Tuesday, May 22, 2012

ਅੰਮ੍ਰਿਤਸਰ/ਛੇਹਰਟਾ (ਮੋਤਾ ਸਿੰਘ/ਸੁਖਬੀਰ ਸਿੰਘ)- ਅੱਜ ਇਕ-ਦਿਨਾ ‘18ਵੀਂ ਪਾਪੂਲਰ ਬਾਇਓ-ਟੈਕਨਾਲੋਜੀ ਲੈਕਚਰ ਸੀਰੀਜ਼’ ਦੀ ਵਿਚਾਰਗੋਸ਼ਟੀ ਦੌਰਾਨ ਮਾਹਿਰਾਂ ਨੇ ਅੱਜ ਦੁਨੀਆ ਵਿੱਚ ਵੱਧ ਰਹੀ ਖੁਰਾਕ ਦੀ ਮੰਗ ਦੀ ਪੂਰਤੀ ਲਈ ਬਾਇਓ-ਟੈਕਨਾਲੋਜੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਖੋਜਾਂ ਅਤੇ ਨਵੀਆਂ ਤਕਨੀਕਾਂ ਲੱਭਣ ’ਤੇ ਜ਼ੋਰ ਦਿੱਤਾ। ਇਹ ਲੈਕਚਰ ਸੀਰੀਜ਼ ਦਾ ਆਯੋਜਨ ਖਾਲਸਾ ਕਾਲਜ ਦੇ ਬਾਇਓ-ਟੈਕਨਾਲੋਜੀ ਵਿਭਾਗ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੀ ਮਦਦ ਨਾਲ ਕਰਵਾਇਆ ਗਿਆ, ਜਿਸ ਵਿੱਚ ਆਏ ਹੋਏ ਮਾਹਿਰਾਂ ਨੇ ਬਾਇਓ-ਟੈਕਨਾਲੋਜੀ ਵਿੱਚ ਆਧੁਨਿਕ ਖੋਜ ਅਤੇ ਅਧਿਐਨ ਬਾਰੇ ਚਾਨਣਾ ਪਾਇਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਉੱਘੇ ਮਾਈਕ੍ਰੋ-ਬਾਇਲੌਜਿਸਟ, ਡਾ. ਜੀਐਸ ਕੋਚਰ ਨੇ ਵਾਤਾਵਰਨ-ਹਿਤੈਸ਼ੀ ਪਹੁੰਚ ਅਤੇ ਸੁਧਰ ਰਹੀਆਂ ਤਕਨੀਕਾਂ, ਜਿਸ ਨਾਲ ਖੁਰਾਕ ਨੂੰ ਜਿਆਦਾ ਸਮੇਂ ਤਕ ਸੰਭਾਲਿਆ ਜਾ ਸਕਦਾ ਹੈ, ਦੇ ਵਿਸ਼ੇ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਇਸੇ ਯੂਨੀਵਰਸਿਟੀ ਤੋਂ ਆਏ ਸੀਨੀਅਰ ਵਿਗਿਆਨੀ, ਡਾ. ਐਸਕੇ ਸ਼ਰਮਾ ਨੇ ਖੁਰਾਕ ਦੀ ਸੰਭਾਲ ਦੀ ਤਕਨੀਕ ’ਤੇ ਚਾਨਣਾ ਪਾਇਆ। ਪੀਐਸਸੀਐਸਟੀ ਦੇ ਸੀਨੀਅਰ ਵਿਗਿਆਨੀ, ਡਾ. ਅਲਕੇਸ਼ ਨੇ ਇਸ ਖੇਤਰ ਵਿੱਚ ਹੋ ਰਹੀਆਂ ਖੋਜਾਂ ਉਪਰ ਜਾਣਕਾਰੀ ਦਿੱਤੀ।ਲੈਕਚਰ ਸੀਰੀਜ਼ ਤੋਂ ਬਾਅਦ ਇਕ ਦਿਲਚਸਪ ਪ੍ਰਸ਼ਨ-ਉੱਤਰਕਾਲ ਵੀ ਹੋਇਆ। ਲੈਕਚਰ ਸੀਰੀਜ਼ ਦੇ ਮੁੱਖ ਮਹਿਮਾਨ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ

ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਬਾਇਓ-ਟੈਕਨਾਲੋਜੀ ਦੇ ਖੇਤਰ ਵਿਚ ਜਿਆਦਾ ਤੋਂ ਜਿਆਦਾ ਖੋਜਾਂ ਹੋਣ ਤਾਂ ਕਿ ਵਿਸ਼ਵ ਵਿਚ ਖੁਰਾਕ ਦੀ ਵੱਧਦੀ ਹੋਈ ਮੰਗ ਨੂੰ ਨਾ ਸਿਰਫ ਪੂਰਾ ਕੀਤਾ ਜਾ ਸਕੇ, ਸਗੋਂ ਦੁਨੀਆ ਨੂੰ ਅਸੀਂ ਭੁੱਖਮਰੀ ਤੋਂ ਵੀ ਬਚਾ ਸਕੀਏ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਵਿੱਚ ਖੋਜ ਅਸੰਤੁਲਿਤ ਭੋਜਨ ਦੀ ਚੁਣੌਤੀ ਨੂੰ ਵੀ ਦੂਰ ਕਰਨ ਵਿਚ ਸਹਾਈ ਹੋਵੇਗੀ।ਇਸ ਤੋਂ ਪਹਿਲਾ ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਮਾਹਿਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਸ਼ੇ ’ਚ ਹੋ ਰਹੀਆਂ ਖੋਜਾਂ ਅਤੇ ਅਧਿਐਨ ਬਾਰੇ ਜਾਣਕਾਰੀ ਦੇਣਾ ਸੀ। ਪੀਐਸਸੀਐਸਟੀ ਦੀ ਪ੍ਰਿੰਸੀਪਲ ਸਾਂਇਟਿਫਿਕ ਅਫਸਰ, ਦਪਿੰਦਰ ਕੌਰ ਬਖਸ਼ੀ ਨੇ ਕਿਹਾ ਕਿ ਇਸ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਆਮ ਲੋਕਾਂ, ਵਿਗਿਆਨੀਆਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦੇਣਾ ਹੈ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today80
Yesterday253
Week333
Month4730
All70291

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42