


ਜੈਪੁਰ, (ਅ.ਬ)- ਪਾਕਿਸਤਾਨ ਵਲੋਂ ਭਾਰਤ ਨਾਲ ਲਗਦੇ ਗਿਲਗਿਤ ਬਲਾਟਿਸਤਾਨ ਇਲਾਕੇ ਨੂੰ ਚੀਨ ਦੇ ਹਵਾਲੇ ਕਰਨ ਦੀਆਂ ਖ਼ਬਰਾਂ ਤੋਂ ਸੁਚੇਤ ਹੁੰਦਿਆਂ ਭਾਰਤ ਨੇ ਚੀਨੀ ਸਰਹੱਦ ਵੱਲ ਫੌਜ ਨੂੰ ਆਪਣੇ ਮੋਰਚੇ ਸੰਭਾਲਨ ਅਤੇ ਖਬਰਦਾਰ ਰਹਿਣ ਲਈ ਕਿਹਾ ਜਾ ਰਿਹਾ ਹੈ। ਜੈਪੁਰ ਵਿੱਚ ਹੋਈ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਫੌਜ ਮੁੱਖੀ ਜਨਰਲ ਵੀ.ਕੇ. ਸਿੰਘ ਨੇ ਚੀਨ ਅਤੇ ਮਾਲਦੀਵ ਨੂੰ ਲੈ ਕੇ ਡੂੰਘੀਆਂ ਵਿਚਾਰਾਂ ਕੀਤੀਆਂ। ਉ
ਮਰ ਵਿਵਾਦ ਕਾਰਨ ਜਨਰਲ ਵੀ.ਕੇ. ਸਿੰਘ ਭਾਵੇਂ ਥੋੜ੍ਹਾ ਨਿਰਾਸ਼ ਚੱਲ ਰਹੇ ਹਨ ਪ੍ਰੰਤੂ ਫਿਰ ਵੀ ਦੇਸ਼ ਨੂੰ ਦਰਪੇਸ਼ ਮਾਮਲਿਆਂ ਬਾਰੇ ਉਹ ਪੂਰੀ ਚੁਸਤੀ ਨਾਲ ਫੈਸਲੇ ਲੈ ਰਹੇ ਹਨ। ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਮਸਲਾ ਗੰਭੀਰ ਹੋਣ ’ਤੇ ਸਰਹੱਦ ’ਤੇ ਫੌਜੀ ਦੀ ਨਫਰੀ ਵਧਾਉਣੀ ਪੈ ਸਕਦੀ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO