


ਚੰਡੀਗੜ੍ਹ, 17 ਸਤੰਬਰ-ਡੈਮਾਂ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਵਿਚ ਪੌਂਗ ਡੈਮ, ਨੌਸ਼ਹਿਰਾ ਮਿਰਥਲ ਤੇ ਢਿਲਵਾਂ ਅਤੇ ਸਤਲੂਜ ਦਰਿਆ ਵਿਚ ਹਰੀਕੇ ਤੇ ਹੁਸੈਨੀਵਾਲਾ ਤੋਂ ਵਧਿਆ ਪਾਣੀ ਛੱਡਿਆ ਗਿਆ। ਪੰਜਾਬ ਦੇ ਸਿੰਚਾਈ ਵਿਭਾਗ ਵਲੋ‘ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਅੱਜ 1681.02 ਫੁੱਟ ਦਰਜ ਕੀਤਾ ਗਿਆ ਜਦਕਿ ਇਸ ਦੀ ਸਮਰੱਥਾ 1680 ਫੁੱਟ ਦੇ ਪੱਧਰ ਦੀ ਹੈ। ਪਿਛਲੇ ਸਾਲ ਪਾਣੀ ਦਾ ਪੱਧਰ 1680.28 ਫੁੱਟ ਦਰਜ ਕੀਤਾ ਗਿਆ ਸੀ। ਸਰਕਾਰੀ ਬਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਖੜਾ ਡੈਮ ਵਿੱਚ 38153 ਕਿਊਸਕ ਪਾਣੀ ਪਿੱਛੋਂ ਆ ਜਾਣ ਕਾਰਨ ਬਿਆਸ ਦਰਿਆ ਵਿੱਚ 36258 ਕਿਊਸਕ ਪਾਣੀ ਛੱਡਿਆ ਗਿਆ। ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਪੌ‘ਗ ਡੈਮ ਵਿੱਚ ਪਾਣੀ ਦਾ ਪੱਧਰ 1389.69 ਫੁੱਟ ਹੋ ਗਿਆ ਜਦਕਿ ਇਸ ਦੀ ਸਮਰੱਥਾ 1390 ਫੁੱਟ ਦੇ ਪੱਧਰ
ਦੀ ਹੈ। ਪਿਛਲੇ ਸਾਲ ਪਾਣੀ ਦਾ ਪੱਧਰ 1393.97 ਫੁੱਟ ਦਰਜ ਕੀਤਾ ਗਿਆ ਸੀ। ਪੌਂਗ ਡੈਮ ਵਿੱਚ 29947 ਕਿਊਸਕ ਪਾਣੀ ਪਿੱਛੋਂ ਆ ਜਾਣ ਕਾਰਨ ਬਿਆਸ ਦਰਿਆ ਵਿੱਚ 11800 ਕਿਊਸਕ ਪਾਣੀ ਛੱਡਿਆ ਗਿਆ। ਨੌਸ਼ਹਿਰਾ ਮਿਰਥਲ ਵਿਖੇ 850 ਕਿਊਸਕ ਅਤੇ ਢਿਲਵਾਂ ਵਿਖੇ 16000 ਕਿਊਸਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ। ਉਧਰ ਹਰੀਕੇ ਵਿਖੇ 34657 ਕਿਊਸਕ ਅਤੇ ਹੁਸੈਨੀਵਾਲਾ ਵਿਖੇ 36653 ਕਿਊਸਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਰਣਜੀਤ ਸਾਗਰ ਡੈਮ ਦਾ ਪੱਧਰ 525 ਮੀਟਰ ਤੱਕ ਪਹੁੰਚ ਗਿਆ ਹੈ ਜਦਕਿ ਇਸ ਦੀ ਵੱਧ ਤੋ‘ ਵੱਧ ਸਮਰੱਥਾ 527.91 ਮੀਟਰ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO