Thursday, February 23, 2012

ਚੰਡੀਗੜ੍ਹ , 6 ਅਕਤੂਬਰ (ਅ.ਬ)-ਭਾਰਤੀ ਪ੍ਰਸ਼ੰਸਕ ਹੁਣ ਆਪਣੀਆਂ ਦੋ ਰਾਸ਼ਟਰੀ ਹਾਕੀ ਟੀਮਾਂ ਦੇ ਐਕਸ਼ਨ ਆਗਾਮੀ ਲੈਂਕੋ ਇੰਟਰਨੈਸ਼ਨਲ ਸੁਪਰ ਲੜੀ ਵਿਚ ਦੇਖ ਸਕਣਗੇ। ਜਿਸਦਾ ਸਿੱਧਾ ਪ੍ਰਸਾਰਣ ਈਐਸਪੀਐਨ ਸਟਾਰ ਸਪੋਰਟਸ ’ਤੇ 20-23 ਅਕਤੂਬਰ 2011 ਦੇ ਵਿਚਕਾਰ ਹੋਵੇਗਾ, ਹਾਕੀ ਆਸਟ੍ਰੇਲੀਆ ਨੇ ਅੱਜ ਇਹ ਐਲਾਨ ਕੀਤਾ ਹੈ। ਕ੍ਰਿਕੇਟ ਦੇ ਟੀ20 ਫਾਰਮੇਟ ਦੀ ਤਰ੍ਹਾਂ ਹੀ ਹਾਕੀ ਨਾਈਨਜ਼ ਵਿਚ ਹਾਕੀ ਦਾ ਕ੍ਰਾਂਤੀਕਾਰੀ ਰੂਪ ਨਵੇਂ ਫਾਰਮੇਟ ਅਤੇ ਨਵੇਂ ਨਿਯਮਾਂ ਦੇ ਨਾਲ ਦੇਖਣ ਨੂੰ ਮਿਲੇਗਾ ਜੋ ਕਿ ਹਾਕੀ ਵਿਚ ਰੋਮਾਂਚ ਨੂੰ ਹੋਰ ਵਧਾਵੇਗਾ। ਏਸ਼ੀਆ ਚੈਂਪੀਅਨ ਟਰਾਫੀ ਦੀ ਆਪਣੀ ਤਾਜ਼ਾ ਜਿੱਤ ਦੇ ਨਾਲ ਭਾਰਤ ਇਸ ਟੂਰਨਾਮੈਂਟ ਵਿਚ ਮਰਦਾਂ ਅਤੇ ਔਰਤਾਂ ਦੋਨੋਂ ਟੀਮਾਂ ਭੇਜ ਰਿਹਾ ਹੈ। ਭਾਰਤੀ ਮੈਨਜ਼ (ਮਰਦ) ਟੀਮ ਦਾ ਮੁਕਾਬਲਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪਾਕਿਸਤਾਨ ਨਾਲ ਹੋਵੇਗਾ ਜਦੋਂ ਵੂਮੈਨਜ਼ (ਔਰਤਾਂ) ਟੀਮ ਦਾ ਮੁਕਾਬਲਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਲੇਸ਼ੀਆ ਨਾਲ ਹੋਵੇਗਾ। ਜਿਨ੍ਹਾਂ ਮੈਂਚਾਂ ਵਿਚ ਭਾਰਤੀ ਮੈਨਜ਼ ਅਤੇ ਵੂਮੈਨਜ਼ ਟੀਮਾਂ ਸ਼ਾਮਲ ਹੋਣਗੀਆਂ ਉਨ੍ਹਾਂ ਦਾ ਸਿੱਧਾ ਪ੍ਰਸਾਰਣ 20 ਅਕਤੂਬਰ ਤੋਂ ਈਐਸਪੀਐਨ-ਸਟਾਰ

Read more...

ਪਟਿਆਲਾ, 24 ਸਤੰਬਰ (ਅਸ਼ੋਕ ਵਰਮਾ, ਲੀਜ਼ਾ, ਸੁਨੀਤਾ) – ਡਰੀਮਜ਼ ਆਫ਼ ਸੋਸ਼ਲ ਟ੍ਰੈਂਡਜ਼ ‘ਦੋਸਤ’ ਵੱਲੋਂ ਕੇ.ਜੀ. ਹੈਲਥ ਕਲੱਬ (ਰਜਿ:) ਪਟਿਆਲਾ ਦੇ ਸਹਿਯੋਗ ਨਾਲ ਸ. ਗੁਰਦੇਵ ਸਿੰਘ ਯਾਦਗਾਰੀ ਪਹਿਲਾ ਖੂਨ ਦਾਨ ਕੈਂਪ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ  ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਜੀ. ਐਸ. ਆਨੰਦ ਸਾਬਕਾ ਡਾਇਰੈਕਟਰ ਐਨ. ਆਈ. ਐਸ ਨੇ ਕੀਤਾ। ਕੈਂਪ ’ਚ 36 ਖੂਨਦਾਨੀਆਂ ਨੇ ਖੂਨਦਾਨ ਕੀਤਾ। ‘ਦੋਸਤ’ ਦੇ ਪ੍ਰਧਾਨ ਸਮਾਜ ਸੇਵਕ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਸੰਸਥਾ ਨੇ ਸਮਾਜ ਸੇਵੀ ਕੰਮਾਂ ਦੀ ਸ਼ੁਰੂਆਤ ਹੀ ਪਹਿਲੇ ਖੂਨਦਾਨ ਕੈਂਪ ਨਾਲ ਕੀਤੀ ਹੈ। ‘ਦੋਸਤ’ ਵੱਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ, ਟੂਰਨਾਮੈਂਟ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਸਮੇਂ-ਸਮੇਂ ਸਿਰ ਕਰਵਾਏ ਜਾਣਗੇ। ‘ਦੋਸਤ’ ਦੀ 9 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੌਕੇ ਸਾਰੇ ਖੂਨ ਦਾਨੀਆਂ ਨੁੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀਮਤੀ ਸਨੀਤੀ ਜੈਨ ਕੈਲੀਫ਼ੋਰਨੀਆ ਐਨ.ਆਰ.ਆਈ. ਨੇ ਆਪਣੇ ਵੱਲੋਂ ‘ਦੋਸਤ’ ਦੀ ਭਰਪੂਰ ਮਦਦ ਕਰਨ ਦਾ ਐਲਾਨ ਕੀਤਾ। ‘ਦੋਸਤ’ ਵੱਲੋਂ ਸ਼੍ਰੀਮਤੀ ਸੁਨੀਤੀ ਜੈਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਆਪਣੇ ਭਾਸ਼ਣ ’ਚ ਬੋਲਦਿਆਂ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਦੋਸਤ ਦਾ ਮਤਲਬ ਹੈ

Read more...

ਸ੍ਰੀ ਆਨੰਦਪੁਰ ਸਾਹਿਬ, 19 ਸਤੰਬਰ (ਦਿਨੇਸ਼ ਨੱਡਾ) - ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਕਿਲ੍ਹਾ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਪਸਾਰ ਬਾਰੇ ਅਹਿਮ ਵਿਚਾਰਾਂ ਹੋਈਆਂ ਇਸ ਮੌਕੇ ਅਹਿਮ ਫੈਸਲਾ ਕਰਦਿਆਂ ਭਾਈ ਪਰਮਜੀਤ ਸਿੰਘ ਖਾਲਸਾ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਤੇ ਸਕੱਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ ਨੇ ਭਾਈ ਹਰਮਨਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਹੋਏ ਉਨ੍ਹਾਂ ਨੇ ਫੈਡ. ਦੀ ਸੋਚ ਅਤੇ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਫੈਡਰੇਸ਼ਨ ਮਹਿਤਾ ਨਾਲ ਚੱਲਣ ਦਾ ਪ੍ਰਣ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਇਕ ਇਤਿਹਾਸਕ ਜਥੇਬੰਦੀ ਹੈ। ਫੈਡਰੇਸ਼ਨ ਨੇ ਨੌਜਵਾਨ ਵੱਲੋਂ ਸਿੱਖ ਕੌਮ ਦੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਲਈ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਹਮੇਸ਼ਾਂ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਸਮਾਜ ਅੰਦਰ ਫੈਲ ਰਹੀਆਂ ਨਸ਼ਿਆਂ ਅਤੇ ਪਤਿਤਪੁਣੇ ਜਿਹੀਆਂ ਬੁਰਾਈਆਂ ਦੇ ਖਾਤਮੇ ਲਈ ਗੁਰਮਤਿ ਸਮਾਗਮਾਂ ਤੇ ਗੁਰਮਤਿ ਟ੍ਰੇਨਿੰਗ ਕੈਂਪ ਰਾਹੀਂ ਨੌਜਵਾਨਾਂ ਨੂੰ ਸਿੱਖੀ ਸਰੂਪ ਬਾਣੀ ਤੇ ਬਾਣੇ ਨਾਲ ਜੋੜਿਆ ਹੈ ਤੇ ਜੋੜਦੀ ਆ ਰਹੀ ਹੈ ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮੰਤਵ ਸਕੂਲਾਂ ਤੇ ਕਾਲਜਾਂ ਅੰਦਰ, ਯੂਨੀਵਰਸਿਟੀਆਂ ਅੰਦਰ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੇ ਅਮੀਰ ਫਲਸਫੇ ਨਾਲ ਜੋੜਨਾ, ਕੌਮੀ ਹੱਥਾਂ ਤੇ ਅਧਿਕਾਰਾਂ ਪ੍ਰਤੀ ਜਾਣੂੰ ਕਰਵਾਉਣਾ ਹੈ। ਭਾਈ ਖਾਲਸਾ ਨੇ ਕਿਹਾ ਕਿ ਅੱਜ ਤੁਹਾਡੇ ਉੱਪਰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।

ਮੋਹਾਲੀ, 19 ਸਤੰਬਰ (ਜਸਬੀਰ ਸਿੰਘ ਜੱਸੀ)- ਮੋਹਾਲੀ ਵਿਚਲੇ ਫੇਜ਼-1 ਉਦਯੋਗਿਕ ਖੇਤਰ ਵਿੱਚ ਲਾਈਮੈਨ ਯੂਨੀਅਨ, ਮਜ਼ਦੂਰ ਯੂਨੀਅਨ ਵਲੋਂ ਵਿਸ਼ਕਰਮਾ ਦਿਵਸ ਮਨਾਇਆ ਗਿਆ। ਇਸ ਮੌਕੇ ਬਲਬੀਰ ਸਿੰਘ ਸਿਧੂ ਨੇ ਮੁੱਖ ਮਿਹਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਯੂਨੀਅਨ ਵਲੋਂ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਮ ਨਰਾਇਣ ਨੇ ਦੱਸਿਆ ਕਿ ਹਰ ਸਾਲ ਵਿਸ਼ਕਰਮਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਯੂ.ਪੀ. ਅਤੇ ਬਿਹਾਰ ਤੋਂ ਕਵਾਲ ਮੰਗਵਾਏ ਜਾਂਦੇ ਹਨ। ਇਸ ਮੌਕੇ ਕਵਾਲ ਦਾ ਮੁਕਾਬਲਾ ਵੀ ਕਰਵਾਇਆ ਜਾਂਦਾ ਹੈ ਅਤੇ ਜਿਤਣ ਵਾਲੇ ਨਕਦ ਇਨਾਮ ਦਿੱਤਾ ਜਾਂਦਾ ਹੈ। ਇਸ ਮੌਕੇ ਬਲਬੀਰ ਸਿੰਘ ਸਿਧੂ ਨੂੰ ਵਿਸ਼ਕਰਮਾ ਜੀ ਦੀ ਤਸਵੀਰ ਦਿੱਤੀ ਗਈ। ਇਸ ਮੌਕੇ ਰਾਮ ਲਖ, ਮੋਹਨ, ਜਗਦੀਸ਼, ਭੀਮ ਸਿੰਘ ਬਹਾਦਰ, ਕਪੂਰ ਚੰਦ ਅਤੇ ਪਰਮਜੀਤ ਸਿੰਘ ਹਾਜ਼ਰ ਸਨ।

ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਪਰਮਜੀਤ ਕੌਰ)-ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੇ ਜਰਨਲ ਸਕੱਤਰ ਰਣਧੀਰ ਸਿੰਘ ਚੱਕਲ ਨੇ ਅੱਜ ਚਮਕੌਰ ਸਾਹਿਬ ਵਿਖੇ ਮੁਲਾਜਮਾਂ ਨਾਲ ਇੱਕ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ 21 ਸਤੰਬਰ ਨੂੰ ਪੰਜਾਬ ਭਰ ਦੇ ਸਮੂਹ ਵਣ ਮੁਲਾਜਮ ਰੋਸ ਸੰਕੇਤ ਧਰਨੇ ਵਿੱਚ ਸੈਕਟਰ 68 ਮੋਹਾਲੀ ਵਣ ਭਵਨ ਵਿਕੇ ਹੁੰਮ ਹੁਮਾ ਕੇ ਪਹੁੰਚ ਰਹੇ ਹਨ ਯੂਨੀਅਨ ਆਗੂ ਨੇ ਦੱਸਿਆ ਕਿ ਮਿਤੀ 27/6/11 ਦੀ ਮੀਟਿੰਗ ਵਿੱਚ ਵਣ ਮੰਤਰੀ, ਵਿੱਤ ਕਮੀਸ਼ਨਰ, ਜੰਗਲਾਤ ਅਤੇ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਹਾਜਰ ਸਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਨੇ ਵਣ ਵਿਭਾਗ ਦੇ ਕਰਮਚਾਰੀਆਂ ਦੀ ਪੁਨਰਗਠਨ ਦੇ ਕੇਸ ਨੂੰ ਤੁਰੰਤ ਮੰਤਰੀ ਪਰੀਸ਼ਦ ਦੀ ਮੀਟਿੰਗ ੱਿਵਚ ਲਿਆਉਣ ਲਈ ਸਪੱਸ਼ਟ ਆਦੇਸ਼ ਦਿੱਤੇ ਸਨ ਪਰ ਢਾਈ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਪੁਨਰਗਠਨ ਦਾ ਕੇਸ ਮੰਤਰੀ ਮੰਡਲ ਦੀ ਮੀਟਿੰਗ ਜੋ ਕਿ 23 ਸਤੰਬਰ ਨੁੰ ਹੋ ਰਹੀ ਹੈ ਇਸ ਵਿੱਚ ਪਾਸ ਕਰਾਉਣ ਲਈ ਵਿੱਤ ਕਮਿਸ਼ਨਰ ਜੰਗਾਲਤ ਵੱਲੋਂ ਨਹੀ ਭੇਜਿਆ ਗਿਆ । ਜਿਸਦੇ ਰੋਸ ਵੱਜੋਂ ਵਣ ਵਿਭਾਗ ਦੇ ਸਾਰੇ ਮੁਲਾਜਮ 21ਸਤੰਬਰ ਨੂੰ ਪ੍ਰਧਾਨ ਮੁਖ ਵਣਪਾਲ ਪੰਜਾਬ ਦੇ ਦਫਤਰ ਮੁਹਰੇ ਵਣ ਭਵਨ ਮੋਹਾਲੀ ਵਿਖੇ ਰੋਸ ਧਰਨਾ ਦੇਣਗੇ। ਅਗਰ ਧਰਨੇ ਦੀ ਸਮਾਪਤੀ ਤੱਕ ਸਰਕਾਰ ਨੇ ਕੋਈ ਠੋਸ ਫੈਸਲਾ ਨਾ ਲਿਆ ਤਾਂ ਅਗਲੇ ਸੰਘਰਸ਼ ਲਗਾਤਾਰ ਮੁਕੇਰੀਆ ਵਿਖੇ ਕੀਤੇ ਜਾਣਗੇ।

ਮੋਹਾਲੀ, 19 ਸਤੰਬਰ (ਜਸਬੀਰ ਸਿੰਘ ਜੱਸੀ) - ਪੁਆਧ ਇਲਾਕੇ ਭੂਲੇ ਵਿਸਰੇ ਲੋਕ ਕਵੀ ਅਤੇ ਅਖਾੜਾ ਪ੍ਰਮਪਰਾ ਦੇ ਮੋਢੀ ਕਵੀ ਭਗਤ ਆਸ ਰਾਮ ਦੀਆਂ ਕਾਵਿ ਰਚਨਾਵਾਂ ਅਪਣੇ ਹਿਰਦੇ ਵਿੱਚ ਸਮੋਂਈ ਬੇਠੇ ਜੱਥੇਦਾਰ ਗੁਰਦੇਵ ਸਿੰਘ ਕੁੰਭੜਾ ਵੱਲੋਂ ਮੁੰਹ ਜਬਾਨੀ ਬੋਲਕੇ ਲਿਖਵਾਈ ਕਾਵਿ ਪੁਸਤਕ ‘ਜੀਵਨ ਲੀਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ ਮਾਨ ਸਿੰਘ ਸੋਹਣਾ ਵੱਲੋਂ ਸੰਪਾਦਕ ਕੀਤੀ ਉਘੇ ਆਲੋਚਕ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਡਾ ਲਾਭ ਸਿੰਘ ਖੀਰਾ ਵੱਲੋਂ ਪ੍ਰੈਸ ਕਲੱਬ ਐਸ.ਏ.ਐਸ ਨਗਰ ਵਿਖੇ ਲੋਕ ਅਰਪਣ ਕੀਤਾ। ਇਸ ਮੋਕੇ ਗੱਲ ਬਾਤ ਕਰਦਿਆਂ ਡਾ ਖੀਰਾ ਨੇ ਕਿਹਾ ਕਿ ਮਾਨ ਸਿੰਘ ਸੋਹਾਣਾ ਦਾ ਇਹ ਉਦਮ ਬਹੁਤ ਹੀ ਸਲਾਘਾ ਯੋਗ ਹੈ।  ਉਨ੍ਹਾਂ ਕਿਹਾ ਕਿ ਭਗਤ ਆਸਾ ਰਾਮ ਜੀ ਦੀ ਵਿਲੱਖਣ ’ਤੇ ਅਮੀਰ ਪ੍ਰੰਮਪਰਾ ਨੂੰ ਜਿੰਦਾ ਰੱਖਣਾ ਪੁਆਧੀਆਂ ਲਈ ਬੜੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦ੍ਰਿਸਟੀਕੋਨ ਤੋਂ ਇਹ ਕਹੀ ਜਾ ਸਕਦੀ ਹੈ ਕਿ ਅਜੋਕੇ  ਯੁਗ ਵਿੱਚ ਦ੍ਰਿਵਦਿਸ਼ਟੀ ਵਾਲੇ ਵਿਆਕਤੀ ਬਹੁਤ ਘੱਟ ਮਿਲਦੇ ਹਨ । ਉਨ੍ਹਾਂ ਕਿਹਾ ਕਿ  ਭਗਤ ਆਸਾ  ਰਾਮ ਇਕ ਦ੍ਰਿਵਦ੍ਰਿਸਟੀ ਵਾਲੇ ਵਿਆਕਤੀ ਸਨ ਜਿਨ੍ਹਾਂ ਅਜੋਕੇ ਯੁਗ ਵਿੱਚ ਵਾਪਰ ਰਹੀਆਂ ਘਟਨਾਵਾਂ ਇਕ ਦਹਾਕਾ ਪਹਿਲਾਂ ਕਾਵ ਰੂਪ ਵਿੱਚ ਗਾਇਆ। ਇਸ ਮੋਕੇ ਗੱਲ ਬਾਤ ਕਰਦਿਆਂ ਮਾਨ ਸਿੰਘ ਸੋਹਾਣਾ ਨੇ ਕਿਹਾ ਕਿ ਜੱਥੇਦਾਰ ਗੁਰਦੇਵ ਸਿੰਘ ਦੇ ਹਿਰਦੇ ਵਿੱਚ ਰਾਗਾ ਵਿੱਚ ਵਿੱਚ ਕਾਵਿ ਦਾ ਅਮੁਲ ਖਜਾਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਾ ਚਰਨਜੀਤ ਕੌਰ ਵੱਲੋਂ ਗੁਰਦੇਵ ਸਿੰਘ ਦੇ ਹਿਰਦੇ

Read more...

ਗਿੱਦੜਬਾਹਾ, 19 ਸਤੰਬਰ (ਜਗਸੀਰ ਛੱਤਿਆਣਾ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਦੋਦਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਤੇ ਦੋਦਾ ਹਲਕਾ ਦੇ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਲਕੇ ਦੀ ਕਮਾਨ ਸੰਭਾਲ ਕੇ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਸਲਾਹਕਾਰ ਯੂਥ ਅਕਾਲੀ ਦਲ ਪੰਜਾਬ ਤੇ ਯਾਦਵਿੰਦਰ ਸਿੰਘ ਯਾਦਾ ਰੁਖਾਲਾ  ਨੂੰ ਡਿੰਪੀ ਢਿੱਲੋਂ ਦੇ ਗ੍ਰਹਿ ਗਿੱਦੜਬਾਹਾ ਵਿਖੇ ਪੁੱਜ ਕੇ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਾਇਆ। ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੋਦਾ ਹਲਕਾ ਦੇ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਜਥੇਦਾਰ ਨਵਤੇਜ ਸਿੰਘ ਕਾਉਣੀ ਦੀ ਜਿੱਤ ਲਈ ਵਧਾਈ ਦਿੱਤੀ ਤੇ ਧੰਨਵਾਦ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਕਾਉਣੀ ਨੂੰ ਜਿੱਤ ਦੇ ਕੇ ਸ: ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਮਜਬੂਤ ਕੀਤਾ ਹੈ। ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਸਾਰੇ ਆਗੂਆਂ ਤੇ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ। ਇਸ ਮੌਕੇ ਸੰਨੀ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਗਿੱਦੜਬਾਹਾ, ਮਨੀ ਢਿੱਲੋਂ, ਜਗਤਾਰ ਸਿੰਘ, ਹਰਵਿੰਦਰ ਸਿੰਘ ਕਾਕਾ, ਹਰਪ੍ਰੀਤ ਰੂਬੀ, ਦਰਸ਼ਨ ਸਿੰਘ ਕੋਟਲੀ ਸਰਕਲ ਪ੍ਰਧਾਨ ਸ਼ੋਮਣੀ ਅਕਾਲੀ ਦਲ, ਜਗਸੀਰ ਸਿੰਘ ਖਾਲਸਾ ਭੁੱਟੀਵਾਲਾ, ਬਲਕਾਰ ਸਿੰਘ, ਲਾਭ ਸਿੰਘ ਸਰਪੰਚ ਭੁੱਟੀਵਾਲਾ, ਮੱਖਣ ਸਿੰਘ ਧੂਰਕੋਟ,

Read more...

ਖੰਨਾ, 19 ਸਤੰਬਰ (ਕੇ. ਐਲ . ਸਹਿਗਲ )-ਖੰਨਾ ਪੁਲਿਸ ਜ਼ਿਲ੍ਹੇ ਵਿਚ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ’ਤੇ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ । ਇਹ ਪ੍ਰਗਟਾਵਾ ਅੱਜ ਖੰਨਾ ਦੇ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਕੀਤਾ। ਉਹਨਾਂ ਦੱਸਿਆ ਕਿ ਖੰਨਾ, ਪਾਇਲ, ਸਮਰਾਲਾ, ਜਨਰਲ ਸਮਰਾਲਾ, ਰਾਖਵੀਂ ਔਰਤਾਂ/ਦੋਰਾਹਾ ਜਨਰਲ ਤੇ ਦੋਰਾਹਾ ਰਾਖਵੇਂ ਹਲਕੇ ਵਿਚ 52 ਤੋਂ 70 ਪ੍ਰਤੀਸ਼ਤ ਦੇ ਵਿਚਕਾਰ ਵੋਟਾਂ ਪਈਆਂ ਹਨ। ਖੰਨਾ ਸ਼੍ਰੋਮਣੀ ਕਮੇਟੀ ਅਕਾਲੀ ਉਮੀਦਵਾਰ ਸ: ਦਵਿੰਦਰ ਸਿੰਘ ਖੱਟੜਾ ਦੀ ਜਿੱਤ  ਹੋ ਗਈ ੇ ਬੂਥ ਵਾਰ ਗਿਣਤੀ ਤੋਂ ਪ੍ਰਾਪਤ ਨਤੀਜਿਆਂ ਅਨੁਸਾਰ ਜਥੇ: ਖੱਟੜਾ ਕਰੀਬ 8000 ਵੋਟਾਂ ਦੇ ਫਰਕ ਨਾਲ ਅੱਗੇ ਹਨ। ਹੁਣ ਤੱਕ 63 ਬੂਥਾਂ ਦੀ ਗਿਣਤੀ ਪ੍ਰਾਪਤ ਹੋ ਚੁਕੀ ਹੈ। ਜਥੇ: ਦਵਿੰਦਰ ਸਿੰਘ ਖੱਟੜਾ ਦੇ ਸਮਰਥਕਾਂ ਵੱਲੇ ਲੱਡੂ ਵੰਡੇ ਜਾ ਰਹੇ ਹਨ। ਸ਼ਹਿਰ ਦੇ 24 ਵਾਰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਜਥੇ: ਖੱਟੜਾ ਜੇਤੂ ਰਹੇ ਹਨ। । ਜਦੋਂ ਕਿ ਪਿੰਡਾਂ ਵਿਚੋਂ ਬੀਜਾ, ਘੁੰਗਰਾਲੀ ਅਤੇ ਗੋਹ ਵਿਚੋਂ ਪੰਥਕ ਮੋਰਚੇ ਦੇ ਉਮੀਦਵਾਰ  ਜਥੇ: ਅਮਰੀਕ ਸਿੰਘ ਈਸੜ ਅੱਗੇ ਰਹੇ। ਇਸ ਮੌਕੇ  ਇਕਬਾਲ ਸਿੰਘ ਚੰਨੀ ਯਾਦਵਿੰਦਰ ਸਿੰਘ ਯਾਦੂ,  ਪਰਮਜੀਤ ਸਿੰਘ ਬੌਬੀ, ਖੁਸ਼ਦੇਵ ਸਿੰਘ ਛੋਟਾ ਖੰਨਾ, ਬੂਟਾ ਸਿੰਘ ਸਰਪੰਚ, ਜਤਿੰਦਰਪਾਲ ਸਿੰਘ

Read more...

ਬਠਿੰਡਾ 19 ਸਤੰਬਰ (ਸੰਜੀਵ ਬਿੱਟੂ):ਸ਼ਹਿਰ ਵਿੱਚ ਊਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਆਬਾਦੀ ਵਾਲੇ ਏਰੀਏ ਵਿੱਚ ਚਲ ਰਹੀ ਬਠਿੰਡਾ ਕੈਮੀਕਲ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ ਤੇ ਭਿਆਨਕ ਲੱਗੀ ਅੱਗ ਕਾਰਨ ਫੈਕਟਰੀ ਦਾ ਕਰੌੜਾਂ ਰੁਪਏ ਦਾ ਨੁਕਸਾਂਨ ਹੋ ਗਿਆ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਬਠਿੰਡਾ ਅਤੇ ਹੋਰ ਸਟੇਸ਼ਨਾਂ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਤਿੰਨ ਘੰਟਿਆਂ ਦੀ ਜੱਦੋ ਜਹਿਦ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਨੌਜਵਾਨ ਸੁਸਾਇਟੀ ਦੇ ਵਰਕਰ ਵੀ ਮੌਕੇ ਤੇ ਪਹੁੰਚੇ ਪਰ ਜਾਨੀ ਨੁਕਸਾਨ ਹੋਣੋ ਬੱਚ ਗਿਆ। ਬਠਿੰਡਾ ਕੈਮੀਕਲ ਫੈਕਟਰੀ ਦੇ ਐਮ ਡੀ ਰਾਜਿੰਦਰ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਮਸ਼ੀਨ ਵਿੱਚ ਲੱਗੀ ਪਰ ਕੁੱਝ ਹੀ ਸਮੇਂ ਵਿੱਚ ਅੱਗ ਨੇ ਨਜਦੀਕ ਪਏ ਰਬੜ ਦੇ ਸਮਾਨ ਤੇ ਚੋਲਾਂ ਨੂੰ ਵੀ ਆਪਣੇ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਪ੍ਰੋਡਕਸ਼ਨ ਮਸ਼ੀਨ ਜਿਸ ਦੀ ਕੀਮਤ ਲਗਭਗ 3-4 ਕਰੋੜ ਰੁਪਏ ਸੀ ਸੜ ਗਈ ਤੇ ਨਾਲ ਇੱਕ ਕਰੋੜ ਦੇ ਕਰੀਬ ਹੋਰ ਸਮਾਨ ਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਭਾਵੇਂ ਕਰੋੜਾਂ ਦਾ ਨੁਕਸਾਨ ਹੋ ਗਿਆ ਪਰ ਫਿਰ ਵੀ ਵੱਡਾ ਹਾਦਸਾ ਹੋਣੋ ਬੱਚ ਗਿਆ।

ਚੰਡੀਗੜ੍ਹ•, 19 ਸਤੰਬਰ (ਦਵਿੰਦਰਜੀਤ ਸਿੰਘ ਦਰਸ਼ੀ)-ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਤੁਲੀ ਦੀ ਅਗਵਾਈ ਵਿੱਚ 20 ਮੈਂਬਰੀ ਵਫ਼ਦ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਇੱਕ ਯਾਦ ਪੱਤਰ ਸੌਂਪਿਆ। ਮੁੱਖ ਮੰਤਰੀ ਨੇ ਯੂਨੀਅਨ ਆਗੂਆਂ ਦੀਆ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਅਨਾਜ ਮੰਡੀਆਂ ਦੇ ਮਜ਼ਦੂਰਾਂ ਦੀ ਰੋਜ਼ਾਨਾ ਉਜਰਤ ਵਿੱਚ 25 ਫੀਸਦੀ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ। ਸ. ਬਾਦਲ ਨੇ ਸਬੰਧਤ ਵਿਭਾਗ ਨੂੰ ਆਦੇਸ਼ ਦਿੱਤਾ ਕਿ ਆੜਤੀਆਂ ਵਲੋਂ ਡੀਜ਼ਲ ਅਤੇ ਬਿਜਲੀ ਬਿਲਾਂ ਦੀ ਵਸੂਲੀ ਲਈ ਇਨਾਂ ਕਾਮਿਆਂ ਦੀ ਉਜਰਤ ’ਚ ਕਟੌਤੀ ਨਾ ਕਰਨ ਬਾਰੇ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨਾਂ ਵਫ਼ਦ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਵਲੋਂ ਉਨਾਂ ਦੀਆਂ ਬਾਕੀ ਮੰਗਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।ਮੁੱਖ ਮੰਤਰੀ ਦੇ ਉਕਤ ਫੈਸਲੇ ‘ਤੇ ਖੁਸ਼ੀ ਜਾਹਿਰ ਕਰਦਿਆਂ ਸ਼੍ਰੀ ਰਾਕੇਸ਼ ਕੁਮਾਰ ਤੁਲੀ ਨੇ ਕਿਹਾ ਕਿ ਇਹ ਸਿਰਫ਼ ਅਕਾਲੀ-ਭਾਜਪਾ ਸਰਕਾਰ ਹੀ ਹੈ ਜਿਸ ਨੇ ਮਜ਼ਦੂਰਾਂ ਦੀ ਉਜਰਤ ‘ਚ ਉਕਾ-ਪੁੱਕਾ 20 ਫੀਸਦੀ ਵਾਧਾ ਕਰਨ ਸਮੇਤ ਕੀਮਤ ਸੂਚੀ ਅੰਕ ਮੁਤਾਬਕ 5 ਫੀਸਦੀ ਵਾਧੂ ਵਾਧਾ ਕਰਕੇ

Read more...

More Articles...

  1. ਕੱਤਣਾਂ ਵੀ ਭੁੱਲ ਗਈ, ਤੁੰਬਣਾਂ ਵੀ ਭੁੱਲ ਗਈ
  2. ਟ੍ਰੈਫਿਕ ਕੰਟਰੋਲ, ਟ੍ਰੈਫਿਕ ਮੈਨੇਜਮੈਂਟ, ਅਤੇ ਰੋਡ ਸੇਫਟੀ ’ਤੇ ਵਰਕਸ਼ਾਪ
  3. ਵਿਪਰੋ ਨੇ 3 ਲੱਖ 50 ਹਜ਼ਾਰ ਸਾਲਾਨਾ ਤਨਖਾਹ ਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ 103 ਵਿਦਿਆਰਥੀ ਚੁਣੇ
  4. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ: ਜਤਿੰਦਰ ਕੌਰ
  5. ਨੌਜਵਾਨਾਂ ਨੂੰ ਸਵੈ-ਰੋਜਗਾਰ ਟ੍ਰੇਨਿੰਗ ਦੇਣ ਸੰਬੰਧੀ ਰਿਮਟ ਤੇ ਭਾਰਤ ਸਰਕਾਰ ਵਿਚਕਾਰ ਹੋਇਆ ਅਹਿਮ ਸਮਝੋਤਾ
  6. ਲਾਈਟਾਂ ਵਾਲੇ ਚੌਂਕ ਦਾ ਨਵਾਂ ਨਾਂ ਹੈ ਬਾਬਾ ਵਿਸ਼ਵਕਰਮਾਂ ਚੌਂਕ
  7. 23 ਨੂੰ ਟੀਚਰਜ਼ ਯੂਨੀਅਨ ਵੱਲੋਂ ਜਿਲਾ ਸਿੱਖਿਆ ਅਫਸਰ ਦਾ ਘਿਰਾਉ
  8. ਆਸ਼ਮਾ ਇੰਟਰਨੈਸ਼ਨਲ ਸਕੂਲ਼ ਦੇ ਵਿਦਿਆਰਥੀਆਂ ਨੇ ਇਕ ਦਿਨ ਦੀ ਕਲਾਸ ਲਗਾਈ ਖੁੱਲੇ ਆਸਮਾਨ ਥੱਲੇ
  9. ਲੋਕਾਂ ਦਾ ਵੱਡੀ ਗਿਣਤੀ ’ਚ ਵੋਟਾਂ ਪਾਉਣਾ ਅਕਾਲੀ ਦਲ ਦੇ ਹੱਕ ਵਿਚ ਫਤਵਾ: ਪ੍ਰੋ. ਬਡੂੰਗਰ
  10. ਦੋ ਰੋਜ਼ਾ ਨਵਜਾਤ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਦੀ ਹੋਈ ਸ਼ੁਰੂਆਤ
  11. ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜੇ ਪੀ ਤੇ ਲਾਂਡਰਾ ਲਈ ਡਟ ਕੇ ਵੋਟਾਂ ਪਾਉਣ ਦਾ ਐਲਾਲ
  12. ਬਲਦੇਵ ਸਿੰਘ ਚੂੰਘਾਂ ਨੂੰ ਤੋਲਿਆ ਲੱਡੂਆ ਨਾਲ-ਸਰਪੰਚ ਬੋਘਾ
  13. ਸਮੈਕ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ 10 ਸਾਲ ਦੀ ਕੈਦ
  14. ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਵੱਧ
  15. ਕ੍ਰਿਸ਼ਚਨ ਮੈਡੀਕਲ ਕਾਲਜ ਵਿੱਚ ਹੋਇਆ ਆਟੋਨੋਮਿਕ ਲੈਬਾਰਟਰੀ ਦਾ ਉਦਘਾਟਨ

Page 1 of 56

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

64°
18°
°F | °C
Clear
Humidity: 32%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18