


ਅਮਰਾਵਤੀ (ਅ.ਬ.)- ਅਮਰਾਵਤੀ ਤੋਂ ਕਾਂਗਰਸੀ ਵਿਧਾਇਕ ਅਤੇ ਰਾਸ਼ਟਰਪਤੀ ਪ੍ਰਤੀਭਾ ਪਾਟਿਲ ਦੇ ਪੁੱਤਰ ਰਾਵਸਾਹਿਬ ਸ਼ੇਖਾਵਤ ਤੋਂ ਪੁਲਿਸ ਕਮਿਸ਼ਨਰ ਦਫਤਰ ਵਿੱਚ ਪੁੱਛ ਗਿੱਛ ਕੀਤੀ ਗਈ। ਉਨ੍ਹਾਂ ਤੋਂ ਕਾਰ ਵਿੱਚ ਲਿਜਾਏ ਜਾ ਰਹੇ ਇੱਕ ਕਰੋੜ ਰੁਪਏ ਜਬਤ ਕੀਤੇ ਗਏ ਸਨ। ਇਸ ਤੋਂ ਪਹਿਲਾਂ ਅਮਰਾਵਤੀ ਦੇ ਡੀਸੀ ਨੇ ਰਾ
ਵਸਾਹਿਬ ਨੂੰ ਨੋਟਿਸ ਜਾਰੀ ਕੀਤਾ ਸੀ। ਰਾਸ਼ਟਰਪਤੀ ਦੇ ਪੁੱਤਰ ਦਾ ਕਹਿਣਾ ਹੈ ਕਿ ਜੋ ਰਕਮ ਉਨ੍ਹਾਂ ਤੋਂ ਪੁਲਿਸ ਨੇ ਬਰਾਮਦ ਕੀਤੀ ਉਹ ਮਹਾਂਰਾਸ਼ਟਰ ਕਾਂਗਰਸ ਨੇ ਉਨ੍ਹਾਂ ਨੂੰ ਅਮਰਾਵਤੀ ਨਗਰ ਪਾਲਿਕਾ ਚੋਣ ਲੜ ਰਹੇ ਕਾਂਗਰਸ ਦੇ 87 ਉਮੀਦਵਾਰਾਂ ਨੂੰ ਚੋਣ ਫੰਡ ਦੇ ਰੂਪ ਵਿੱਚ ਵੰਡਣ ਲਈ ਭੇਜੀ ਸੀ। ਕਾਂਗਰਸ ਨੇ ਹਰੇਕ ਉਮੀਦਵਾਰ ਨੂੰ ਇੱਕ-ਇੱਕ ਲੱਖ ਰੁਪਏ ਦੇਣੇ ਸਨ। ਬਾਕੀ 13 ਲੱਖ ਪਾਰਟੀ ਫੰਡ ਸੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO