Tuesday, May 22, 2012

ਬਟਾਲਾ (ਸ਼ਰਨਜੀਤ ਸਿੰਘ)- ਸੋਨੇ ਦੇ ਅਸਮਾਨ ਛੂੰਹਦੇ ਦਿਨ-ਬ-ਦਿਨ ਵਧ ਰਹੇ ਰੇਟ ਕਾਰਨ ਜਿਥੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਸਵਰਨਕਾਰਾਂ ਦੇ ਕਾਰੋਬਾਰ ਨੂੰ ਵਿਆਪਕ ਪੱਧਰ ’ਤੇ ਮੰਦੀ ਦਾ  ਸਾਹਮਣਾ ਕਰਨਾ ਪੈ ਰਿਹਾ ਹੈ ਉਥੋਂ ਇਮੀਟੇਸ਼ਨ ਜਿਊਲਰੀ (ਸੋਨੇ ਵਰਗੇ ਨਕਲੀ ਗਹਿਣੇ) ਦੇ ਦੁਕਾਨਦਾਰਾਂ ਦਾ ਕਾਰੋਬਾਰ ਬੁਲੰਦੀਆਂ ਛੂਹ ਰਿਹਾ। ਇਸ ਸਬੰਧੀ ਕੀਤੇ ਬਟਾਲਾ ਸ਼ਹਿਰ ਦੇ ਸਰਵੇਖਣ ਦੌਰਾਨ ਉਪਰੋਕਤ ਤੱਥ ਸਾਹਮਣੇ ਆਏ ਹਨ। ਜ਼ਿਲ੍ਹਾ ਸਵਰਨਕਾਰ ਸੰਘ ਦੇ ਪ੍ਰਧਾਨ ਅਸ਼ੋਕ ਲੂਥਰਾ, ਜਨਰਲ ਸਕੱਤਰ ਯਸ਼ਪਾਲ ਚੌਹਾਨ ਅਨੁਸਾਰ ਬੀਤੇ ਦੋ ਸਾਲਾਂ ਦੌਰਾਨ ਸੋਨੇ ਦੇ ਰੇਟ ਡਿਉਡੇ ਵਧ ਜਾਣ ਕਾਰਨ ਹੁਣ ਆਮ ਲੋਕ ਤਾਂ ਸੋਨੇ ਦੇ ਗਹਿਣੇ ਬਣਾਉਣ ਪਾਉਣ ਦਾ ਸੁਪਨਾ ਮਾਤਰ ਹੀ ਲੈ ਸਕਦੇ ਹਨ ਜਦੋਂ ਕਿ ਅਮੀਰ ਲੋਕਾਂ ਵਿੱਚ ਵੀ ਸੋਨੇ ਦੇ ਗਹਿਣੇ ਬਣਾਉਣ ਖਰੀਦਣ ਦੇ ਰੁਝਾਨ ਵਿੱਚ ਕਾਫੀ ਗਿਰਾਵਟ ਆ ਗਈ ਹੈ, ਜਿਸਦੇ ਤਹਿਤ ਵਿਆਹ ਸ਼ਾਦੀਆਂ ਮੌਕੇ 20-30-50 ਤੋਲੇ ਤਕ ਦੇ ਸੋਨੇ ਦੇ ਗਹਿਣੇ ਬਣਵਾਉਣ ਖਰੀਦਣ ਵਾਲੇ ਸੰਪੰਨ ਪਰਿਵਾਰ ਵੀ ਹੁਣ 5-10 ਤੋਲੇ ਤੱਕ ਹੀ ਸੋਨੇ ਦੇ ਗਹਿਣੇ ਖਰੀਦ ਜਾ ਬਣਵਾ ਰਹੇ ਹਨ ਜਦੋਂ ਕਿ ਹੁਣ ਤਾਂ ਖਾਂਦੇ ਪੀਂਦੇ ਸਮਾਗਮਾਂ ਤੇ ਸੋਨੇ ਦਾ ਪਾਣੀ ਚੜ੍ਹੇ ‘ਨਕਲੀ’ ਕਹੇ ਜਾਂਦੇ ਗਹਿਣੇ ਪਾ ਕੇ ਹੀ ਬੁੱਤਾ ਸਾਰ ਲੈਂਦੀਆਂ ਹਨ ਜਿਸ ਕਾਰਨ ਸੋਨੇ ਦੇ ਗਹਿਣਿਆਂ ਦੇ ਕਾਰੋਬਾਰ ’ਚ ਲੱਗੇ

ਲੋਕ (ਸੁਨਿਆਰੇ) ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਸੋਨੇ ਦੇ ਅਸਮਾਨੀ ਚੜਦੇ ਜਾ ਰਹੇ ਰੇਟਾਂ ਕਾਰਨ ਸੋਨੇ ਦਾ ਪਾਣੀ ਚੜੇ ਨਕਲੀ ਕਿਸਮ ਦੇ ਗਹਿਣਿਆਂ ਦੀਆਂ ਬਟਾਲਾ ਵਿੱਚ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਸਿਰਫ 4 ਦੁਕਾਨਾਂ ਸਨ ਜਦੋਂ ਕਿ ਸੋਨਾ ਮਹਿੰਗਾ ਹੋ ਜਾਣ ਕਾਰਨ ਹੁਣ ਬਟਾਲਾ ਵਿੱਚ ਸੋਨੇ ਦਾ ਪਾਣੀ ਚੜੇ ਗਹਿਣੇ ਵੇਚਣ ਦੀਆਂ 30 ਦੇ ਕਰੀਬ ਹੋਰ ਦੁਕਾਨਾਂ ਖੁਲ੍ਹਣ ਤੋਂ ਇਲਾਵਾ ਅਜਿਹੇ ਸੋਨੇ ਦਾ ਪਾਣੀ ਚੜੇ ਗਹਿਣੇ ਵੇਚਣ ਦੇ 5 ਵੱਡੇ ਸ਼ੋਅ ਰੂਮ ਵੀ ਖੁੱਲ ਗਏ ਹਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today80
Yesterday253
Week333
Month4730
All70291

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42