


ਅਹਿਮਦਾਬਾਦ (ਅ.ਬ.)-ਗੁਜਰਾਤ ਦੇ ਜੂਨਾਗੜ੍ਹ ਵਿਚ ਸ਼ੁੱਕਵਾਰ ਤੋਂ ਅਰੰਭ ਮਹਾਂਸ਼ਿਵਰਾਤਰੀ ਵਿੱਚ ਚੱਲਣ ਵਾਲੇ ਭਵਨਾਥ ਮੰਦਿਰ ਮੇਲੇ ਵਿੱਚ ਹੋਈ ਐਤਵਾਰ ਦੇਰ ਰਾਤ ’ਚ ਹੋਈ ਭਗਦੜ ਦੀ ਉਚ ਪੱਧਰੀ ਜਾਂਚ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਗੁਜਰਾਤ ਸਰਕਾਰ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਮੁੱਖ ਸਕੱਤਰ ਵਰੁਣ ਮਾਅਰਾ ਦੀ ਪ੍ਰਧਾਨਗੀ ਵਿਚ ਇਕ ਉਚ ਪੱਧਰੀ ਜਾਂਚ ਟੀਮ ਬਣਾਈ ਗਈ ਹੈ। ਗੌਰਤਲਬ ਹੈ ਕਿ ਨਾਗ (ਨੰਗੇ) ਸਾਧੂਆਂ ਦੀ ਸ਼ੋਭਾ ਯਾਤਰਾ ਵਿਚ ਮਚੀ ਭਗਦੜ ਵਿਚ ਇਕ ਔਰਤ ਅਤੇ ਦੋ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਦੋ ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ।
ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇੱਕ ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਦੀ ਰਾਤ ਨਾਗਾ (ਨੰਗੇ) ਸਾਧੂਆਂ ਦੀ ਸ਼ੋਭਾ ਯਾਤਰਾ ਨੂੰ ਵੇਖਣ ਲਈ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜਰ ਹੋਏ ਸਨ। ਸ਼ਾਮ ਵੇਲੇ ਕਰੀਬ 6 ਵਜੇ ਦਾਮੋਦਰ ਕੁੰਡ ਤੋਂ ਭਵਨਾਥ ਮਾਰਗ ’ਤੇ ਰਾਜ ਦੀ ਇਕ ਬੱਸ ਖਰਾਬ ਹੋ ਗਈ ਸੀ ਤੇ ਦੋ ਆਹਮੋ ਸਾਹਮਣੇ ਤੋਂ ਆ ਰਹੀਆਂ ਬੱਸਾਂ ਵੀ ਜਾਮ ਵਿੱਚ ਫੱਸ ਗਈਆਂ ਸਨ। ਕਰੀਬ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਵੀ ਸਥਾਨਿਕ ਪ੍ਰਸਾਸ਼ਨ ਜਾਮ ਨੂੰ ਖੁਲਵਾਉਣ ’ਚ ਅਸਫਲ ਰਿਹਾ। ਖਰਾਬ ਬੱਸ ਨੂੰ ਰਸਤੇ ਤੋਂ ਹਟਾਉਣ ਲਈ ਇਕ ਕਰੇਨ ਵੀ ਮੰਗਵਾਈ ਗਈ ਸੀ ਪਰ ਉਹ ਕਰੇਨ ਉਥੇ ਪਹੁੰਚ ਹੀ ਨਹੀਂ ਸਕੀ ਸੀ। ਜਿਸ ਕਾਰਨ ਰਸਤੇ ਵਿਚ ਕਾਫੀ ਸ਼ਰਧਾਲੂਆਂ ਦੀ ਭੀੜ ਹੋ ਗਈ ਜਿਸ ਦੇ ਕਾਰਨ 9.30 ਵਜੇ ਰਾਤ ਧੱਕਾਮੁੱਕੀ ਹੋਈ ਅਤੇ ਭਗਦੜ ਮਚ ਗਈ। ਘਟਨਾ ਤੋਂ ਬਾਅਦ ਰਾਜਕੋਟ ਤੋਂ ਪੁਲਿਸ ਅਤੇ ਡਾਕਟਰਾਂ ਦੀ ਟੀਮ ਨੂੰ ਜੂਨਾਗੜ੍ਹ ਭੇਜਿਆ ਗਿਆ ਸੀ। ਖੇਤਰ ਦੇ ਡੀ.ਆਈ.ਜੀ. ਬੀ.ਕੇ ਸ੍ਰੀਮਾਲੀ ਦੀ ਅਗਵਾਈ ਵਿਚ ਪੁਲਸ ਨੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਕੇ ਇਸ ਬੇਕਾਬੂ ਹਾਲਾਤ ਉਤੇ ਕਾਬੂ ਪਾਇਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO