Tuesday, May 22, 2012

image ਪਟਨਾ, 12 ਫਰਵਰੀ-  ਬਿਹਾਰ ਦੀ ਰਾਜਧਾਨੀ ਪਟਨਾ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਪਟਨਾ ਦੇ ਹੋਟਲ ਸਰੋਜ ਦੇ ਕਮਰਾ ਨੰਬਰ 102 ‘ਚ ਪੁਲਸ ਨੂੰ ਇਕ ਲਾਸ਼ ਮਿਲੀ। ਪਹਿਲੀ ਨਜ਼ਰ ‘ਚ ਦੇਖਣ ‘ਤੇ ਪੁਲਸ ਨੂੰ ਸ਼ੱਕ ਹੋਇਆ ਕਿ ਇਹ ਕਿਸੇ ਮਹਿਲਾ ਦੀ ਲਾਸ਼ ਹੈ ਪਰ ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਦੇਖਿਆ ਕਿ  ਉਸ ਮਹਿਲਾ ਦੀ ਸ਼ਰੀਰਕ ਬਨਾਵਟ ਅਤੇ ਵਾਲ

ਅਜੀਬੋ-ਗਰੀਬ ਲੱਗਣ ‘ਤੇ ਜਦੋਂ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸਦੇ ਵਾਲ ਨਕਲੀ ਸਨ ਅਤੇ ਉਹ ਮਹਿਲਾ ਨਹੀਂ ਸਗੋਂ ਇਕ ਪੁਰਸ਼ ਸੀ। ਉਥੋਂ ਤਲਾਸ਼ੀ ਲੈਣ ‘ਤੇ ਪੁਲਸ ਨੂੰ ਇਕ ਆਈ ਕਾਰਡ ਮਿਲਿਆ ਜਿਸ ‘ਚ ਉਸ ਲੜਕੇ ਦੀ ਅਸਲ ਫੋਟੋ ਲੱਗੀ ਸੀ। ਅਸਲ ‘ਚ ਇਹ ਲੜਕਾ ਇਕ ਇੰਜੀਨੀਅਰਿੰਗ ਸਟੂਡੈਂਟ ਸੀ।  ਉਸਦਾ ਨਾਂ ਹਰੀਓਮ ਸੀ।  ਉਸਨੇ 9 ਫਰਵਰੀ ਨੂੰ ਹੋਟਲ ਦਾ ਕਮਰਾ ਕਿਰਾਏ ‘ਤੇ ਲਿਆ ਸੀ। ਜਦੋਂ ਉਹ ਹੋਟਲ ਬੁੱਕ ਕਰਾਉਣ ਆਇਆ ਸੀ ਉਸ ਸਮੇਂ ਵੀ ਉਹ ਇਕ ਔਰਤ ਦੇ ਹੀ ਸਰੂਪ ‘ਚ ਆਇਆ ਸੀ। ਉਸਨੇ ਪੂਰੀ ਤਰ੍ਹਾਂ ਔਰਤਾਂ ਵਾਲਾ ਹਾਰ ਸ਼ਿੰਗਾਰ, ਬਿੰਦੀ, ਲਪੀਸਟਿਕ,  ਗਹਿਣੇ ਅਤੇ ਆਪਣੀਆਂ ਆਈਬ੍ਰੋਜ਼ ਵੀ ਔਰਤਾਂ ਵਰਗੀਆਂ ਹੀ ਬਣਾਈਆਂ ਸਨ।  ਹੋਟਲ ਕਰਮਚਾਰੀਆਂ ਨੇ ਕਿਹਾ ਕਿ ਉਸ ਨੂੰ ਦੇਖਣ ‘ਤੇ ਇਹੀ ਲੱਗਦਾ ਸੀ ਕਿ ਉਹ ਇਕ ਔਰਤ ਹੈ। ਦੋ ਦਿਨ ਬਾਅਦ 11 ਫਰਵਰੀ ਨੂੰ ਜਦੋਂ ਹੋਟਲ ਕਰਮਚਾਰੀਆਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਥੋਂ ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁੱਜੀ ਪੁਲਸ ਨੇ ਦਰਵਾਜ਼ਾ ਖੁੱਲ੍ਹਾਇਆ ਅਤੇ ਜਾਂਚ ਕੀਤੀ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ ਉਸ ਨੂੰ ਦੇਖ ਕੇ ਪੁਲਸ ਨੂੰ ਸੋਚਾਂ ‘ਚ ਪੈ ਗਈ ਕਿ ਇਸ ਲੜਕੇ ਵਲੋਂ ਅਜਿਹਾ ਸਰੂਪ ਕਿਉਂ ਤਿਆਰ ਕੀਤਾ ਗਿਆ ਸੀ। ਪੁਲਸ ਅਨੁਸਾਰ ਲੜਕੇ ਵਲੋਂ ਆਤਮਹੱਤਿਆ ਕੀਤੀ ਗਈ।  ਪਰ ਸਵਾਲ ਇਹ ਹੈ ਕਿ ਉਸਨੇ ਔਰਤ ਦਾ ਸਰੂਪ ਕਿਉਂ ਧਾਰਿਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today82
Yesterday253
Week335
Month4732
All70293

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42