


ਮੁੰਬਈ-ਪੰਜਾਬ ਦੇ ਪੁੱਤਰ ਸੰਨੀ ਦਿਓਲ ਦੀ ਨਵੀਂ ਆ ਰਹੀ ਫਿਲਮ ‘ਆਈ ਲਵ ਨਿਊਯੀਅਰ’ ਅਤੇ ਕਿੰਗ ਖਾਨ (ਸ਼ਾਹਰੁਖ ਖਾਨ) ਦੀ ਫ਼ਿਲਮ ਡਾਨ-2, ਇਸੇ ਸਾਲ ਕ੍ਰਿਸਮਿਸ ਦੇ ਜਸ਼ਨਾਂ ਦੌਰਾਨ ਰਿਲੀਜ਼ ਲਈ ਤਿਆਰ ਹਨ। ਭੂਸ਼ਨ ਕੁਮਾਰ ਦੀ ਫ਼ਿਲਮ ‘ਆਈ ਲਵ ਨਿਊ ਯੀਅਰ’ ਪਹਿਲਾਂ 30 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਹੁਣ ਇਹ 23 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਸੇ ਦਿਨ ਹੀ ਸ਼ਾਹਰੁਖ ਖਾਨ ਦੀ ਫ਼ਿਲਮ ‘ਡਾਨ-2’ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਦੀ ਰਿਲੀਜ਼ਿੰਗ ਦੀ ਮਿਤੀ ਦਾ ਐਲਾਨ ਨਿਰਮਾਤਾ ਨੇ ਪਹਿਲਾਂ ਹੀ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਦੋਵਾਂ ਫ਼ਿਲਮਾਂ ਦੀ ਇੱਕੋ ਦਿਨ ਰਿਲੀਜ਼ਿੰਗ ਹੋਣ ਨੂੰ ਲੈ ਕੇ ‘ਆਈ ਲਵ ਨਿਊ ਯੀਅਰ’ ਦੇ ਨਿਰਮਾਤਾ ਭੂਸ਼ਨ ਕੁਮਾਰ ਮੁਸ਼ਕਿਲ ਵਿੱਚ ਫਸ ਗਏ ਹਨ। ਉਹਨਾਂ ਦੇ ਸ਼ਾਹਰੁਖ ਖਾਨ ਨਾਲ ਬਹੁਤ ਨਿੱਘੇ ਸਬੰਧ ਹਨ ਤੇ ਇਸ ਫ਼ਿਲਮੀ ਕਾਰੋਬਾਰ ਦੇ ਟਕਰਾਅ ਵਿੱਚ ਉਹ ਆਪਣੇ ਇਨ੍ਹਾਂ ਨਿੱਜੀ ਸਬੰਧਾਂ ਨੂੰ ਸੁਪਰ ਸਟਾਰ ਨਾਲ ਨਹੀਂ ਵਿਗਾੜਨਾ ਚਾਹੁੰਦੇ। ਇਸ ‘ਰਿਲੀਜ਼ਿੰਗ ਮਿਤੀਆਂ’ ਦੇ ਟਕਰਾਅ ਮਾਮਲੇ
ਵਿੱਚ ਨਿਰਦੇਸ਼ਕ ਦੁਆ ਰਾਧਿਕਾ ਰਾਓ ਅਤੇ ਵਿਨੇ ਸਪਰੂ ਜ਼ਿੰਮੇਵਾਰ ਹਨ। ਇਸ ਪਿੱਛੇ ਉਹਨਾਂ ਦੀ ਇਹ ਰੜਕ ਹੈ ਕਿ ਸ਼ਾਹਰੁਖ ਖਾਨ ਨੇ ਉਹਨਾਂ ਨੂੰ ਟਾਈਟਲ ‘ਹੈਪੀ ਨਿਊ ਯੀਅਰ’ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਡਾਇਰੈਕਟਰ ਦੁਆ ਸਲਮਾਨ ਖਾਨ ਦੇ ਨਜ਼ਦੀਕੀ ਸਨ। ਸੰਨੀ ਦਿਓਲ ਅਤੇ ਸ਼ਾਹਰੁਖ ਖਾਨ ਨੇ ਪਹਿਲੀ ਅਤੇ ਆਖਰੀ ਵਾਰ ਯਸ਼ ਚੋਪੜਾ ਦੀ ਫਿਲਮ ‘ਡਰ’ ਵਿੱਚ ਕੰਮ ਕੀਤਾ ਸੀ। ਸੰਨੀ ਦਿਓਲ ਬਹੁਤ ਅਮੀਰ ਫਿਲਮੀ ਵਿਰਸੇ ਨਾਲ ਸਬੰਧਿਤ ਸੀ ਜਦੋਂ ਕਿ ਸ਼ਾਹਰੁਖ ਨਵਾਂ ਸੀ। ਫ਼ਿਲਮ ਰਿਲੀਜ਼ਿੰਗ ਉਪਰੰਤ ਸੰਨੀ ਦਿਓਲ ਨੇ ਯਸ਼ ਚੋਪੜਾ ਅਤੇ ਸ਼ਾਹਰੁਖ ਖਾਨ ’ਤੇ ਪੱਖਪਾਤ ਦੇ ਦੋਸ਼ ਲਗਾਏ ਸਨ। ਸੰਨੀ ਦਿਓਲ ਉਹਨਾਂ ਲੋਕਾਂ ’ਚੋਂ ਹੈ ਜੋ ਭੁੱਲ ਜਾਂਦੇ ਹਨ ਪਰ ਕਿਸੇ ਨੂੰ ਮਾਫ਼ ਨਹੀਂ ਕਰਦੇ। ਹੁਣ ਫਿਰ ਉਹ ਆਈਫਾ ਐਵਾਰਡ ਦੌਰਾਨ ਟੋਰਾਂਟੋ ਏਅਰਪੋਰਟ ’ਤੇ ਅਤੇ ਐਵਾਰਡ ਸਮਾਰੋਹ ਦੌਰਾਨ ਮਿਲੇ ਅਤੇ ਰਸਮੀ ਗੱਲਬਾਤ ਵੀ ਕੀਤੀ। ਇਹ ਸਾਰਾ ਕੁੱਝ ਵਿਅਕਤੀਗਤ ਸੀ ਪਰ ਹੁਣ ਫ਼ਿਲਮਾਂ ਦੀ ਰਿਲੀਜ਼ਿੰਗ ਦੌਰਾਨ ਦੋਵੇਂ ਕਿਵੇਂ ਇੱਕ ਦੂਸਰੇ ਦਾ ਕਾਰੋਬਾਰੀ ਤਰੀਕੇ ਨਾਲ ਮੁਕਾਬਲਾ ਕਿਵੇਂ ਕਰਨਗੇ, ਇਹ ਦੇਖਣਾ ਦਿਲਚਸਪੀ ਦਾ ਵਿਸ਼ਾ ਹੋਵੇਗਾ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO