


ਲਖਨਊ, (ਅ.ਬ.)-ਉੱਤਰ ਪ੍ਰਦੇਸ਼ ਵਿੱਚ ਹੋਇਆ 5700 ਸੋ ਕਰੋੜ ਰੁਪਏ ਦਾ ਨੈਸ਼ਨਲ ਰੂਰਲ ਹੈੱਲਥ ਮਿਸ਼ਨ ਵਿੱਚ ਘੁਟਾਲਾ ਇੱਕ ਤੋਂ ਬਾਅਦ ਇੱਕ (ਇਸ ਕੇਸ ਵਿੱਚ ਸਬੰਧਿਤ) ਆਦਮੀਆਂ ਦੀਆਂ ਬਲੀਆਂ (ਜਾਨਾਂ) ਲੈ ਰਿਹਾ ਹੈ। ਸਿਹਤ ਵਿਭਾਗ ਦੇ ਇੱਕ ਮੁਲਾਜ਼ਮ ਜੋ ਕਿ ਕੈਸ਼ੀਅਰ ਦੇ ਅਹੁਦੇ ’ਤੇ ਕੰਮ ਕਰ ਰਿਹਾ ਸੀ, ਬੀਤੀ ਸੱਤ ਫਰਵਰੀ (50) ਤੋਂ ਲਾਪਤਾ ਸੀ, ਦੀ ਲਾਸ਼ ਖੂਨ ਨਾਲ ਲੱਥਪੱਥ ਸੀ। ਬੁੱਧਵਾਰ ਰਾਤ ਲਖੀਮਪੁਰ ਜ਼ਿਲ੍ਹੇ ਵਿੱਚੋਂ ਬਰਾਮਦ
ਹੋਈ ਹੈ, ਜਿਸ ਦੀ ਸ਼ਨਾਖਤ ਮਹਿੰਦਰ ਸ਼ਰਮਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾ ਕਰੀਬ (24) ਘੰਟੇ ਵੀ ਵੀਰਵਾਰ ਦੀ ਰਾਤ ਨੂੰ ਦਿੱਲੀ ਦੇ ਇੱਕ ਵਸਨੀਕ ਸਰਦਾਰ ਰਣਜੀਤ ਸਿੰਘ (50) ਨੇ ਲਖਨਊ ਦੇ ਇੱਕ ਹੋਟਲ ਵਿੱਚ ਨਸ਼ੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਸੀ, ਜਦੋਂ ਕਿ ਬੁੱਧਵਾਰ ਨੂੰ ਸੀ.ਬੀ.ਆਈ ਦੇ ਉੱਚ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਨੂੰ ਲੰਬਾ ਸਮਾਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਸੀ। ਉਸ ਦੀ ਲਾਸ਼ ਕੋਲੋਂ ਦੋ ਪੇਜ਼ ਦਾ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਸੀ। ਦੱਸਣਯੋਗ ਹੈ ਕਿ ਉਕਤ ਦੋਵਾਂ ਤੋਂ ਇਲਾਵਾ ਪਹਿਲਾਂ ਵੀ ਇਸ ਕੇਸ ਨਾਲ ਸਬੰਧਿਤ 5 ਵਿਅਕਤੀਆਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਚੁੱਕੀ ਹੈ, ਜਿਸ ’ਤੇ ਸੀ.ਬੀ.ਆਈ ਨੇ ਇਸ ਕੇਸ ਨਾਲ ਸਬੰਧਿਤ ਗਵਾਹਾਂ ਦੀ ਹੋਰ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਤਾਜਾ ਹੋਏ ਸ਼ਰਮਾ ਦੇ ਕਤਲ ਨੂੰ ਉਸ ਦਾ ਸਾਹ ਘੁੱਟਣ ਨਾਲ ਮੌਤ ਹੋਣ ਦੀ ਵੀ ਖਬਰ ਮਿਲ ਰਹੀ ਹੈ। ਪਰ ਕੈਸ਼ੀਅਰ ਸ਼ਰਮਾ ਦੇ ਸਰੀਰ ’ਤੇ 6 ਦੇ ਕਰੀਬ ਸੱਟਾਂ ਦੇ ਨਿਸ਼ਾਨ ਵੀ ਮਿਲਦੇ ਹਨ। ਜਦੋਂ ਕਿ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਸ਼ਰਮਾ ਦੀ ਮੌਤ ਸਾਹ ਘੁੱਟਣ ਨਾਲ ਹੋਈ ਦੱਸੀ ਗਈ ਹੈ। ਸਥਾਨਿਕ ਪੁਲਿਸ ਦੇ ਉੱਚ ਅਧਿਕਾਰੀ ਆਰ.ਐਸ. ਗੌਤਮ ਨੇ ਦੱਸਿਆ ਹੈ ਕਿ ਜਿਹੜੇ ਕਮਰੇ ਵਿੱਚੋਂ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ, ਉਹ ਅੰਦਰੋਂ ਕਮਰਾ ਬੰਦ ਸੀ ਅਤੇ ਉਸ ਦੀ ਲਾਸ਼ ਨੂੰ ਦਰਵਾਜ਼ਾ ਤੋੜ ਕੇ ਕੱਢਿਆ ਗਿਆ ਹੈ। ਘੁਟਾਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ ਦੀ ਟੀਮ ਨੇ ਸ਼ਰਮਾ ਦੀ ਇਸ ਹੋਈ ਭੇਦਭਰੀ ਹਾਲਤ ਵਿੱਚ ਹੋਈ ਮੌਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਓਧਰ ਸ਼ਰਮਾ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਪ੍ਰੇਸ਼ਾਨ ਕਰਨ ਦੇ ਵੀ ਗੰਭੀਰ ਦੋਸ਼ ਲਗਾਏ ਹਨ। ਅਤੇ ਕਿਹਾ ਹੈ ਕਿ ਉਸ ਦੇ ਪਤੀ ਦੀ ਹਾਲ ਵਿੱਚ ਹੀ ਹੋਏ ਤਬਾਦਲੇ ਜੋ ਕਿ ਜਾਣ-ਬੁੱਝ ਕੇ ਕੀਤਾ ਗਿਆ ਸੀ ਤੇ ਉਹ ਬਹੁਤ ਹੀ ਪ੍ਰੇਸ਼ਾਨ ਸੀ। ੁਉਸ ਦੀ ਪਤਨੀ ਨੇ ਹੋਰ ਵੀ ਦੋਸ਼ ਲਗਾਉਂਦਿਆਂ ਹੋਇਆ ਕਿਹਾ ਹੈ ਕਿ ਕਈ-ਕਈ ਵਾਰ ਉਨ੍ਹਾਂ ਦੀ ਤਨਖਾਹ ਵੀ ਰੋਕੀ ਗਈ ਸੀ, ਜਿਸ ਕਾਰਨ ਸਾਨੂੰ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ਰਮਾ ਦੇ ਲੜਕੇ ਤੁਸ਼ਾਰ ਨੇ ਕਿਹਾ ਹੈ ਕਿ ਉਸ ਦੇ ਪਿਤਾ (ਸ਼ਰਮਾ) ਉੱਪਰ ਕਈ ਕਾਗਜਾਂ ਅਤੇ ਖਾਲੀ ਕਾਗਜਾਂ ਦੇ ਉੱਪਰ ਜਬਰਦਸਤੀ ਦਸਤਖਤ ਕਰਨ ਦਾ ਦਬਾਅ ਪਾਇਆ ਗਿਆ ਸੀ, ਜਿਸ ਨੂੰ ਲੈ ਕੇ ਉਹ ਬਹੁਤ ਹੀ ਪ੍ਰੇਸ਼ਾਨ ਰਹਿੰਦੇ ਸਨ। ਓਧਰ ਇਸ ਹੋਏ ਇਸ ਘੁਟਾਲੇ ਸਬੰਧੀ ਹੋਈ ਸੱਤਵੀਂ ਮੌਤ ਨੂੰ ਲੈ ਕੇ ਕਈ ਰਾਜਨੀਤਕ ਪਾਰਟੀਆਂ ਵੀ ਇੱਕ ਦੂਜੇ ਉੱਪਰ ਦੋਸ਼ ਲਗਾ ਰਹੇ ਹਨ ਤੇ ਆਪਣੇ ਮਨ ਦੀ ਭੜਾਸ ਵੀ ਕੱਢ ਰਹੇ ਹਨ। ਚੋਣ ਪ੍ਰਚਾਰ ਦੇ ਦੌਰਾਨ ਇਹ ਹੋਈਆਂ ਮੌਤਾਂ ਨੇ ਵਿਰੋਧੀ ਕਾਂਗਰਸ ਪਾਰਟੀ ਤੇ ਭਾਜਪਾ ਨੂੰ ਮਾਇਆਵਤੀ ਸਰਕਾਰ ਉੱਪਰ ਸਿਆਸੀ ਹਮਲੇ ਕਰਨ ਦਾ ਮੌਕਾ ਮਿਲ ਗਿਆ ਹੈ। ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਪ੍ਰਦੇਸ਼ ਸਰਕਾਰ ਉੱਤੇ ਸਿਹਤ ਵਿਭਾਗ ਲਈ ਮਿਲੇ ਇਸ ਗਰਾਂਟ ਦਾ ਦੁਰਉਪਯੋਗ ਕੀਤਾ ਹੈ ਅਤੇ ਇਹ ਘੁਟਾਲੇ ਦਾ ਇੱਕ ਹਿੱਸਾ ਹੈ। ਨਵੀਂ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸ਼ਾਦ ਨੇ ਵੀ ਕਿਹਾ ਹੈ ਕਿ ਇਹ ਘੁਟਾਲਾ ਪਿਛਲੇ 7-8 ਸਾਲਾਂ ਵਿੱਚ ਹੋਇਆ ਹੈ ਤੇ ਇਸ ਦੇ ਜ਼ਿੰਮੇਵਾਰ ਮੁਲਾਇਮ ਸਿੰਘ ਯਾਦਵ ਤੇ ਮਾਇਆਵਤੀ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO