Tuesday, May 22, 2012

ਬਟਾਲਾ-ਗੁਰਨਾਮ ਸਿੰਘ ਸਨੋਤਰਾ, ਜੈਪਾਲ ਤ੍ਰੇਹਨ-ਪੁਲਿਸ ਜਿਲ੍ਹਾ ਬਟਾਲਾ ਨੂੰ ਅੱਜ ਮਿਤੀ 22. 1. 2012 ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦ ਸੁਖਵਿੰਦਰ ਸਿੰਘ ਉਰਫ ਲਾਲਾ ਪੁੱਤਰ ਤਰਸੇਮ ਸਿੰਘ ਵਾਸੀ ਸੁੰਦਰ ਨਗਰ ਬਟਾਲਾ ਜਿਸ ਦੇ ਖਿਲਾਫ਼ ਵੱਖ- ਵੱਖ ਥਾਣਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਲੁੱਟਾਂ ਖੋਹਾਂ, ਕਤਲ, ਇਰਾਦਾ ਕਤਲ ਆਦਿ ਵਾਰਦਾਤਾਂ ਦੇ ਮੁਕੱਦਮੇ ਦਰਜ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਗੁਰਕ੍ਰਿਪਾਲ ਸਿੰਘ, ਐਸ. ਐਸ. ਪੀ. ਬਟਾਲਾ ਜੀ ਨੇ ਭਰਵੀਂ ਪ੍ਰੈਸ ਕਾਨਫਰੰਸ ਦੋਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸੁਖਵਿੰਦਰ ਸਿੰਘ ਲਾਲਾ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਨਿਰਦੇਸ਼ ਤੇ ਇੰਸਪੈਕਟਰ ਨੋਰੰਗ ਸਿੰਘ ਇੰਚਾਰਜ ਸੀ. ਆਈ. ਏ ਸਟਾਫ਼ ਬਟਾਲਾ, ਇੰਸਪੈਕਟਰ ਪ੍ਰੀਤ ਇੰਦਰ ਮੁੱਖ ਅਫਸਰ ਥਾਣਾ ਘੁਮਾਣ, ਇੰਸਪੈਕਟਰ ਸੂਬਾ ਸਿੰਘ ਮੁੱਖ ਅਫਸਰ ਥਾਣਾ ਰੰਗੜ- ਨੰਗਲ ਵਲੋਂ ਟੀ ਪੁਆਇੰਟ ਜੈਤੋਸਰਜਾ ਵਿਖੇ ਵਕਤ 11 ਵਜੇ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਪਲਸਰ ਮੋਟਰਸਾਈਕਲ ਰੰਗ ਕਾਲਾ ਬਿਨਾਂ ਨੰਬਰ ਤੇ ਸਵਾਰ ਸੁਖਵਿੰਦਰ ਸਿੰਘ ਉਰਫ ਲਾਲਾ ਨੂੰ ਸ਼ੱਕੀ ਹਾਲਤ ਵਿੱਚ ਦੌਰਾਨੇ ਚੈਕਿੰਗ ਮੁਕੱਦਮਾ ਨੰਬਰ 01 ਮਿਤੀ 14. 1. 11 ਜੁਰਮ 302, 307.148. 149 ਆਈ. ਪੀ. ਸੀ 25/27/,54,59 ਅਸਲਾ ਐਕਟ ਥਾਣਾ ਰੰਗੜ ਨੰਗਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋ ਮੌਕਾ ਤੇ ਇੱਕ 12 ਬੋਰ ਰਾਈਫਲ ਲੋਡਲ 2 ਰੋਦ ਅਤੇ ਲੱਕ ਨਾਲ ਬੰਨੇ ਲੈਦਰ ਦੇ ਪਟੇ ਵਿੱਚੋਂ 7 ਰੋਦ ਜਿੰਦਾ ਅਤੇ ਗਲ ਵਿੱਚ ਪਹਿਨੀ ਹੋਈ ਇੱਕ ਸੈਲਫ ਮੇਟ ਬੁਲਿਟ ਪਰੂਫ ਜੈਕਟ ਬ੍ਰਾਮਦ ਕੀਤੀ ਗਈ। ਦੌਰਾਨੇ ਪੁੱਛਗਿੱਛ ਸੁਖਵਿੰਦਰ ਸਿੰਘ ਉਰਫ ਲਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਹੋਰ ਸੈਲਫ ਮੇਟ ਬੁਲਿਟ ਪਰੂਫ

ਜੈਕਟਾਂ ਉਸ ਦੇ ਸਾਥੀ ਗਗਨਦੀਪ ਪੁੱਤਰ ਸਤੀਸ਼ ਕੁਮਾਰ ਵਾਸੀ ਨਹਿਰੂ ਗੇਟ ਬਟਾਲਾ ਜਿਸ ਦੀ ਅੰਮ੍ਰਿਤਸਰ ਰੋਡ ਬਾਈਪਾਸ ਪਰ ਗਗਨ ਸਵੀਟ ਸ਼ਾਪ ਹੈ ਪਾਸ ਹਨ, ਜਿਸ ਤੇ ਪੁਲਿਸ ਪਾਰਟੀ ਵਲੋਂ ਉਕਤ ਗਗਨਦੀਪ ਨੂੰ ਉਸ ਦੀ ਸਵੀਟ ਸ਼ਾਪ ਤੋਂ ਕਾਬੂ ਕਰਕੇ ਇਸ ਪਾਸੋ 2 ਸੈਲਫ ਮੇਟ ਬੁਲਿਟ ਪਰੂਫ ਜੈਕਟਾਂ ਬ੍ਰਾਮਦ ਕੀਤੀਆਂ ਗਈਆਂ। ਇਸ ਸੰਬੰਧ ਵਿੱਚ ਸੁਖਵਿੰਦਰ ਸਿੰਘ ਲਾਲਾ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਇਹ ਬੁਲਟ ਪਰੂਫ ਜੈਕਟਾਂ ਉਸ ਨੇ ਆਪਣੇ ਸਾਥੀ ਸੁਖਪ੍ਰੀਤ ਸਿੰਘ ਸੋਨੂੰ ਪੁੱਤਰ ਸੁਖਦੇਵ ਸਿੰਘ ਸਨਿਆਰਾ  ਵਾਸੀ ਨੇੜੇ ਪੁਰਾਣੀ ਚੁੰਗੀ ਅਲੀਵਾਲ ਰੋਡ ਬਟਾਲਾ ਜਿਸ ਦੀ ਅਲੀਵਾਲ ਰੋਡ ਬਟਾਲਾ ਵੈਲਡਿੰਗ ਦੀ ਵਰਕਸ਼ਾਪ ਹੈ, ਪਾਸੋ ਤਿਆਰ ਕਰਵਾਈਆਂ ਸਨ। ਜੋ ਪੁਲਿਸ ਪਾਰਟੀ ਵਲੋਂ ਗਗਨਦੀਪ ਸਿੰਘ ਦੇ ਇਕਸ਼ਾਫ ਤੇ ਸੁਖਪ੍ਰੀਤ ਸਿੰਘ ਨੂੰ ਉਸਦੀ ਵਰਕਸ਼ਾਪ ਤੋਂ ਕਾਬੂ ਕਰਕੇ ਸੁਖਪ੍ਰੀਤ ਸਿੰਘ ਪਾਸੋ 2 ਸੈਲਫ ਮੇਟ ਬੁਲਿਟ ਪਰੂਫ ਜੈਕਟਾਂ ਤਿਆਰ ਕੀਤੀਆਂ ਬ੍ਰਾਮਦ ਕੀਤੀਆਂ ਗਈਆਂ। ਪੁਲਿਸ ਪਾਰਟੀ ਵਲੋਂ ਇਹਨਾਂ ਤਿੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਮਲ ਵਿੱਚ ਲਿਆਂਦੀ ਗਈ ਹੈ। ਐਸ. ਐਸ. ਪੀ. ਬਟਾਲਾ ਜੀ ਵਲੋਂ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਪੁਲਿਸ ਪਾਰਟੀ ਵਲੋਂ ਪੁੱਛਗਿੱਛ ਦੌਰਾਨ ਸੁਖਵਿੰਦਰ ਸਿੰਘ ਉਰਫ ਲਾਲਾ ਨੇ ਇਹ ਦੱਸਿਆ ਕਿ ਉਸ ਨੇ ਪਹਿਲਾਂ ਕੀਤੀਆਂ ਵੱਖ- ਵੱਖ ਵਾਰਦਾਤਾਂ ਵਿੱਚ ਵਰਤੇ ਗਏ 2 ਗੰਡਾਸੇ ਲੋਹਾ, 2 ਛਵੀਆਂ ਅਤੇ ਇੱਕ ਡਾਂਗ ਜੋ ਅੰਮ੍ਰਿਤਸਰ ਰੋਡ ਸਾਈਡ ਹੰਸਲੀ ਦੇ ਸਰਕੰਡੇ ਵਿੱਚ ਛੁਪਾ ਕੇ ਰੱਖੀਆਂ ਹਨ, ਜਿਸ ਦੀ ਨਿਸ਼ਾਨਦੇਹੀ ਤੇ ਇਹ ਹਥਿਆਰ ਪੁਲਿਸ ਪਾਰਟੀ ਵਲੋਂ ਬ੍ਰਾਮਦ ਕੀਤੇ ਜਾ ਚੁੱਕੇ ਹਨ। ਐਸ. ਐਸ. ਪੀ. ਬਟਾਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੁਖਵਿੰਦਰ ਸਿੰਘ ਲਾਲਾ ਵਲੋਂ ਚੋਧਰੀਵਾਲ  ਵਿਖੇ ਮਿਤੀ 13. 1. 11 ਨੂੰ ਲੋਹੜੀ ਵਾਲੀ ਕੀਤੇ ਕਤਲ ਦੇ ਮੁਕੱਦਮਾ ਨੰਬਰ 01 ਮਿਤੀ 14. 1. 11 ਜੁਰਮ  302, 307,148,149 ਆਈ. ਪੀ. ਸੀ. 25. 27. 54. 59 ਅਸਲਾ ਐਕਟ ਥਾਣਾ ਰੰਗੜ ਨੰਗਲ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਮੁਕੱਦਮਾ ਨੰਬਰ 95 ਮਿਤੀ 25. 10. 10 ਜੁਰਮ 307. 34 ਆਈ. ਪੀ. ਸੀ. 25 ਅਸਲਾ ਐਕਟ ਥਾਣਾ ਘਣੀਏ ਕੇ ਬਾਂਗਰ ਵਿੱਚ ਮਿਤੀ 25.10.10 ਨੂੰ ਉਕਤ ਸੁਖਵਿੰਦਰ ਸਿੰਘ ਲਾਲਾ ਨੇ ਆਪਣੇ 5 ਹੋਰ ਸਾਥੀਆਂ ਨਾਲ ਮਿਲ ਕੇ ਸਮਸ਼ੇਰ ਸਿੰਘ ਪੁੱਤਰ ਲਖਬੀਰ ਸਿੰਘ ਜੱਟ ਵਾਸੀ ਪਾਰੋਵਾਲ ਅਤੇ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਿਲਾ ਲਾਲ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਗੋਲੀਆਂ ਮਾਰ ਕੇ ਜਖ਼ਮੀ ਕੀਤਾ ਸੀ ਅਤੇ ਇਸੇ ਤਰ੍ਹਾਂ ਮੁਹੱਲਾ ਸ਼ੁਕਰਪੁਰਾ ਵਿਖੇ ਸੁਖਵਿੰਦਰ ਸਿੰਘ ਲਾਲ ਗਰੁੱਪ ਅਤੇ ਬੁਰੀ ਗਰੁੱਪ ਵਿੱਚ ਹੋਈ ਫਾਇਰੰਗ ਤੇ ਲੜਾਈ ਸੰਬੰਧੀ ਦਰਜ ਹੋਏ ਮੁਕੱਦਮਾ ਨੰਬਰ 183 ਮਿਤੀ 18. 7. 11 ਜੁਰਮ2 307. 148. 149 ਆਈ. ਪੀ. ਸੀ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਗ੍ਰਿਫ਼ਤਾਰੀ ਅਮਲ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀਂ ਹੈ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today80
Yesterday253
Week333
Month4730
All70291

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42