Tuesday, May 22, 2012

ਪ੍ਰੋਫੈਸਰ ਅਰਿੰਦਰ ਸਿੰਘ
ਸੁਰ ਸੱਚੇ ਰੱਬ ਵੱਲੋਂ ਬਖ਼ਸ਼ਿਸ਼ ਕੀਤੀ ਉਹ ਨਿਆਮਤ ਹੈ, ਜਿਸ ਸਾਰੀ ਹਯਾਤੀ ਨੂੰ ਸੁਰ ਕੀਤਾ ਹੋਇਆ, ਜਿਹੜੀ ਇਸ ਧਰਤ ’ਤੇ ਉਤਰੇ ਜੀਵਾਂ ਲਈ ਦੁਆ ਦਾ ਕੰਮ ਵੀ ਕਰਦੀ ਹੈ ਅਤੇ ਦਵਾ ਦਾ ਵੀ ਸੱਚ ਪੁੱਛੋ ਤਾਂ ਇਸ ਦੁਆ ਦਾ ਕੋਈ ਨਾਂਅ ਨਹੀਂ ਹੁੰਦਾ ਤੇ ਨਾ ਹੀ ਉਹ ਲਫ਼ਜ਼ ਈ ਅੱਜ ਤੱਕ ਈਜਾਦ ਹੋਏ ਨੇ ਜਿਹੜੇ ਸੁਰ ਦੀ ਪ੍ਰੀਭਾਸ਼ਾ ਦਾ ਥਹੁ ਪਤਾ ਜਾਣਦੇ ਹੋਣ, ਭਾਵੇਂ ਮਨੁੱਖ ਨੇ ਬਤੇਰੇ ਯਤਨ ਕੀਤੇ ਕਿ ਸੁਰ ਨੂੰ ਲਫਜ਼ੀ ਜਾਮਾ ਪਹਿਨਾਇਆ ਜਾ ਸਕੇ, ਕਦੇ ਜਜ਼ਬਾਤਾਂ ਰਾਹੀਂ ਤੇ ਕਦੇ  ਅਕੀਦਿਆਂ ਵਿਸ਼ਵਾਸਾਂ ਰਾਹੀਂ ਪਰ ਕਿਤੇ ਲਫਜ਼ ਉਡ ਜਾਂਦੇ ਨੇ ਤੇ ਕਿੱਧਰੇ ਜਜ਼ਬਾਤ ਦੀ ਅਕਸੀ ਅਰਥੋਂ ਤੋਂ ਊਣੀ ਰਹਿ ਜਾਂਦੀ ਏ। ਬਹਰਹਾਲ ਲਫਜ਼ਾਂ ਦੇ ਰੰਗਾਂ ਰਾਹੀਂ ਸੁਰ ਸੰਗੀਤ ਦੇ ਕੈਨਵਸ ’ਤੇ ਤਸਵੀਰ ਕਸ਼ੀ ਕਰਦਿਆਂ ਕਦੇ ਕਿਸੇ ਮੁਸੱਵਰ ਨੇ ਬੁਰਸ਼ਾਂ ਦੀ ਛੋਹ ਨਾਲ ਸੁਰਾਂ ਦੇ ਰੰਗ ਭਰਨ ਦਾ ਯਤਨ ਕੀਤਾ ਹੈ ਤੇ ਕਦੇ ਕੋਈ ਵਾਜੰਤਰੀ ਨੇ ਆਪਣੇ ਗਜ਼ ਦੇ ਮਹੀਨ ਵਾਲਾਂ ਨਾਲ ਤੇ ਕਦੇ ਕੋਈ ਗਵੰਤਰੀ ਆਪਣੇ ਕੰਠ ਦੀ ਤਿਆਰੀ ਨਾਲ ਮਤਲੂਬਾ ਸੁਰ ਉਭਰਨ ਦੀ ਕੋਸ਼ਿਸ ਕਰਦਾ ਹੈ ਤੇ ਕਦੇ ਕੋਈ ਨਚਾਰ ਆਪਣੇ ਪੈਰਾਂ ਦੀਆਂ ਪੰਜੇਬਾਂ  ਨਾਲ ਉਨ੍ਹਾਂ ਧੁਨੀਆਂ ਦੇ ਸਿਰਜਣ ਦਾ ਉਪਰਾਲਾ ਕਰਦਾ ਹੈ, ਜਿਹੜਾ ਜ਼ਿਹਨ ਨੂੰ ਸਕੂਨ ਦਿੰਦਾ ਹੈ। ਕਲਾ ਦੀ ਇਸ ਤਖ਼ਲੀਕੀ ਪ੍ਰਕਿਰਿਆ ਨੂੰ ਕਿਸੇ ਨ੍ਰਿਤ ਦਾ ਨਾਓਂ ਦੇ ਦਿੱਤਾ ਤੇ ਕਿਸੇ ਵਾਦਨ ਦਾ, ਕੋਈ ਇਸ ਨੂੰ ਸੰਗੀਤ ਕਹਿ ਲੈਂਦਾ। ਅੱਜ ਦੁਨੀਆਂ ਅਖੌਤੀ ਫ਼ਨਕਾਰਾਂ, ਕਲਾਕਾਰਾਂ ਨਾਲ ਲਬਰੇਜ਼ ਵਿਖਾਈ ਦਿੰਦੀ ਹੈ, ਪਰ ਘੱਟ ਲੋਕ ਹਨ, ਜਿਹੜੇ ਕਿਸੇ ਮਰਤਬੇ ਨੂੰ ਹਾਸਲ ਕਰਨ ਵਿੱਚ ਸਫਲ ਹੋ ਸਕੇ ਹਨ ਜਿਨ੍ਹਾਂ ਦਾ ਫ਼ਨ ਯਾਨਿ ਸੱਚੇ ਫ਼ਨ ਨਾਲ ਬਰਾਹਰਾਸਤ ਕੋਈ ਵਾਸਤਾ ਨਹੀਂ। ਉਂਝ ਤੜਕ-ਭੜਕ, ਲੈਅ ਦੀ ਤੇਜ਼ ਤਰਾਰੀ ਨੂੰ ਸੰਗੀਤ ਕਹਿ ਕੇ ਖ਼ੁਦ ਨੂੰ ਕਲਾਕਾਰ ਹੋਣ ਦਾ ਭਰਮ ਕੋਈ ਪਾਲ ਲਵੇ, ਵੱਖਰੀ ਗੱਲ ਹੈ। ਸੁਰਤਾਲ ਲੈਅ ਦੇ ਨਾਲ ਨਾਲ ਅਹਿਸਾਧਤ ਅਹਿਸਾਗਾਤ ਅਤੇ ਸ਼੍ਰੋਮਣੀ ਬਿਰਤੀਆਂ ਦਾ ਇੱਕ ਨੁਕਤੇ ’ਤੇ ਮਰਕੂਜ਼ ਹੋ ਕੇ ਵਿਲੱਖਣ ਅਨੁਭਵਾਂ ਦੀ ਅਨੁਭੂਤੀ ਤਾਂ ਕਿਸੇ ਵਿਰਲੇ ਕਲਾਕਾਰ ਨੂੰ  ਹੀ ਹੁੰਦੀ ਹੈ।  ਅਜਿਹੇ ਫ਼ਨਕਾਰ ਗਿਣਤਾਮਕ  ਪੱਖੋਂ ਬਹੁਤ ਥੋੜ੍ਹੇ ਹਨ ਤੇ ਪਾਰਖੂਆਂ  ਦੀਆਂ ਅੱਖਾਂ ਤੋਂ ਦੁਰੇਡੇ ਵੀ

ਲੇਕਿਨ ਇਨ੍ਹਾਂ ਦੀ ਮੌਜੂਦਗੀ ਤੋਂ ਇਨਕਾਰੀ ਭੀ ਨਹੀਂ ਹੋਇਆ ਜਾ ਸਕਦਾ ਚੂੰਕਿ ਅਜਿਹੇ ਫ਼ਨਕਾਰ ਵਰ੍ਹਿਆਂ ਦੀ ਮਸ਼ਕ ਤੇ ਰਿਆਜ਼ ਦਾ ਨਤੀਜਾ ਹੁੰਦੇ ਹਨ, ਜਿਨ੍ਹਾਂ ਕਲਾ ਨਾਲ ਕੇਵਲ ਨਾਤਾ ਹੀ ਜੋੜਿਆ ਨਹੀਂ ਹੁੰਦਾ, ਬਲਕਿ ਸੁਰ ਨਾਲ ਪੀਡੀ ਸਾਂਝ ਪਾ ਕੇ ਆਪਣੀ ਮੰਜ਼ਿਲ ਵੱਲ ਗਾਮਜ਼ਨ ਨਜ਼ਰ ਆ ਰਹੇ ਹਨ। ਅਜਿਹੇ ਗਿਣੇ-ਚੁਣੇ ਕਲਾਕਾਰਾਂ ਵਿੱਚ ਇੱਕ ਫ਼ਨਕਾਰ ਹੈ ਦਿਲਜੀਤ ਹੰਸ ਜੋ ਪਿਛਲੇ ਦਿਨੀਂ ਆਪਣੀ ਮਕਬੂਲ ਤੇ ਪਲੇਠੀ ਐਲਬਮ ‘ਦਿਲ ਲੁਟਿਆ’ ਨਾਲ ਸਰੋਤਿਆਂ ਦੀ ਕਚਹਿਰੀ ’ਚ ਹਾਜ਼ਰ ਹੋਇਆ ਹੈ ਤੇ ਸਰੋਤਿਆਂ ਨੇ ਭੀ ਦਿਲਜੀਤ ਦੀ ਇਸ ਕਾਵਿਸ਼ ਨੂੰ ਭਰਪੂਰ ਹੁੰਗਾਰਾ ਦੇ ਕੇ ਸਿਰ ਅੱਖਾਂ ’ਤੇ ਬਿਠਾ ਲਿਆ ਹੈ। ਐਲਬਮ ਦੀ ਘੁੰਡ ਚੁਕਾਈ ਹਿੱਤ ਆਯੋਜਿਤ ਸਮਾਰੋਹ ’ਚ ਉਸ ਨਾਲ ਮੁਲਾਕਾਤ ਵੀ ਹੋਈ ਤੇ ਤਵੀਲ ਗੁਫ਼ਤਗੂ ਭੀ। ਨਾ ਸਿਰਫ਼ ‘ਦਿਲ ਲੁਟਿਆ ਬਾਬਤ ਬਹੁਤ ਕੁੱਝ ਸੁਣਨ ਨੂੰ ਮਿਲਿਆ ਬਲਕਿ ਫ਼ਨਕਾਰ ਵਿਸ਼ੇਸ਼ ਦੀ ਜ਼ਿੰਦਗੀ, ਸੰਗੀਤ ਨਾਲ ਉਸ ਦੀ ਵਾਬਸਤਗੀ ਤੇ ਨਿੱਜੀ ਅਨੁਭਵਾਂ ਬਾਰੇ ਖੁੱਲ੍ਹੀ ਵਿਚਾਰ ਚਰਚਾ ਵੀ ਹੋਈ। ਪੇਸ਼ ਹੈ ਪ੍ਰਸਿੱਧ ਕਲਾਕਾਰ ਦਿਲਜੀਤ ਹੰਸ ਨਾਲ ਹੋਈ ਨਿੱਘੀ ਮਿਲਣੀ ਦੌਰਾਨ ਹੋਈ ਵਾਰਤਾਲਾਪ ਦੇ ਕੁੱਝ ਅੰਸ਼-
* ਦਿਲਜੀਤ ਜੀ ਮੇਰਾ ਪਹਿਲਾ ਸਵਾਲ ਹਸਬੇ ਮਾਮੂਲ ਤੁਹਾਡੇ ਵਿਰਸੇ ਵਿਰਾਸਤ ਸਕੂਲੀ ਤੇ ਸੰਗੀਤਕ ਤਾਲੀਮ ਸਬੰਧੀ ਹੈ। ਜ਼ਰ ਵਿਸਥਾਰ ਨਾਲ ਦੱਸੋ ਉਸ ਵਰਤਾਰੇ ਬਾਰੇ ਜਦੋਂ ਤੁਹਾਡੇ ਅੰਦਰ ਸੰਗੀਤ ਨਾਲ ਰੁਚੀ ਅਮਲ ’ਚ ਆਈ?
-ਪ੍ਰੋਫੈਸਰ ਸਾਹਿਬ ! ਇਸ ਤੋਂ ਪਹਿਲਾਂ ਮੈਂ ਕੁੱਝ ਵੀ ਅਰਜ਼ ਕਰਾਂ,  ਦੱਸ ਦੇਵਾਂ ਕਿ ਮੇਰਾ ਜੀਵਨ ਸੰਗੀਤ ਹੈ। ਸੁਰ ਮੇਰੇ ਲਈ ਸਾਹ ਲੈਣ ਵਾਂਗ ਹੈ। ਇਹਦੇ ਬਗ਼ੈਰ ਤਾਂ ਜੀਉਣ ਦਾ ਤਸੱਵਰ ਵੀ ਨਹੀਂ ਕਰ ਸਕਦਾ। ਮੇਰੇ ਪਿਛੋਕੜ ਦੀ ਗੱਲ ਕਰਾਂ ਤਾਂ ਸਾਡੇ ਖ਼ਾਨਦਾਨ ’ਚ ਸੁਰ ਨਾਲ ਕੋਈ ਜੁੜਿਆ ਹੋਵੇ, ਚੇਤੇ ਨਹੀਂ ਪਿਆ ਆਂਵਦਾ। ਨਹੀਂ ਜਾਣਦਾ ਕਿ ਉਹ ਕਿਹੜੀ ਅਣਜਾਣੀ ਤਾਕਤ ਸੀ, ਜਿਹੜੀ ਮੈਨੂੰ ਸੁਰ ਵੱਲ ਖਿੱਚ ਕੇ ਲੈ ਗਈ। ਮੇਰਾ ਜਨਮ ਸ. ਮਹਿੰਦਰ ਸਿੰਘ ਦੇ ਘਰ ਮਾਤਾ ਕ੍ਰਿਸ਼ਨਾ ਦੀ ਕੁੱਖੋਂ ਹੋਇਆ ਮਿਤੀ 14 ਅਕਤੂਬਰ  1978 ਨੂੰ।  ਮਾਪਿਆਂ ਬੜੇ ਲਾਡਾਂ ਨਾਲ ਪਾਲਿਆ। ਕੁਝ ਚਿਰ ਸਕੂਲ ਵੀ ਗਿਆ ਤੇ ਪਲੱਸ ਟੂ ਤੱਕ ਵਿੱਦਿਆ ਵੀ ਹਾਸਲ ਕੀਤੀ, ਪਰ ਸੰਗੀਤ ਸ਼ੁਰੂ ਤੋਂ ਹੀ ਮੇਰੇ ਸ਼ਾਨਾ ਬਸ਼ਾਨਾ ਰਿਹਾ। ਸਕੂਲ ਵੀ ਗਾਉਂਦਾ ਹੁੰਦਾ ਸੀ। ਸੱਚੀ ਗੱਲ ਤਾਂ ਇਹ ਵੇ ਪਈ ਸੰਗੀਤ ਈ ਪੜ੍ਹਿਆ ਹਾਂ ਹੁਣ ਤੱਕ ਤੇ ਅੱਜ ਵੀ ਸੰਗੀਤ ਦੀ ਜਮਾਤ ਦਾ ਵਿਦਿਆਰਥੀ ਹਾਂ, ਭਾਵੇਂ ਸੁਰ ਦੀ ਸ਼ਨਾਸ ਅਜੇ ਤੱਕ ਨਹੀਂ ਆਈ, ਫ਼ਿਰ ਵੀ ਜਤਨ ਤਾਂ ਜਾਰੀ ਐ। ਅਸੀਂ ਚਾਰ ਭਰਾ ਹਾਂ, ਪਰ ਮੇਰੇ ਇਲਾਵਾ ਕਿਸੇ ਨੂੰ ਗਾਉਣ ਦੀ ਚੇਟਕ ਨਹੀਂ-ਸ਼ੁਕਰ ਐ ਰੱਬ ਦਾ ਪਈ ਸੰਗੀਤ ਮੇਰਾ ਸ਼ੌਕ ਐ ਤੇ ਇਹੀ ਮੇਰਾ ਪੇਸ਼ਾ।
* ਇਹਦਾ ਮਤਲਬ ਇਹ ਹੋਇਆ ਕਿ ਪਰਿਵਾਰ ਵਿਚ ਸੰਗੀਤ ਕਲਾ ਨਾਲ ਕੋਈ ਨਹੀਂ ਸੀ ਜੁੜਿਆ। ਫੇਰ ਤੁਹਾਡੇ ਅੰਦਰ ਸੰਗੀਤ ਤਾਈਂ ਰੁਚੀ ਕਿਵੇਂ ਪੈਦਾ ਹੋ ਗਈ ਤੇ ਉਹ ਵੀ ਬਚਪਨ ਤੋਂ ਹੀ?
-ਮੈਂ ਅਰਜ਼ ਕੀਤੀ ਐ ਨਾ ਕਿ ਪਤਾ ਨਹੀਂ ਕਿਹਡੀ ਅਲੌਕਿਕ ਸ਼ਕਤੀ ਨੇ ਮੇਰੀ ਸਾਂਝ ਸੁਰ ਨਾਲ ਪੁਗਾ ਦਿੱਤਾੀ। ਮੈਂ ਖ਼ੁਦ ਨਹੀਂ ਜਾਣਦਾ....ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ, ਪਰ ਮੈਨੂੰ ਖ਼ੁਸ਼ੀ  ਐ ਕਿ ਮੇਰਾ ਸ਼ੌਕ ਮੇਰਾ ਕਸਬ ਵੀ ਬਣ ਗਿਐ...।
* ਅੱਛਾ ਇਹ ਦੱਸੋ ਤੁਹਾਡਾ ਉਸਤਾਦ ਕੌਣ ਐ....। ਆਪਣੇ ਸੰਗੀਤਕ ਉਸਤਾਦ ਬਾਰੇ ਵੀ ਦੱਸੋ ਤੇ ਜੇਕਰ ਕੋਈ ਰੂਹਾਨੀ ਮੁਰਸ਼ਦ ਧਾਰਿਐ ਤਾਂ ਉਸ ਬਾਰੇ ਵੀ ਜਾਣਕਾਰੀ ਦਿਓ।
- ਮੇਰੇ ਸੰਗੀਤਕ ਉਸਤਾਦ ਪੰਜਾਬ ਦੇ ਰਾਜ ਗਾਇਕ ਜਨਾਬ ਹੰਸਰਾਜ ਹੰਸ ਸਨ ਤੇ ਉਹੀ ਮੇਰੇ ਰੂਹਾਨੀ ਮੁਰਸ਼ਦ ਵੀ ਹਨ-ਪ੍ਰ੍ਰੋਫ਼ੈਸਰ ਅਰਿੰਦਰ ਸਿੰਘ ਕੋਲੋਂ ਮੈਂ ਉਰਦੂ ਦੀ ਤਾਲੀਮ ਹਾਸਿਲ ਕੀਤੀ ਹੈ ਤੇ ਉਹ  ਮੁਰਸ਼ਦ ਵੀ ਹਨ-ਪ੍ਰੋਫੈਸਰ ਅਰਿੰਦਰ ਸਿੰਘ ਕੋਲੋਂ ਮੈਂ ਉਰਦੂ ਦੀ ਤਾਲੀਮ ਹਾਸਿਲ ਕੀਤੀ ਹੈ ਤੇ ਉਹ ਅੱਜ ਵੀ ਗਾਹੇ-ਬਗਾਹੇ ਮੇਰੀ ਰਹਿਨੁਮਾਈ ਕਰਦੇ ਹਨ...ਮੈਨੂੰ ਜੋ ਕੁਝ ਭੀ ਹਾਸਿਲ ਹੋਇਐ ਇਨ੍ਹਾਂ ਰੱਬੀ ਲੋਕਾਂ ਦੀਆਂ ਦੁਆਵਾਂ ਦਾ ਫ਼ੈਜ਼ ਐ।
* ਬਾਕਾਇਦਗੀ ਨਾਲ ਗਾਉਣਾ ਕਦੋਂ ਸ਼ੁਰੂ ਕੀਤਾ?
- ਗਾਉਣਾ ਤਾਂ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ-ਮੈਨੂੰ ਯਾਦ ਹੈ ਮੇਰੀ ਉਮਰ 7-8 ਵਰ੍ਹਿਆਂ ਦੀ ਹੋਵੇਗੀ। ਜਦੋਂ ਮੈਂ ਹੰਸ ਰਾਜ ਹੰਸ ਨਾਲ ਕੋਰਸ ਵਿੱਚ ਗਾਉਣਾ ਸ਼ੁਰੂ ਕੀਤਾ...ਕੁਲਦੀਪ ਮਾਣਕ ਤੇ ਛਿੰਦਾ ਜੀ ਦੇ ਗੀਤ ਗਾਉਂਦਿਆਂ ਆਵਾਜ਼ ਨੂੰ ਸਿਖਾਉਣ ਦੀ ਮਸ਼ਕ ਕੀਤੀ-ਫਿਰ ਉਸਤਾਦ ਸਲਾਮਤ ਅਲੀ ਕੋਲੋਂ ਗਾਉਣਾ ਸਿੱਖਿਆ ਤੇ ਆਪ ਦੇ ਫਰਜੰਦ ਜਨਾਬ ਸ਼ਫ਼ਕਤ ਅਲੀ ਖਾਂ ਕੋਲੋਂ ਵੀ ਸਿੱਖਿਆ ਤੇ ਸਿੱਖਿਆ ਦਾ ਅਮਲ ਅੱਜ ਵੀ ਜਾਰੀ ਹੈ। ਜਿੱਥੋਂ ਤੱਕ ਬਕਾਇਦਾ ਗਾਉਣ ਦਾ ਸਵਾਲ ਐ-ਮੈਂ ਅੱਜ ਤੋਂ ਤਕਰੀਬਨ 6-7 ਵਰ੍ਹੇ ਪਹਿਲਾਂ ਆਪਣਾ ਮਿਊਜ਼ੀਕਲ ਗਰੁੱਪ ਤਿਆਰ ਕੀਤਾ ਤੇ ਨਿਰੰਤਰ ਗਾਉਣ ਨਾਲ ਹੀ ਜੁੜਿਆ ਹਾਂ, ਉਨ੍ਹਾਂ ਵੇਲਿਆਂ ਤੋਂ।
*ਕਦੇ ਖੇਡਣ ਮੱਲ੍ਹਣ ਵੱਲ ਧਿਆਨ ਨਹੀਂ ਗਿਆ?
- ਜੀ ਇਸ ਨਿੱਕੀ ਜਿਹੀ ਜ਼ਿੰਦਗੀ ’ਚ ਸੁਰ ਨਾਲ ਖੇਡਣ ਦਾ ਯਤਨ ਕੀਤਾ ਹੈ....ਵਕਤ ਵੀ ਕਿੱਥੇ ਸੀ ਤੇ ਜੇਕਰ ਮਿਲਿਆ ਵੀ ਤਾਂ  ਸੁਰ ਦੇ ਨਾਵੇਂ ਲਾ ਦਿੱਤਾ-ਕਦੇ ਹੋਰ ਕੋਈ ਸੋਚ ਈ ਨਹੀਂ ਆਈ।
* ਅੱਛਾ ਇਹ ਦੱਸੋ ਤੁਹਾਡੇ ਸ਼ੋਕ ਕੀ ਕੀ ਹਨ ਸੰਗੀਤ ਤੋਂ ਇਲਾਵਾ?
- ਜੀ ਸੱਚੀ ਗੱਲ ਤਾਂ ਇਹ ਹੈ ਕਿ ਸੁਰ ਸੰਗੀਤ ਅਜਿਹਾ ਸ਼ੋਕ ਹੈ ਜਿਸ ਨੂੰ ਇਹ ਚੇਟਕ ਲੱਗ ਜਾਵੇ, ਫਿਰ ਕਾਸੇ ਦਾ ਨਹੀਂ ਰਹਿੰਦਾ ਬੰਦਾ-ਉਂਝ ਵਧੀਆ ਕਿਤਾਬਾਂ ਖ਼ਾਸ ਕਰਕੇ ਸ਼ਾਇਰੀ ਪੜ੍ਹਨਾ ਮੈਨੂੰ ਪਸੰਦ ਐ....। ਕੁੱਦਰਤ  ਦੇ ਨੇੜੇ ਰਹਿਣਾ, ਪਹਾੜਾਂ ਵਾਦੀਆਂ ਦੀ ਸੈਰ ਮੇਰਾ ਮਨ ਭਾੳਂੁਦਾ  ਸ਼ੌਕ ਐ ਪਰ ਸੁਰ ਇਸ ਸਮੇਂ ਵੀ ਮੇਰੇ ਨਾਲੋਂ ਨਾਲ ਈ ਰਹਿੰਦੈ....।
* ਹੁਣ ਤੱਕ ਤੁਸੀਂ ਜੋ ਕੁੱਝ ਪ੍ਰਾਪਤ ਕੀਤੈ, ਕੀ ਸੰਤੁਸ਼ਟ
ਹੋ ਆਪਣੀ ਕਾਰਕਰਦਗੀ ਤੋਂ....।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42