Tuesday, May 22, 2012

image ਨਵੀਂ ਦਿੱਲੀ (ਅ.ਬ.)-ਵਿਜੈ ਮਾਲੀਆ ਦੀ ਅਗਵਾਈ ਵਾਲੀ ਹਵਾਈ ਕੰਪਨੀ ਕਿੰਗ ਫਿਸ਼ਰ ਨੇ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ) ਕੋਲ ਆਪਣਾ ਸੋਧਿਆ ਹੋਇਆ ਸ਼ਡਿਊਲ ਦਾਖਲ ਕਰ ਦਿੱਤਾ ਹੈ। ਆਰਥਿਕ ਤੰਗੀ ਭੋਗ ਰਹੀ ਏਅਰ ਲਾਈਨ ਨੇ ਕਿਹਾ ਕਿ ਉਹ ਆਪਣੇ 64 ਹਵਾਈ ਜਹਾਜ਼ਾਂ

ਵਿੱਚੋਂ ਹਾਲ ਹੀ ਘੜੀ 28 ਹੀ ਚਲਾਏਗੀ। ਯਾਦ ਰਹੇ ਡੀ.ਜੀ.ਸੀ.ਏ. ਨੇ ਮੰਗਲਵਾਰ ਨੂੰ ਕਿੰਗ ਫਿਸ਼ਰ ਨੂੰ ਆਪਣਾ ਸੋਧਿਆ ਸ਼ਡਿਊਲ ਪੇਸ਼ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਸੀ। ਡੀ.ਜੀ.ਸੀ.ਏ. ਦੇ ਮੁਖੀ ਸ੍ਰੀ ਈ.ਕੇ. ਭਾਰਤ ਭੂਸ਼ਨ ਨੇ ਕਿਹਾ ਕਿ ਕਰਜ਼ਈ ਹੋ ਚੁੱਕੀ ਏਅਰ ਲਾਈਨ ਆਪਣੇ ਨਵੇਂ ਸੋਧੇ ਹੋਏ  ਸ਼ਡਿਊਲ ਅਨੁਸਾਰ ਹੀ ਹਵਾਈ ਉਡਾਨਾਂ ਚਲਾਏਗੀ। ਕਿੰਗ ਫਿਸ਼ਰ ਵੱਲੋਂ ਇਸ ਚੀਫ  ਅਗਜੈਕਟਿਵ ਸੰਜੇ ਅਗਰਵਾਲ ਨੇ ਸੋਧਿਆ ਹੋਇਆ ਸ਼ਡਿਊਲ ਪੇਸ਼ ਕੀਤਾ। ਕਿੰਗ ਫਿਸਰ ਏਅਰ ਲਾਇਸ ਨੂੰ ਰਾਹਤ ਪੈਕੇਜ਼ ਦੇ ਲਈ ਇਕ ਵਾਰ ਫਿਰ ਐਸ .ਬੀ.ਆਈ ਸਾਮ੍ਹਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਭਾਰਤੀ ਸਟੇਟ ਬੈਂਕ 1680 ਕਰੋੜ ਰੁਪਏ ਦਾ ਰਾਹਤ ਪੈਕੇਜ਼ ਦੇ ਸਕਦਾ ਹੈ । ਹਵਾਈ ਮੰਤਰੀ ਅਜੀਤ ਸਿੰਘ ਨੇ ਵੀ ਇਸ ਪੈਕੇਜ਼ ’ਤੇ ਕਿਸੇ ਤਰ੍ਹਾਂ ਦੀ ਮੁਸੀਬਤ ਤੋਂ ਇਨਕਾਰ ਕੀਤਾ ਹੈ। ਇਸ ਵਿੱਚ ਡੀ.ਜੀ. ਸੀ.ਏ ਦੇ ਅਧਿਕਾਰੀਆ ਨੇ ਹਵਾਈ ਮੰਤਰੀ ਨਾਲ ਕਰਕੇ ਉਹਨਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਹਵਾਈ ਮੰਤਰੀ ਅਜੀਤ ਸਿੰਘ ਨੇ ਕਿਹਾ ਜੇ ਬੈਂਕ ਨੂੰ ਲਗਦਾ ਹੈ  ਕਿ ਕਿੰਗ ਫਿਸ਼ਰ ਨੂੰ ਰਾਹਤ ਪੈਕੇਜ਼ ਦੇਣਾ  ਉਹਨਾਂ ਲਈ ਫਾਇਦੇਮੰਦ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ ਇਸ ਵਿੱਚ ਸਰਕਾਰ ਨੂੰ ਕੋਈ ਇਤਰਾਜ ਨਹੀਂ । ਉਹਨਾਂ ਕਿਹਾ ਕਿ ਕਿੰਗ ਫਿਸ਼ਰ ਤੇ ਬੈਂਕਾਂ ਦਾ ਕਈ ਹਜਾਰ ਕਰੋੜ ਰੁਪਏ ਬਕਾਇਆ ਹੈ ਐਸੇ ਵਿੱਚ ਬੈਂਕ ਨੂੰ ਹੀ ਫੈਸਲਾ ਲੈਣਾ ਹੋਵੇਗਾ ਕਿ ਉਹ ਕੀ ਕਦਮ ਉਠਾਉਦੇ ਹਨ। ਇਸ ਵਿੱਚ ਕਿੰਗ ਫਿਸ਼ਰ ਦੀਆਂ ਉਡਾਨਾਂ ਦੇ ਰੱਦ ਹੋਣ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਨਾਲ ਯਾਤਰੀਆ ਨੂੰ ਚਗੰੀਆ ਪਰੇਸ਼ਾਨੀਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਯਾਤਰੀਆ ਦੀ ਮਜਬੁੂਰੀ ਦਾ ਫਾਇਦਾ ਉਠਾਉਣ ਵਿੱਚ ਕੋਈ ਏਅਰ ਲਾਇੰਸ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀ। ਲਿਹਾਜਾ ਉਹ ਆਪਣੇ ਟਿਕਟ ਉੱਚੇ ਰੇਟਾ ’ਤੇ ਵੇਚ ਰਹੀ ਸੀ। ਭਾਰਤੀ ਸਟੇਟ ਬੈਂਕ ਤੋਂ ਮਿਲਣ ਵਾਲੇ ਰਾਹਤ ਪੈਕੇਜ਼ ਨਾਲ ਸ਼ਾਇਦ ਕੰਪਨੀ ਕੁਝ ਸਮੇਂ ਦੇ  ਲਈ ਉਭਰ ਪਏ । ਹਾਲਾਂਕਿ ਪਹਿਲਾ ਕੰਪਨੀ ਨੇ ਇਸ ਤਰ੍ਹਾਂ ਦੀਆਂ ਸਭੰਾਵਨਾ ਤੋ ਇਨਕਾਰ ਕੀਤਾ ਹੈ । ਮੰਗਲਵਾਰ ਨੂੰ ਕਿੰਗ ਫਿਸ਼ਰ ਦੇ ਸੀ.ਈ.ਓ  ਅਤੇ ਡੀ.ਜੀ.ਸੀ.ਏ ਦੇ ਅਧਿਕਾਰੀਆ ਦੀ ਬੈਠਕ ਡੀ.ਜੀ.ਸੀ.ਏ ਦੇ ਕੁਝ ਦਿਸ਼ਾ -ਨਿਰਦੇਸ਼ਾ ਦੇ ਬਾਦ ਖਤਮ ਹੋ ਗਈ ਪਰ ਇਸ ਨਾਲ ਯਾਤਰੀਆ ਦੀ ਸਮੱਸਿਆ ਹਲ ਨਹੀਂ ਹੋਈ । ਉਹ ਅਜ ਵੀ ਜਿਓ ਦੀ ਤਿਓ ਬਣੀ ਹੋਈ ਹੈ ਡੀ.ਜੀ.ਸੀ.ਏ ਨੇ ਕਿੰਗ ਫਿਸ਼ਰ ਦੇ ਸਾਰੇ ਜਹਾਜਾ ਦੀ ਜਾਂਚ ਦੇ  ਹੁਕਮ ਦਿੱਤੇ ਹਨ। ਇਸ ਦੌਰਾਨ ਬੁੱਧਵਾਰ ਨੂੰ ਏਅਰ ਲਾਇੰਸ ਦੀਆ 20 ਉਡਾਨਾ ਰੱਦ ਹੋਈਆ ਅਤੇ ਜਿਨ੍ਹਾਂ ਉਡਾਨਾ ਨੂੰ ਰੱਦ ਕੀਤਾ ਗਿਆ ਉਹਨਾਂ ਵਿੱਚ 14 ਮੁੰਬਈ ਤੋ ਅਤੇ 2 ਦਿੱਲੀ ਤੋ ਸਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today86
Yesterday253
Week339
Month4736
All70297

Weather

95°
35°
°F | °C
Partly Cloudy
Humidity: 20%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42