


ਬਟਾਲਾ (ਸ਼ਰਨਜੀਤ ਸਿੰਘ)- ਬਟਾਲਾ ਦੇ ਥਾਣਾ ਸਿਟੀ ਦੀ ਪੁਲਿਸ ਨੇ ਸਹਾਇਕ ਲੇਬਰ ਕਮਿਸ਼ਨਰ ਸੁਖਚਰਨ ਸਿੰਘ ਸਿੱਧੂ ਵਿਰੁੱਧ ਕਰੀਬ 13 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ਾਂ ਤਹਿਤ ਧਾਰਾ 420 ਤਹਿਤ ਮੁਕੱਦਮਾ ਦਰਜ ਕਰਕੇ ਸੁਖਚਰਨ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਐਸ. ਐਸ. ਪੀ. ਗੁਰਕ੍ਰਿਪਾਲ ਸਿੰਘ ਅਤੇ ਉਪ ਪੁਲਿਸ ਕਪਤਾਨ (ਸਿਟੀ) ਬਲਜੀਤ ਸਿੰਘ ਨੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬੋਪਾਰਾਏ ਦੀ ਇਕ ਔਰਤ ਹਮੀਦਾ ਦਾ ਪਤੀ ਸਵਰਨ ਸਿੰਘ ਜੋ ਬਿਜਲੀ ਬੋਰਡ ਵਿੱਚ ਮੁਲਾਜਮ ਸੀ ਦੀ ਨੌਕਰੀ ਦੌਰਾਨ ਮੌਤ ਹੋ ਜਾਣ ’ਤੇ ਹਮੀਦਾ ਦੇ ਲੜਕੇ ਨੂੰ ਬਾਪ ਦੀ ਥਾਂ ਤਰਸ ਦੇ ਅਧਾਰ ’ਤੇ ਨੌਕਰੀ ਮਿਲ ਗਈ ਸੀ ਅਤੇ ਹਮੀਦਾ ਦੇ ਲੜਕੇ ਦੀ ਵੀ ਕੁਝ ਸਮੇਂ ਬਾਅਦ ਨੌਕਰੀ ਦੌਰਾਨ ਹੀ ਮੌਤ ਹੋ ਜਾਣ ਤੇ ਹਮੀਦਾ ਨੇ ਮਹਿਕਮੇ ਤੋਂ 15 ਲੱਖ ਰੁਪਏ ਸਹਾਇਤਾ ਰਾਸ਼ੀ ਲੈਣ ਲਈ ਅਦਾਲਤ ਵਿੱਚ ਕੇਸ ਕਰ ਦਿੱਤਾ ਜਿਸਦਾ ਪਤਾ ਲੱਗਣ ’ਤੇ ਬਟਾਲਾ ਦੇ ਸਹਾਇਕ ਲੇਬਰ ਕਮਿਸ਼ਨਰ ਸਿੱਧੂ ਨੇ ਇਕ ਵਕੀਲ ਨਾਲ ਕਥਿਤ ਮਿਲੀਭੁਗਤ ਕਰਕੇ ਹਮੀਦਾ ਨੂੰ 15 ਲੱਖ ਦੀ ਰਕਮ ’ਚੋਂ ਇੱਕ ਲੱਖ 90 ਹਜਾਰ ਰੁਪਏ ਹਮੀਦਾ ਨੂੰ ਦਿਵਾ ਦਿੱਤੇ ਅਤੇ ਬਾਕੀ ਦੀ ਲਗਭਗ 13 ਲੱਖ ਰੁਪਏ ਦੀ ਰਕਮ ਸਿੱਧੂ ਖੁਦ ਡਕਾਰ (ਹੜੱਪ) ਗਿਆ। ਇਸ ਦੌਰਾਨ ਬਿਜਲੀ
ਵਿਭਾਗ ਨੇ ਹਮੀਦਾ ਤੋਂ ਤਿੰਨ ਲੱਖ ਰੁਪਏ ਰਿਕਵਰ ਕਰਨ ਲਈ ਹਾਈ ਕੋਰਟ ਵਿੱਚ ਕਿੱਟ ਪਾਈ ਤਾਂ ਹਮੀਦਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਉਸ ਨੇ ਪਿੰਡ ਦੇ ਪਤਵੰਤਿਆਂ ਨਾਲ ਸਲਾਹ ਕਰਕੇ ਬਟਾਲਾ ਪੁਲਿਸ ਨੂੰ ਦਰਖਾਸਤ ਦੇ ਕੇ ਮਾਮਲੇ ਦੀ ਪੜਤਾਲ ਦੀ ਮੰਗ ਕੀਤੀ। ਐਸ. ਐਸ. ਪੀ. ਅਤੇ ਡੀ. ਐਸ. ਪੀ. ਅਨੁਸਾਰ ਮਾਮਲੇ ਦੀ ਬਾਰੀਕੀ ਨਾਲ ਕੀਤੀ ਪੜਤਾਲ ਦੌਰਾਨ ਸਹਾਇਕ ਕਮਿਸ਼ਨਰ ਸਿੱਧੂ ਤੇ 13 ਲੱਖ ਰੁਪਏ ਦੀ ਰਕਮ ਡਕਾਰ ਜਾਣ ਦਾ ਦੋਸ਼ੀ ਪਾਏ ਜਾਣ ਤੇ ਉਸ ਵਿਰੁੱਧ ਧਾਰਾ 420 ਦੇ ਤਹਿਤ ਮੁਕੱਦਮਾ ਨੰ. 38 ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO