


ਸ਼੍ਰੀ ਫਤਹਿਗੜ੍ਹ ਸਾਹਿਬ- 18 ਸਤੰਬਰ -(ਗੁਰਵਿੰਦਰ ਸਿੰਘ ਚਹਿਲ)--ਅੱਜ ਜਿਉਂ ਹੀ ਹਲਕਾ ਅਮਲੋਹ ਅੰਦਰ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਉਦੋਂ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਚੋਣ ਇੰਚਾਰਜ ਪ੍ਰੋ. ਕਿਰਪਾਲ ਸਿੰਘ ਬਡੂੰਗਰਨੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮੁਢੜੀਆਂ, ਕਰਮਜੀਤ ਸਿੰਘ ਭਗੜਾਣਾ ਮੈਂਬਰ ਵਰਕਿੰਗ ਕਮੇਟੀ ਤੇ ਸ਼ਹਿਰੀ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੂੰਨਾਲ ਲੈ ਕੇ ਹਲਕੇ ਦੇ ਹਰ ਇਕ ਪੋਲਿੰਗ ਬੂਥ ਵਿਚ ਜਾ ਕੇ ਵੋਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਅਮਲੋਹ ਸਕੂਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਬਡੂੰਗਰ ਤੇ ਚੇਅਰਮੈਨ ਰਾਜੂ ਖੰਨਾ ਨੇਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੀ ਸਥਿਤੀ ਪੂਰੀ ਤਰਾਂ ਮਜ਼ਬੂਤ ਹੈ ਉਥੇ ਅਮਲੋਹ ਦੀ ਸੀਟ ਵਡੇ ਫਰਕ ਨਾਲ ਜਿੱਤ ਕੇ ਇਤਿਹਾਸ ਰਚਿਆ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਨਾਂ ਵਲੋਂ ਅੱਜ ਹਲਕੇ ਦੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਹਲਕੇ ਦੇ ਹਰ ਇਕ ਪੋਲਿੰਗ ਬੂਥ ਦਾ ਨਿਰੀਖਣ ਕੀਤਾ ਗਿਆ ਹੈ ਜਿਸ ਤਹਿਤ ਦੇਖਿਆ ਗਿਆ ਹੈ ਕਿ ਭਾਈ ਖਾਲਸਾ ਨੂੰ ਵਡੀ ਜਿੱਤ ਦਵਾਉਣ ਲਈ ਵੋਟਰਾਂਵਿਚ ਭਾਰੀ ਉਤਸ਼ਾਹ ਹੈ ਇਸ ਦੇ ਨਾਲ ਨਾਲ ਜ਼ਿਲੇ ਦੀਆਂ ਤਿੰਨ ਹੋਰ ਸੀਟਾਂ ਤੇ ਵੀ ਉਨਾਂ ਵਲੋਂ ਅੱਜ ਜਾਇਜ਼ਾ ਲਿਆ ਗਿਆ ਹੈ ਤੇ ਇਹ ਸੀਟਾਂ ਵੀ ਵਡੇ ਫਰਕ ਨਾਲ ਜਿੱਤ ਕੇ ਜ਼ਿਲਾ ਫਤਿਹਗੜ੍ਹ ਸਾਹਿਬ ਵਿਚੋਂ ਪੰਥਵਿਰੋਧੀਆਂ ਦਾ ਸਫਾਇਆ ਕਰ
ਦਿੱਤਾ ਜਾਵੇਗਾ। ਉਨਾਂ ਜ਼ਿਲੇ ਦੇ ਸਮੁੱਚੇ ਵੋਟਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਵਲੋਂ ਇਸ ਚੋਣ ਪ੍ਰਕਿਰਿਆ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸੰਪੂਰਨ ਸਹਿਯੋਗ ਦਿਤਾ ਗਿਆਹੈ ਤੇ ਵਧ ਚੜ ਕੇ ਪੋਲਿੰਗ ਬੂਥਾਂ ਤੇ ਪੁੱਜ ਕੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਭੁਗਤਾਈਆਂ। ਇਸ ਮੌਕੇ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਭਾਈ ਰਵਿੰਦਰ ਸਿੰਘ ਖਾਲਸਾ ਦੇ ਹੱਕ ਵਿਚਅੱਜ ਹੋਈ ਪੋਲਿੰਗ ਜਿਥੇ ਅਕਾਲੀ ਦਲ ਲਈ ਮਾਣ ਵਾਲੀ ਗੱਲ ਹੈ ਉਥੇ ਭਾਈ ਖਾਲਸਾ ਦੀ ਵੱਡੀ ਜਿੱਤ ਤੇ ਵੀ ਮੋਹਰ ਲਾਵੇਗੀ। ਇਸ ਮੌਕੇ ਤੇ ਰਣਧੀਰ ਸਿੰਘ ਭਾਬਰੀ ਚੇਅਰਮੈਨ ਮਾਰਕੀਟ ਕਮੇਟੀ, ਪਰਮਜੀਤ ਸਿੰਘਖਨਿਆਣ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਜੋਗਿੰਦਰ ਸਿੰਘ ਸਲਾਣਾ, ਕੈਪਟਨ ਜਸਵੰਤ ਸਿੰਘ ਬਾਜਵਾ, ਠੇਕੇਦਾਰ ਸੁਰਿੰਦਰ ਸਿੰਘ ਸਲਾਣਾ, ਅਮਿਤ ਸਿੰਘ ਰਾਠੀ, ਮਨਜੀਤ ਸਿੰਘ ਸਲਾਣਾ, ਕਾਹਨ ਸਿੰਘ ਝੰਬਾਲਾ,ਕੁਲਦੀਪ ਸਿੰਘ ਮਛਰਈ, ਚਮਕੌਰ ਸਿੰਘ ਤੰਦਾਬੱਧਾ, ਸਵਰਨ ਸਿੰਘ ਬਿੱਲੂ ਆਦਿ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO