Tuesday, May 22, 2012

ਮੁੰਬਈੇ, (ਅ.ਬ.)-ਪੁਲਿਸ ਨੇ ਵੈਲੇਨਟਾਈਨ ਡੇ ’ਤੇ ਮੁੰਬਈ ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਛਾਪਾ ਮਾਰ ਕੇ ਇੱਕ ਹਾਈ ਪ੍ਰੋਫਾਈਲ ਸੈਕਸ ਰੈਕੇਟ ਨੂੰ ਬੇਨਕਾਬ ਕੀਤਾ ਹੈ। ਇਸ ਰੈਕੇਟ ਵਿੱਚ ਰੂਸੀ ਮਾਡਲ ਸਮੇਤ 2 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 3 ਦਲਾਲ ਵੀ ਪੁਲਿਸ ਦੇ ਹੱਥੇ ਚੜ੍ਹੇ ਹਨ। ਜਾਣਕਾਰੀ ਅਨੁਸਾਰ ਇੱਥੇ ਸਾਊਥ ਇੰਡੀਅਨ ਮਾਡਲ ਦੀ ਆਬਰੂ 40 ਹਜ਼ਾਰ ਵਿੱਚ ਵੇਚੀ ਜਾਂਦੀ ਸੀ। ਉੱਥੇ ਹੀ ਵਿਦੇਸ਼ੀ

ਮਾਡਲਾਂ ਲਈ ਇਹ ਰੇਟ ਇੱਕ ਰਾਤ ਲਈ 60 ਹਜ਼ਾਰ ਰੁਪਏ ਸੀ।  ਪੁਲਿਸ ਮੁਤਾਬਕ ਗ੍ਰਾਹਕ ਦੇ ਰੂਪ ਵਿੱਚ ਭੇਜੇ ਗਏ ਪੁਲਿਸ ਕਰਮਚਾਰੀਆਂ ਨੇ 3 ਵਿਅਕਤੀਆਂ ਨਾਲ ਸੰਪਰਕ ਕੀਤਾ ਜੋ ਤੜਕੇ ਲਗਭਗ 2 ਵਜੇ ਕਾਲੀਨਾ ਵਿੱਚ ਗਰੈਂਡ ਹਿਆਤ ਹੋਟਲ ਵਿੱਚ 2 ਮਹਿਲਾਵਾਂ ਨੂੰ ਲੈ ਕੇ ਆਏ। ਮਹਿਲਾਵਾਂ ਵਿੱਚੋਂ ਇੱਕ 20 ਸਾਲ ਦੀ ਰੂਸੀ ਮਹਿਲਾ ਅਤੇ ਇੱਕ ਹੋਰ ਮਹਿਲਾ ਸੀ ਜਿਸ ਨੇ ਦੱਸਿਆ ਕਿ ਉਹ ਮਾਡਲ ਰਹੀ ਹੈ ਅਤੇ ਉਸ ਨੇ ਕਈ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ। 3 ਦਲਾਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।  ਫਿਲਮੀ ਜਿਸਮਫਰੋਸ਼ੀ ਤੋਂ ਝਲਕਦਾ ਸਿਨੇਮਾ ਦਾ ਸ਼ਰਮਨਾਕ ਚਿਹਰਾ-ਕਹਿੰਦੇ ਹਨ ਕਿ ਰੂਪਹਿਲੇ ਪਰਦੇ ਹੀ ਚਾਹ ਅਕਸਰ ਕਦਮ ਬਹਿਕਾ ਦਿੰਦੀ ਹੈ। ਅੱਖਾਂ ਵਿੱਚ ਸਫਲ ਅਭਿਨੇਤਰੀ ਬਣਨ ਦਾ ਸੁਪਨਾ ਸਜਾਏ ਹੋਏ ਲੜਕੀਆਂ ਜਦੋਂ ਮਾਇਆਨਗਰੀ ਵਿੱਚ ਆਉਂਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਫਿਰ ਫਿਲਮ ਵਿੱਚ ਰੋਲ ਮਾਡਲ ਹਾਸਲ ਕਰਨ ਜਾਂ ਪਾਪੀ ਪੇਟ ਨੂੰ ਪਾਲਣ ਲਈ ਉਨ੍ਹਾਂ ਨੂੰ ਦੇਹ ਵਪਾਰ ਵਿੱਚ ਉਤਰਨਾ ਪੈਂਦਾ ਹੈ। ਅਜਿਹੀਆਂ ਘਟਨਾਵਾਂ ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਵਿੱਚ ਕੁੱਝ ਜ਼ਿਆਦਾ ਹੀ ਦੇਖਣ ਨੂੰ ਮਿਲਦੀਆਂ ਹਨ। ਮਹਾਂਰਾਸ਼ਟਰ ਦੇ ਪੁਣੇ ਵਿੱਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਬੇਨਕਾਬ ਹੋਇਆ ਹੈ। ਇੱਥੇ ਇਕ ਫਾਈਵ ਸਟਾਰ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੀ ਹੀਰੋਇਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਧੰਦੇ ਲਈ 2 ਘੰਟੇ ਲਈ 2 ਲੱਖ ਰੁਪਏ ਲਏ ਜਾਂਦੇ ਹਨ। ਹੀਰੋਇਨ ਦੀ ਪਛਾਣ ਤਾਮਿਲ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਕੈਰੋਲੀਨ ਮਾਰੀਆ ਦੇ  ਤੌਰ ’ਤੋ ਹੋਈ ਹੈ। ਉਹ ਚੇਨਈ ਦੀ ਮੂਲ ਨਿਵਾਸੀ ਹੈ। ਕੈਰੋਲੀਨ ਨੇ ਰੇਨ ਅਤੇ ਵਾਦ ਚੈਨਲ ਵਰਗੀਆਂ ਤਾਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸ ਨੇ ਹੀਰੋ ਦੀ ਐਂਡ ਲਈ ਵੀ ਕੰਮ ਕੀਤਾ ਹੈ। ਇਸ ਤਰ੍ਹਾਂ ਦੇ ਸੈਕਸ ਰੈਕੇਟ ਦਾ ਕਿਤੇ ਨਾ ਕਿਤੇ ਫਿਲਮੀ ਕੁਨੈਕਸ਼ਨ ਜ਼ਰੂਰ ਹੁੰਦਾ ਹੈ। ਹਾਲ ਹੀ ਵਿੱਚ ਬੰਗਲੌਰ ਵਿੱਚ ਪੁਲਿਸ ਨੇ ਜਿਸਮ ਫਰੋਸ਼ੀ ਦੇ ਦੋਸ਼ ਵਿੱਚ ਛੋਟੇ ਪਰਦੇ ਜਦ 3 ਕਲਾਕਾਰਾਂ ਸਮੇਤ 7 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੀ ਸੈਂਟਰਲ ਕਰਾਈਮ ਬਰਾਂਚ ਦੀ ਟੀਮ ਨੇ ਇਨ੍ਹਾਂ ਨੂੰ ਸ਼ਹਿਰ ਦੇ 2 ਟਿਕਾਣਿਆਂ ’ਤੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਸੀ। ਜਿਸਮ ਫਰੋਸ਼ੀ ਦੇ ਧੰਦੇ ਵਿੱਚ ਸ਼ਾਮਿਲ ਟੀਵੀ ਕਲਕਾਰਾਂ ਦੀ ਪਛਾਣ ਸਰੋਜਾ, ਦੀਕਸ਼ਿਤਾ (24) ਅਤੇ ਅਨੀਤਾਂ (35) ਦੇ ਰੂਪ ਵਿੱਚ ਹੋਈ ਸੀ। ਇਹ ਕਈ ਟੀ.ਵੀ. ਲੜੀਵਾਰਾਂ ਵਿੱਚ ਕੰਮ ਕਰ ਚੁੱਕੀਆਂ ਹਨ। ਸਰੋਜਾ (50) ਦੇ ਪਤੀ ਕ੍ਰਿਸਨਾ ਮੂਰਤੀ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇੱਥੇ ਇੱਕ ਗ੍ਰਾਹਕ ਤੋਂ 5 ਹਜ਼ਾਰ ਤੋਂ 10 ਹਜ਼ਾਰ ਤੱਕ ਰੁਪਏ ਲਏ ਜਾਂਦੇ ਹਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today82
Yesterday253
Week335
Month4732
All70293

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42