Tuesday, May 22, 2012

ਬਠਿੰਡਾ 18 ਸਤੰਬਰ (ਸੰਜੀਵ ਬਿੱਟੂ):ਸ਼ਿਸ਼ੂ ਅਤੇ ਬਾਲ ਸਵਾਸਥ ਦੀ ਅਖਿਲ ਭਾਰਤੀ ਸੰਸਥਾ ਵੱਲੋਂ ਭਾਰਤ ਸਰਕਾਰ ਅਤੇ ਵਿਸ਼ਵ ਸਵਾਸਥ ਸੰਗਠਨ ਦੇ ਸਹਿਯੋਗ ਨਾਲ ਨਵਜਾਤ ਸ਼ਿਸ਼ੂਆਂ ਦੇ ਜਨਮ ਸਮੇਂ ਅਤੇ ਤੁਰੰਤ ਬਾਅਦ ਦੇ ਸਮੇਂ ਵਿੱਚ ਦੇਖਭਾਲ ਸਬੰਧੀ ਚਿਕਿਤਸਕਾਂ ਨੂੰ ਪ੍ਰਸ਼ਿਕਸ਼ਿਤ ਕਰਨ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਨਵਜਾਤ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਸ਼ਿਸ਼ੂਜ ਅਤੇ ਬਾਲ ਸਵਾਸਥ ਦੀ ਪੰਜਾਬ ਅਤੇ ਬਠਿੰਡਾ ਸ਼ਾਖਾ ਵੱਲੋਂ ਇਸੇ ਲੜੀ ਵਿੱਚ ‘‘ਪ੍ਰਸ਼ਿਕਸ਼ਕਾਂ ਦੇ ਪ੍ਰਸ਼ਿਕਸ਼ਣ ਸਬੰਧੀ ਦੋ ਰੋਜਾ, 17 ਅਤੇ 18 ਸਤੰਬਰ ਨੂੰ ਪ੍ਰੋਗਰਾਮ ਸਥਾਨਕ ਸਨਸਿਟੀ ਹੋਟਲ ਮਾਲ ਰੋਡ ਵਿਚ ਬਣਾਇਆ ਗਿਆ ਹੈ। ਇਸ ਪ੍ਰਸ਼ਿਕਸ਼ਣ ਪ੍ਰੋਗਰਾਮ ਵਿੱਚ ਪੰਜਾਬ ਰਾਜ ਦੇ ਵੱਖ ਵੱਖ ਜਿਲ੍ਹਿਆਂ ਵਿੱਚੋਂ ਕਰੀਬ 40 ਚਿਕਿਤਸਰ ਹਿੱਸਾ ਲੈਣਗੇ। ਇਸ ਦੌਰਾਨ ਚਿਕਿਤਸਕਾਂ ਨੂੰ ਜਨਮ ਦੇ ਸਮੇਂ ਦੀ ਦੇਖਭਾਲ, ਸੰਕਰਮਣ ਤੋਂ ਛੁਟਕਾਰਾ, ਤਾਪਕਰਮ ਇੱਕੋ ਜਿਹਾ ਰੱਖਣ ਦੇ ਸੁਝਾਅ, ਬੀਮਾਰ ਸ਼ਿਸ਼ੂ ਦੇ ਪਰਿਵਹਿਣ ਅਤੇ ਜਨਮ ਦੇ ਉਪਰੰਤ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣ ਆਦਿ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਡਾ.ਐਚ ਐਸ ਨਾਰੰਗ ਪ੍ਰਧਾਨ ਪੰਜਾਬ ਸ਼ਿਸ਼ੂ ਅਤੇ ਬਾਲ ਅਕੈਡਮੀ ਅਤੇ ਪ੍ਰੋਗਰਾਮ ਸੰਯੋਜਕ ਨੇ ਦੱਸਿਆ ਕਿ ਕਰੀਬ 10 ਲੱਖ ਸ਼ਿਸ਼ੂਆਂ ਦੀ ਮੌਤ ਜਨਮ ਦੇ ਸਮੇਂ ਸਾਹ ਦੀ ਸਮੱਸਿਆ ਨਾਲ ਹੋ ਜਾਂਦੀ ਹੈ। ਜਿਹਨਾਂ ਵਿੱਚ ਇੱਕ ਤਿਹਾਈ ਭਾਰਤ ਵਿੱਚ ਹੁੰਦੀ ਹੈ। ਇਸ ਸਮੱਸਿਆ ਨੂੰ ਹਲ ਕਰਨ ਲਈ ਇਹ ਵਿਸ਼ੇਸ਼ ਪ੍ਰਸ਼ਿਕਸ਼ਣ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨਾਲ ਪ੍ਰਸ਼ਿਕਸ਼ਿਤ

ਚਿਕਿਤਸਕ ਆਪਣੇ ਜਿਲ੍ਹਿਆਂ ਵਿੱਚ ਹੋਰ ਸਵਾਸਥ ਕਾਰਜਕਰਤਾਵਾਂ ਨੂੰ ਪ੍ਰਸ਼ਿਕਸ਼ਿਤ ਕਰਨਗੇ। ਇਸ ਤਰ੍ਹਾਂ ਹਰੇਕ ਪਰਸਵ ਦੇ ਸਮੇਂ ਨਵਜਾਤ ਸ਼ਿਸ਼ੂਆਂ ਦੀ ਦੇਖਭਾਲ ਲਈ ਘੱਟੋ ਘੱਟ ਇੱਕ ਪ੍ਰਸ਼ਿਕਸ਼ਿਤ ਸਵਾਸਥ ਕਾਰਜਕਰਤਾ ਉਪਲਬਧ ਰਹੇਗਾ। ਡਾ.ਅਮਿਤ ਅਗਰਵਾਲ, ਸਚਿਵ, ਸ਼ਿਸ਼ੂ ਅਤੇ ਬਾਲ ਅਕੈਡਮੀ ਬਠਿੰਡਾ ਸ਼ਾਖਾ ਅਤੇ ਡਾ.ਅਜੈ ਗੁਪਤਾ ਸਕੱਤਰ ਸ਼ਿਸ਼ੂ ਅਤੇ ਬਾਲ ਸਵਾਸਥ ਅਕੈਡਮੀ ਪੰਜਾਬ ਨੇ ਇਸ ਪ੍ਰੋਗਰਾਮ ਦੇ ਆਯੋਜਨ ਅਤੇ ਸਫਲਤਾ ਦੇ ਲਈ ਬਹੁਤ ਯਤਨ ਕੀਤੇ। ਪ੍ਰਸ਼ਿਕਸ਼ਣ ਦੇਣ ਸਬੰਧੀ ਡਾ.ਏ ਕੇ ਰਾਵਤ ਸਾਗਰ ਮੱਦ ਪ੍ਰਦੇਸ਼, ਡਾ.ਓਪੀ ਸ਼ੁਕਲਾ ਬੜੌਦਾ, ਡਾ.ਨਵੀਨ ਬਜਾਜ ਲੁਧਿਆਣਾਂ, ਡਾ.ਰਾਜਿੰਦਰ ਗੁਲਾਟੀ ਅਤੇ ਡਾ.ਟੀ ਐਸ ਗੰਭੀਰ ਹਾਜਰ ਰਹਿਣਗੇ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today89
Yesterday253
Week342
Month4739
All70300

Weather

95°
35°
°F | °C
Partly Cloudy
Humidity: 20%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42