


ਬੇਹੱਦ ਚਰਚਾ ਵਿੱਚ ਆ ਰਹੀ ਫਿਲਮ ਅਗਨੀ ਪੱਥ (2011) ਆਪਣੇ ਪਹਿਲੇ ਪੜਾਅ ’ਤੇ ਅਗੇ ਆ ਗਈ ਹੈ। ਇਸ ਫਿਲਮ ਵਿੱਚ ਫਿਲਮ ਸਟਾਰ ਰਿਤਿਕ ਰੌਸ਼ਨ, ਸੰਜੇ ਦੱਤ, ਰਿਸ਼ੀ ਕਪੂਰ ਮੁੱਖ ਭੁਮਿਕਾਵਾਂ ਵਿੱਚ ਆ ਰਹੇ ਹਨ। ਪ੍ਰਿਯੰਕਾ ਚੋਪੜਾ ਅਤੇ ਜਾਰੀਨਾ ਵਹਾਬ ਦਾ ਵੀ ਫੈਸਲਾਕੁੰਨ ਰੋਲ ਹੈ ਇਸ ਫਿਲਮ ਵਿੱਚ, ਪ੍ਰੰਤੂ ਇਹ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਕਿ ਇਸ ਖਬਰ ਦੇ ਪਾਠਕਾਂ ਤੱਕ ਪਹੁੰਚਣ ਤੱਕ ਪ੍ਰਿਯੰਕਾ ਚੋਪੜਾ ਨੂੰ ਕਿਹੜਾ ਰੋਲ ਦਿੱਤਾ ਜਾਵੇਗਾ।
ਫਿਲਮ ਦਾ ਪਹਿਲਾ ਪੋਸਟਰ ਜੋ ਕਿ ਅਸਲ ਵਿੱਚ ਪੋਸਟਰ ਨਹੀਂ ਹੈ। ਇਹਇਕ ਮੂਵੀ ਕਲਿੱਪ ਹੈ ਜੋ ਰਿਤਿਕ ਰੌਸ਼ਨ ਨੂੰ ਵਿਜੈ ਦੀਨਾ ਨਾਥ ਚੌਹਾਨ ਦੇ ਰੂਪ ਵਿੱਚ ਦੌੜਦੇ ਹੋਏ ਦਿਖਾਉਦਾ ਹੈ ਤੇ ਪਿਛੇ ਲੋਕ ਡਾਂਸ ਕਰਦੇ ਦਿਖਾਈ ਦਿੰਦੇ ਹਨ। ਇਹ ਸੀਨ ਹੋਲੀ ਦਾ ਲੱਗਦਾ ਹੈ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਰੀਤਿਕ ਰੌਸ਼ਨ ਇਸ ਫਿਲਮ ਵਿੱਚ ਆਪਣਾ ਰੋਲ ਕਿਸ ਤਰ੍ਹਾਂ ਨਿਭਾਏਗਾ ਕਿ ਉਹ ਪਹਿਲੀ ਅਗਨੀ ਪਥ ਦੇ ਅਮਿਤਾਬ ਬਚਨ ਦੀ ਘਾਟ ਮਹਿਸੂਸ ਨਾ ਹੋਣ ਦੇਵੇ। ਇਹ ਵੀ ਵਰਨਣਯੋਗ ਹੈ ਕਿ ਇਕ ਫਿਲਮ ਅਗਨੀ ਪੱਥ 2011 ਵਿੱਚ ਮਿਥੁਨ ਚੱਕਰਵਰਤੀ ਵੀ ਨਹੀਂ ਹੈ ਦਰਸ਼ਕਾਂ ਨੂੰ ਮਿਥੁਨ ਚੱਕਰਵਰਤੀ ਤੋਂ ਬਿਨਾਂ ਇਹ ਫਿਲਮ ਕਿਸ ਤਰ੍ਹਾਂ ਦੀ ਲੱਗੇਗੀ ਇਹ ਭਵਿੱਖ ਦੀ ਗੱਲ ਹੈ।
ਇਹ ਫਿਲਮ ਕਰਨ ਜੌਹਰ ਦੇ ਪਿਤਾ ਯਸ਼ ਜੌਹਰ ਨੇ 1990 ਵਿੱਚ ਅਮਿਤਾਭ ਬਚਨ ਮੁੱਖ ਕਲਾਕਾਰ ਵਜੋਂ ਲੈ ਕੇ ਬਣਾਈ ਸੀ। ਹੁਣ ਰਿਤਿਕ ਰੌਸ਼ਨ ਨੂੰ ਉਸ ਭੂਮਿਕਾ ਵਿੱਚ ਲੈ ਕੇ ਕਰਨ ਜੌਹਰ ਦੁਬਾਰਾ ਬਣਾਇਆ ਜਾ ਰਿਹਾ ਹੈ। ਇਸ ਫਿਲਮ ਨੂੰ ਅਗਲੇ ਸਾਲ 2012 ਵਿੱਚ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ। 10 ਜਨਵਰੀ 2011 ਨੂੰ ਰਿਤਿਕ ਰੌਸ਼ਨ ਦਾ ਜਨਮ ਦਿਨ ਹੈ ਉਸ ਦੇ ਜਨਮ ਦਿਨ ਦੇ ਨੇੜੇ ਇਹ ਫਿਲਮ ਰਿਲੀਜ਼ ਕਰਕੇ ਉਸ ਨੂੰ 38ਵੇਂ ਜਨਮ ਦਿਨ ਦਾ ਤੋਹਫਾ ਦਿੱਤਾ ਜਾਵੇਗਾ।
ਰਿਤਿਕ ਰੌਸ਼ਨ ਪਹਿਲੀ ਵਾਰ ਟੀ. ਵੀ.‘ਤੇ ਆਉਣ ਕਾਰਨ ਅੱਜ-ਕੱਲ ਉਚੀਆਂ ਹਵਾਵਾਂ ‘ਚ ਹੈ। ਡਾਂਸ ਰਿਆਲਟੀ ਸ਼ੋਅ ‘ਜਸਟ ਡਾਂਸ‘ ਵਿਚ ਜੱਜ ਵਜੋਂ ਵਿਚਰਨ ਕਾਰਨ ਉਹ ਮੌਜਾਂ ਹੀ ਨਹੀਂ ਮਾਣ ਰਿਹਾ ਸਗੋਂ ਉਹ ਆਪਣੀ ਅਗਲੀ ਫ਼ਿਲਮ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ‘ ਬਾਰੇ ਵੀ ਬੜਾ ਉਤਸੁਕ ਹੈ। ਉਸ ਨਾਲ ਭੇਟ ਵਾਰਤਾ ਦੇ ਕੁੱਝ ਤੱਥ ਪਾਠਕਾਂ ਦੀ ਦਿਲਚਸਪੀ ਲਈ ਹੇਠਾਂ ਦਿੱਤੇ ਜਾਂਦੇ ਹਨ।
ਰ ਮਾਧਿਅਮ ਵਜੋਂ ਟੀ. ਵੀ. ਕਿਸ ਤਰ੍ਹਾਂ ਵੱਖਰਾ ਹੈ?
-ਮੈਂ ਫ਼ਿਲਮਾਂ ਵਿਚ ਕੰਮ ਕਰਨ ਦਾ ਆਦੀ ਹਾਂ ਪਰੰਤੂ ਟੀ. ਵੀ. ਇਕ ਅਲੱਗ ਸ਼ੈਅ ਹੈ। ਮੈਂ ਟੀ. ਵੀ. ਸ਼ੋਅ ‘ਤੇ ਇਕ ਜੱਜ ਦਾ ਰੋਲ ਅਦਾ ਕਰਨ ਲਈ ਅਜੇ ਵੀ ਘਬਰਾਹਟ ਵਿਚ ਹਾਂ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਅਜਿਹੇ ਸ਼ੋਅ ਲਈ ਇਕ ਜੱਜ ਬਣਨ ਦੇ ਯੋਗ ਹਾਂ ਵੀ ਜਾਂ ਨਹੀਂ ਪਰੰਤੂ ਲੋਕ ਸੱਚਮੁੱਚ ਹੀ ਚੰਗੇ ਤੇ ਵਧੀਆ ਹਨ, ਇਸ ਲਈ ਸ਼ੋਅ ਦਾ ਟੀ. ਆਰ. ਪੀ. 4. 1 ਨੂੰ ਛੂਹ ਗਿਆ ਹੈ ਅਤੇ ਮੇਰਾ ਖਿਆਲ ਨਹੀਂ ਟੀ. ਆਰ. ਪੀ. ‘ਚ ਵਾਧੇ ਦਾ ਕਾਰਨ ਮੈਂ ਹਾਂ ਪਰੰਤੂ ਮੈਂ ਇਸ ਸ਼ੋਅ ਵਿਚ ²ਸ਼ਾਮਲ ਹੋਣ ਲਈ ਮਾਣ ਮਹਿਸੂਸ ਕਰਦਾ ਹਾਂ।
ਕੀ ਇਹ ਸੱਚ ਹੈ ਕਿ ਤੁਸੀਂ ਇਕ ਪਾਤਰ (ਮਾਂ) ਨਾਲ ਗੱਲਬਾਤ ਕਰਨ ਲਈ ਸੰਕੇਤਕ ਭਾਸ਼ਾ ਸਿੱਖੀ?
- ਉਹ ਹਾਂ, ਇਹ ਲੜਕਾ ਅਜਿਹੇ ਪਰਿਵਾਰ ਨਾਲ ਸੰਬੰਧਤ ਹੈ, ਜਿਸ ਦੇ ਮਾਪੇ ਅਤੇ ਭੈਣ ਬੋਲੇ ਅਤੇ ਗੂੰਗੇ ਹਨ ਪਰੰਤੂ ਜੇ ਤੁਸੀਂ ਇਸ ਲੜਕੇ ਨੂੰ ਵੇਖੋ ਤਾਂ ਉਸ ਦਾ ਪਾਲਣ ਪੋਸ਼ਣ ਅਤੇ ਸਵੈ-ਭਰੋਸਾ ਬਹੁਤ ਵਧੀਆ ਹੈ। ਪਿੱਛੋਕੜ ਦਾ ਹੋਣ ਕਰਕੇ ਉਹ ਗਲਤ ਰਸਤੇ ਪੈ ਸਕਦਾ ਸੀ। ਮੈਂ ਉਸਦੀ ਮਾਤਾ ਦਾ ਇਸ ਗੱਲੋਂ ਸਨਮਾਨ ਕਰਨਾ ਚਾਹੁੰਦਾ ਸੀ ਕਿ ਉਸ ਨੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਇਸ ਲਈ ਮੈਂ ਸੰਕੇਤਕ ਭਾਸ਼ਾ ਅੱਧੇ ਦਿਨ ਲਈ ਸਿੱਖੀ ਤਾਂ ਕਿ ਮੈਂ ਉਸ ਦੀ ਮਾਂ ਨੂੰ ਨਿੱਜੀ ਤੌਰ ‘ਤੇ ਧੰਨਵਾਦ ਦੇ ਸਕਾਂ।
ਤੁਸੀਂ ਆਪਣੇ ਆਪ ਨੂੰ ਕਿੰਨਾ ਵਧੀਆ ਜੱਜ ਸਮਝਦੇ ਹੋ?
- ਮੈਨੂੰ ਨਹੀਂ ਪਤਾ। ਪਹਿਲੀ ਵਾਰ ਜਦੋਂ ਦੋ ਕੁੜੀਆਂ ਨੂੰ ਸ਼ੋਅ ਚੋਂ ਛੁੱਟੀ ਦੇਣੀ ਸੀ ਤਾਂ ਮੈਂ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਨਾਲ ਜੱਫੀ ਪਾਈ। ਉਹ ਰੋ ਰਹੀਆਂ ਸਨ, ਮੈਂ ਭਾਵਨਾਤਮਕ ਹੋ ਕੇ ਪ੍ਰਬੰਧਕਾਂ ਨੂੰ ਕਿਹਾ ਕਿ ਉਨ੍ਹਾਂ ਕੁੜੀਆਂ ਨੂੰ ਇਕ ਹੋਰ ਚਾਂਸ ਦਿੱਤਾ ਜਾਵੇ ਤਾਂ ਪ੍ਰਬੰਧਕਾਂ ਨੇ ਮੈਨੂੰ ਮੂੰਹ ਬੰਦ ਰੱਖਣ ਲਈ ਕਿਹਾ (ਹੱਸਦੇ ਹੋਏ) ਸੋ ਮੈਨੂੰ ਸੱਚਮੁੱਚ ਹੀ ਪਤਾ ਨਹੀਂ ਕਿ ਮੈ ਕਿੰਨਾ ਵਧੀਆ ਜੱਜ ਹਾਂ।
ਤੁਹਾਡੇ ਲੜਕਿਆਂ ਨੇ ਤੁਹਾਡੇ ਸ਼ੋਅ ਤੋਂ ਕੀ ਪ੍ਰਭਾਵ ਲਿਆ?
- ਜਦੋਂ ਸ਼ੋਅ ਦਾ ਸੰਗੀਤ ਸ਼ੁਰੂ ਹੁੰਦਾ ਹੈ ਤਾਂ ਉਹ ਨੱਚਣ ਲੱਗ ਜਾਂਦੇ ਹਨ।
ਤੁਹਾਡੀ ਅਗਲੀ ਫ਼ਿਲਮ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ‘ ਕੀ ਇਸ ਨਾਲ ਤੁਸੀਂ ਕੁਆਰੇਪੁਣੇ ਦੇ ਦਿਨਾਂ ਦੇ ਆਜ਼ਾਦ ਪੰਛੀ ਤਰ੍ਹਾਂ ਵਾਂਗ ਤਾਂ ਨਹੀਂ ਵਿਚਰਣ ਲੱਗੇ।
- ਅਸੀਂ ਸਾਰੇ ਇਕੱਠੇ ਹੋ ਕੇ ਰੋਡ ਟਰਿਪ ‘ਤੇ ਨਿਕਲੇ ਅਤੇ ਇਉਂ ਮਹਿਸੂਸ ਹੁੰਦਾ ਸੀ ਕਿ ਅਸੀਂ ਸੱਚਮੁੱਚ ਹੀ ਰੋਡ ਟਰਿਪ ‘ਤੇ ਜਾ ਰਹੇ ਹਾਂ। ਇਹ ਇਕ ਵਧੀਆ ਤਜਰਬਾ ਸੀ ਅਤੇ ਮੈਂ ਚਾਹੁੰਦਾ ਹਾਂ ਕਿ ਆਪਣੇ ਪਰਿਵਾਰ ਨਾਲ ਹੋਰ ਰੋਡ ਟਰਿੱਪਾਂ ‘ਤੇ ਜਾਵਾਂ। ਦਰਅਸਲ ਮੇਰੀ ਪਤਨੀ ਨੂੰ ਸਕਰਿਪਟ ਇੰਨੀ ਪਸੰਦ ਆਈ ਕਿ ਉਸ ਨੇ ਮੈਨੂੰ ਫ਼ਿਲਮ ਸਾਈਨ ਕਰਨ ਵਾਸਤੇ ਕਿਹਾ।
ਸੋ ਤੁਹਾਡੇ ਖਿਆਲ ਵਿਚ ਤੁਹਾਡੇ ਨਾਲੋਂ ਤੁਹਾਡੀ ਪਤਨੀ ਵਧੇਰੇ ਐਡਵੈਂਚਰ ਹੈ?
-ਮੇਰਾ ਇਹੀ ਖਿਆਲ ਹੈ।
ਤੁਸੀਂ ਹਮੇਸ਼ਾ ਫ਼ਿਲਮ ਵਿਚ ਗਾਉਂਦੇ ਹੋ?
- ਅੱਛਾ, ਅਸਲ ਵਿਚ ਮੇਰੇ ਨਾਲ ਚਲਾਕੀ ਵਰਤੀ ਗਈ। ਉਨ੍ਹਾਂ ਮੈਨੂੰ ਨਹੀਂ ਦੱਸਿਆ ਕਿ ਉਹ ਰਿਕਾਰਡਿੰਗ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਿਹਰਸਲ ਹੋ ਰਹੀ ਹੈ ਅਤੇ ਮੈਂ ਸਮਝਦਾ ਸੀ ਕਿ ਰਿਹਰਸਲ ਕਰ ਰਿਹਾ ਹਾਂ। ਉਨ੍ਹਾਂ ਦਾ ਕਾਫੀ ਹਿੱਸਾ ਰਿਕਾਰਡ ਕਰ ਲਿਆ ਅਤੇ ਫ਼ਿਲਮ ਵਿਚ ਵਰਤ ਲਿਆ।
ਤੁਹਾਨੂੰ ਅਕਤੂਬਰ ਤੱਕ ਕੋਈ ਛੁੱਟੀ ਨਹੀਂ। ਕੀ ਤੁਹਾਨੂੰ ਚਿੰਤਾ ਨਹੀਂ ਕਿ ਤੁਸੀਂ ਥੱਕ ਜਾਓਗੇ?
- ਹੋ ਸਕਦਾ ਹੈ ਪਰੰਤੂ ਮੈਂ ਚੰਗੀ ਖੁਰਾਕ ਖਾ ਕੇ ਅਤੇ ਘੱਟੋ-ਘੱਟ 6 ਘੰਟੇ ਰੋਜ਼ ਸੌਂ ਕੇ ਆਪਣੇ-ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਪਹਿਲਾਂ ਮੈਂ ਇੱਕੋ ਸਮੇਂ ਕੇਵਲ ਇਕ ਫ਼ਿਲਮ ਕਰਦਾ ਸੀ ਪਰ ਹੁਣ ਮੈਨੂੰ ਇੱਕੋ ਸਮੇਂ ਤਿੰਨ ਫ਼ਿਲਮਾਂ ਵਿਚ ਕੰਮ ਕਰਨਾ ਪੈ ਰਿਹਾ ਹੈ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO