Tuesday, May 22, 2012

ਨਵੀਂ ਦਿੱਲੀ, (ਅ.ਬ.)-ਪੰਜਾਬ ਅੰਦਰ ਨੈੱਟਵਰਕ ਜ਼ਰੀਏ ਕਰਿਆਨਾ ਵੇਚ ਰਹੀ, ਨੈੱਟਵਰਕਿੰਗ ਕੰਪਨੀ, ਨੇਚਰ ਵੇਅ ਨੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਨੈੱਟਵਰਕਿੰਗ ਦੇ ਧੰਦੇ ਨਾਲ ਜੋੜ ਕੇ ਕਰੋੜਾਂ ਰੁਪਏ ਦਾ ਮੁਨਾਫਾ ਕਮਾਇਆ ਹੈ। ਆਪਣੇ ਮੁਨਾਫਾ ਕਮਾਉਣ ਦੇ ਧੰਦੇ ਨੂੰ ਹੋਰ ਵਿਸਥਾਰ ਦੇਣ ਵਾਸਤੇ ਅੱਜ-ਕੱਲ੍ਹ ਇਨ੍ਹਾਂ ਦੀ ਨਿਗਾਹ ਪੰਜਾਬ ਦੇ ਬਹੁਜਨ ਸਮਾਜ ਦੇ ਅਤਿ ਦੇ ਸਤਿਕਾਰ ਅਤੇ ਸ਼ਰਧਾ ਦੇ

ਪਾਤਰ ਅਸਥਾਨ ਚਰਨ ਛੋਹ ਗੰਗਾ, ਰਵਿਦਾਸ ਜੀ ਖੁਰਾਲਗੜ੍ਹ, ਤਹਿ. ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਇਰਦ-ਗਿਰਧ ਨੀਮ ਪਹਾੜੀ ਜ਼ਮੀਨ ਤੇ ਪਲਾਟ ਕੱਟ ਕੇ ਵੇਚਣ ਤੇ ਮੁਨਾਫਾ ਕਮਾਉਣ ਉੱਤੇ ਲੱਗੀ ਹੋਈ ਹੈ, ਕਿਉਂਕਿ ਇਸ ਧਾਰਮਿਕ ਅਸਥਾਨ ਨਾਲ ਦੁਆਬੇ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਐਨ.ਆਰ.ਆਈ ਅਤੇ ਹੋਰ ਖਾਂਦੇ ਪੀਂਦੇ ਲੋਕ ਜੁੜੇ ਹੋਏ ਹਨ। ਉਨ੍ਹਾਂ ਦੀ ਇਸ ਸਥਾਨ ਨਾਲ ਸ਼ਰਧਾ ਤੇ ਮੁਨਾਫੇ ਦੀਆਂ ਰੋਟੀਆਂ ਸੇਕਣ ਹਿੱਤ ਇਨ੍ਹਾਂ ਇਸ ਪ੍ਰੋਜੈਕਟ ਦਾ ਨਾਂ ਭਗਤ ਰਵਿਦਾਸ ਜੀ ਦੇ ਬਰਾਬਰਤਾ ਦੇ ਸੰਕਲਪ (ਬੇਗਮਪੁਰਾ’ ਨਾਲ ਜੋੜ ਕੇ ਪੇਸ਼ ਕੀਤਾ ਹੈ ਤੇ ਨਾਲ ਹੀ ਗੁਰੂ ਸਾਹਿਬ ਦੀ ਤਸਵੀਰ ਨੂੰ ਛਾਪਿਆ ਹੈ।
ਅੱਜ ਇੱਥੇ ਲਿਖਤੀ ਪ੍ਰੈਸ ਨੋਟ ਰਾਹੀਂ ਉਪਰੋਕਤ ਵਰਤਾਰੇ ਉੱਤੇ ਟਿੱਪਣੀ ਕਰਦਿਆਂ ਸ੍ਰੀ ਰਾਮ ਕ੍ਰਿਸਨ ਅੱਪਰਾ, ਕਨਵੀਨਰ, ਬਹੁਜਨ ਯੂਥ ਫਰੰਟ ਨੇ ਕਿਹਾ ਕਿ ਭਾਰਤ ਦੇ ਹਰ ਨਾਗਿਰਕ ਨੂੰ ਆਪਣੀ ਰੋਜ਼ੀ ਰੋਟੀ ਲਈ ਕਾਨੂੰਨ ਮੁਤਾਬਕ ਕੋਈ ਵੀ ਬਿਜਨੈੱਸ ਕਰਨ ਦਾ ਅਧਿਕਾਰ ਹੈ, ਪਰ ਆਪਣੇ ਵਪਾਰ ਦਾ ਪ੍ਰਸਾਰ ਕਰਦਿਆਂ ਕਿਸੇ ਕੌਮ, ਧਰਮ ਜਾਂ ਭਾਈਚਾਰੇ ਦੇ ਨਾਂ ਧਾਰਮਿਕ ਅਕੀਦਿਆਂ ਜਾਂ ਸ਼ਰਧਾ, ਵਿਸ਼ਵਾਸਾਂ ਜਾਂ ਸਥਾਨ ਨੂੰ ਮੁਨਾਫਾ ਜਾਂ ਵਪਾਰਕ ਹਿੱਤਾਂ ਲਈ ਵਰਤਣਾ ਵਾਜਿਬ ਨਹੀਂ। ਮੁਨਾਫੇ ਦੀ ਅੰਨ੍ਹੀ ਦੌੜ ਵਿੱਚ ਪਾਗਲ ਹੋਈ ਨੇਚਰ -ਵੇਅ ਹਾਇਟਸ ਇਨਫਰਾ ਲਿ. ਕੰਪਨੀ ਹੈ ਕਿ ਗੁਰੂ ਰਵਿਦਾਸ ਜੀ ਨੇ ਬੇਗਮਪੁਰੇ ਦਾ ਸੰਕਲਪ ਮਨੁੱਖੀ ਸਮਾਜ ਅੰਦਰ ਬਰਾਬਰਤਾ ਲਿਆਉਣ ਵਾਸਤੇ ਇੱਕ ਲੰਬੀ ਅਤੇ ਜਾਨ ਹੂਲਵੀਂ ਵਿਚਾਰਧਰਕ ਲੜਾਈ ਤੋਂ ਬਾਅਦ ਮਨੁੱਖਤਾ ਦੇ ਸਨਮੁੱਖ ਪੇਸ਼ ਕੀਤਾ ਸੀ। ਜਿਸ ਨੂੰ ਪੂਰਾ ਕਰਨ ਹਿੱਤ ਅੱਜ ਵੀ ਬਹੁਤ ਸਾਰੇ ਲੋਕ ਸੰਘਰਸ਼ ਦੇ ਰਾਹ ਤੁਰੇ ਹੋਏ ਹਨ। ਕੰਪਨੀ ਨੂੰ ਸਮਝ ਲੈਣਾ ਚਾਹੀਦਾ ਹੈ। ਬੇਗਮਪੁਰੇ ਦਾ ਸੰਕਲਪ ਕੋਠੀਆਂ ਫਲੈਟਾਂ ਜਾਂ ਪਲਾਂਟਾਂ ਦਾ ਨਾਂ ਨਹੀਂ ਹੈ, ਸਗੋਂ ਇਸ ਨਾਲ ਭਾਰਤ ਦੇ ਲੋਕਾਂ ਦੀ ਸਮਾਜਿਕ ਤਬਦੀਲੀ ਦਾ ਕਾਰਜ ਜੁੜਿਆ ਹੋਇਆ ਹੈ। ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਲ ਇੰਡੀਆ ਆਦਿ ਧਰਨ ਮਿਸ਼ਨ ਰਜਿ. ਭਾਰਤ ਨਾਲ ਸਬੰਧਿਤ ਕਮੇਟੀ ਦੇ ਚੋਟੀ ਦੇ ਆਗੂਆਂ ਦੀ ਇਨ੍ਹਾਂ ਨਾਲ ਹਿੱਸਾ-ਪੱਤੀ ਅਤੇ ਮਿਲੀ ਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਪਰੋਕਤ ਇਲਾਕੇ ਅੰਦਰ ਇਸ ਪ੍ਰੋਜੈਕਟ ਸਬੰਧੀ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ ਪਰ ਮੌਜੂਦਾ ਕਮੇਟੀ ਨੇ ਕੋਈ ਇਤਰਾਜ਼ ਨਹੀਂ ਜਤਾਇਆ ਅਤੇ ਇਸ ਵਰਤਾਰੇ ਉੱਪਰ ਰਹੱਸਮਈ ਚੁੱਪ ਧਾਰਨ ਕੀਤੀ ਹੋਈ ਹੈ। ਇਸ ਪ੍ਰੋਜੈਕਟ ਨਾਲ ਜੁੜੇ ਵਰਕਰਾਂ ਕੋਲ ਇਸ ਜ਼ਮੀਨ ਦੀ ਕੋਈ ਫਰਦ ਜਾਂ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਸਗੋਂ ਇਹ ਗ੍ਰਾਹਕਾਂ ਨੂੰ ਕਿਸ਼ਤਾਂ ਦੇਣ ’ਤੇ ਜ਼ੋਰ ਪਾਉਂਦੇ ਹਨ ਤੇ ਬਿਆਨਾ ਕਰਨ ਦੀ ਗੱਲ ਕਰਦੇ ਹਨ। ਇਸ ਸਥਾਨ ਦੇ ਆਸ-ਪਾਸ ਅਜਿਹੇ ਰਿਹਾਇਸ਼ੀ ਵਾਟਰ, ਕਲੌਨੀਆਂ ਦੀ ਉਸਾਰੀ ਨਾ ਸਿਰਫ ਰਵਿਦਾਸ ਜਾਂ ਮਿਸ਼ਨ, ਆਸ਼ੇ, ਸੰਕਲਪ ਅਤੇ ਵਿਚਾਰਧਾਰਾ ਨੂੰ ਧੁੰਦਲਾ ਕਰੇਗੀ, ਸਗੋਂ ਇਸ ਦੇ ਆਸ-ਪਾਸ ਉਸਾਰੀਆਂ ਮਹਿਲ ਨੁਮਾ ਇਮਾਰਤਾਂ ਨਾਲ ਇਸ ਸਥਾਨ ਦੀ ਮਹਾਨਤਾ ਵੀ ਘਟੇਗੀ। ਪੈਸੇ ਵਾਸਤੇ ਅੱਯਾਸ਼ ਲੋਕ ਵਿਹਲੇ ਸਮੇਂ ਆਰਾਮ ਕਰਨ ਦੇ ਨਾਂ ਹੇਠ ਇੱਥੇ ਬੁਰਾਈਆਂ ਲੈ ਕੇ ਆਉਣਗੇ। ਇਸ ਤੋਂ ਵੱਧ ਇਸ ਦੇ ਆਲੇ-ਦੁਆਲੇ ਦੀ ਕੁਦਰਤੀ ਪੱਥਰਾਂ ਦੀਆਂ ਉੱਚੀਆਂ ਇਮਾਰਤਾਂ ਨਿਗਲ ਜਾਣਗੀਆਂ। ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦੇ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਚਰਨ ਛੋਹ ਗੰਗਾ ਦੇ ਸ਼ਰਧਾਲੂਆਂ, ਬੇਗਮਪੁਰੇ ਦੇ ਸੰਕਲਪ ਦੇ ਅਨੁਯਾਈਆਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਜ਼ੋਰਦਾਰ ਵਿਰੋਧ ਦਾ ਸੱਦਾ ਦਿੰਦੇ ਹਾਂ ਅਤੇ ਸਬੰਧਿਤ ਕਮੇਟੀ ਪ੍ਰਸ਼ਾਸ਼ਨ ਅਤੇ ਸਰਕਾਰ ਕੋਲੋਂ ਇਸ ਗੋਰਖ ਧੰਦੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ ਤਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਮਹਾਨ ਸੰਕਲਪ ਨੂੰ ਬਦਰੰਗ ਹੋਣ ਤੋਂ ਬਚਾਇਆ ਜਾ ਸਕੇ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today85
Yesterday253
Week338
Month4735
All70296

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42