Tuesday, May 22, 2012

ਮੁੰਬਈ-ਅ.ਬ-ਪਿਛਲੇ 17 ਸਾਲਾਂ ਵਿਚ ਬੀ.ਐਮ.ਸੀ ’ਤੇ ਰਾਜ ਕਰਨ ਵਾਲੀ ਸ਼ਿਵਸੈਨਾ ਇਕ ਵਾਰ ਮੁੜ ਤੋਂ ਮੁੰਬਈ ਉਤੇ ਰਾਜ ਕਰਨ ਲਈ ਤਿਆਰ ਹੈ। ਬੀ.ਐਮ.ਸੀ ਦੀਆਂ ਸਾਰੀਆਂ 227 ਸੀਟਾਂ ਦੇ ਨਤੀਜੇ ਆਉਣ ਤੋਂ ਬਾਅਦ ਸ਼ਿਵਸੈਨਾ-ਭਾਜਪਾ ਗਠਜੋੜ ਨੂੰ 106 ਸੀਟਾਂ ਮਿਲੀਆਂ ਹਨ। ਮੌਜੂਦਾ ਮੇਅਰ ਸ਼ਰਧਾ ਜਾਧਵ ਫਿਰ ਤੋਂ ਚੋਣ ਜਿੱਤ ਗਏ ਹਨ।  ਸ਼ਿਵਸੈਨਾ-ਭਾਜਪਾ ਗਠਜੋੜ

ਬਹੁਮਤ ਤੋਂ ਸਿਰਫ਼ 8 ਸੀਟਾਂ ਦੂਰ ਰਿਹਾ। ਬਹੁਮਤ ਲਈ 114 ਸੀਟਾਂ ਦੀ ਲੋੜ ਹੁੰਦੀ ਹੈ। ਸ਼ਿਵਸੈਨਾ ਨੂੰ 75, ਭਾਜਪਾ ਨੂੰ 30 ਸੀਟਾਂ ਮਿਲੀਆਂ ਹਨ। ਜਦੋਂ ਕਿ ਸਹਿਯੋਗੀ ਆਰ.ਪੀ.ਆਈ ਨੂੰ ਸਿਰਫ ਇਕ ਸੀਟ ਹੀ ਹਾਸਿਲ ਹੋਈ ਹੈ।  ਦੂਸਰੇ ਪਾਸੇ ਕਾਂਗਰਸ-ਐਨ.ਸੀ.ਪੀ ਗਠਜੋੜ ਨੂੰ ਇਨ੍ਹਾਂ ਚੋਣਾਂ ਵਿਚ ਵੱਡਾ ਝਟਕਾ ਲੱਗਿਆ ਹੈ। ਇਸ ਗਠਜੋੜ ਨੂੰ ਸਿਰਫ 66 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ 48 ਜਦੋਂ ਕਿ ਐਨ.ਸੀ.ਪੀ ਨੂੰ ਸਿਰਫ 18 ਸੀਟਾਂ ਮਿਲੀਆਂ ਹਨ।  ਇਨ੍ਹਾਂ ਚੋਣਾਂ ਵਿਚ ਮਨਸੇ ਪ੍ਰਮੁੱਖ ਰਾਜ ਠਾਕਰੇ ਨੇ ਆਪਣੇ ਚਾਚਾ ਅਤੇ ਸ਼ਿਵਸੈਨਾ ਪ੍ਰਮੁੱਖ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ। ਬੀ.ਐਮ.ਸੀ ਚੋਣਾਂ ਵਿਚ ਮਨਸੇ ਵੱਡੀ ਤਾਕਤ ਦੇ ਰੂਪ ਵਿਚ ਉਭਰੀ ਹੈ। ਮਨਸੇ ਦੇ ਖਾਤੇ ਵਿਚ 27 ਸੀਟਾਂ ਗਈਆਂ ਹਨ।  ਜ਼ਿਕਰਯੋਗ ਹੈ ਕਿ ਬੀ.ਐਮ.ਸੀ ਚੋਣਾਂ ਵਿਚ ਕੁੱਲ 2232 ਉਮੀਦਵਾਰ ਉਤਰੇ ਸਨ। ਸ਼ਿਵਸੈਨਾ ਨੇ 135, ਭਾਜਪਾ ਨੇ 63 ਸੀਟਾਂ ਉਤੇ ਆਪਣੇ ਉਮੀਦਵਾਰ ਉਤਰੇ ਸਨ। ਕਾਂਗਰਸ ਨੇ 170 ਅਤੇ ਉਸ ਦੇ ਸਹਿਯੋਗੀ ਐਨ.ਸੀ.ਪੀ ਨੇ 57 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਜਦੋਂ ਕਿ ਮਨਸੇ ਨੇ 223 ਸੀਟਾਂ ਉਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today85
Yesterday253
Week338
Month4735
All70296

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42