Thursday, February 23, 2012

ਅੰਮ੍ਰਿਤਸਰ/ਛੇਹਰਟਾ (ਮੋਤਾ ਸਿੰਘ/ਸੁਖਬੀਰ ਸਿੰਘ)- ਨਾਦ ਪ੍ਰਗਾਸੁ ਵੱਲੋਂ ’ਚੜ੍ਹਿਆ ਬਸੰਤ’ ਸਾਲਾਨਾ ਕਵੀ-ਦਰਬਾਰ 23 ਫਰਵਰੀ ਨੂੰ ਸਵੇਰੇ 10 ਤੋਂ 2 ਵਜੇ ਤਕ ਖਾਲਸਾ ਕਾਲਜ ਫਾਰ ਵੁਮੈਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ, ਸ੍ਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਡਾ. ਜਸਵੰਤ ਸਿੰਘ ਨੇਕੀ ਕਰਨਗੇ ਜਦੋਂਕਿ ਰਾਜਿੰਦਰ ਕੌਰ ਬਾਲੀ (ਦੋਹਤਰੀ, ਭਾਈ ਸਾਹਿਬ ਭਾਈ ਵੀਰ ਸਿੰਘ), ਪਵਨਇੰਦਰ ਸਿੰਘ ਆਹਲੂਵਾਲੀਆ  ਤੇ ਨੀਲਾਂਬਰੀ ਘਈ (ਪੋਤਰਾ ਤੇ ਪੋਤਰੀ, ਪ੍ਰੋਫੈਸਰ ਪੂਰਨ ਸਿੰਘ) ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ। ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ ਡਾ. ਮਿਸਜ਼ ਸੁਖਬੀਰ ਕੌਰ ਮਾਹਲ ਦਾ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਕੈਨੇਡਾ ਤੋਂ ਨਵਤੇਜ ਭਾਰਤੀ ਅਤੇ ਜਾਪਾਨ ਤੋਂ ਪ੍ਰਮਿੰਦਰ ਸੋਢੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਕਵੀ ਦਰਬਾਰ ਖਾਲਸਾ ਕਾਲਜ ਫਾਰ ਵੁਮੈਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।ਕਵੀ ਦਰਬਾਰ ਦਾ ਆਰੰਭ ਬਸੰਤ ਰਾਗ ਦੇ ਗਾਇਨ ਨਾਲ ਹੋਵੇਗਾ। ਸੰਗੀਤ ਜਗਤ ਦੀ ਨਾਮਵਰ ਹਸਤੀ, ਭਾਈ ਬਲਦੀਪ ਸਿੰਘ ਬਸੰਤ ਰਾਗ ਗਾਇਨ ਕਰਨਗੇ। ਕਵੀ ਦਰਬਾਰ ਵਿਚ ਸਾਹਿਤ ਤੇ ਕਲਾ ਜਗਤ ਦੇ ਨਾਮਵਰ ਕਵੀ

Read more...

ਅੰਮ੍ਰਿਤਸਰ: (ਅ.ਬ) ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ੀਨਦ. ਛਲੳਸਸ ਅਤੇ ੀਰਦ. ਛਲੳਸਸ ਦੇ ਤਕਰੀਬਨ 44 ਬੱਚਿਆਂ ਨੇ ਅੱਜ ਆਪਣੇ ਸਕੂਲ ਦੇ ਮੈਡਮ ਅੰਮ੍ਰਿਤ ਕੌਰ ਤੇ ਮੈਡਮ ਹਰਵਿੰਦਰ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮੈਡਮ ਅੰਮ੍ਰਿਤ ਕੌਰ, ਹਰਵਿੰਦਰ ਕੌਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਾਲਾਨਾ ਇਮਤਿਹਾਨ ਤੋਂ ਫਰੀ ਹੋਏ ਛੋਟੇ ਬੱਚਿਆਂ ਨੂੰ ਅੱਜ ਅਸੀਂ ਸਕੂਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਦੇ ਦਰਸ਼ਨਾਂ ਦੇ ਨਾਲ-ਨਾਲ ਪ੍ਰਕਰਮਾਂ ’ਚ ਸਥਿਤ ਗੁਰਦੁਆਰਾ ਦੁੱਖ ਭੰਜਨੀ ਸਾਹਿਬ, ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਲਾਚੀ ਬੇਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਝੰਡੇ-ਬੁੰਗੇ ਅਤੇ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਦੀ ਜਾਣਕਾਰੀ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ।

Read more...

ਅੰਮ੍ਰਿਤਸਰ-ਮੋਤਾ ਸਿੰਘ-ਇੰਗਲੈਂਡ ਦੀ ਬਰਮਿੰਗਮ ਯੂਨੀਵਰਸਿਟੀ ਵਿਚ ਸੀਨੀਅਰ ਲੈਕਚਰਾਰ ਅਤੇ ਥਿਰੈਪਿਸਟ, ਡਾ. ਕਾਰੇਨ ਗੁਲਡਬਰਗ ਨੇ ਅੱਜ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਆਟਿਜ਼ਮ ਵਿਸ਼ੇ ’ਤੇ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਆਤਮਲੀਨ (ਆਟਿਸਟਿਕ) ਬੱਚਿਆਂ ਨੂੰ ਜੀਵਨ ਸਮਰੱਥ ਬਣਾਉਣ ਵਿਚ ਅਧਿਆਪਕਾਂ ਦਾ ਖਾਸ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਸ ਬੱਚਿਆਂ, ਜਿਨ੍ਹਾਂ ਵਿਚ ਖਾਸ ਯੋਗਤਾਵਾਂ ਹੁੰਦੀਆਂ ਹਨ, ਨੂੰ ਪੜ੍ਹਾਉਣ ਅਤੇ ਪ੍ਰਤੱਖ ਬਣਾਉਣ ਵਿੱਚ ਅਧਿਆਪਕ ਬਹੁਤ ਹੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।  ਇੰਗਲੈਂਡ ਸਥਿਤ ਐਨਜੀਓ ਹੋਪ ਐਂਡ ਕਮਪੈਸ਼ਨ ਸਰਵ ਸਿੱਖਿਆ ਅਭਿਆਨ, ਪੰਜਾਬ ਸਰਕਾਰ ਦੁਆਰਾ ਆਯੋਜਤ ਇਸ ਸੈਮੀਨਾਰ ਵਿਚ ਬੋਦਲਿਆਂ ਡਾ ਕਾਰੇਨ ਨੇ ਕਿਹਾ ਕਿ ਦੁਨੀਆ ਭਰ ਵਿਚ ਆਤਮਲੀਨ ਬੱਚਿਆਂ ਦੀ ਖਾਸ ਪੜ੍ਹਾਈ ਵਿਚ ਬਹੁਤ ਸਾਰੀ ਖੋਜ ਹੋਈ ਹੈ ਅਤੇ ਉਨ੍ਹਾਂ ਵਾਸਤੇ ਵਿਦਿਆ ਪ੍ਰਸਾਰ ਦੀਆਂ ਹੋਰ ਵੀ ਨਵੀਆਂ ਤਕਨੀਕਾਂ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚ ਖਾਸ ਕਾਬਲੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਖਾਰਨ ਲਈ

Read more...

ਅੰਮ੍ਰਿਤਸਰ/ਛੇਹਰਟਾ-ਮੋਤਾ ਸਿੰਘ/ਸੁਖਬੀਰ ਸਿੰਘ- ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਬੱਡੀ (ਪੁਰਸ਼ਾਂ) ਦੇ ਮੁਕਾਬਲਿਆਂ ਵਿਚ ਕੈਮਿਸਟਰੀ ਵਿਭਾਗ ਨੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੂੰ ਸੰਘਰਸ਼ਮਈ ਮੁਕਾਬਲੇ ਵਿਚ 34-33 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੂਜੇ ਸਥਾਨ ’ਤੇ ਰਿਹਾ ਜਦੋਂਕਿ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਵਿਭਾਗ ਦੀ ਟੀਮ ਨੇ ਅਪਲਾਈਡ ਕੈਮੀਕਲ ਸਾਇੰਸਜ਼ ਵਿਭਾਗ ਨੂੰ 41-30 ਅੰਕਾਂ ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਫੈਸਰ ਏ.ਕੇ.ਠੁਕਰਾਲ, ਡਾਇਰੈਕਟਰ ਆਫ਼ ਰਿਸਰਚ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ । ਇਸਤ੍ਰੀਆਂ ਦੇ ਸੈਕਸ਼ਨ ਵਿਚ ਕਬੱਡੀ ਦੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕੈਮਿਸਟਰੀ ਵਿਭਾਗ ਦੀ ਟੀਮ ਨੇ ਲੀਗ ਦੇ ਸਾਰੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਫਿਜ਼ਿਕਸ ਵਿਭਾਗ ਦੂਜੇ ਸਥਾਨ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਇਨ੍ਹਾਂ ਤਿੰਨ-ਦਿਨਾਂ ਮੁਕਾਬਲਿਆਂ ਵਿਚ ਪੁਰਸ਼ਾਂ ਅਤੇ ਇਸਤ੍ਰੀਆਂ ਦੀਆਂ 11 ਟੀਮਾਂ ਨੇ ਭਾਗ ਲਿਆ।

ਅੰਮ੍ਰਿਤਸਰ/ਛੇਹਰਟਾ (ਮੋਤਾ ਸਿੰਘ/ਸੁਖਬੀਰ ਸਿੰਘ)- ਅੱਜ ਇਕ-ਦਿਨਾ ‘18ਵੀਂ ਪਾਪੂਲਰ ਬਾਇਓ-ਟੈਕਨਾਲੋਜੀ ਲੈਕਚਰ ਸੀਰੀਜ਼’ ਦੀ ਵਿਚਾਰਗੋਸ਼ਟੀ ਦੌਰਾਨ ਮਾਹਿਰਾਂ ਨੇ ਅੱਜ ਦੁਨੀਆ ਵਿੱਚ ਵੱਧ ਰਹੀ ਖੁਰਾਕ ਦੀ ਮੰਗ ਦੀ ਪੂਰਤੀ ਲਈ ਬਾਇਓ-ਟੈਕਨਾਲੋਜੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਖੋਜਾਂ ਅਤੇ ਨਵੀਆਂ ਤਕਨੀਕਾਂ ਲੱਭਣ ’ਤੇ ਜ਼ੋਰ ਦਿੱਤਾ। ਇਹ ਲੈਕਚਰ ਸੀਰੀਜ਼ ਦਾ ਆਯੋਜਨ ਖਾਲਸਾ ਕਾਲਜ ਦੇ ਬਾਇਓ-ਟੈਕਨਾਲੋਜੀ ਵਿਭਾਗ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੀ ਮਦਦ ਨਾਲ ਕਰਵਾਇਆ ਗਿਆ, ਜਿਸ ਵਿੱਚ ਆਏ ਹੋਏ ਮਾਹਿਰਾਂ ਨੇ ਬਾਇਓ-ਟੈਕਨਾਲੋਜੀ ਵਿੱਚ ਆਧੁਨਿਕ ਖੋਜ ਅਤੇ ਅਧਿਐਨ ਬਾਰੇ ਚਾਨਣਾ ਪਾਇਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਉੱਘੇ ਮਾਈਕ੍ਰੋ-ਬਾਇਲੌਜਿਸਟ, ਡਾ. ਜੀਐਸ ਕੋਚਰ ਨੇ ਵਾਤਾਵਰਨ-ਹਿਤੈਸ਼ੀ ਪਹੁੰਚ ਅਤੇ ਸੁਧਰ ਰਹੀਆਂ ਤਕਨੀਕਾਂ, ਜਿਸ ਨਾਲ ਖੁਰਾਕ ਨੂੰ ਜਿਆਦਾ ਸਮੇਂ ਤਕ ਸੰਭਾਲਿਆ ਜਾ ਸਕਦਾ ਹੈ, ਦੇ ਵਿਸ਼ੇ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਇਸੇ ਯੂਨੀਵਰਸਿਟੀ ਤੋਂ ਆਏ ਸੀਨੀਅਰ ਵਿਗਿਆਨੀ, ਡਾ. ਐਸਕੇ ਸ਼ਰਮਾ ਨੇ ਖੁਰਾਕ ਦੀ ਸੰਭਾਲ ਦੀ ਤਕਨੀਕ ’ਤੇ ਚਾਨਣਾ ਪਾਇਆ। ਪੀਐਸਸੀਐਸਟੀ ਦੇ ਸੀਨੀਅਰ ਵਿਗਿਆਨੀ, ਡਾ. ਅਲਕੇਸ਼ ਨੇ ਇਸ ਖੇਤਰ ਵਿੱਚ ਹੋ ਰਹੀਆਂ ਖੋਜਾਂ ਉਪਰ ਜਾਣਕਾਰੀ ਦਿੱਤੀ।ਲੈਕਚਰ ਸੀਰੀਜ਼ ਤੋਂ ਬਾਅਦ ਇਕ ਦਿਲਚਸਪ ਪ੍ਰਸ਼ਨ-ਉੱਤਰਕਾਲ ਵੀ ਹੋਇਆ। ਲੈਕਚਰ ਸੀਰੀਜ਼ ਦੇ ਮੁੱਖ ਮਹਿਮਾਨ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ

Read more...

Page 1 of 79

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18