


ਨਵੀਂ ਦਿੱਲੀ,23 ਜੁਲਾਈ (ਅ.ਬ.)-ਪੰਜਾਬੀ ਪੋਪ ਗਾਇਕ ਸੁਖਵਿੰਦਰ ਮਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਅਲੀ ਵੀਜਾ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਦੂਤ ਘਰ ਦੇ ਸਹਾਇਕ ਖੇਤਰੀ ਸੁਰੱਖਿਆ ਅਧਿਕਾਰੀ ਨੇ ਮਾਨ ਦੇ ਖਿਲਾਫ ਪੁਲਿਸ ਥਾਣੇ ਵਿੱਚ
ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਅਸੀਂ ਮਾਨ ਨੂੰ 8 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਉਹ ਜੇਲ੍ਹ ਵਿੱਚ ਹਨ। ਸੁਰੱਖਿਆ ਅਧਿਕਾਰੀ ਦਾ ਕਹਿਣਾ ਸੀ ਕਿ ਸੁਖਵਿੰਦਰ ਨੇ ਸਾਲ 2008 ਵਿੱਚ ਫਰਜੀ ਦਸਤਾਵੇਜਾਂ ਦੇ ਆਧਾਰ ਤੇ ਅਨੀਤਾ ਨਾਂਅ ਦੀ ਇੱਕ ਔਰਤ ਦੀ ਅਮਰੀਕੀ ਵੀਜਾ ਹਾਸਲ ਕਰਨ ਵਿੱਚ ਮੱਦਦ ਕੀਤੀ ਸੀ। ਅਨੀਤਾ ਨੇ ਆਪਣੇ ਦੋ ਬੱਚਿਆਂ ਨਾਲ ਦੁਬਾਰਾ ਵੀਜੇ ਲਈ ਅਮਰੀਕੀ ਦੂਤਘਰ ਨਾਲ ਸੰਪਰਕ ਕੀਤਾ ਸੀ। ਜਦ ਦੂਤ ਘਰ ਨੂੰ ਅਨੀਤਾ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਪਹਿਲਾਂ ਵੀ ਇੱਕ ਵੀਜਾ ਦਿੱਤਾ ਜਾ ਚੁੱਕਾ ਹੈ। ਤਦ ਉਸ ਨੇ ਆਪਣੇ ਆਪ ਨੂੰ ਸੁਖਵਿੰਦਰ ਦੀ ਪਤਨੀ ਦੱਸਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨੇ ਦੇਖਿਆ ਕਿ ਇਸ ਵਾਰ ਅਨੀਤਾ ਨੇ ਆਪਣੇ ਆਪ ਨੂੰ ਪਵੰਤ ਕੁਮਾਰ ਦੇ ਨਾਂਅ ਦੇ ਵਿਅਕਤੀ ਦੀ ਪਤਨੀ ਦੱਸਿਆ ਹੈ ਤਾਂ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਜਦ ਅਨੀਤਾ ਤੋਂ ਦੂਤ ਘਰ ਦੇ ਅਧਿਕਾਰੀਆਂ ਨੇ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਫਸ ਗਈ, ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO