Tuesday, May 22, 2012

ਡਾ. ਨਗਿੰਦਰ ਸਿੰਘ ਹਰੀਕਾ
98760-34567
ਹ ਪੋਲੀਓ ਦੀ ਸ਼ਿਕਾਰ ਹੋਣ ਕਾਰਨ ਅੰਗਹੀਣ ਬਣ ਗਈ ਸੀ। ਉਮਰ ਦੇ ਵੱਧਣ ਨਾਲ ਉਸ ਦੀ ਅੰਗਹੀਣਤਾ ਉਸਨੂੰ ਪ੍ਰੇਸ਼ਾਨ ਕਰਨ ਲੱਗੀ। ਮਨੁੱਖੀ ਹਮਦਰਦੀ ਦੇ ਜਜ਼ਬੇ ਤੋਂ ਸੱਖਣੇ ਲੋਕਾਂ ਵੱਲੋਂ ਉਸ ਦੀ ਅੰਗਹੀਣਤਾ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਵਿਅੰਗਮਈ ਗੱਲਾਂ ਉਸ ਦੀ ਅੰਗਹੀਣਤਾ ਦਾ ਅਹਿਸਾਸ ਹੋਰ ਵਧੇਰੇ ਕਰਵਾਉਂਦੀਆਂ। ਜਦ ਉਹ ਘਰ ਵਿੱਚ ਇਕੱਲੀ ਬੈਠੀ ਹੁੰਦੀ ਤਾਂ ਉਸ ਦਾ ਦਿਮਾਗ ਨਿਰਾਸ਼ਾਵਾਦੀ ਸੋਚ ਅਤੇ ਆਸ਼ਾਵਾਦੀ ਸੋਚ ਦਾ ਅਖਾੜਾ ਬਣ ਜਾਂਦਾ। ਜਦ ਉਸ ਦੇ ਗਿਮਾਗ ਵਿੱਚ ਨਿਰਾਸ਼ਾਵਾਦੀ ਸੋਚ ਭਾਰੂ ਹੁੰਦੀ ਤਾਂ ਉਹ ਸੋਚਣ ਲੱਗਦੀ।  ‘‘ਮਨਾਂ! ਮੇਰੇ ਵਰਗੀ ਲੰਗੜੀ ਅਭਾਗਣ ਕੁੜੀ ਦਾ ਜੀਵਨ ਕਾਹਦਾ ਜੀਵਨ ਐ। ਮੈਨੂੰ ਸੋਲਵੇਂ ਸਾਲ ਦੀ ਉਮਰ ਵਿੱਚ ਵੀ ਸੋਟੀ ਦਾ ਸਹਾਰਾ ਲੈ ਕੇ ਤੁਰਨਾ ਪੈ ਰਿਹਾ ਹੈ। ਹਰੇਕ ਮੈਨੂੰ ਲੰਗੜੀ ਆਖਦਾ। ਮੇਰੇ ਨਾਲ ਤਾਂ ਕਿਸੇ ਨੇ ਵਿਆਹ ਵੀ ਨਹੀਂ ਕਰਵਾਉਣਾ। ਲੰਗੜੀਆਂ ਨਾਲ ਵਿਆਹ ਕੌਣ ਕਰਵਾਉਂਦੈ? ਮੇਰੇ ਮਾਂ ਬਾਪ ਵੀ ਗਰੀਬ ਹਨ। ਜਿਨ੍ਹਾਂ ਦਾਜ ਦਹੇਜ ਦੇ ਨਾਲ ਵੀ ਮੈਨੂੰ ਕਿਸੇ ਲਾਲਚੀ ਦੇ ਲੜ ਨਹੀਂ ਲਾ ਸਕਣਾ।’’ ਅਜਿਹੀਆਂ ਨਿਰਾਸ਼ਾਵਾਦ ਸੋਚਾਂ ਵਿੱਚ ਗੋਤੇ ਖਾਣ ਸਮੇਂ ਉਸ ਦਾ ਮਰਨ ਨੂੰ ਮਨ ਉਤਾਵਲਾ ਹੁੰਦਾ ਪਰ ਮਰਨ ਲਈ ਜ਼ਹਿਰ ਪ੍ਰਾਪਤ ਕਰਨੀ ਉਸ ਲਈ ਮੁਸ਼ਕਲ ਬਣ ਜਾਂਦੀ। ਖੂਹ-ਟੋਭੇ ਜਾਂ ਨਦੀ-ਨਾਲੇ ਤੱਕ ਜਾਣਾ ਉਸ ਲਈ ਔਖਾ ਸੀ। ਫੇਰ ਇੰਨੇ ਨੂੰ ਉਹ ਆਪਣੇ ਆਪ ਨੂੰ ਸਮਝਾਉਣ ਲੱਗਦੀ।


‘‘ਅੜੀਏ ਜੀਤ ! ਕੀ ਹੋ ਗਿਆ ਜੇ ਪੋਲੀਓ ਦੀ ਚੰਦਰੀ ਬਿਮਾਰੀ ਨੇ ਇੱਕ ਲੱਤ ਮਾਰਤੀ ਪਰ ਦੂਜੀ ਲੱਤ ਤਾਂ ਠੀਕ ਹੈ, ਦੋਵੇਂ ਬਾਹਾਂ, ਦੋਵੇਂ ਅੱਖਾਂ ਅਤੇ ਦੋਵੇਂ ਨੱਕ ਕੰਨ ਤਾਂ ਕੁਦਰਤ ਨੇ ਸਹੀ ਦਿੱਤੇ ਨੇ। ਸਰੀਰ ਨੂੰ ਹੋਰ ਕੋਈ ਬਿਮਾਰੀ ਠਿਮਾਰੀ ਨਹੀਂ। ਸੁਣਿਐ ਦੋਵੇਂ ਹੱਥਾਂ ਤੋਂ ਸੱਖਣਾ ਇੱਕ ਮੁੰਡਾ ਪੈਰਾਂ ਨਾਲ ਹੀ ਲਿਖ ਲੈਂਦਾ। ਮੈਨੂੰ ਦਿਲ ਨਹੀਂ ਛੱਡਣਾ ਚਾਹੀਦਾ। ਕੁਦਰਤ ਉਨ੍ਹਾਂ ਲੋਕਾਂ ਦੀ ਮੱਦਦ ਅਵੱਸ਼ ਕਰਦੀ ਹੈ ਜੋ ਆਪਣੀ ਮੱਦਦ ਆਪ ਕਰਦੇ ਨੇ। ਹਿੰਮਤ ਨਹੀਂ ਹਾਰਦੇ। ਜੀਤ ਦੀਆਂ ਅਜਿਹੀਆਂ ਆਸ਼ਾਵਾਦੀ ਸੋਚਾਂ ਉਸ ਦੀਆਂ ਨਿਰਾਸ਼ਾਵਾਦੀ ਸੋਚਾਂ ਨੂੰ ਦਿਮਾਗ ਦੇ ਅਖਾੜੇ ਵਿੱਚੋਂ ਬਾਹਰ ਕੱਢਣ ਲੱਗੀਆਂ। ਜੀਤ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਤਬਦੀਲ ਹੋਣਾ ਸ਼ੁਰੂ ਹੋਇਆ। ਉਹ ਆਪਣੇ ਗਵਾਂਢੀਆਂ ਦੇ ਘਰ ਆਉਂਦਾ ਪੰਜਾਬੀ ਦਾ ਅਖਬਾਰ ਪੜ੍ਹਨ ਲੱਗੀ। ਅਖਬਾਰ ਵਿੱਚ ਛੱਪਦਾ ਸਿਹਤ ਸਬੰਧੀ ਪੰਨਾ ਉਸ ਦਾ ਮਨਭਾਉਂਦਾ ਪੰਨਾ ਹੁੰਦਾ। ਇਸ ਪੰਨੇ ਨੂੰ ਉਹ ਪੂਰੀ ਰੂਹ ਨਾਲ ਪੜ੍ਹਦੀ। ਪੰਨੇ ’ਤੇ ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਸਬੰਧੀ ਛੱਪਦੀਆਂ ਲਿਖਤਾਂ ਦੇ ਮਹੱਤਵਪੂਰਨ ਮੈਟਰ ਨੂੰ ਆਪਣੀ ਨੋਟ ਬੁੱਕ ਵਿੱਚ ਨੋਟ  ਕਰਨ ਤੋਂ ਉਹ ਨਾ ਖੁੰਝਦੀ। ਕੁੱਝ ਮਹੀਨਿਆਂ ਵਿੱਚ ਉਸ ਦੀ ਨੋਟ ਬੁੱਕ ਔਰਤਾਂ ਦੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਨੁਕਸਿਆਂ ਨਾਲ ਭਰ ਗਈ। ਉਸ ਦੀ ਚੇਤਨਾ ਅਤੇ ਆਤਮ-ਵਿਸ਼ਵਾਸ ਨੇ ਅਗਾਹਾਂ ਪੁਲਾਂਘਾ ਪੁੱਟੀਆਂ। ਇੱਕ ਦਿਨ ਜੀਤਾਂ ਆਪਣੀ ਨੋਟ-ਬੁੱਕ ਵਿੱਚੋਂ ਜਣੇਪੇ ਬਾਰੇ ਲਿਖੇ ਨੋਟਾਂ ਨੂੰ ਪੜ੍ਹ ਰਹੀ ਸੀ। ਅਚਾਨਕ ਗਵਾਂਢੀਆਂ ਦੀ ਜਣੇਪਾ ਕੱਟਣ ਆਈ ਲੜਕੀ ਦੀਆਂ ਚੀਕਾਂ ਜੀਤ ਦੇ ਕੰਨੀਂ ਪਈਆਂ। ਉਹ ਮਨ  ਹੀ ਮਨ ਵਿੱਚ ਕੁੱਝ ਸੋਚਦੀ ਅਤੇ ਆਪਣੀ ਸੋਟੀ ਦੇ ਸਹਾਰੇ ਲੰਗੜਾ ਕੇ ਤੁਰਦੀ ਗਵਾਂਢੀਆਂ ਦੇ ਘਰ ਗਈ। ਅਗਾਹਾਂ ਲੜਕੀ ਘਰ ਵਿੱਚ ਇਕੱਲੀ ਹੀ ਸੀ, ਜੋ ਸੂਤਕ ਦੀਆਂ ਪੀੜਾਂ ਨਾਲ ਮੰਜੇ ’ਤੇ ਪਈ ਸੱਪ ਵਾਂਗੂ ਮੇਲੀ ਜਾ ਰਹੀ ਸੀ। ਲੜਕੀ ਦਾ ਬਾਪ ਅਤੇ ਭਰਾ ਖੇਤ ਨੂੰ ਗਏ ਹੋਏ ਸਨ। ਮਾਂ ਦਾਈ ਨੂੰ ਬੁਲਾਉਣ ਗਈ ਹੋਈ ਸੀ। ਜੀਤ ਨੇ ਜਣੇਪੇ ਸਬੰਧੀ ਅਖਬਾਰਾਂ ਵਿੱਚੋ ਪ੍ਰਾਪਤ ਕੀਤੇ ਆਪਣੇ ਗਿਆਨ ਮੁਤਾਬਕ ਸੱਪ ਵਾਂਗੂ ਮੇਲ੍ਹਦੀ ਲੜਕੀ ਦਾ ਜਣੇਪਾ ਕਰ ਦਿੱਤਾ। ਕੁੱਝ ਹੀ ਮਿੰਟਾਂ ਵਿੱਚ ਸਫਲ ਜਣੇਪਾ ਕਰਵਾਉਣ ਬਾਅਦ ਉਸ ਨੇ ਚੰਨ ਦੇ ਟੁੱਕੜੇ ਵਰਗੇ ਨਵ-ਜਨਮੇ ਬੱਚੇ  ਨੂੰ ਲੜਕੇ ਦੀ ਮਾਂ ਨਾਲ ਪਾਇਆ। ਲੜਕੀ ਦੀ ਸੰਭਾਲ ਬਾਖੂਬੀ ਕਰਨੀ ਸ਼ੁਰੂ ਕਰ ਦਿੱਤੀ। ਜਦ ਕੁੱਝ ਸਮੇਂ ਬਾਅਦ ਲੜਕੀ ਦੀ ਮਾਂ ਅਤੇ ਦਾਈ ਆਈਆਂ ਤਾਂ ਉਹ ਨਵ-ਜੰਮੇ ਲੜਕੇ ਨੂੰ ਦੇਖ ਕੇ ਦੰਗ ਰਹਿ ਗਈਆਂ।
‘‘ਹੈਂ ਬੱਚੇ ਨੇ ਆਪਣੇ ਆਪ ਜਨਮ ਲੈ ਲਿਆ?’’
‘‘ਨਹੀਂ ਮਾਂ ਜੀਤਾਂ ਨੇ ਜਣੇਪਾ ਕਰਵਾਇਐ।’’ ਲੜਕੀ ਦੀ ਮਾਂ ਅਤੇ ਦਾਈ ਦੀ ਹੈਰਾਨੀ ਵਿੱਚ ਮਣਾਂ-ਮੂੰਹੀਂ ਵਾਧਾ ਹੋਇਆ। ਜੀਤਾਂ ਵੱਲੋਂ ਕਰਵਾਏ ਗਏ ਸਫਲ ਜਣੇਪੇ ਦੀ ਖਬਰ ਸਾਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਲੋਕ ਜੀਤਾਂ ਨਾਲ ਪਹਿਲਾਂ ਨਾਲੋਂ ਵਧੇਰੇ ਆਦਰ-ਸਤਿਕਾਰ ਨਾਲ ਪੇਸ਼ ਆਉਣ ਲੱਗੇ। ਜੀਤਾਂ ਦੇ ਸਵੈ-ਵਿਸ਼ਵਾਸ ਦਾ ਕੱਦ ਵੱਧਣ ਲੱਗਾ। ਉਹ ਜਿਸ ਦਿਨ ਕਿਤੇ ਚੰਡੀਗੜ੍ਹ ਗਈ, ਉਸ ਦਿਨ ਉਸ ਨੇ ਉੱਥੋਂ ਬਿਮਾਰੀਆਂ ਸਬੰਧੀ ਛੱਪੀਆਂ੍ਯ ਕਈ ਮਾਹਿਰ ਡਾਕਟਰਾਂ ਦੀਆਂ ਲਿਖੀਆਂ ਕਿਤਾਬਾਂ ਲਿਆਂਦੀਆਂ।  ਕਿਤਾਬਾਂ ਨੂੰ ਉਹ ਪੂਰੇ ਧਿਆਨ ਨਾਲ ਪੜ੍ਹਦੀ। ਆਮ ਬਿਮਾਰੀਆਂ ਖੰਘ, ਜ਼ੁਕਾਮ, ਬੁਖਾਰ, ਟੱਟੀਆਂ, ਉਲਟੀਆਂ ਆਦਿ ਦੇ ਮਰੀਜ਼ਾਂ ਨੂੰ ਉਹ ਪੁਸਤਕਾਂ ਵਿੱਚੋਂ ਪ੍ਰਾਪਤ ਕੀਤੀ ਸਿੱਖਿਆ ਮੁਤਾਬਕ ਦਵਾਈ ਦਿੰਦੀ। ਮਰੀਜ਼ ਠੀਕ ਹੋ ਜਾਂਦੇ। ਲੋਕਾਂ ਨੇ ਜੀਤਾਂ ਦੀ ਬੱਲੇ-ਬੱਲੇ ਕਰਦਿਆਂ ਜੀਤਾ ਦਾ ਨਾਂਅ ਦਯਾਵੰਤੀ ਰੱਖਿਆ ਕਿਉਂਕਿ ਜੀਤਾਂ ਗਰੀਬ ਮਰੀਜ਼ਾਂ ’ਤੇ ਦਿਆ ਕਰਕੇ ਉਨ੍ਹਾਂ ਨੂੰ ਲਾਗਤ ਮੁੱਲ ’ਤੇ ਦਵਾਈਆਂ ਦਿੰਦੀ ਸੀ ਤੇ ਮਰੀਜ਼ ਠੀਕ ਹੋ ਜਾਂਦੇ ਸਨ।  ਦਿਆਵੰਤੀ ਦੇ ਘਰ ਤੋਂ ਚਾਰ ਘਰ ਸੰਨ੍ਹ ਵਿੱਚ ਛੱਡ ਕੇ ਪੰਜਵਾਂ ਘਰ ਅਤਿਅੰਤ ਗਰੀਬ ਹਰੀਜਨ ਪਰਿਵਾਰ ਦਾ ਸੀ। ਉਹ ਪਰਿਵਾਰ ਦਾ ਮੁੱਖੀਆ ਰੁਲੀਆ ਇਕੱਲਾ ਕਮਾਊ ਸੀ ਜਿਸ ਦੇ ਚਾਰ ਲੜਕੀਆਂ ਸਨ। ਤਿੰਨ ਨਿੱਕੀਆਂ ਲੜਕੀਆਂ ਨਾਲੋਂ ਵੱਡੀ ਚੌਥੀ ਲੜਕੀ ਤਾਰੋ ਜੋ ਵਿਆਹੀ ਹੋਈ ਸੀ। ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ। ਪਿੰਡ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਰੁਲੀਏ ਨੇ ਕਿਹਾ।
‘‘ਕੇਸ ਸੀਰੀਅਸ ਹੈ, ਸ਼ਹਿਰ ਦੇ ਪ੍ਰਾਈਵੇਟ ਡਾਕਟਰ ਦੇ ਹਸਪਤਾਲ ਲੈ ਜਾਵੋ।’’
ਰੁਲੀਆ ਅਤੇ ਰੁਲੀਏ ਦੀ ਪਤਨੀ ਆਪਣੀ ਲੜਕੀ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ। ਉਸ ਹਸਪਤਾਲ ਦੇ ਗੰਜੇ ਡਾਕਟਰ ਨੇ ਲੜਕੀ ਨੂੰ ਤੱਕਦਿਆਂ ਰੁਲਦੂ ਹੋਰਾਂ ਨੂੰ ਕਿਹਾ।
‘‘ਵੱਡੇ ਅਪਰੇਸ਼ਨ ਨਾਲ ਬੱਚਾ ਪੈਦਾ ਹੋਵੇਗਾ।’’
‘‘ਜੀ ਵੱਡੇ ਅਪਰੇਸ਼ਨ ਤੇ ਖਰਚਾ ਪੱਠਾ ਕਿੰਨਾ ਕੁ ਹੋ ਜਾਵੇਗਾ।  ‘‘ਕਮ ਸੇ ਕਮ 20 ਹਜ਼ਾਰ ਰੁਪਏ ਤਾਂ ਪਹਿਲਾਂ ਜਮ੍ਹਾਂ ਕਰਵਾਉਣੇ ਈ ਪੈਣਗੇ, ਬਾਕੀ ਦੇ ਕੇਸ ਹੋਣ ਤੋਂ ਬਾਅਦ ਵਿੱਚ ਦੇ ਦੇਣੇ।’’
ਡਾਕਟਰ ਦੇ ਮੂੰਹੋਂ ਸੁਭਾਵਿਕ ਨਿਕਲੇ ਇਹ ਸ਼ਬਦ ਰੁਲੀਏ ਅਤੇ ਉਸ ਦੀ ਪਤਨੀ ਦੇ ਕੰਨਾਂ ਵਿੱਚ ਹਥੌੜੇ ਦੀ ਸੱਟ ਵਾਂਗ ਵੱਜੇ, ਕਿਉਂਕਿ ਉਨ੍ਹਾਂ ਕੋਲੋਂ ਤਾਂ ਸਿਰਫ ਉਹੀ ਪੰਜ ਸੌ ਰੁਪਏ ਸਨ, ਜਿਹੜੇ ਉਹ ਪੰਜ ਰੁਪਏ ਪ੍ਰਤੀ ਸੈਂਕੜਾ ਵਿਆਜ ਦੇ ਹਿਸਾਬ ਨਾਲ ਪਿੰਡ ਦੇ ਸੂਦਖੋਰ ਬਾਣੀਏ ਕੋਲੋਂ ਲੈ ਕੇ ਆਏ ਸਨ। ਉਨ੍ਹ੍ਯਾਂ ਲਈ ਹਸਪਤਾਲ ਵਿੱਚ ਖੜ੍ਹਨਾ ਮੁਸ਼ਕਲ ਹੋ ਗਿਆ ਸੀ। ਡਾਕਟਰ ਵੀਹ ਹਜ਼ਾਰ ਰੁਪੲ ਜਮ੍ਹਾਂ ਕਰਵਾਉਣ ਲਈ ਦੁਬਾਰਾ ਆਖ ਕੇ ਅਗਲੇ ਮਰੀਜ਼ ਨੂੰ ਵੇਖਣ ਵਿੱਚ ਰੁੱਝ ਗਿਆ। ਉਹ ਦੋਵੇਂ ਮੂੰਹੋਂ ਕੁੱਝ ਨਾ ਬੋਲੇ, ਆਪਣੀ ਲੜਕੀ ਨੂੰ ਨਾਲ ਲੈ ਕੇ ਚੁੱਪ-ਚਾਪ ਡਾਕਟਰ ਦੇ ਮਰੀਜ਼ ਦੇਖਣ ਵਾਲੇ ਕਮਰੇ ਵਿੱਚੋਂ ਬਾਹਰ ਆਏ। ਪਿੰਡ ਨੂੰ ਮੁੜਨ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਸੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42