Tuesday, May 22, 2012

ਪਟਿਆਲਾ, 17 ਸਤੰਬਰ (ਅਸ਼ੋਕ ਵਰਮਾ) - ਸਮੈਕ ਦੇ ਮਾਮਲੇ ’ਚ ਵਧੀਕ ਸੈਸ਼ਨ ਜੱਜ ਮਾਨਯੋਗ ਅਰਚਨਾ ਪੁਰੀ ਦੀ ਅਦਾਲਤ ਨੇ ਦੋਸ਼ੀ ਆਸ਼ੂ ਕੁਮਾਰ ਉਰਫ ਰਿੰਕੂ ਵਾਸੀ ਪਿਛੇ ਫਲੋਰ ਮਿਲ ਕਰਨਾਲ ਰੋਡ ਅੰਬਾਲਾ ਕੈਂਟ ਅਤੇ ਦੋਸ਼ੀ ਰਾਜਪਾਲ ਉਰਫ ਰਾਜੂ ਵਾਸੀ ਪਾਇਲ ਲੁਧਿਆਣਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਕੈਦ ਦੀ ਸ਼ਖਤ ਸਜ਼ਾ ਸੁਣਾਈ ਹੈ। ਅਦਾਲਤ ਨੇ ਉਕਤ ਦੋਨਾ ਦੋਸ਼ੀਆਂ ਨੂੰ 1-1 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਕਤ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਵੱਖਰੀ ਸਜ਼ਾ ਭੁਗਤਨੀ ਪਏਗੀ। ਅਦਾਲਤ ਨੇ ਇਸ ਮਾਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਤੀਜੇ ਕਥਿਤ ਦੋਸ਼ੀ ਦਿਵਾਕਰ ਸ਼ਰਮਾ ਵਾਸੀ ਯੂ. ਪੀ ਨੂੰ ਬਚਾਅਪੱਖ ਦੇ ਸੀਨੀਅਰ ਵਕੀਲਾਂ ਐਸ. ਐਸ. ਸੱਗੂ ਅਤੇ ਬੀ. ਐਸ ਭੁੱਲਰ ਦੀਆਂ ਦਲੀਲਾਂ ਮੰਨਦੇ ਹੋਏ ਬਰੀ ਕਰ ਦਿੱਤਾ ਹੈ। ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਖੇਤਰ ਵਿਚੋਂ ਕੁਝ ਤਸਕਰ ਸਮੈਕ ਲਿਆ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਕਰਨ ਦੀ ਤਾਕ ਵਿੱਚ ਹਨ ਅਤੇ ਅੱਜ ਵੀ ਭਾਰੀ ਮਾਤਰਾ ਵਿੱਚ ਸਮੈਕ ਲੈ ਕੇ ਆ ਰਹੇ ਹਨ। ਪੁਲਿਸ ਨੇ ਪਿੰਡ ਮਸੀਂਗਣ ਦੇ ਨਜ਼ਦੀਕ ਸੜਕ ਉਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਪੁਲਿਸ ਨੇ ਇੱਕ ਮਾਰੂਤੀ ਕਾਰ ਨੂੰ ਆਉਂਦੇ ਦੇਖਿਆ ਅਤੇ ਪੁਲਿਸ ਪਾਰਟੀ ਨੇ ਉਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਨੂੰ ਦੋਸ਼ੀ ਆਸ਼ੂ ਕੁਮਾਰ ਚਲਾਅ ਰਿਹਾ ਸੀ। ਦੋਸ਼ੀ ਰਾਜਪਾਲ ਦਾ ਹਰਿਆਣਾ ਖੇਤਰ ਵਿੱਚ ਇੱਕ ਢਾਬਾ ਸੀ। ਪੁਲਿਸ ਨੇ ਦੋਨਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਦੇ ਕਬਜ਼ੇ ’ਚੋਂ ਇੱਕ ਕਿਲੋ ਸਮੈਕ ਬਰਾਮਦ ਕੀਤੀ ਸੀ ਅਤੇ ਪੁਲਿਸ ਨੇ 5 ਸਤੰਬਰ 2009 ਨੂੰ ਥਾਣਾ ਜੁਲਕਾਂ ਵਿੱਚ ਧਾਰਾ 21, 61, 85 ਐਨ. ਡੀ. ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today89
Yesterday253
Week342
Month4739
All70300

Weather

95°
35°
°F | °C
Partly Cloudy
Humidity: 20%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42