


ਅਹਿਮਦਾਬਾਦ(ਅ.ਬ) ਗੁਜਰਾਤ ਵਿੱਚ ਡੇਢ ਦਹਾਕੇ ਤੋਂ ਵੀ ਜਿਆਦਾ ਦੇ ਸਮੇਂ ਤੋਂ ਸੱਤਾ ਤੋਂ ਦੂਰ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਨਰਿਦਰ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਦਸ ਕਰੋੜ ਰੁਪਏ ਖਰਚ ਕਰ ਕੇ ਇਕ ਵਿਗਿਆਪਨ ਅਭਿਆਨ ਚਲਾਉਣ ਵਾਲੀ ਸੀ। ਖੁਦ ਆਪਣੇ ਹੀ ਵਿਗਿਆਪਨ ਵਿੱਚ
ਮੋਦੀ ਦੀ ਪ੍ਰੰਸਸਾ ਕਰਕੇ ਫਸੀ ਕਾਂਗਰਸ ਨੇ ਆਪਣੇ ਇਸ ਅਭਿਆਨ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਇਸ ਵਿਗਿਆਪਨ ਮਾਮਲੇ ਵਿੱਚ ਕਾਂਗਰਸ ਹਾਈ ਕਮਾਨ ਪ੍ਰਦੇਸ਼ ਨੇ ਪ੍ਰਦੇਸ਼ ਦੇ ਨੇਤਾਵਾ ਨੂੰ ਬੁਲਾਇਆ ਹੈ।ਜਦ ਕਿ ਸਭਾਵਾ ਵਿੱਚ ਵਿਗਿਆਪਨ ਦਾ ਉਲੇਖ ਕਰਕੇ ਮੋਦੀ ਆਪ ਹੀ ਆਪਣੀ ਪਿੱਠ ਥਪਥਪਾਉਣ ਲਗੇ ।ਗਣਤੰਤਰ ਦਿਵਸ ’ਤੇ ਗੁਜਰਾਤ ਪ੍ਰਦੇਸ਼ ਨੇ ਰਾਜ ਦੇ ਵਿਕਾਸ ਤੇ ਇਕ ਵਿਸੇਸ ਵਿਗਿਆਪਨ ਤਿਆਰ ਕਰਾਇਆ ਸੀ ।ਇਸ ਵਿੱਚ ਕਾਂਗਰਸ ਨੇ ਮੋਦੀ ਤੇ ਵਿਅੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਜਿਆਦਾ ਉਹਨਾਂ ਦੇ ਰਾਜਨੀਤਿਕ ਕੌਂਸਲ ਦੀ ਪ੍ਰਸੰਸਾ ਕੀਤੀ ਗਈ ਸੀ।ਇਸ ਤਰ੍ਹਾਂ ਕਾਂਗਰਸ ਆਪਣੇ ਜਾਲ ਵਿੱਚ ਫਸ ਗਈ।ਪ੍ਰਦੇਸ਼ ਦੀ ਰਾਜਨੀਤੀ ਦੀ ਪਰਖ ਰਖੱਣ ਵਾਲੇ ਦਸੱਦੇ ਹਨ ਕਿ ਕਾਂਗਰਸ ਦਸ ਕਰੋੜ ਰੁਪਏ ਨਾਲ ਟੀ.ਵੀ ਅਖਬਾਰ ਤੇ ਜਾਰੀ ਕਰਕੇ ਮੋਦੀ ਸ਼ਾਸ਼ਨ ਦੇ ਖਿਲਾਫ ਜਨਤਾ ਨੂੰ ਜਾਗਰੂਕ ਕਰਨ ਵਾਲੀ ਸੀ। ਇਸ ਦੇ ਲਈ ਅਹਿਮਦਾਬਾਦ ਦੀ ਇਕ ਏਜੰਸੀ ਨੂੰ ਸਲਾਨਾ 50ਲੱਖ ਤੋਂ ਇਕ ਕਰੋੜ ਰੁਪਏ ਦੇਕੇ ਰਾਜਨੀਤਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।ਕਾਂਗਰਸ ਮੋਦੀ ਤੇ ਗੁਜਰਾਤ ਦੰਗਿਆ ਦੇ ਦੋਸ਼ ਮੜਦੀ ਆਈ ਹੈ ਕਾਂਗਰਸ ਨੇ ਮੋਦੀ ਨੂੰ ਇਕ ਲੱਖ ਕਰੋੜ ਰੁਪਏ ਦੇ ਘੋਟਾਲੇ ਕੈਗ ਦੀ ਰਿਪੋਰਟ ਨਾਲ ਉਜਾਗਰ ਹੋਏ ਸਾਢੇ 26ਹਜਾਰ ਕਰੋੜ ਦੀਆਂ ਬੇਨਿਯਮੀਆ ਦੇ ਨਾਲ ਲੋਕਪਾਲ ਅਤੇ ਫਰਜੀ ਮੁੱਠਭੇੜਾਂ ਦੇ ਮਾਮਲਿਆ ਵਿੱਚ ਘੇਰਨ ਦੀ ਰਣਨੀਤੀ ਬਣਾਈ ਸੀ।ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨਸਭਾ ਚੌਣਾ ਹੋਣਗੀਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO