Tuesday, May 22, 2012

ਸ੍ਰੀ ਚਮਕੌਰ ਸਾਹਿਬ, 18 ਸਤੰਬਰ(ਪਰਮਜੀਤ ਕੌਰ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਜਿਲਾ ਸਿੱਖਿਆ ਅਫਸਰ(ਸੈਡੰਕਰੀ ਸਿੱਖਿਆ) ਰੂਪਨਗਰ ਵੱਲੋਂ ਅਧਿਆਪਕ ਮਸਲਿਆਂ ਸੰਬੰਧੀ ਮੀਟਿੰਗ ਸੱਦ ਕੇ ਆਪ ਦਫਤਰ ਵਿੱਚੋਂ ਚਲੇ ਜਾਣ ਦਾ ਸਖਤ ਨੋਟਿਸ ਲੈਦਿਆਂ ਅਗਲੇ ਹਫਤੇ ਡੀ. ਈ. ਉ. ਸੈਕੰਡਰੀ ਦਾ 23 ਤਰੀਕ ਨੂੰ ਘਿਰਾਉ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀਂ ਜਥੇਬੰਦੀ ਦੇ ਆਗੂਆਂ ਸੁਰਨੈਬ ਸਿੰਘ ਜੇਤੇਵਾਲ, ਧਰਮਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਹੀਰਾ ਅਤੇ ਗੁਰਬਿੰਦਰ ਸਿੰਘ ਨੇ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਆਗੂਆਂ ਨੇ ਦੱਸਿਆ ਕਿ ਉੱਕਤ ਅਧਿਕਾਰੀ ਵੱਲੋਂ ਜਥੇਬੰਦੀ ਵੱਲੋਂ ਭੇਜੇ ਏਜੰਡੇ ਤੇ ਪਹਿਲਾਂ ਤਾਂ ਵਾਰ-ਵਾਰ ਦਿੱਤਾ ਸਮਾਂ ਬਦਲਣ ਤੋਂ ਬਾਅਦ 13 ਸਤੰਬਰ ਨੂੰ ਦੁਪਿਹਰ ਬਾਅਦ ਮੀਟਿੰਗ ਬੁਲਾ ਲਈ ਸੀ ਪਰ ਜਦੋਂ ਜਥੇਬੰਦੀ ਦੇ ਆਗੂ ਮਿੱਥੇ ਸਮੇਂ ਤੇ ਦਫਤਰ ਪੁੱਜੇ ਤਾਂ ਪਤਾ ਲੱਗਾ ਕਿ ਡੀ. ਈ. ਉ ਸਾਹਿਬ ਤਾਂ ਨੰਗਲ ਚਲੇ ਗਏ ਹਨ।ਆਗੂਆਂ ਨੇ ਕਿਹਾ ਕਿ ਅਧਿਆਪਕ  ਮਸਲਿਆਂ ਤੇ ਗੱਲਬਾਤ ਤੋਂ ਭੱਜਣ ਵਾਲੇ ਇਸ ਅਧਿਕਾਰੀ ਵਿਰੁੱਧ ਵੱਡਾ ਰੋਸ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਬਲਾਕ ਪ੍ਰਧਾਨ ਚਮਕੌਰ ਸਾਹਿਬ, ਅਵਤਾਰ ਸਿੰਘ, ਹਰਬੰਸ ਸਿੰਘ ਬੈਂਸ, ਸ਼ੀਸ਼ਪਾਲ ਨੰਗਲ, ਕੁਲਦੀਪ ਸਿੰਘ, ਅਮਰੀਕ ਸਿੰਘ ਨੂਰਪੁਰ ਬੇਦੀ ਸਮੇਤ ਸਾਰੇ ਬਲਾਕ ਪ੍ਰਧਾਨ ਹਾਜਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today89
Yesterday253
Week342
Month4739
All70300

Weather

95°
35°
°F | °C
Partly Cloudy
Humidity: 20%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42