


ਰਾਏ ਬਰੇਲੀ -ਅ.ਬ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਤੱਰ ਪ੍ਰਦੇਸ਼ ਦੇ ਬੁਰੇ ਹਾਲ ਲਈ ਸਪਾ,ਬਸਪਾ,’ਤੇ ਭਾਜਪਾ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਰਾਜ ਦੀ ਸਥਿਤੀ ਅਜਿਹੀ ਹੋ ਜਾਵੇਗੀ।ਪਿਛਲੇ 22ਸਾਲਾਂ ਵਿੱਚ ਇਹਨਾਂ ਦਲਾਂ ਨੇ ਉੱਤਰ ਪ੍ਰਦੇਸ਼ ਦਾ ਪੂਰੀ ਤਰ੍ਹਾਂ ਨਾਲ ਬੁਰਾ
ਹਾਲ ਕਰ ਦਿੱਤਾ ਹੈ।ਕਾਂਗਰਸ ਦੇ ਸਮੇਂ ਵਿੱਚ ਸਥਿਤੀ ਅਜਿਹੀ ਨਹੀਂ ਸੀ।ਉਹਨਾਂ ਨੇ ਕਿਹਾ ਕਿ ਰਾਏ ਬਰੇਲੀ ਤੋ ਸਾਡਾ ਸੰਬੰਧ ਕੀ ਹੈ ਦੁਨੀਆ ਜਾਣਦੀ ਹੈ ਅਸੀਂ ਸੰਘਰਸ਼ ਕੀਤਾ ।ਰਾਏ ਬਰੇਲੀ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਉਹਨਾਂ ਨੇ ਕਿਹਾ ਨੇ ਕਿ ਅੱਜ ਰਾਜ ਵਿੱਚ ਸਾਰੇ ਵਰਗਾ ਦੇ ਲੋਕ ਪਰੇਸ਼ਾਨ ਹਨ। ਕਿਸਾਨ ਪਰੇਸ਼ਾਨ,ਜਵਾਨ ਪਰੇਸ਼ਾਨ,ਸਾਰੇ ਪਾਸੇ ਅਸ਼ਾਤੀ ਦਾ ਮਾਹੌਲ ਹੈ ।ਇਸ ਤੋ ਪਹਿਲਾ ਮੰਚ ’ਤੇ ਮਾਂ ਦੇ ਨਾਲ ਮੌਜੂਦ ਪ੍ਰਿਅੰਕਾ ਗਾਧੀ ਨੇ ਜਨਤਾ ਨੂੰ ਇਥੋ ਪੰਜ ਸੀਟਾਂ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਨਤਾ ਬਦਲਾਵ ਚਾਹੁੰਦੀ ਹੈ।ਸਾਨੂੰ ਪੂਰੀ ਉਮੀਦ ਹੈ ਕਿ 22 ਸਾਲ ਦੇ ਬਾਦ ਰਾਜ ਦੀ ਜਨਤਾ ਇਕ ਵਾਰ ਫਿਰ ਤੋ ਕਾਂਗਰਸ ਨੂੰ ਮੌਕਾ ਦੇਵੇਗੀ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਰਸਤਾ ਵਿਕਾਸ ਦਾ ਰਸਤਾ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO