Tuesday, May 22, 2012

image ਨਵੀਂ ਦਿੱਲੀ, (ਅ.ਬ.)-ਖੁਰਾਕੀ ਵਸਤੂਆਂ ਦੇ ਮੁੱਲ ਘੱਟਣ ਨਾਲ ਸਿੱਕੇ ਦੇ ਪਾਸਾਰ ਦੀ ਦਰ ਜਨਵਰੀ ਮਹੀਨੇ ਵਿੱਚ ਘੱਟ ਕੇ 6.55 ਪ੍ਰਤੀਸ਼ਤ ਉੱਤੇ ਆ ਗਈ। ਇਹ ਪਿਛਲੇ ਦੋ ਸਾਲਾਂ ਦੀ ਸਭ ਤੋਂ ਨੀਵੇਂ ਪੱਧਰ ਦੀ ਦਰ ਹੈ। ਮਹਿੰਗਾਈ ਦਰ ਘੱਟਣ ਨਾਲ ਸੰਭਾਵਨਾ ਬਣੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਆਉਂਦੇ ਮਹੀਨੇ ਵਿੱਚ ਨੀਤੀਗਤ ਬਜ਼ਾਰ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਥੋਕ ਮੁੱਲ ਸੂਚਕ ਅੰਕ ਅਧਾਰਿਤ ਮੁਦਰਾ

ਪਾਸਾਰ ਦਸੰਬਰ ਵਿੱਚ 7.47 ਪ੍ਰਤੀਸ਼ਤ ਦੇ ਪੱਧਰ ਉੱਪਰ ਸੀ, ਜਦੋਂਕਿ ਜਨਵਰੀ 2011 ਵਿੱਚ ਇਹ 9.47 ਫੀਸਦੀ ਸੀ। ਮੁਦਰਾ ਪਾਸਾਰ ਦੀ ਇਹ ਦਰ ਦਸੰਬਰ 2009 ਦੇ ਬਾਅਦ ਸਭ ਤੋਂ ਘੱਟ ਉਸ ਸਮੇਂ ਇਹ 7.15 ਪ੍ਰਤੀਸ਼ਤ ਸੀ।  ਇਸ ਦੌਰਾਨ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਕੀਮਤਾਂ ਵਿੱਚ ਵਾਧਾ ਹਾਲੇ ਤੱਕ ਸਵੀਕਾਰਨ ਯੋਗ ਪੱਧਰ ਤੱਕ ਨਹੀਂ ਆਇਆ, ਇਸ ਵਿੱਚ ਹੋਰ ਕਮੀ ਆਉਣੀ ਚਾਹੀਦੀ ਹੈ। ਮੁਖਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਮਹਿੰਗਾਈ ਵਿੱਚ ਹੋਰ ਕਮੀ ਆਉਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਇਸ ਵਿੱਚ ਹੋਰ ਗਿਰਾਵਟ ਆਏਗੀ। ਅੱਜ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਜਨਵਰੀ ਵਿੱਚ ਖੁਰਾਕੀ ਵਸਤੂਆਂ ਵਿੱਚ ਸਿੱਕੇ ਦੇ ਪਾਸਾਰ ਦੀ ਦਰ 0 ਤੋਂ 52 ਪ੍ਰਤੀਸ਼ਤ ਹੇਠਾਂ ਰਹੀ। ਵਿਸ਼ਲੇਸ਼ਣ ਅਧੀਨ ਮਹੀਨੇ ਵਿੱਚ ਸਬਜੀਆਂ ਦੀਆਂ ਕੀਮਤਾਂ ਸਾਲਾਨਾ ਆਧਾਰ ਉੱਤੇ 43.13 ਪ੍ਰਤੀਸ਼ਤ ਘੱਟ ਹੋਈਆਂ ਹਨ। ਜਦੋਂ ਕਿ ਕਣਕ 3.48 ਫੀਸਦੀ ਸਸਤੀ ਹੋਈ ਹੈ। ਜਨਵਰੀ ਵਿੱਚ ਆਲੂ ਦੀਆਂ ਕੀਮਤਾਂ 23.15 ਪ੍ਰਤੀਸ਼ਤ ਅਤੇ ਪਿਆਜ ਦੀਆਂ ਕੀਮਤਾਂ 75.57 ਫੀਸਦੀ ਘੱਟ ਹੋਈਆਂ ਹਨ। ਥੋਕ ਮੁੱਲ ਸੂਚਕ ਅੰਕ ਵਿੱਚ ਖਾਧ ਵਸਤੂਆਂ ਦੀ ਹਿੱਸੇਦਾਰੀ 14.3 ਪ੍ਰਤੀਸ਼ਤ ਦੀ ਹੈ। ਪੈਦਾਵਾਰੀ ਉਤਪਾਦਾਂ ਵਿੱਚ ਸਿੱਕੇ ਦੇ ਪਾਸਾਰ ਦੀ ਦਰ ਜਨਵਰੀ ਵਿੱਚ 6.49 ਫੀਸਦੀ ਰਹੀ। ਇਸ ਨਾਲ ਪਿਛਲੇ ਮਹੀਨੇ ਇਹ 7.48 ਫੀਸਦੀ ਦੇ ਪੱਧਰ ਉੱਪਰ ਸੀ। ਪੈਦਾਵਾਰੀ ਉਤਪਾਦਾਂ ਦੀ ਮਹਿੰਗਾਈ 2011 ਵਿੱਚ ਕਾਫੀ ਉੱਚੇ ਪੱਧਰ ’ਤੇ ਬਣੀ ਹੋਈ ਸੀ। ਇਸ ਸਮੇਂ ਇਹ 6 ਪ੍ਰਤੀਸ਼ਤ ਨੂੰ ਪਾਰ ਕਰ ਗਈ ਸੀ। ਪੈਦਾਵਾਰੀ ਵਸਤੂਆਂ ਵਿੱਚ ਲੋਹਾ ਅਤੇ ਉਸ ਤੋਂ ਬਣੇ ਉਤਪਾਦ ਸਾਲਾਨਾ ਆਧਾਰ ਉੱਤੇ 18.46 ਪ੍ਰਤੀਸ਼ਤ ਮਹਿੰਗੇ ਹੋਏ। ਇਸ ਦੌਰਾਨ ਖੁਰਾਕੀ ਤੇਲਾਂ ਦੀਆਂ ਕੀਮਤਾਂ 9.59 ਪ੍ਰਤੀਸ਼ਤ ਵਧੀਆ। ਇਵੇਂ ਤੰਬਾਕੂ ਉਤਪਾਦਾਂ ਦੀਆਂ ਕੀਮਤਾਂ ਵਿੱਚ 9.36 ਪ੍ਰਤੀਸ਼ਤ ਅਤੇ ਮੂਲ ਧਾਤੂ ਦੀਆਂ ਕੀਮਤਾਂ ਵਿੱਚ 11.99 ਪ੍ਰਤੀਸ਼ਤ ਵਾਧਾ ਹੋਇਆ।
ਜਨਵਰੀ ਵਿੱਚ ਸਾਰੀਆਂ ਪ੍ਰਮੁੱਖ ਵਸਤਾਂ ਦੀ ਮਹਿੰਗਾਈ 2.25 ਫੀਸਦੀ ਰਹੀ। ਜੋ ਪਿਛਲੇ ਸਾਲ ਦਸੰਬਰ ਵਿੱਚ 3.07 ਫੀਸਦੀ ਸੀ। ਗੈਰ ਖੁਰਾਕੀ ਪ੍ਰਮੁੱਖ ਵਸਤੂਆਂ ਦੀ ਮਹਿੰਗਾਈ ਵੀ ਜਨਵਰੀ ਵਿੱਚ ਘੱਟ ਕੇ 0.55 ਪ੍ਰਤੀਸ਼ਤ ਰਹਿ ਗਈ। ਜਿਹੜੀ ਇਸ ਤੋਂ ਪਿਛਲੇ ਮਹੀਨੇ 1.48 ਫੀਸਦੀ ਸੀ। ਇੱਧਰ ਬਾਲਣ ਅਤੇ ਬਿਜਲੀ ਵਰਗ ਦੀ ਮਹਿੰਗਾਈ ਜਨਵਰੀ ਵਿੱਚ ਸਾਲਾਨਾ ਆਧਾਰ ਉੱਤੇ 14.21 ਫੀਸਦੀ ਰਹੀ। ਜਿਹੜੀ ਦਸੰਬਰ ਵਿੱਚ 14.91 ਫੀਸਦੀ ਸੀ। ਇਸ ਵਿਚਕਾਰ ਨਵੰਬਰ 2011 ਦੇ ਮੁਦਰਾ ਪਸਾਰ ਨੂੰ ਉੱਪਰ ਵੱਲ ਸੋਧ ਕਰਕੇ 9.46 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦਾ ਸ਼ੁਰੂਆਤੀ ਅਨੁਮਾਨ 9.11 ਫੀਸਦੀ ਦਾ ਸੀ। ਮਾਹਿਰਾਂ ਦਾ ਆਖਣਾ ਹੈ ਕਿ ਮਹਿੰਗਾਈ ਦੀ ਦਰ ਵਿੱਚ ਕਮੀ ਤੋਂ ਬਾਅਦ ਰਿਜ਼ਰਵ ਬੈਂਕ ਕੋਲ ਆਉਣ ਵਾਲੇ ਮਹੀਨੇ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦਾ ਮੌਕਾ ਹੋਵੇਗਾ। 2010-2011 ਵਿੱਚ ਜ਼ਿਆਦਾਤਰ ਸਮੇਂ ਤੱਕ  ਸਿੱਕੇ ਦੇ ਪਾਸਾਰ ਦੀ ਕੁੱਲ ਦਰ 10 ਪ੍ਰਤੀਸ਼ਤ ਦੇ ਆਸ-ਪਾਸ ਦੇ ਬਣੀ ਰਹੇਗੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today82
Yesterday253
Week335
Month4732
All70293

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42