


ਨਵੀਂ ਦਿੱਲੀ, (ਅ.ਬ.)-2-ਜੀ ਲਾਇਸੈਂਸ ਸਬੰਧਿਤ ਸੁਪਰੀਮ ਕੋਰਟ ਦੇ ਫੈਸਲੇ ਨਾਲ ਜ਼ਖ਼ਮੀ ਨਾਰਵੇ ਦੀ ਦੂਰ ਸੰਚਾਰ ਕੰਪਨੀ ਨਿਨਾਰ ਨੇ ਭਾਰਤ ਛੱਡਣ ਦਾ ਵਿਕਲਪ ਖੁੱਲ੍ਹਾ ਰੱਖਣ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਉਹ ਇੱਥੇ ਕਾਰੋਬਾਰ ਜਾਰੀ ਰੱਖਣਾ ਚਾਹੁੰਦੀ ਹੈ ਅਤੇ 2-ਜੀ ਸਪੈਕਟਰਮ ਦੀ ਨਿਲਾਮੀ ਵਿੱਚ ਨਿਸ਼ਚਿ
ਤ ਰੂਪ ਨਾਲ ਸ਼ਾਮਿਲ ਨਹੀਂ ਹੋਣਾ ਚਾਹੇਗੀ। ਟੈਲੀ ਨੋਰ ਦਾ ਸੁਝਾਅ ਹੈ ਕਿ ਨਿਲਾਮੀ ਨਵੀਂ ਕੰਪਨੀਆਂ ਦੇ ਵਿੱਚ ਹੋਵੇ ਅਤੇ ਉਸ ਵਿੱਚ ਪੁਰਾਣੀਆਂ ਨੂੰ ਸ਼ਾਮਿਲ ਨਾ ਹੋਣ ਦਿੱਤਾ ਜਾਵੇ। ਭਾਰਤ ਵਿੱਚ ਟੈਲੀਨੋਰ ਦੇ ਪ੍ਰਤੀਨਿਧ ਅਤੇ 22 ਸਰਕਲਾਂ ਵਿੱਚ ਮੋਬਾਇਲ ਸੇਵਾਵਾਂ ਦੇ ਰਹੀ ਭਾਰਤੀ ਦੂਰ ਸੰਚਾਰ ਸੇਵਾ ਕੰਪਨੀ ਯੂਨਿਨਾਰ ਦੇ ਪ੍ਰਬੰਧ ਨਿਰਦੇਸ਼ਕ ਸਿਰਾਵੇ ਬਿਰਕੇ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੱਦੇ ’ਤੇ ਇੱਥੇ ਆਏ ਸੀ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਸਪੈਕਟਰਮ ਦੀ ਨਿਲਾਮ ਹੋਵੇ ਪਰ ਉਹ ਨਿਲਾਮੀ ਦੇ ਲਈ ਹੋਵੇ ਅਤੇ ਪੁਰਾਣੇ ਖਿਡਾਰੀਆਂ ਨੂੰ ਸਪੈਕਟਰਮ ਹੜੱਪਣ ਦਾ ਅਫਸਰ ਨਾ ਦਿੱਤਾ ਜਾਵੇ। ਟੈਲੀਨਾਰ ਭਾਰਤ ਕੰਪਨੀ ਯੂਨੀਟੇਕ ਵਿੱਚ 67 ਫੀਸਦੀ ਦੀ ਹਿੱਸੇਦਾਰੀ ਹੈ ਤੇ ਦੇਸ਼ ਭਰ ਵਿੱਚ ਇਸ ਦੇ ਗ੍ਰਾਹਕਾਂ ਦੀ ਸੰਖਿਆ ਕਰੀਬ ਚਾਰ ਕਰੋੜ ਪਹੁੰਚ ਗਈ ਹੈ। ਬਿਰਕੇ ਨੇ ਕਿਹਾ ਕਿ ਸਿਧਾਂਤਿਕ ਰੂਪ ਵਿੱਚ ਅਸੀਂ ਨਿਲਾਮੀ ਵਿੱਚ ਹਿੱਸਾ ਲਵਾਂਗੇ ਪਰ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਨਿਲਾਮੀ ਕਿਵੇਂ ਕੀਤੀ ਜਾਂਦੀ ਹੈ ਤੇ ਬੋਲੀ ਦੇ ਲਈ ਅਧਾਰ ਮੁੱਲ ਕੀ ਤੈਅ ਹੁੰਦਾ ਹੈ। ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਮੌਜੂਦਾ ਪ੍ਰਸਥਿਤੀਆਂ ਦੇ ਸਬੰਧ ਵਿੱਚ ਉਨ੍ਹਾਂ ਦੀ ਕੰਪਨੀ ਦੇ ਮੁੱਖ ਕਾਰਜ ਕਰਤਾ ਜਾਨ ਫੇਡਰਿਕ ਬਕਸਾਸ ਕਹਿ ਚੁੱਕੇ ਹਨ ਕਿ ਕੰਪਨੀ ਨੇ ਭਾਰਤ ਵਿੱਚੋਂ ਨਿਕਲਣ ਦਾ ਵਿਕਲਪ ਖੁੱਲ੍ਹਾ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਦੋ ਫਰਵਰੀ ਨੂੰ ਆਪਣੇ ਇਤਿਹਾਸਿਕ ਨਿਰਣੇ ਵਿੱਚ ਜਨਵਰੀ 2008 ਵਿੱਚ ਵੰਡੇ 122 ਦੂਰ ਸੰਚਾਰ ਲਾਇਸੈਂਸ ਰੱਦ ਕਰ ਦਿੱਤੇ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO