Tuesday, May 22, 2012

ਨਵੀਂ ਦਿੱਲੀ, (ਅ.ਬ.)-ਭਾਰਤ ਅਤੇ ਨੇਪਾਲ ਪੰਚੇਸ਼ਵਰ ਬਹੁ-ਮੰਤਵੀ ਪ੍ਰੋਜੈਕਟ ਲਾਗੂ ਕਰਨ ਲਈ ਪੰਚਸ਼ਵਰ ਵਿਕਾਸ ਅਥਾਰਿਟੀ ਦੀ ਸਥਾਪਨਾ ਉੱਤੇ ਸਹਿਮਤ ਹੋ ਗਏ ਹਨ। ਦੋਵਾਂ ਪੱਖਾਂ ਵਿਚਾਲੇ ਇਹ ਸਹਿਮਤੀ ਮੰਤਰੀ ਪੱਧਰ ਦੀ ਸੰਯੁਕਤ ਭਾਰਤ ਨੇਪਾਲ ਪਾਣੀ ਵਸੀਲਿਆਂ ਬਾਰੇ ਕਮਿਸ਼ਨ ਦੀ ਨਵੀਂ ਦਿੱਲੀ ਵਿੱਚ ਪਹਿਲੀ ਬੈਠਕ ਵਿੱਚ ਬਣੀ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਦੇ ਕਈ ਸੀਨੀਅਰ ਕੇਂਦਰੀ

ਮੰਤਰੀ ਅਤੇ ਭਾਰਤ ਦੇ ਸਬੰਧਿਤ ਰਾਜਾਂ ਦੇ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਦੋਵਾਂ ਧਿਰਾਂ ਸਪਤ ਕੋਸੀ ਹਾਈ ਡੈਮ ਪ੍ਰੋਜੈਕਟ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਉੱਤੇ ਸਹਿਮਤ ਹੋਏ। ਉਨ੍ਹਾਂ ਵਿੱਚ ਸਨ ਕੋਸੀ ਸਟੋਰੇਜ਼ ਕਮ ਡਾਈਵਰਜਰਨ ਸਕੀਮ ਪੂਰੀ ਕਰਨ ਉੱਤੇ ਸਹਿਮਤੀ ਬਣ ਗਈ। ਭਾਰਤ ਨੇਪਾਲ ਮੰਤਰੀ ਪੱਧਰ ਦੇ ਸੰਯੁਕਤ ਕਮਿਸ਼ਨ ਦੀ ਇਸ ਬੈਠਕ ਵਿੱਚ 15 ਕਿਲੋਮੀਟਰ ਲੰਬੇ ਕੋਸੀ ਤੱਟ ਬੰਨ੍ਹ ਦਾ ਰੱਖ ਰਖਾਓ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ, ਜਿਸ ਨੂੰ ਮੰਨ ਲਿਆ ਗਿਆ। ਦੋਵਾਂ ਧਿਰਾਂ ਨੇ ਨੋਟ ਕੀਤਾ ਹੈ ਕਿ ਮੁਜ਼ੱਫਰਪੁਰ ਢਾਲਕੇਬਰ 400 ਕੇਵੀ ਟ੍ਰਾਂਸਮਿਸ਼ਨ ਲਾਈਨ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਕਿ ਨੇਪਾਲ ਤੋਂ 75 ਮੈਗਾਵਾਟ ਵਧੇਰੇ ਬਿਜਲੀ ਆਯਾਤ ਕੀਤੀ ਜਾ ਸਕੇ। ਦੋਵੇਂ ਪੱਖ ਗੰਡਕ ਪ੍ਰੋਜੈਕਟ ਦੀ ਮੁਰੰਮਤ ਅਤੇ ਰੱਖ ਰਖਾਓ ਲਈ ਜ਼ਰੂਰੀ ਸਮੱਗਰੀ ਅਤੇ ਉਪਰਕਰਣ ਨੇਪਾਲ ਭੇਜੇ ਜਾਣ ਉੱਤੇ ਵੀ ਸਹਿਮਤੀ ਹੋਏ। ਇਹ ਸਮੱਗਰੀ ਕਰ ਮੁਕਤ ਹੋਵੇਗੀ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਭਾਰਤ ਦੇ ਕੇਂਦਰੀ ਵਸੀਲਿਆਂ ਅਤੇ ਸੰਸਦੀ ਕਾਰਜ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਅਤੇ ਨੇਪਾਲ ਦੇ ਊਰਜਾ ਮੰਤਰੀ ਸ੍ਰੀ ਪੋਸਟਾ ਬਹਾਦੁਰ ਬੋਗਾਤਕੀ ਵੀ ਹਾਜ਼ਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today83
Yesterday253
Week336
Month4733
All70294

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42