾਂ ਪੁਰਾਣ ਦੇ
ਪਾਠ ਦੇ ਭੋਗ ਵੀ ਪਾਏ ਗਏ। ਇਸ ਮੌਕੇ ‘ਤੇ ਪ੍ਰਿੰਸੀਪਲ ਮਾਤਾ ਰਾਮ ਧੀਮਾਨ, ਗੁਰਿੰਦਰਪਾਲ ਸਿੰਘ ਬਿੱਲਾ, ਜਥੇਦਾਰ ਗੁਰਸੇਵਕ ਸਿੰਘ ਦੁੱਮਣਾ, ਜਥੇਦਾਰ ਬਲਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਹੋਰਨਾਂ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਖੱਟੜਾ, ਸਾਬਕਾ ਕੌਂਸਲਰ ਹਰਦੇਵ ਸਿੰਘ, ਅਮਰ ਸਿੰਘ ਲੋਟੇ, ਹਰਮੀਤ ਸਿੰਘ ਸਲ੍ਹ, ਕਾਮਰੇਡ ਕਾਕਾ ਰਾਮ, ਕੁਲਬੀਰ ਸਿੰਘ ਸੋਨੂ, ਅਮਰਦੀਪ ਸਿੰਘ ਡਿੰਪੀ, ਗੁਰਮੁੱਖ ਸਿੰਘ ਬੰਗੇ, ਹਰਿੰਦਰ ਸਿੰਘ ਨਾਗਰਾ, ਗੁਰਿੰਦਰ ਸਿੰਘ ਸੋਨੀ, ਕੇਵਲ ਕ੍ਰਿਸ਼ਨ, ਅਨਿਲ ਕੁਮਾਰ, ਰਾਮਜੀਦਾਸ, ਦਲਜੀਤ ਸਿੰਘ ਬਿੱਟੂ, ਭੁਪਿੰਦਰ ਸਿੰਘ ਰੀਹਲ, ਇਕਬਾਲ ਸਿੰਘ ਮੰਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰੀਪਾਲ ਆਦਿ ਵੀ ਹਾਜਰ ਰਹੇ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO