Tuesday, May 22, 2012

ਲੋਕਾਂ ਨੂੰ ਹੁਣ ਹੋਰ ਨਹੀਂ ਮਿਲਣਗੀਆਂ ਰਿਆਇਤਾਂ
image ਨਵੀਂ ਦਿੱਲੀ, (ਅ.ਬ.)-ਭਾਰਤ ਸਰਕਾਰ ਵੱਲੋਂ ਆਗਾਮੀ ਬੱਜਟ ਵਿੱਚ ਹੋਰ ਰਿਆਇਤਾਂ ਭਾਰਤੀ ਲੋਕਾਂ ਨੂੰ ਨਾ ਦੇਣ ਦੀਆਂ ਕਨਸੌਆਂ ਮਿਲੀਆਂ ਹਨ, ਜਿਸ ਕਾਰਨ ਭਾਰਤ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਨਿਰਾਸ਼ਾ ਮਿਲ ਸਕਦੀ ਹੈ। ਸਰਕਾਰ ਦੇ ਖਜ਼ਾਨੇ ਦੀ ਮੌਜੂਦਾ ਹਾਲਤ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ ਹੱਥ ਬੰਨ ਦਿੱਤੇ ਹਨ। ਫੀਸ ਤੇ ਟੈਕਸ ਦੀਆਂ ਦਰਾਂ ਵਿੱਚ ਰਿਆਇਤ ਦੀ ਬਜਾਏ ਵਿੱਤ ਮੰਤਰੀ ਹੁਣ ਖਜ਼ਾਨੇ ਨੂੰ ਭਰਨ

ਲਈ ਨਵੀਆਂ-ਨਵੀਆਂ ਯੋਜਨਾਵਾਂ ਦੀ ਭਾਲ ਕਰ ਰਹੇ ਹਨ। ਸੂਤਰਾਂ ਦੇ ਮੁਤਾਬਕ ਅਰਥਵਿਵਸਥਾ ਦੀ ਮੱਠੀ ਰਫਤਾਰ ਦੇ ਬਾਵਜੂਦ ਉਤਪਾਦ ਦੀਆਂ ਦਰਾਂ ਵਿੱਚ ਵੱਧਣ ਦੀਆਂ ਸੰਭਾਵਨਾਵਾਂ ਹਨ। ਇਸ ਤੋਂ ਇਲਾਵਾ 2008 ਵਿੱਚ ਦਿੱਤੀਆਂ ਸਹੂਲਤਾਂ ਹੁਣ ਲੋਕਾਂ ਤੋਂ ਵਾਪਸ ਲੈਣ ਦੀਆਂ ਸੰਭਾਵਨਾਵਾਂ ਹਨ। ਸਰਕਾਰੀ ਸੇਵਾ ਟੈਕਸ ਵਿੱਚ ਵੀ ਨਵੇਂ ਨਿਗਮ ਆ ਸਕਦੇ ਹਨ, ਜਿਸ  ਦੌਰਾਨ ਵਿੱਤ ਮੰਤਰਾਲਾ ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਿਹਾ ਹੈ। ਸਰਕਾਰ ਦੇ ਖਜਾਨੇ ਤੇ ਚਾਲੂ ਵਿੱਤੀ ਸਲਾਨਾ ਦੌਰਾਨ ਇਸ ਸਾਲ ਵਿੱਚ ਇੱਕ ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਸਬਸਿਡੀ ਦਾ ਬੋਝ ਹੈ, ਜਿਸ ਕਾਰਨ ਖਜ਼ਾਨੇ ਦੀ ਅਰਥ-ਵਿਵਸਥਾ ਖਰਾਬ ਚੱਲ ਰਹੀ ਹੈ ਤੇ ਉੱਪਰੋਂ ਵਿੱਤ ਮੰਤਰੀ ਦੀ ਚਿੰਤਾ  ’ਚ (ਖਾਦ ਸੁਰੱਖਿਆ ਦਾ ਦਬਾਅ ਹੋਰ) ਵਾਧਾ ਹੋ ਰਿਹਾ ਹੈ।
ਇਹ ਵੀ ਸਾਫ ਹੋ ਗਿਆ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਵੀ ਅਰਥ ਵਿਵਸਥਾ ਦੀ ਰਫਤਾਰ ਚੰਗੀ ਹੋਣ ਵਾਲੀ ਨਜ਼ਰ ਨਹੀਂ ਆ ਰਹੀ ਹੈ। ਲਿਹਾਜ਼ਾ ਵਿੱਤ ਮੰਤਰਾਲਾ ਹੋਰਨਾਂ ਪੱਖਾਂ ਤੋਂ ਹੋਰ ਜ਼ਿਆਦਾ ਅਧਿਕ ਗੁੰਜਾਇਸ਼ ਨੂੰ ਨਹੀਂ ਦੇਖ ਸਕਦਾ। ਮੋਟੇ ਤੌਰ ’ਤੇ ਵੇਖਿਆ ਜਾਵੇ ਤਾਂ ਹਰ ਸਾਲ ਬਜਟ ਰਾਸ਼ੀ ਵਿੱਚ 10 ਪ੍ਰਸੀਸ਼ਤ ਦਾ ਵਾਧਾ ਹੋ ਸਕਦਾ ਹੈ। ਪਿਛਲੇ ਸਾਲ ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਰਹਿਣ ਕਰਕੇ ਵਿੱਤ ਮੰਤਰੀ ਤੇ ਬਜਟ ਰਾਸ਼ੀ ਵਿੱਚ ਵੀ 12 ਤੋਂ 14 ਪ੍ਰਤੀਸ਼ਤ ਦੇ ਵਾਧੇ ਦਾ ਦਬਾਅ ਹੈ। ਇਨ੍ਹਾਂ ਸਥਿਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੰਪਨੀਆਂ ਤੇ ਹੋਰ ਬਹੁਤ ਜ਼ਿਆਦਾ ਦਰਾਂ ਵਿੱਚ ਰਿਆਇਤਾਂ ਦੇਣ ਦੀ ਗੁਜਾਇੰਸ਼ ਵਿੱਚ ਮੰਤਰੀ ਦੇ ਹੱਥ ਵੱਸ ਨਹੀਂ ਹੈ ਅਤੇ ਉਨ੍ਹਾਂ ਨੂੰ ਹੁਣ ਸਿਰਫ ਖਜ਼ਾਨੇ ਨੂੰ ਭਰਨ ਲਈ ਹੀ ਯੋਜਨਾਵਾਂ ਲੱਭਣ ਤੋਂ ਬਗੈਰ ਹੋਰ ਸਾਧਨ ਨਹੀਂ ਦਿੱਖ ਰਿਹਾ ਹੈ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today84
Yesterday253
Week337
Month4734
All70295

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42