Tuesday, May 22, 2012

image ਪਟਨਾ-ਅ.ਬ-ਬਿਹਾਰ ਦੀ ਰਾਜਧਾਨੀ ਪਟਨਾ ਦੇ ਐਸ ਪੀ ਸਿਟੀ ਮਿਸ ਕਿਮ ਉਪਰ ਇੱਕ ਮਹਿਲਾ ਦੀ ਸ਼ਰੇਆਮ ਕੁੱਟ ਮਾਰ ਕਰਨ ਦਾ ਦੋਸ਼ ਲੱਗਾ ਹੈ। ਮਾਮਲਾ ਸਾਹਮਣੇ ਆਉਣ ’ਤੇ ਸੂਬੇ ਵਿੱਚ ਇਸ ਮਾਮਲੇ ’ਤੇ ਸਿਆਸਤ ਗਰਮਾ ਗਈ ਹੈ। ਵਿਰੋਧੀ ਦਲ ਆਰ ਜੇ ਡੀ ਨੇ ਨਤੀਸ਼ ਸਰਕਾਰ ਦੇ ਰਾਜ ਵਿੱਚ ਕਾਨੂੰਨ ਪ੍ਰਬੰਧ ਵਿਘੜਨ ਦਾ ਦੋਸ਼ ਲਗਾਇਆ

ਹੈ। ਸਰਕਾਰ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ। ਘਟਨਾ ਦਾ ਕਾਰਨ ਬੀਤੇ ਦਿਨ ਰਾਜਧਾਨੀ ਵਿੱਚ ਕੱਕਬਾਗ ਇਲਾਕੇ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ 2 ਲੜਕਿਆਂ ਦੀ ਮੌਤ ਹੋਣਾ ਹੈ। ਘਟਨਾ ਤੋਂ ਭੜਕੇ ਲੋਕਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਾਮ ਹਟਾਉਣ ਪਹੁੰਚੀ ਪੁਲਿਸ ਨੇ ਪਥਰਾਓ ਕਰ ਦਿੱਤਾ। ਹੰਗਾਮਾ ਵਧਣ ’ਤੇ ਹਲਕੇ ਦੀ ਐਸ ਪੀ ਸਿਟੀ ਵੀ ਪਹੁੰਚ ਗਈ। ਉਹ ਭੜਕੀਆਂ ਹੋਈਆਂ ਮਹਿਲਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇੱਕ ਵਧੇਰੇ ਰੌਲਾ ਪਾਉਣ ਵਾਲੇ ਔਰਤ ਐਸ ਪੀ ਨੇ ਥੱਪੜ ਮਾਰ ਦਿੱਤਾ। ਉਸ ਔਰਤ ਨੇ ਵੀ ਤੁਰੰਤ ਐਸ ਪੀ ਸਿਟੀ ਦੇ ਜਵਾਬੀ ਥੱਪੜ ਜੜ ਦਿੱਤਾ। ਹਾਜ਼ਰ ਹੋਰ ਪੁਲਿਸ ਨੇ ਇਸ ਔਰਤ ਨੂੰ ਜੰਮ ਕੇ ਲਾਠੀਆਂ ਡੰਡਿਆਂ ਨਾਲ ਕੁੱਟਿਆ। ਘਟਨਾ ਦੀ ਲਾਇਵ ਕਵਰੇਜ ਕਰਨ ਵਾਲੇ ਕੈਮਰਾ ਪੱਤਰਕਾਰਾਂ ਨੇ ਇਸ ਘਟਨਾ ਦੇ ਵੀਡਿਓ ਚੈਨਲਾਂ ’ਤੇ ਦਿਖਾਏ ਪ੍ਰੰਤੂ ਐਸ ਪੀ ਸਿਟੀ ਇਸ ਘਟਨਾ ਦੇ ਹੋਣ ਤੋਂ ਇਨਕਾਰ ਕਰ ਰਹੀ ਹੈ। ਦੱਸਿਆ ਗਿਆ ਹੈ ਕਿ ਕੱਕੜਬਾਗ ਵੱਲੋਂ ਦੋ ਨੌਜਵਾਨ ਰੋਹਤ ਅਤੇ ਪੰਚਮ ਚੌਧਰੀ ਆ ਰਹੇ ਸਨ। ਰਸਤੇ ਵਿੱਚ ਸੜਕ ਦਾ ਨਿਰਮਾਣ ਚੱਲ ਰਿਹਾ ਸੀ। ਨਿਰਮਾਣ ਦੌਰਾਨ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਜਮੀਨ ਵਿੱਚ ਦੱਬੀ ਬਿਜਲੀ ਦੀ ਕੇਬਲ ਤਾਰ ਕੱਟੇ ਜਾਣ ਕਾਰਨ ਪਾਣੀ ਵਿੱਚ ਕਰੰਟ ਆ ਗਿਆ। ਉਨ੍ਹਾਂ ਨੌਜਵਾਨਾਂ ਦੇ ਸੜਕ ਵਿੱਚ ਤੁਰਦਿਆਂ ਪਾਣੀ ਵਿੱਚ ਪੈਰ ਪੈਣ ਦੌਰਾਨ ਤੁਰੰਤ ਉਨ੍ਹਾਂ ਦੀ ਮੌਤ ਹੋ ਗਈ। ਇਸ ਉਪਰੰਤ ਲੋਕ ਭੜਕ ਪਏ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today85
Yesterday253
Week338
Month4735
All70296

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42