


ਅੰਮ੍ਰਿਤਸਰ-ਮੋਤਾ ਸਿੰਘ-ਇੰਗਲੈਂਡ ਦੀ ਬਰਮਿੰਗਮ ਯੂਨੀਵਰਸਿਟੀ ਵਿਚ ਸੀਨੀਅਰ ਲੈਕਚਰਾਰ ਅਤੇ ਥਿਰੈਪਿਸਟ, ਡਾ. ਕਾਰੇਨ ਗੁਲਡਬਰਗ ਨੇ ਅੱਜ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਆਟਿਜ਼ਮ ਵਿਸ਼ੇ ’ਤੇ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਆਤਮਲੀਨ (ਆਟਿਸਟਿਕ) ਬੱਚਿਆਂ ਨੂੰ ਜੀਵਨ ਸਮਰੱਥ ਬਣਾਉਣ ਵਿਚ ਅਧਿਆਪਕਾਂ ਦਾ ਖਾਸ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਸ ਬੱਚਿਆਂ, ਜਿਨ੍ਹਾਂ ਵਿਚ ਖਾਸ ਯੋਗਤਾਵਾਂ ਹੁੰਦੀਆਂ ਹਨ, ਨੂੰ ਪੜ੍ਹਾਉਣ ਅਤੇ ਪ੍ਰਤੱਖ ਬਣਾਉਣ ਵਿੱਚ ਅਧਿਆਪਕ ਬਹੁਤ ਹੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇੰਗਲੈਂਡ ਸਥਿਤ ਐਨਜੀਓ ਹੋਪ ਐਂਡ ਕਮਪੈਸ਼ਨ ਸਰਵ ਸਿੱਖਿਆ ਅਭਿਆਨ, ਪੰਜਾਬ ਸਰਕਾਰ ਦੁਆਰਾ ਆਯੋਜਤ ਇਸ ਸੈਮੀਨਾਰ ਵਿਚ ਬੋਦਲਿਆਂ ਡਾ ਕਾਰੇਨ ਨੇ ਕਿਹਾ ਕਿ ਦੁਨੀਆ ਭਰ ਵਿਚ ਆਤਮਲੀਨ ਬੱਚਿਆਂ ਦੀ ਖਾਸ ਪੜ੍ਹਾਈ ਵਿਚ ਬਹੁਤ ਸਾਰੀ ਖੋਜ ਹੋਈ ਹੈ ਅਤੇ ਉਨ੍ਹਾਂ ਵਾਸਤੇ ਵਿਦਿਆ ਪ੍ਰਸਾਰ ਦੀਆਂ ਹੋਰ ਵੀ ਨਵੀਆਂ ਤਕਨੀਕਾਂ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚ ਖਾਸ ਕਾਬਲੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਖਾਰਨ ਲਈ
ਅਧਿਆਪਕਾਂ ਨੂੰ ਵੀ ਖਾਸ ਉਪਰਾਲੇ ਕਰਨੇ ਪੈਣਗੇ। ਇੰਗਲੈਂਡ ਤੋਂ ਦੂਸਰੇ ਆਏ ਹੋਏ ਫਿਜ਼ੀਓਥੈਰੇਪਿਸਟ ਡਾ. ਸ਼ਬਦਮ ਨੇ ਵੀ ਨਿੱਜੀ ਅਤੇ ਸਰਕਾਰੀ ਸਕੂਲ ਤੇ ਕਾਲਜ ਅਧਿਆਪਕਾਂ ਦੀ ਖਾਸ ਟ੍ਰੇਨਿੰਗ ਉ¤ਤੇ ਜ਼ੋਰ ਦਿੱਤਾ ਤਾਂ ਕਿ ਆਟਿਸਟਿਕ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਪੜ੍ਹਾਈ ਦੇ ਸਹੀ ਸਾਧਨ ਉਪਲਬਧ ਹੋ ਸਕਣ। ਕਾਲਜ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੁਨੀਆ ਭਰ ਵਿਚ ਆਟਿਸਟਿਕ ਬੱਚਿਆਂ ਦੀ ਪੜ੍ਹਾਈ ਵਾਸਤੇ ਖਾਸ ਪ੍ਰਬੰਧ ਕਰਨ ਉ¤ਤੇ ਵਿਚਾਰ ਹੋ ਰਿਹਾ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਉਣ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਵੀ ਜਿਆਦਾ ਤੋਂ ਜਿਆਦਾ ਨਵੀਂਆਂ ਤਕਨੀਕਾਂ ਲੱਭਣ ਅਤੇ ਅਧਿਆਪਕਾਂ ਨੂੰ ਇਨ੍ਹਾਂ ਬੱਚਿਆਂ ਦੀ ਵਿਦਿਆ ਪ੍ਰਾਪਤੀ ’ਚ ਹਿੱਸਾ ਪਾਉਣ ਲਈ ਪ੍ਰੇਰਿਆ। ਇਸ ਮੌਕੇ ’ਤੇ ਸਰਕਾਰੀ ਕਾਲਜ ਦੇ ਬੱਚਿਆਂ ਦੇ ਰੋਗ ਦੇ ਮਾਹਿਰ, ਡਾ. ਕਰਨੈਲ ਸਿੰਘ, ਜਸਪਾਲ ਸਿੰਘ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ, ਸੁਖਪਾਲ ਸਿੰਘ, ਜ਼ਿਲਾ ਪ੍ਰੋਜੈਕਟ ਕੋਆਰਡੀਨੇਟਰ, ਸਰਵ ਸਿੱਖਿਆ ਅਭਿਆਨ, ਧਰਮਿੰਦਰ ਸਿੰਘ, ਜ਼ਿਲਾ ਕੋਆਰਡੀਨੇਟਰ, ਆਈਈਡੀ, ਵਿਨੋਦ, ਸਹਾਇਕ ਕੋਆਰਡੀਨੇਟਰ, ਪੜ੍ਹੋ ਪੰਜਾਬ ਅਤੇ ਇਨਕਲੂਜ਼ਿਵ ਐਜ਼ੂਕੇਸ਼ਨ ਰੀਸੋਰਸ ਟੀਚਰਜ਼ ਦੇ ਅਹੁਦੇਦਾਰ ਹਾਜ਼ਰ ਸਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO