


ਨਵੀਂ ਦਿੱਲੀ, (ਅ.ਬ.)-ਭਾਰਤੀਆਂ ਦੀ 25 ਲੱਖ ਕਰੋੜ ਦੀ ਕਾਲੀ ਕਮਾਈ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਹੈ ਜੋ ਭਾਰਤ ਦੇ ਸਾਲਾਨਾ ਬਜਟ ਦਾ ਢਾਈ ਗੁਣਾਂ ਹੈ। ਇਹ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਦੇ ਲਈ ਬਣੀ ਨੋਡਲ ਏਜੰਸੀ ਸੀ.ਬੀ.ਆਈ ਦਾ/ਸੀ.ਬੀ.ਆਈ ਨਿਰਦੇਸ਼ਕ ਏ.ਪੀ. ਸਿੰਘ ਦਾ ਤਾਂ ਇ¤ਥੇ ਤੱਕ ਕਹਿਣਾ ਹੈ ਕਿ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਲਈ ਸਰਕਾਰ ਤੇ ਉਸ ਦੀਆਂ ਨੀਤੀਆਂ ਜ਼ਿੰਮੇਵਾਰ ਹਨ।
ਇੰਟਰਪੋਲ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਇਸ ਵਿੱਚ ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਵੀ ਨਾਰਾਇਣ ਸਾਮੀ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਭਾਜਪਾ ਨੇ 1 ਫਰਵਰੀ 2011 ਨੂੰ ਜਾਰੀ ਆਪਣੀ ਟਾਸਕ ਫੋਰਸ ਦੀ ਰਿਪੋਰਟ ਵਿੱਚ ਦਾਅਵਾ ਕੀਤੀ ਸੀ ਕਿ 25 ਲੱਖ ਕਰੋੜ ਦੀ ਕਮਾਈ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਹੈ। ਇੱਕ ਸਾਲ ਦੇ ਬਾਅਦ ਸੀ.ਬੀ.ਆਈ ਨਿਰਦੇਸ਼ਕ ਨੇ ਭਾਜਪਾ ਦੇ ਇਸ ਦਾਅਵੇ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਏੇ.ਪੀ. ਸਿੰਘ ਅਨੁਸਾਰ ਭਾਰਤੀਆਂ ਦੀ ਜ਼ਿਆਦਾਤਰ ਕਾਲੀ ਕਮਾਈ ਮਾਰੀਸ਼ਸ਼, ਸਵਿਟਜਰਲੈਂਡ, ਲਿਚੇਸਪਾਇਨ, ਬ੍ਰਿਟਿਸ਼ ਵਰਜਨ, ਆਈਲੈਂਡ ਜਿਵੇਂ ਟੈਕਸ ਹੈਵਨ ਦੇਸ਼ਾਂ ਵਿੱਚ ਜਮ੍ਹਾਂ ਹੈ। ਇਸ ਨੂੰ ਵਾਪਸ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰਨੀ ਹੋਵੇਗੀ। ਸਿੰਘ ਨੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਲਈ ਸਰਕਾਰ ਤੇ ਉਸ ਦੀ ਨੀਤੀਆਂ ਨੂੰ ਜ਼ਿੇਮੇਵਾਰ ਠਹਿਰਾਇਆ ਹੈ। ਅਪਾਰਦਰਸ਼ੀ, ਜਟਿਲ, ਕੇਂਦਰੀਕ੍ਰਿਤ ਅਤੇ ਭੇਦ-ਭਾਵ ਵਾਲੀ ਸਰਕਾਰੀ ਨੀਤੀਆਂ ਨੂੰ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਕਾਸ ਯੋਜਨਾਵਾਂ ਨੂੰ ਜ਼ਿਆਦਾ ਪਾਰਦਰਸ਼ੀ ਤੇ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ। ਪ੍ਰਚੀਨ ਭਾਰਤੀ ਕਹਾਵਤ ਜਿਵੇਂ ਰਾਜਾ ਤਿਵੇਂ ਪਰਜਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਰਾਜਾ ਹੋਵੇਗਾ, ਉਸ ਦੀ ਪਰਜਾ ਵੀ ਉਸੇ ਤਰ੍ਹਾਂ ਦੀ ਹੋਵੇਗੀ। ਭ੍ਰਿਸ਼ਟਾਚਾਰ ਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੀ ਕਮਾਈ ਵਿੱਚ ਸਿੱਧਾ ਰਿਸ਼ਤਾ ਸਾਬਤ ਕਰਦੇ ਹੋਏ ਸੀ.ਬੀ.ਆਈ ਨਿਰਦੇਸ਼ਕ ਨੇ ਕਿਹਾ ਕਿ 2- ਜੀ ਘੁਟਾਲੇ, ਰਾਸ਼ਟਰਮੰਡਲ, ਖੇਡ ਘੁਟਾਲੇ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੇ ਘੁਟਾਲੇ ਜਿਵੇਂ ਕੁੱਝ ਅਹਿਮ ਮਾਮਲਿਆਂ ਦੀ ਜਾਂਚ, ਜਾਂਚ ਦੇ ਦੌਰਾਨ ਪਤਾ ਲੱਗਿਆ ਹੈ ਕਿ ਘੁਟਾਲੇ ਵਿੱਚ ਕੀਤੀ ਗਈ ਕਾਲੀ ਕਮਾਈ ਪਹਿਲਾਂ ਦੁਬੱਈ, ਸਿੰਗਾਪੁਰ ਜਾਂ ਮਾਰੀਸ਼ਸ਼ ਗਈ। ਇਸ ਦੇ ਬਾਅਦ ਸਵਿੱਟਜਰਲੈਂਡ ਅਤੇ ਕਰ ਚੋਰਾਂ ਦੀ ਪਨਾਹਗਾਹ ਮੰਨੇ ਜਾਣ ਵਾਲੇ ਕਈ ਦੇਸ਼ਾਂ ਵਿੱਚ ਪਹੁੰਚੀ। ਸਿੰਘ ਦੇ ਮੁਤਾਬਕ ਦੋਸ਼ੀ ਕੁੱਝ ਫਰਜ਼ੀ ਕੰਪਨੀਆਂ ਖੋਲ੍ਹਦੇ ਹਨ ਅਤੇ ਕਈ ਘੰਟਿਆਂ ਦੇ ਬਾਅਦ ਇੱਕ ਕਈ ਖਾਤਿਆਂ ਵਿੱਚ ਧੰਨ ਵੰਡਿਆ ਜਾਂਦਾ ਹੈ। ਸੀ.ਬੀ.ਆਈ ਨੂੰ ਇਸ ਦਾ ਪਤਾ ਲਗਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO